10-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-10-2026

ਬਾਬਾ ਸ਼ੇਖ਼ ਫਰੀਦ ਕੁਸ਼ਤੀ ਅਖਾੜਾ ਨੇ ਜਿੱਤੇ 15 ਗੋਲਡ ਮੈਡਲ

ਨਿਹਾਲ ਸਿੰਘ ਵਾਲਾ, 9 ਅਕਤੂਬਰ (ਪਲਵਿੰਦਰ ਸਿੰਘ ਟਿਵਾਣਾ)-ਮੋਗਾ ਵਿਖੇ ਹੋਈਆਂ ਜ਼ਿਲ੍ਹਾ ਪੱਧਰੀ ‘’ਖੇਡਾਂ ਵਤਨ ਪੰਜਾਬ ਦੀਆਂ’’ ਵਿਚ ਹਲਕਾ ਨਿਹਾਲ ਸਿੰਘ ਵਾਲਾ ਦੇ ‘’ਬਾਬਾ ਸ਼ੇਖ਼ ਫਰੀਦ ਕੁਸ਼ਤੀ ਅਖਾੜਾ’’ ਪਿੰਡ ਧੂੜਕੋਟ ਰਣਸੀਂਹ ਦੇ ਪਹਿਲਵਾਨ ਖਿਡਾਰੀ ਬੱਚਿਆਂ ਨੇ ਵੱਖੋ-ਵੱਖਰੇ ਭਾਰ ਵਰਗਾਂ ਵਿਚ ਲੜਕੇ ਤੇ ਲੜਕੀਆਂ ਦੋਵੇਂ ਸ਼੍ਰੇਣੀਆਂ ਵਿਚ 15 ਗੋਲਡ ਮੈਡਲ ਜਿੱਤ ਕੇ ਆਪਣੇ ਕੁਸ਼ਤੀ ਅਖਾੜੇ, ਕੋਚ, ਪਿੰਡ, ਮਾਪਿਆਂ ਅਤੇ ਇਲਾਕੇ ਦਾ ਨਾਮ ਰੌਸ਼ਨ ਕੀਤਾ। ਇਨ੍ਹਾਂ ਖੇਡਾਂ ਵਿਚ ਖਿਡਾਰੀਆਂ ਨੇ ਚਾਂਦੀ ਦੇ 8 ਤਗਮੇ ਵੀ ਜਿੱਤੇ।

