05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-10-2026

ਬੱਧਨੀ ਖੁਰਦ ਸ਼ਹਿਰੀ ਫੀਡਰ ਚਾਲੂ ਹੋਣ ਨਾਲ ਇਲਾਕੇ ਦੀ ਬਿਜਲੀ ਸਪਲਾਈ ਹੋਵੇਗੀ ਹੋਰ ਸੁਚਾਰੂ-ਬਿਜਲੀ ਅਧਿਕਾਰੀ

ਬੱਧਨੀ ਕਲਾਂ, 4 ਅਕਤੂਬਰ (ਸੰਜੀਵ ਕੋਛੜ)-ਇਲਾਕੇ ਦੇ ਬਿਜਲੀ ਸਪਲਾਈ ਪ੍ਰਬੰਧ ਨੂੰ ਹੋਰ ਸੁਚਾਰੂ ਬਣਾਉਣ ਵੱਲ ਅਹਿਮ ਕਦਮ ਚੁੱਕਦਿਆਂ 220 ਕੇ. ਵੀ.

Ad Position 21
No active advertisement
ਅਜੀਤ ਡੈਸਕ 05-10-2026
ਬੱਧਨੀ ਕਲਾਂ, 4 ਅਕਤੂਬਰ (ਸੰਜੀਵ ਕੋਛੜ)-ਇਲਾਕੇ ਦੇ ਬਿਜਲੀ ਸਪਲਾਈ ਪ੍ਰਬੰਧ ਨੂੰ ਹੋਰ ਸੁਚਾਰੂ ਬਣਾਉਣ ਵੱਲ ਅਹਿਮ ਕਦਮ ਚੁੱਕਦਿਆਂ 220 ਕੇ.ਵੀ. ਸਬ-ਸਟੇਸ਼ਨ ਬੱਧਨੀ ਕਲਾਂ ਵਿਖੇ ਬੱਧਨੀ ਖੁਰਦ ਫੀਡਰ ਚਾਲੂ ਕੀਤਾ ਗਿਆ| ਇਹ ਫੀਡਰ ਇੰਜ. ਮਨਦੀਪ ਸਿੰਘ ਸੰਧੂ, ਵਧੀਕ ਨਿਗਰਾਨ ਇੰਜੀਨੀਅਰ ਸਬ ਅਰਬਨ ਮੰਡਲ ਮੋਗਾ ਦੀ ਰਹਿਨੁਮਾਈ ਹੇਠ ਚਾਲੂ ਕੀਤਾ ਗਿਆ| ਬਿਜਲੀ ਸਪਲਾਈ ਪ੍ਰਬੰਧ ਨੂੰ ਹੋਰ ਮਜ਼ਬੂਤ ਅਤੇ ਸੁਚਾਰੂ ਬਣਾਉਣ ਲਈ ਲਗਾਤਾਰ ਉਪਰਾਲੇ ਕਰਦੇ ਹੋਏ ਇਹ ਫੀਡਰ ਚਾਲੂ ਕੀਤਾ ਗਿਆ ਹੈ ਜਿਸ ਨਾਲ ਇਲਾਕੇ ਦੇ ਬਿਜਲੀ ਸਪਲਾਈ ਪ੍ਰਬੰਧ ਨੂੰ ਹੋਰ ਮਜ਼ਬੂਤੀ ਮਿਲਣ ਦੀ ਉਮੀਦ ਹੈ| ਬੱਧਨੀ ਖੁਰਦ ਫੀਡਰ ਦਾ ਉਦਘਾਟਨ ਇੰਜ. ਹਰਪ੍ਰੀਤ ਸਿੰਘ ਸਹਾਇਕ ਕਾਰਜਕਾਰੀ ਇੰਜੀਨੀਅਰ ਉਪ ਮੰਡਲ ਬੱਧਨੀ ਕਲਾਂ ਅਤੇ ਜੂਨੀਅਰ ਇੰਜੀਨੀਅਰ ਲਖਵਿੰਦਰ ਸਿੰਘ 220 ਕੇ.ਵੀ. ਗਰਿੱਡ ਬੱਧਨੀ ਕਲਾਂ ਵਲੋਂ ਕੀਤਾ ਗਿਆ| ਇਸ ਮੌਕੇ ਜੂਨੀਅਰ ਇੰਜੀਨੀਅਰ ਸੇਵਕ ਸਿੰਘ, ਜੂਨੀਅਰ ਇੰਜੀਨੀਅਰ ਗੁਰਪ੍ਰੀਤ ਸਿੰਘ ਤੋਂ ਇਲਾਵਾ ਬੱਧਨੀ ਕਲਾਂ ਅਤੇ ਬੁੱਟਰ ਕਲਾਂ ਫੀਡਰਾਂ ਦੇ ਸਮੂਹ ਟੈਕਨੀਕਲ ਕਾਮੇ ਹਾਜ਼ਰ ਸਨ| ਇੰਜ. ਹਰਪ੍ਰੀਤ ਸਿੰਘ ਨੇ ਦੱਸਿਆ ਕਿ ਨਵੇਂ ਫੀਡਰ ਦੇ ਚਾਲੂ ਹੋਣ ਨਾਲ ਬੱਧਨੀ ਖੁਰਦ ਅਤੇ ਆਸ-ਪਾਸ ਦੇ ਇਲਾਕਿਆਂ ਵਿਚ ਬਿਜਲੀ ਸਪਲਾਈ ਨੂੰ ਹੋਰ ਸੁਚਾਰੂ ਢੰਗ ਨਾਲ ਚਲਾਉਣ, ਲੋਡ ਪ੍ਰਬੰਧਨ ਨੂੰ ਬਿਹਤਰ ਬਣਾਉਣ ਅਤੇ ਸਪਲਾਈ ਪ੍ਰਣਾਲੀ ਨੂੰ ਹੋਰ ਮਜ਼ਬੂਤ ਕਰਨ ਵਿਚ ਮਦਦ ਮਿਲੇਗੀ|
Ad Position 22
No active advertisement
ਪਿਛਲੀ ਖ਼ਬਰ ਵਿਸ਼ਵ ਅਧਿਆਤਮਿਕ ਗੁਰੂ ਸੰਤ ਰਜਿੰਦਰ ਸਿੰਘ ਸਾਵਣ ਕ੍ਰਿਪਾਲ ਰੂਹਾਨੀ ਮਿਸ਼ਨ ਦੇ ਮੁਖੀ 9 ਅਕਤੂਬਰ ਨੂੰ ਮੋਗਾ ’ਚ ਕਰਨਗੇ ਪ੍ਰਵਚ... ਅਗਲੀ ਖ਼ਬਰ ਡੀ.ਟੀ.ਐਫ. ਜ਼ਿਲ੍ਹਾ ਇਕਾਈ ਮੋਗਾ ਦੀ ਕਾਰਜਕਾਰੀ ਕਮੇਟੀ ਦੀ ਚੋਣ ਸਵਰਨਜੀਤ ਭਗਤਾ ਜ਼ਿਲ੍ਹਾ ਪ੍ਰਧਾਨ, ਹਰਪਿੰਦਰ ਢਿੱਲੋਂ ਜ਼ਿਲ੍...
Ad Position 24