04-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-10-2026

ਵਿਸ਼ਵ ਮਿਆਰ ਦਿਵਸ ਮੌਕੇ ਮੋਗਾ ਵਿਖੇ ਜ਼ਿਲ੍ਹਾ ਪੱਧਰੀ ਸਿਖਲਾਈ ਪ੍ਰੋਗਰਾਮ ਵੱਖ-ਵੱਖ ਵਿਭਾਗਾਂ ਦੇ 40 ਤੋਂ ਵੱਧ ਸੀਨੀਅਰ ਅਧਿਕਾਰੀਆਂ ਨੇ ਭਾਗ ਲਿਆ

ਮੋਗਾ, 4 ਅਕਤੂਬਰ (ਸੁਰਿੰਦਰਪਾਲ ਸਿੰਘ)- ਮਿਆਰ ਦਿਵਸ 2026 ਦੇ ਮੌਕੇ ਅਤੇ ਦਸੰਬਰ 2024 ਵਿਚ ਹੋਈ ਰਾਜ ਪੱਧਰੀ ਕਮੇਟੀ ਦੀ ਮੀਟਿੰਗ ਦੌਰਾਨ ਨਿਰਧਾਰਿਤ ਕਾਰਜ ਬਿੰਦੂਆਂ ਦੀ ਲਗਾਤਾਰਤਾ ਵਿਚ, ਭਾਰਤੀ ਮਿਆਰ ਬਿਊਰੋ, ਚੰਡੀਗੜ੍ਹ ਸ਼ਾਖਾ ਦਫ਼ਤਰ ਵਲੋਂ ਡਿਪਟੀ ਕਮਿਸ਼ਨਰ ਦਫ਼ਤਰ, ਮੋਗਾ ਵਿਖੇ ਜ਼ਿਲ੍ਹਾ ਪੱਧਰੀ ਸਿਖਲਾਈ ਪ੍ਰੋਗਰਾਮ ਕਰਵਾਇਆ ਗਿਆ। ਇਹ ਪ੍ਰੋਗਰਾਮ ਵਧੀਕ ਡਿਪਟੀ ਕਮਿਸ਼ਨਰ (ਜ) ਜਸਪਿੰਦਰ ਸਿੰਘ ਅਤੇ ਸ਼੍ਰੀਮਤੀ ਸ਼ਾਲੂ ਵਰਸ਼ਨੇ, ਮੁਖੀ ਸੀ.

Ad Position 21
No active advertisement
ਅਜੀਤ ਡੈਸਕ 05-10-2026
ਮੋਗਾ, 4 ਅਕਤੂਬਰ (ਸੁਰਿੰਦਰਪਾਲ ਸਿੰਘ)- ਮਿਆਰ ਦਿਵਸ 2026 ਦੇ ਮੌਕੇ ਅਤੇ ਦਸੰਬਰ 2024 ਵਿਚ ਹੋਈ ਰਾਜ ਪੱਧਰੀ ਕਮੇਟੀ ਦੀ ਮੀਟਿੰਗ ਦੌਰਾਨ ਨਿਰਧਾਰਿਤ ਕਾਰਜ ਬਿੰਦੂਆਂ ਦੀ ਲਗਾਤਾਰਤਾ ਵਿਚ, ਭਾਰਤੀ ਮਿਆਰ ਬਿਊਰੋ, ਚੰਡੀਗੜ੍ਹ ਸ਼ਾਖਾ ਦਫ਼ਤਰ ਵਲੋਂ ਡਿਪਟੀ ਕਮਿਸ਼ਨਰ ਦਫ਼ਤਰ, ਮੋਗਾ ਵਿਖੇ ਜ਼ਿਲ੍ਹਾ ਪੱਧਰੀ ਸਿਖਲਾਈ ਪ੍ਰੋਗਰਾਮ ਕਰਵਾਇਆ ਗਿਆ। ਇਹ ਪ੍ਰੋਗਰਾਮ ਵਧੀਕ ਡਿਪਟੀ ਕਮਿਸ਼ਨਰ (ਜ) ਜਸਪਿੰਦਰ ਸਿੰਘ ਅਤੇ ਸ਼੍ਰੀਮਤੀ ਸ਼ਾਲੂ ਵਰਸ਼ਨੇ, ਮੁਖੀ ਸੀ.ਐਚ.ਬੀ.ਓ. ਦੀ ਅਗਵਾਈ ਹੇਠ ਕਰਵਾਇਆ ਗਿਆ। ਤਕਨੀਕੀ ਸੈਸ਼ਨ ਦੌਰਾਨ ਸ਼ਿਵਮ ਅਹੂਜਾ, ਸੰਯੁਕਤ ਨਿਰਦੇਸ਼ਕ ਅਤੇ ਵਿਗਿਆਨੀ-ਡੀ ਵਲੋਂ ਬੀ.ਆਈ.ਐਸ. ਦੀਆਂ ਪ੍ਰਮੁੱਖ ਪਹਿਲਕਦਮੀਆਂ ਅਤੇ ਸੇਵਾਵਾਂ ਸਬੰਧੀ ਵਿਸਥਾਰਪੂਰਵਕ ਪੇਸ਼ਕਾਰੀ ਦਿੱਤੀ ਗਈ। ਉਨ੍ਹਾਂ ਵਲੋਂ ਬੀ.ਆਈ.ਐਸ. ਸਰਟੀਫਿਕੇਸ਼ਨ ਮਾਰਕ (ਆਈ.ਏ.ਆਈ. ਮਾਰਕ), ਸੋਨੇ ਦੇ ਗਹਿਣਿਆਂ ਦੀ ਹਾਲਮਾਰਕਿੰਗ, ਪ੍ਰਮਾਣਿਤ ਉਤਪਾਦਾਂ ਦੀ ਸਰਕਾਰੀ ਖ਼ਰੀਦ, ਮੈਨੇਜਮੈਂਟ ਸਿਸਟਮ ਸਰਟੀਫਿਕੇਸ਼ਨ ਅਤੇ ਕੁਆਲਿਟੀ ਕੰਟਰੋਲ ਆਰਡਰਜ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ। ਇਸ ਦੌਰਾਨ ਬੀ.ਆਈ . ਐਸ. ਦੇ ਡਿਜੀਟਲ ਪਲੇਟ ਫਾਰਮਾਂ ਅਤੇ ਆਨਲਾਈਨ ਸੇਵਾਵਾਂ ਦੀ ਲਾਈਵ ਡੈਮੋ ਵੀ ਦਿੱਤੀ ਗਈ। ਅਧਿਕਾਰੀਆਂ ਨੂੰ ਭਾਰਤੀ ਮਿਆਰਾਂ ਤੱਕ ਪਹੁੰਚ ਅਤੇ ਉਨ੍ਹਾਂ ਨੂੰ ਡਾਊਨਲੋਡ ਕਰਨ, ਲਾਗੂ ਕੁਆਲਿਟੀ ਕੰਟਰੋਲ ਆਰਡਰਜ ਦੀ ਜਾਂਚ, ਬੀ.ਆਈ.ਐਸ. ਕੇਅਰ ਐਪ ਦੀ ਵਰਤੋਂ ਅਤੇ ਬੀ.ਆਈ.ਐਸ. ਸ਼ਿਕਾਇਤ ਮੈਨੇਜਮੈਂਟ ਸਿਸਟਮ ਸਬੰਧੀ ਵਿਹਾਰਕ ਜਾਣਕਾਰੀ ਪ੍ਰਦਾਨ ਕੀਤੀ ਗਈ। ਸਿਖਲਾਈ ਪ੍ਰੋਗਰਾਮ ਵਿਚ ਸਿੱਖਿਆ, ਸਿਹਤ, ਖ਼ੁਰਾਕ, ਜੰਗਲਾਤ, ਬਾਗ਼ਬਾਨੀ, ਸਿੰਚਾਈ, ਲੋਕ ਨਿਰਮਾਣ ਵਿਭਾਗ ਅਤੇ ਹੋਰ ਸਬੰਧਿਤ ਵਿਭਾਗਾਂ ਦੇ 40 ਤੋਂ ਵੱਧ ਸੀਨੀਅਰ ਅਧਿਕਾਰੀਆਂ ਨੇ ਭਾਗ ਲਿਆ। ਇਸ ਮੌਕੇ ਅਧਿਕਾਰੀਆਂ ਨੇ ਮਿਆਰੀਕਰਨ ਅਤੇ ਗੁਣਵੱਤਾ ਭਰੋਸੇ ਨਾਲ ਸਬੰਧਿਤ ਵੱਖ-ਵੱਖ ਪਹਿਲੂਆਂ ਬਾਰੇ ਜਾਣਕਾਰੀ ਹਾਸਲ ਕੀਤੀ। ਪ੍ਰੋਗਰਾਮ ਦੇ ਅੰਤ ਵਿਚ ਇੰਟਰ ਐਕਟਿਵ ਪ੍ਰਸ਼ਨੋਤਰੀ ਸੈਸ਼ਨ ਕਰਵਾਇਆ ਗਿਆ, ਜਿਸ ਦੌਰਾਨ ਅਧਿਕਾਰੀਆਂ ਵਲੋਂ ਮਿਆਰਾਂ, ਸਰਟੀਫਿਕੇਸ਼ਨ, ਸਰਕਾਰੀ ਖ਼ਰੀਦ ਅਤੇ ਗੁਣਵੱਤਾ ਨਿਯੰਤਰਨ ਨਾਲ ਸਬੰਧਿਤ ਸਵਾਲ ਪੁੱਛੇ ਗਏ ਅਤੇ ਮਾਹਿਰਾਂ ਵਲੋਂ ਉਨ੍ਹਾਂ ਦੇ ਜਵਾਬ ਦਿੱਤੇ ਗਏ। ਇਸ ਮੌਕੇ ਮਿਆਰੀਕਰਨ, ਅਨੁਕੂਲਤਾ ਮੁਲਾਂਕਣ ਅਤੇ ਗੁਣਵੱਤਾ ਭਰੋਸਾ ਪ੍ਰਣਾਲੀਆਂ ਦੀ ਮਹੱਤਤਾ ‘ਤੇ ਜ਼ੋਰ ਦਿੱਤਾ ਗਿਆ। ਪ੍ਰੋਗਰਾਮ ਰਾਹੀਂ ਸਰਕਾਰੀ ਖ਼ਰੀਦ ਵਿਚ ਲਾਗੂ ਮਿਆਰਾਂ ਦੀ ਪਾਲਣਾ, ਉਤਪਾਦਾਂ ਦੀ ਗੁਣਵੱਤਾ ਅਤੇ ਸੁਰੱਖਿਆ ਯਕੀਨੀ ਬਣਾਉਣ ਅਤੇ ਖਪਤਕਾਰਾਂ ਦੇ ਹਿਤਾਂ ਦੀ ਰੱਖਿਆ ਲਈ ਵਿਭਾਗੀ ਅਧਿਕਾਰੀਆਂ ਦੀ ਸਮਰੱਥਾ ਨੂੰ ਹੋਰ ਮਜ਼ਬੂਤ ਕਰਨ ਬਾਰੇ ਜਾਗਰੂਕਤਾ ਪੈਦਾ ਕੀਤੀ ਗਈ।
Ad Position 22
No active advertisement
ਪਿਛਲੀ ਖ਼ਬਰ ਖੇਡਾਂ ਵਤਨ ਪੰਜਾਬ ਦੀਆਂ ਵਿਚ ਕੋਚ ਪੰਜਾਬ ਮਸੀਹ ਦੀ ਅਗਵਾਈ ਹੇਠ ਖਿਡਾਰੀਆਂ ਦਾ ਸ਼ਾਨਦਾਰ ਪ੍ਰਦਰਸ਼ਨ ਅਗਲੀ ਖ਼ਬਰ ਆਲ ਇੰਡੀਆ ਆਂਗਣਵਾੜੀ ਵਰਕਰ ਹੈਲਪਰ ਯੂਨੀਅਨ ਏਟਕ ਵਲੋਂ 7 ਨੂੰ ਡਾ. ਅਮਨਦੀਪ ਕੌਰ ਅਰੋੜਾ ਦੇ ਘਰ ਅੱਗੇ ਦਿੱਤਾ ਜਾਵੇਗਾ ਧਰਨ...
Ad Position 24