04-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-10-2026

ਖੇਡਾਂ ਵਤਨ ਪੰਜਾਬ ਦੀਆਂ ਵਿਚ ਕੋਚ ਪੰਜਾਬ ਮਸੀਹ ਦੀ ਅਗਵਾਈ ਹੇਠ ਖਿਡਾਰੀਆਂ ਦਾ ਸ਼ਾਨਦਾਰ ਪ੍ਰਦਰਸ਼ਨ

ਮੋਗਾ, 4 ਅਕਤੂਬਰ (ਸੁਰਿੰਦਰਪਾਲ ਸਿੰਘ)-ਖੇਡਾਂ ਵਤਨ ਪੰਜਾਬ ਦੀਆਂ-2026 ਦੀਆਂ ਜ਼ਿਲ੍ਹਾ ਖੇਡਾਂ ਦੌਰਾਨ ਓਲੰਪੀਅਨ ਬਲਬੀਰ ਸਿੰਘ ਇੰਡੋਰ ਬੈਡਮਿੰਟਨ ਸਟੇਡੀਅਮ, ਮੋਗਾ ਵਿਖੇ ਕੋਚ ਪੰਜਾਬ ਮਸੀਹ ਦੀ ਅਗਵਾਈ ਹੇਠ ਅਭਿਆਸ ਕਰ ਰਹੇ ਬੈਡਮਿੰਟਨ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਮੋਗਾ ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ। ਇਹ ਜ਼ਿਲ੍ਹਾ ਖੇਡਾਂ 28 ਸਤੰਬਰ ਤੋਂ 2 ਅਕਤੂਬਰ 2026 ਤੱਕ ਕਰਵਾਈਆਂ ਗਈਆਂ।

Ad Position 21
No active advertisement
ਪਿੰਡ ਕਿੰਗਰਾ ਨੇੜੇ ਟੁੱਟੀ ਕੱਸੀ ਦੇ ਪਾੜ ਨੂੰ ਪੂਰਨ ਦੇ ਕੰਮ ਵਿਚ ਜੁਟੇ ਕਿਸਾਨ। ਤਸਵੀਰ: ਗੁਰਭੇਜ ਸਿੰਘ ਚੌਹਾਨ 05-10-2026
ਮੋਗਾ, 4 ਅਕਤੂਬਰ (ਸੁਰਿੰਦਰਪਾਲ ਸਿੰਘ)-ਖੇਡਾਂ ਵਤਨ ਪੰਜਾਬ ਦੀਆਂ-2026 ਦੀਆਂ ਜ਼ਿਲ੍ਹਾ ਖੇਡਾਂ ਦੌਰਾਨ ਓਲੰਪੀਅਨ ਬਲਬੀਰ ਸਿੰਘ ਇੰਡੋਰ ਬੈਡਮਿੰਟਨ ਸਟੇਡੀਅਮ, ਮੋਗਾ ਵਿਖੇ ਕੋਚ ਪੰਜਾਬ ਮਸੀਹ ਦੀ ਅਗਵਾਈ ਹੇਠ ਅਭਿਆਸ ਕਰ ਰਹੇ ਬੈਡਮਿੰਟਨ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਮੋਗਾ ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ। ਇਹ ਜ਼ਿਲ੍ਹਾ ਖੇਡਾਂ 28 ਸਤੰਬਰ ਤੋਂ 2 ਅਕਤੂਬਰ 2026 ਤੱਕ ਕਰਵਾਈਆਂ ਗਈਆਂ। ਬੈਡਮਿੰਟਨ ਮੁਕਾਬਲਿਆਂ ਵਿਚ ਵੱਖ-ਵੱਖ ਉਮਰ ਵਰਗਾਂ ਦੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕਈ ਮਹੱਤਵਪੂਰਨ ਸਥਾਨ ਹਾਸਲ ਕੀਤੇ। ਅੰਡਰ-14 ਲੜਕਿਆਂ ਦੇ ਵਰਗ ਵਿਚ ਅਮਰਬੀਰ ਸਿੰਘ ਨੇ ਪਹਿਲਾ ਸਥਾਨ ਅਤੇ ਐਲਕਸ ਨੇ ਤੀਜਾ, ਅੰਡਰ -14 