04-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-10-2026

ਪੰਜਾਬੀ ਲਿਖਾਰੀ ਸਭਾ ਵੱਲੋਂ ਸਨਮਾਨ ਸਮਾਰੋਹ ਅਤੇ ਕਵੀ ਦਰਬਾਰ

ਨਿਹਾਲ ਸਿੰਘ ਵਾਲਾ, 4 ਅਕਤੂਬਰ (ਸੁਖਦੇਵ ਸਿੰਘ ਖਾਲਸਾ)-ਪੰਜਾਬੀ ਲਿਖਾਰੀ ਸਭਾ ਨਿਹਾਲ ਸਿੰਘ ਵਾਲਾ ਵਲੋਂ ਸਭਾ ਦੇ ਪ੍ਰਧਾਨ ਅਮਰਜੀਤ ਸਿੰਘ ਫੌਜੀ ਦੀਨਾਂ ਦੀ ਪ੍ਰਧਾਨਗੀ ਹੇਠ ਅਤੇ ਸਭਾ ਦੇ ਸਰਪ੍ਰਸਤ ਸਰਵਨ ਸਿੰਘ ਪਤੰਗ ਦੀ ਸੁਚੱਜੀ ਨਿਗਰਾਨੀ ਹੇਠ ਸਨਮਾਨ ਸਮਾਰੋਹ ਤੇ ਵਿਸ਼ਾਲ ਕਵੀ ਦਰਬਾਰ ਪਿੰਡ ਦੀਨਾਂ ਦੇ ਪੰਚਾਇਤ ਘਰ ਵਿਖੇ ਕਰਵਾਇਆ ਗਿਆ| ਜਿਸ ’ਚ ਪੰਜਾਬੀ ਮਾਂ ਬੋਲੀ ਦੀ ਸੇਵਾ ’ਚ ਪਾਏ ਵਡਮੁੱਲੇ ਯੋਗਦਾਨ ਲਈ ਉੱਘੇ ਵਿਅੰਗਕਾਰ ਫਿਲਮੀ ਆਰਟਿਸਟ ਸ਼ਮਸ਼ੇਰ ਸਿੰਘ ਮੱਲ੍ਹੀ ਫੂਲ, ਗੁਰਦੀਪ ਸਿੰਘ ਕੈੜਾ, ਕੁਲਵੰਤ ਸਿੰਘ ਮਾਨ ਭਦੌੜ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ| ਇਸ ਮੌਕੇ ਸਮੂਹ ਲਿਖਾਰੀ ਸਭਾ ਦੇ ਮੈਂਬਰਾਂ ਵਲੋਂ ਉੱਘੇ ਵਿਅੰਗਕਾਰ ਕੇ. ਐਲ.

Ad Position 21
No active advertisement
ਅਜੀਤ ਡੈਸਕ 05-10-2026
ਨਿਹਾਲ ਸਿੰਘ ਵਾਲਾ, 4 ਅਕਤੂਬਰ (ਸੁਖਦੇਵ ਸਿੰਘ ਖਾਲਸਾ)-ਪੰਜਾਬੀ ਲਿਖਾਰੀ ਸਭਾ ਨਿਹਾਲ ਸਿੰਘ ਵਾਲਾ ਵਲੋਂ ਸਭਾ ਦੇ ਪ੍ਰਧਾਨ ਅਮਰਜੀਤ ਸਿੰਘ ਫੌਜੀ ਦੀਨਾਂ ਦੀ ਪ੍ਰਧਾਨਗੀ ਹੇਠ ਅਤੇ ਸਭਾ ਦੇ ਸਰਪ੍ਰਸਤ ਸਰਵਨ ਸਿੰਘ ਪਤੰਗ ਦੀ ਸੁਚੱਜੀ ਨਿਗਰਾਨੀ ਹੇਠ ਸਨਮਾਨ ਸਮਾਰੋਹ ਤੇ ਵਿਸ਼ਾਲ ਕਵੀ ਦਰਬਾਰ ਪਿੰਡ ਦੀਨਾਂ ਦੇ ਪੰਚਾਇਤ ਘਰ ਵਿਖੇ ਕਰਵਾਇਆ ਗਿਆ| ਜਿਸ ’ਚ ਪੰਜਾਬੀ ਮਾਂ ਬੋਲੀ ਦੀ ਸੇਵਾ ’ਚ ਪਾਏ ਵਡਮੁੱਲੇ ਯੋਗਦਾਨ ਲਈ ਉੱਘੇ ਵਿਅੰਗਕਾਰ ਫਿਲਮੀ ਆਰਟਿਸਟ ਸ਼ਮਸ਼ੇਰ ਸਿੰਘ ਮੱਲ੍ਹੀ ਫੂਲ, ਗੁਰਦੀਪ ਸਿੰਘ ਕੈੜਾ, ਕੁਲਵੰਤ ਸਿੰਘ ਮਾਨ ਭਦੌੜ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ| ਇਸ ਮੌਕੇ ਸਮੂਹ ਲਿਖਾਰੀ ਸਭਾ ਦੇ ਮੈਂਬਰਾਂ ਵਲੋਂ ਉੱਘੇ ਵਿਅੰਗਕਾਰ ਕੇ. ਐਲ. ਗਰਗ ਦੀ ਮੌਤ ’ਤੇ ਦੁੱਖ ਪ੍ਰਗਟ ਕੀਤਾ ਗਿਆ| ਲੋਕ ਗਾਇਕ ਤੇ ਉੱਘੇ ਲਿਖਾਰੀ ਡੀ. ਸੀ. ਜੰਗੀਆਣਾ ਨੇ ਧਾਰਮਿਕ ਗੀਤ ਨਾਲ ਸਮਾਗਮ ਦੀ ਸ਼ੁਰੂਆਤ ਕੀਤੀ| ਇਸ ਮੌਕੇ ਸਭਾ ਦੇ ਸਹਾਇਕ ਸਕੱਤਰ ਪਰਮਜੀਤ ਸਿੰਘ ਰਾਜਗੜ੍ਹ, ਜਸਵੀਰ ਸ਼ਰਮਾ, ਈਸ਼ਰ ਸਿੰਘ ਲੰਭਵਾਲੀ, ਮਾ. ਲਾਭ ਸਿੰਘ ਡੋਡ, ਗੁਰਜੀਤ ਸਿੰਘ ਸਾਬਕਾ ਸਰਪੰਚ ਰਾਜਗੜ੍ਹ, ਬਲਵਿੰਦਰ ਸਿੰਘ ਮਾਨ, ਹਰਵਿੰਦਰ ਸਿੰਘ, ਵਰਿੰਦਰਜੀਤ ਸਿੰਘ, ਰਾਜਿੰਦਰ, ਜਸਮਨ ਸਿੰਘ ਭਦੌੜ, ਯਸ਼ ਪੱਤੋ, ਜਗਪਾਲਜੀਤ ਸਿੰਘ ਗਾਜੀਆਣਾ, ਗੁਰਜੰਟ ਸਿੰਘ ਰਾਜਗੜ੍ਹ, ਬਲਤੇਜ ਸਿੰਘ ਸੰਧੂ, ਪ੍ਰਗਟ ਸਿੰਘ ਢਿੱਲੋਂ ਸਮਾਧ ਭਾਈ, ਪ੍ਰੀਤਮ ਸਿੰਘ ਲਹਿਰੀ ਪੱਤੋ, ਬੂਟਾ ਸਿੰਘ ਅਲਕੜਾ, ਪਰਮਿੰਦਰ ਕੌਰ, ਸੁਰਜੀਤ ਸਿੰਘ ਅਲਬੇਲਾ, ਹਰਪ੍ਰੀਤ ਸਿੰਘ ਖਾਈ, ਅੰਮ੍ਰਿਤਪਾਲ ਸਿੰਘ ਆਦਮਪੁਰਾ, ਰੁਪਿੰਦਰ ਸਿੰਘ, ਰਾਜਵਿੰਦਰ ਸਿੰਘ, ਰਮਨਾ ਦੀਨਾਂ, ਰਾਵਿੰਦਰ ਕਾਂਗੜ, ਦੀਪ ਧਾਲੀਵਾਲ ਬਰਨਾਲਾ, ਲਛਮਣ ਸਿੰਘ, ਬਲਪ੍ਰੀਤ ਸਿੰਘ ਭਦੌੜ, ਜਗਨੰਦਨ ਸਿੰਘ, ਲੱਖੀ ਬਰਾੜ ਗਾਜੀਆਣਾ, ਵਜ਼ੀਰ ਸਿੰਘ, ਅਵਤਾਰ ਸਿੰਘ ਰਾਜਾ, ਹੈਵਨਪ੍ਰੀਤ ਸਿੰਘ, ਲਾਜਵਿੰਦਰ ਸਿੰਘ ਦੀਨਾਂ ਨੇ ਆਪਣੀਆਂ ਰਚਨਾਵਾਂ ਨਾਲ ਖੂਬ ਰੰਗ ਬੰਨ੍ਹਿਆ| ਇਸ ਮੌਕੇ ਲੋਕ ਗਾਇਕ ਬੱਬੂ ਜਲਾਲ ਦੇ ਨਵੇਂ ਆਏ ਗੀਤ ਲੋਕ ਤੱਥ (ਜੋਗੀ) ਜਿਸ ਨੂੰ ਗੀਤਕਾਰ ਗੀਤਾ ਦਿਆਲਪੁਰਾ ਵਲੋਂ ਲਿਖਿਆ ਹੈ ਦਾ ਪੋਸਟਰ ਜਾਰੀ ਕੀਤਾ ਗਿਆ| ਮੰਚ ਦੀ ਭੂਮਿਕਾ ਸਭਾ ਦੇ ਪ੍ਰਧਾਨ ਅਮਰਜੀਤ ਸਿੰਘ ਫੌਜੀ, ਜਸਵੰਤ ਸਿੰਘ ਬੋਪਾਰਾਏ ਭਦੌੜ ਵਲੋਂ ਨਿਭਾਈ ਗਈ| ਸਮੁੱਚੇ ਪ੍ਰੋਗਰਾਮ ਨੂੰ ਸੁਖਮੰਦਰ ਸਿੰਘ ਅਲਕੜਾ ਵਲੋਂ ਲਾਈਵ ਟੈਲੀਕਾਸਟ ਕੀਤਾ ਗਿਆ| ਸਭਾ ਦੀ ਸਕੱਤਰ ਅਮਨਦੀਪ ਕੌਰ ਹਾਕਮ ਸਿੰਘ ਵਾਲਾ ਵਲੋਂ ਪ੍ਰੋਗਰਾਮ ਦੀ ਸਫਲਤਾ ਲਈ ਸਾਰਿਆਂ ਦਾ ਧੰਨਵਾਦ ਕੀਤਾ ਗਿਆ|
Ad Position 22
No active advertisement
ਪਿਛਲੀ ਖ਼ਬਰ ਸਾਬਕਾ ਸਰਪੰਚ ਲਾਲ ਸਿੰਘ ਤੇ ਪਿੰਡ ਵਾਸੀਆਂ ਨੇ ਟੁੱਟ ਚੁੱਕੀ ਸੜਕ ਨੂੰ ਬਣਾਉਣ ਦੀ ਕੀਤੀ ਮੰਗ ਅਗਲੀ ਖ਼ਬਰ ਸਾਲਾਨਾ ਬਰਸੀ ਅਤੇ ਯੱਗ ਸਮਾਗਮ ਵਿਚ ਲੱਖਾਂ ਦੀ ਗਿਣਤੀ ’ਚ ਸੰਗਤਾਂ ਨੇ ਭਰੀਆਂ ਹਾਜ਼ਰੀਆਂ ਹਰੇ ਰਾਮ ਆਸ਼ਰਮ ਕਨਖਲ ਵਿਖੇ ਬਰਸੀ...
Ad Position 24