Ad Position 21
No active advertisement
ਅਜੀਤ ਡੈਸਕ 10-10-2026
ਨਿਹਾਲ ਸਿੰਘ ਵਾਲਾ, 9 ਅਕਤੂਬਰ (ਪਲਵਿੰਦਰ ਸਿੰਘ ਟਿਵਾਣਾ)-ਮੋਗਾ ਵਿਖੇ ਹੋਈਆਂ ਜ਼ਿਲ੍ਹਾ ਪੱਧਰੀ ‘’ਖੇਡਾਂ ਵਤਨ ਪੰਜਾਬ ਦੀਆਂ’’ ਵਿਚ ਹਲਕਾ ਨਿਹਾਲ ਸਿੰਘ ਵਾਲਾ ਦੇ ‘’ਬਾਬਾ ਸ਼ੇਖ਼ ਫਰੀਦ ਕੁਸ਼ਤੀ ਅਖਾੜਾ’’ ਪਿੰਡ ਧੂੜਕੋਟ ਰਣਸੀਂਹ ਦੇ ਪਹਿਲਵਾਨ ਖਿਡਾਰੀ ਬੱਚਿਆਂ ਨੇ ਵੱਖੋ-ਵੱਖਰੇ ਭਾਰ ਵਰਗਾਂ ਵਿਚ ਲੜਕੇ ਤੇ ਲੜਕੀਆਂ ਦੋਵੇਂ ਸ਼੍ਰੇਣੀਆਂ ਵਿਚ 15 ਗੋਲਡ ਮੈਡਲ ਜਿੱਤ ਕੇ ਆਪਣੇ ਕੁਸ਼ਤੀ ਅਖਾੜੇ, ਕੋਚ, ਪਿੰਡ, ਮਾਪਿਆਂ ਅਤੇ ਇਲਾਕੇ ਦਾ ਨਾਮ ਰੌਸ਼ਨ ਕੀਤਾ। ਇਨ੍ਹਾਂ ਖੇਡਾਂ ਵਿਚ ਖਿਡਾਰੀਆਂ ਨੇ ਚਾਂਦੀ ਦੇ 8 ਤਗਮੇ ਵੀ ਜਿੱਤੇ। ਜ਼ਿਲ੍ਹਾ ਪੱਧਰੀ ਖੇਡਾਂ ਵਿਚ ਇਸ ਸ਼ਾਨਦਾਰ ਪ੍ਰਾਪਤੀ ਤੇ ਛਿੰਦਰ ਸਿੰਘ ਧੂੜਕੋਟ ਜਨਰਲ ਸਕੱਤਰ, ਬਾਬਾ ਚਮਕੌਰ ਸਿੰਘ ਸਰਪ੍ਰਸਤ, ਮਾਸਟਰ ਰਵਿੰਦਰ ਸਿੰਘ ਮੀਤ ਪ੍ਰਧਾਨ, ਮੁਖਤਿਆਰ ਸਿੰਘ ਬਲਾਕ ਸੰਮਤੀ ਮੈਂਬਰ, ਬੂਟਾ ਸਿੰਘ ਜ਼ੈਲਦਾਰ, ਐਡਵੋਕੇਟ ਦਲਜੀਤ ਸਿੰਘ, ਡਾਕਟਰ ਫ਼ਕੀਰ ਮੁਹੰਮਦ, ਡਾਕਟਰ ਸ਼ਿਵਦੇਵ ਸਿੰਘ ਨੇ ਕੋਚ ਰੁਪਿੰਦਰ ਕੌਰ ਅਤੇ ਮਾਪਿਆਂ ਤੇ ਖਿਡਾਰੀਆਂ ਨੂੰ ਵਧਾਈ ਦਿੱਤੀ। ਅਗਲੇ ਮੁਕਾਬਲਿਆਂ ਲਈ ਖਿਡਾਰੀਆਂ ਨੂੰ ਸ਼ੁੱਭ ਕਾਮਨਾਵਾਂ ਦਿੰਦੇ ਹੋਏ ਡਾਕਟਰ ਹਰਗੁਰਪ੍ਰਤਾਪ ਸਿੰਘ ਪ੍ਰਧਾਨ ਬਾਬਾ ਸ਼ੇਖ਼ ਫਰੀਦ ਕੁਸ਼ਤੀ ਅਖਾੜੇ ਨੇ ਹਲਕੇ ਦੇ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਤੇ ਪੰਜਾਬ ਸਰਕਾਰ ਦਾ ਵੀ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਜਿਨ੍ਹਾਂ ਦੀ ਬਦੌਲਤ ਕੁਸ਼ਤੀ ਅਖਾੜੇ ਨੂੰ ਸਰਕਾਰੀ ਕੋਚ ਅਤੇ ਗਰਾਂਟਾਂ ਉਪਲਬਧ ਹੋਈਆਂ ਅਤੇ ਜਿਸ ਕਰਕੇ ਅਖਾੜਾ ਲਗਾਤਾਰ ਸ਼ਾਨਦਾਰ ਪ੍ਰਾਪਤੀਆਂ ਕਰ ਰਿਹਾ ਹੈ।
Ad Position 22
No active advertisement
ਪਿਛਲੀ ਖ਼ਬਰ ਐਸ.ਐਫ.ਸੀ. ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮੋਗਾ ਵਲੋਂ ਫਰੈਸ਼ਰਜ਼-2026 ਆਰੰਭ” ਦਾ ਆਯੋਜਨ ਅਗਲੀ ਖ਼ਬਰ ਜਗਸੀਰ ਸਿੰਘ ਬਰਾੜ ਦੀ ਚੌਥੀ ਬਰਸੀ ਮੌਕੇ ਅੱਖਾਂ ਦਾ ਮੁਫ਼ਤ ਜਾਂਚ ਕੈਂਪ ਲਗਾਇਆ 900 ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ , 65...
Ad Position 24