ਲੜਕੀਆਂ ਦੇ ਵਰਗ ਵਿਚ ਜੈਨੀਫਰ ਨੇ ਪਹਿਲਾ, ਜਦ ਕਿ ਗੁਰਲੀਨ ਕੌਰ ਬਰਾੜ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਟੇਟ ਖੇਡਾਂ ਲਈ ਆਪਣੀ ਟੀਮ ਵਿਚ ਜਗ੍ਹਾ ਬਣਾਈ। ਅੰਡਰ-17 ਲੜਕਿਆਂ ਦੇ ਵਰਗ ਵਿਚ ਯਸ਼ ਪ੍ਰੀਤ ਸਿੰਘ ਨੇ ਪਹਿਲਾ ਸਥਾਨ ਅਤੇ ਸਿਮੋਨ ਨੇ ਦੂਜਾ, ਅੰਡਰ-17 ਲੜਕੀਆਂ ਦੇ ਵਰਗ ਵਿਚ ਪ੍ਰਿਸ਼ਾ ਗਰਗ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਦੂਜਾ ਸਥਾਨ ਹਾਸਲ ਕੀਤਾ, ਜਦ ਕਿ ਹਰਸ਼ ਬਾਵਾ ਨੇ ਵੀ ਆਪਣੀ ਟੀਮ ਵਿਚ ਜਗ੍ਹਾ ਬਣਾਈ। ਅੰਡਰ-21 ਲੜਕਿਆਂ ਦੇ ਵਰਗ ਵਿਚ ਬਹਿਲੀਨ ਸਿੰਘ ਗਿੱਲ ਨੇ ਦੂਜਾ ਸਥਾਨ ਅਤੇ ਗੁਰਮਨਜੋਤ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ। ਦੋਵਾਂ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਦੇ ਆਧਾਰ ‘ਤੇ ਸਟੇਟ ਖੇਡਾਂ ਲਈ ਆਪਣੀ ਟੀਮ ਵਿਚ ਜਗ੍ਹਾ ਬਣਾਈ। ਅੰਡਰ 21 ਲੜਕੀਆਂ ਵਿਚ ਡੋਰਿਸ ਨੇ ਦੂਜਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ 31 ਤੋਂ 40 ਸਾਲ ਮਹਿਲਾ ਵਰਗ ਵਿਚ ਕੋਚ ਨਰਿੰਦਰ ਕੌਰ ਮਸੀਹ ਨੇ ਪਹਿਲਾ ਸਥਾਨ ਹਾਸਲ ਕੀਤਾ। ਖ਼ਾਸ ਗੱਲ ਇਹ ਹੈ ਕਿ ਉਹ ਪਿਛਲੇ ਤਿੰਨ ਸੀਜ਼ਨਾਂ ਤੋਂ ਲਗਾਤਾਰ ਸਟੇਟ ਪੱਧਰੀ ਖੇਡਾਂ ਵਿਚ ਗੋਲਡ ਮੈਡਲ ਜਿੱਤ ਰਹੇ ਹਨ। ਇਸ ਮੌਕੇ ਸਤਨਾਮ ਸਿੰਘ ਸੰਧੂ, ਸਮਾਜ ਸੇਵੀ, ਵਲੋਂ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਬੱਚਿਆਂ ਦੀ ਹੌਸਲਾ ਅਫਜਾਈ ਕਰਦਿਆਂ ਉਨ੍ਹਾਂ ਨੂੰ ਨਗਦ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਉਨ੍ਹਾਂ ਨਾਲ ਅਰਸ਼ਦੀਪ ਸਿੰਘ ਸਰਪੰਚ ਮਨਾਵਾਂ ਵੀ ਹਾਜ਼ਰ ਰਹੇ। ਉਨ੍ਹਾਂ ਵਲੋਂ ਕੀਤੀ ਗਈ ਇਹ ਹੌਸਲਾ ਅਫਜਾਈ ਪੂਰੇ ਜ਼ਿਲ੍ਹਾ ਖੇਡ ਸਮਾਗਮ ਦੌਰਾਨ ਖ਼ਾਸ ਖਿੱਚ ਦਾ ਕੇਂਦਰ ਬਣੀ ਰਹੀ। ਸਤਨਾਮ ਸਿੰਘ ਸੰਧੂ ਵਲੋਂ ਬੱਚਿਆਂ ਨੂੰ ਨਗਦ ਇਨਾਮ ਦੇ ਕੇ ਉਤਸ਼ਾਹਿਤ ਕਰਨ ਨਾਲ ਖਿਡਾਰੀਆਂ ਵਿਚ ਹੋਰ ਵੀ ਜੋਸ਼ ਅਤੇ ਉਤਸ਼ਾਹ ਦੇਖਣ ਨੂੰ ਮਿਲਿਆ। ਕੋਚ ਪੰਜਾਬ ਮਸੀਹ ਨੇ ਸਤਨਾਮ ਸਿੰਘ ਸੰਧੂ ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਵਲੋਂ ਬੱਚਿਆਂ ਦੀ ਕੀਤੀ ਗਈ ਹੌਸਲਾ ਅਫਜਾਈ ਅਤੇ ਨਗਦ ਇਨਾਮ ਦੇ ਕੇ ਸਨਮਾਨਿਤ ਕਰਨਾ ਖਿਡਾਰੀਆਂ ਲਈ ਬਹੁਤ ਵੱਡਾ ਉਤਸ਼ਾਹ ਹੈ। ਉਨ੍ਹਾਂ ਕਿਹਾ ਕਿ ਅਜਿਹੇ ਸਮਾਜ ਸੇਵੀ ਵਿਅਕਤੀਆਂ ਵਲੋਂ ਖਿਡਾਰੀਆਂ ਨੂੰ ਦਿੱਤਾ ਗਿਆ ਸਹਿਯੋਗ ਅਤੇ ਹੌਸਲਾ ਉਨ੍ਹਾਂ ਨੂੰ ਖੇਡਾਂ ਵਿਚ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕਰਦਾ ਹੈ। ਉਨ੍ਹਾਂ ਸਤਨਾਮ ਸਿੰਘ ਸੰਧੂ ਦਾ ਬੱਚਿਆਂ ਅਤੇ ਖੇਡਾਂ ਪ੍ਰਤੀ ਇਸ ਪਿਆਰ ਅਤੇ ਸਹਿਯੋਗ ਲਈ ਧੰਨਵਾਦ ਕੀਤਾ। ਕੋਚ ਪੰਜਾਬ ਮਸੀਹ ਨੇ ਸਾਰੇ ਖਿਡਾਰੀਆਂ ਨੂੰ ਉਨ੍ਹਾਂ ਦੀਆਂ ਸ਼ਾਨਦਾਰ ਪ੍ਰਾਪਤੀਆਂ ਲਈ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਖਿਡਾਰੀਆਂ ਦੀ ਲਗਾਤਾਰ ਮਿਹਨਤ, ਅਨੁਸ਼ਾਸਨ ਅਤੇ ਸਖ਼ਤ ਅਭਿਆਸ ਸਦਕਾ ਇਹ ਸਫਲਤਾ ਹਾਸਲ ਹੋਈ ਹੈ। ਉਨ੍ਹਾਂ ਨੇ ਸਾਰੇ ਖਿਡਾਰੀਆਂ ਨੂੰ ਸਟੇਟ ਪੱਧਰੀ ਮੁਕਾਬਲਿਆਂ ਵਿੱਚ ਵੀ ਵਧੀਆ ਪ੍ਰਦਰਸ਼ਨ ਕਰਨ ਲਈ ਸ਼ੁੱਭਕਾਮਨਾਵਾਂ ਦਿੱਤੀਆਂ। ਉਨ੍ਹਾਂ ਕਿਹਾ ਕਿ ਮੋਗਾ ਵਿਚ ਬੈਡਮਿੰਟਨ ਖੇਡ ਨੂੰ ਹੋਰ ਉਚਾਈਆਂ ‘ਤੇ ਲਿਜਾਣ ਲਈ ਖਿਡਾਰੀਆਂ ਨੂੰ ਨਿਰੰਤਰ ਮਿਹਨਤ ਅਤੇ ਬਿਹਤਰ ਸਿਖਲਾਈ ਦੇ ਮੌਕੇ ਪ੍ਰਦਾਨ ਕਰਨ ਲਈ ਯਤਨ ਜਾਰੀ ਰਹਿਣਗੇ।
Ad Position 22
No active advertisement
ਪਿਛਲੀ ਖ਼ਬਰ ਪੁਲਿਸ ਨੇ ਚਲਾਇਆ ਸਰਚ ਆਪ੍ਰੇਸ਼ਨ, 13 ਡਰੱਗ ਹੌਟ ਸਪੌਟ ’ਤੇ ਕੀਤੀ ਚੈਕਿੰਗ ਅਗਲੀ ਖ਼ਬਰ ਵਿਸ਼ਵ ਮਿਆਰ ਦਿਵਸ ਮੌਕੇ ਮੋਗਾ ਵਿਖੇ ਜ਼ਿਲ੍ਹਾ ਪੱਧਰੀ ਸਿਖਲਾਈ ਪ੍ਰੋਗਰਾਮ ਵੱਖ-ਵੱਖ ਵਿਭਾਗਾਂ ਦੇ 40 ਤੋਂ ਵੱਧ ਸੀਨੀਅਰ ਅਧਿ...
Ad Position 24