ਡੀ.ਟੀ.ਐਫ. ਜ਼ਿਲ੍ਹਾ ਇਕਾਈ ਮੋਗਾ ਦੀ ਕਾਰਜਕਾਰੀ ਕਮੇਟੀ ਦੀ ਚੋਣ
ਸਵਰਨਜੀਤ ਭਗਤਾ ਜ਼ਿਲ੍ਹਾ ਪ੍ਰਧਾਨ, ਹਰਪਿੰਦਰ ਢਿੱਲੋਂ ਜ਼ਿਲ੍ਹਾ ਸਕੱਤਰ ਅਤੇ ਸੁਖਦੇਵ ਕੁਮਾਰ ਬਣੇ ਵਿੱਤ ਸਕੱਤਰ
ਮੋਗਾ, 4 ਅਕਤੂਬਰ (ਸੁਰਿੰਦਰਪਾਲ ਸਿੰਘ)-ਸਥਾਨਕ ਫਰੀਡਮ ਫਾਈਟਰ ਹਾਲ ਵਿਖੇ ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ (ਡੀ. ਟੀ.
ਮੋਗਾ, 4 ਅਕਤੂਬਰ (ਸੁਰਿੰਦਰਪਾਲ ਸਿੰਘ)-ਸਥਾਨਕ ਫਰੀਡਮ ਫਾਈਟਰ ਹਾਲ ਵਿਖੇ ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ (ਡੀ.ਟੀ.ਐਫ.) ਪੰਜਾਬ (ਸਬੰਧਿਤ ਡੈਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ) ਦੀ ਜ਼ਿਲ੍ਹਾ ਮੋਗਾ ਇਕਾਈ ਦੀ ਅੱਠ ਮੈਂਬਰੀ ਕਾਰਜਕਾਰੀ ਕਮੇਟੀ ਦੀ ਚੋਣ ਕੀਤੀ ਗਈ। ਜਿਸ ਤਹਿਤ ਸਵਰਨਜੀਤ ਭਗਤਾ ਨੂੰ ਜ਼ਿਲ੍ਹਾ ਪ੍ਰਧਾਨ, ਜ਼ਿਲ੍ਹਾ ਸਕੱਤਰ ਹਰਪਿੰਦਰ ਸਿੰਘ ਢਿੱਲੋਂ, ਵਿੱਤ ਸਕੱਤਰ ਸੁਖਦੇਵ ਕੁਮਾਰ, ਪ੍ਰੈੱਸ ਸਕੱਤਰ ਸੁਖਮੰਦਰ ਨਿਹਾਲ ਸਿੰਘ ਵਾਲਾ ਤੋਂ ਇਲਾਵਾ ਸੰਦੀਪ ਸਿੰਘ ਮਹਿਰੋਂ, ਸਰਬਜੀਤ ਸਿੰਘ ਸੰਗਤਪੁਰਾ, ਕੁਲਵਿੰਦਰ ਸਿੰਘ ਧਾਲੀਵਾਲ, ਵਿਕਰਮਜੀਤ ਸਿੰਘ ਨੂੰ ਜ਼ਿਲ੍ਹਾ ਕਮੇਟੀ ਮੈਂਬਰ ਦੇ ਤੌਰ ‘ਤੇ ਨਾਮਜ਼ਦ ਕੀਤਾ ਗਿਆ। ਇਸ ਮੌਕੇ ਡੀ.ਟੀ.ਐਫ. ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ ਨੇ ਨਵੀਂ ਚੁਣੀ ਜ਼ਿਲ੍ਹਾ ਕਮੇਟੀ ਨੂੰ ਮੁਬਾਰਕਬਾਦ ਦਿੰਦੇ ਹੋਏ ਆਪਣੇ ਸੰਬੋਧਨ ਵਿਚ ਕਿਹਾ ਕਿ ਜਥੇਬੰਦੀ ਵਲੋਂ ਪਿਛਲੇ ਸਮੇਂ ਵਿਚ ਮੋਗੇ ਕਨਵੈੱਨਸ਼ਨ ਦੇ ਰੂਪ ਵਿਚ ਸ਼ੁਰੂਆਤ ਕਰਦੇ ਹੋਏ ‘’ਪੰਜਾਬ ਸਕੇਲ, ਪੁਰਾਣੀ ਪੈਨਸ਼ਨ ਅਤੇ ਭੱਤੇ ਬਹਾਲੀ ਮੋਰਚੇ’’ ਦੇ ਰੂਪ ਵਿਚ 17 ਜੁਲਾਈ 2020 ਦੇ ਪੱਤਰ ਨੂੰ ਰੱਦ ਕਰਵਾ ਕੇ ਨਵੇਂ ਮੁਲਾਜ਼ਮਾਂ ਉੱਪਰ ਪੰਜਾਬ ਤਨਖ਼ਾਹ ਸਕੇਲ ਬਹਾਲ ਕਰਵਾਉਣ, ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਵਾਉਣ ਅਤੇ ਸਾਰੇ ਭੱਤਿਆਂ ਦੀ ਬਹਾਲੀ ਲਈ ਚੱਲ ਰਹੇ ਸੰਘਰਸ਼ਾਂ ਵਿਚ ਆਪਣਾ ਬਣਦਾ ਯੋਗਦਾਨ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਕੇਂਦਰ ਸਰਕਾਰ ਵਲੋਂ ਲਾਗੂ ਨਿੱਜੀਕਰਨ ਅਤੇ ਕੇਂਦਰੀਕਰਨ ਪੱਖੀ ਨਵੀਂ ਸਿੱਖਿਆ ਨੀਤੀ-2020 ਨੂੰ ਰੱਦ ਕਰਵਾਉਣ, ਸਿੱਖਿਆ ਨੂੰ ਸੰਵਿਧਾਨ ਦੀ ਸਮਵਰਤੀ ਦੀ ਥਾਂ ਰਾਜ ਸੂਚੀ ਵਿਚ ਦਰਜ ਕਰਵਾਉਣ ਅਤੇ ਪੰਜਾਬ ਦੇ ਸਥਾਨਕ ਹਾਲਾਤਾਂ ਅਨੁਸਾਰ ਆਪਣੀ ਸਿੱਖਿਆ ਨੀਤੀ ਬਣਾਉਣ ਦੀ ਮੰਗ ਲਈ ਸੰਘਰਸ਼ਾਂ ਦਾ ਸਰਗਰਮ ਹਿੱਸਾ ਬਣਿਆ ਜਾ ਰਿਹਾ ਹੈ। ਡੀ.ਟੀ.ਐਫ. ਮੋਗਾ ਦੇ ਨਵੇਂ ਚੁਣੇ ਜ਼ਿਲ੍ਹਾ ਪ੍ਰਧਾਨ ਸਵਰਨਜੀਤ ਭਗਤਾ ਨੇ ਕਿਹਾ ਕਿ ਮੋਗਾ ਜ਼ਿਲ੍ਹੇ ਵਿਚ ਜਥੇਬੰਦੀ ਦੇ ਉਦੇਸ਼ਾਂ ਅਨੁਸਾਰ ਪੁਰਜ਼ੋਰ ਮਿਹਨਤ ਕਰਦੇ ਹੋਏ ਭਵਿੱਖੀ ਸੰਘਰਸ਼ਾਂ ਦੌਰਾਨ ਅਧਿਆਪਕਾਂ ਤੱਕ ਵਿਆਪਕ ਪਹੁੰਚ ਬਣਾਈ ਜਾਵੇਗੀ। ਨਵੇਂ ਚੁਣੇ ਜ਼ਿਲ੍ਹਾ ਸਕੱਤਰ ਹਰਪਿੰਦਰ ਸਿੰਘ ਢਿੱਲੋਂ ਨੇ ਜਥੇਬੰਦ ਹੋਣ ਦੇ ਮਹੱਤਵ ‘ਤੇ ਚਾਨਣਾ ਪਾਉਂਦਿਆਂ ਅਧਿਆਪਕਾਂ ਨੂੰ ਇੱਕਮੁੱਠ ਹੋ ਲੜਨ ਦਾ ਸੁਨੇਹਾ ਦਿੱਤਾ ਅਤੇ 10 ਅਕਤੂਬਰ ਨੂੰ ਸਾਂਝੀ ਤਾਲਮੇਲ ਕਮੇਟੀ ਵਲੋਂ ਸੰਗਰੂਰ ਵਿਖੇ ਕੀਤੀ ਜਾ ਰਹੀ ਸੂਬਾਈ ਰੈਲੀ ਵਿਚ ਭਰਵੀਂ ਸ਼ਮੂਲੀਅਤ ਕਰਵਾਉਣ ਦਾ ਭਰੋਸਾ ਵੀ ਦਿੱਤਾ ਗਿਆ। ਇਸ ਮੌਕੇ ਸੂਬਾ ਜਨਰਲ ਸਕੱਤਰ ਮਹਿੰਦਰ ਕੌੜਿਆਂ ਵਾਲੀ, ਜਗਪਾਲ ਬੰਗੀ, ਪਵਨ ਕੁਮਾਰ ਮੁਕਤਸਰ, ਕੁਲਵਿੰਦਰ ਜੋਸ਼ਨ , ਬੇਅੰਤ ਫੂਲੇਵਾਲ, ਰੁਪਿੰਦਰ ਪਾਲ ਗਿੱਲ, ਨਿਰਮਲ ਚੌਹਾਨ ਕੇ, ਮਲਕੀਤ ਹਰਾਜ, ਜਸਵਿੰਦਰ ਸਿੰਘ ਧੂਰਕੋਟ, ਸਰਬਜੀਤ ਭਾਵੜਾ ਨੇ ਸੰਬੋਧਨ ਕੀਤਾ। ਇਸ ਮੌਕੇ ਜ਼ਿਲ੍ਹਾ ਮੋਗਾ ਤੋਂ ਅਮਨਦੀਪ ਸਿੰਘ, ਜਸਵੰਤ ਥਰਾਜ, ਬਲਰਾਜ ਥਰਾਜ, ਅੰਮ੍ਰਿਤ ਪਾਲ ਖੇਮੂਆਣਾ, ਬੰਟੀ ਕੰਬੋਜ, ਵਰਿੰਦਰ ਕੰਬੋਜ, ਬਲਿਹਾਰ ਕੰਬੋਜ, ਸਰਬਜੋਤ ਸਿੰਘ , ਸਨਮ ਦੀਪ, ਮਨਪਿੰਦਰ ਕੌਰ, ਸਰਬਜੀਤ ਕੌਰ, ਕੰਵਲਪ੍ਰੀਤ ਕੌਰ, ਜੀਵਨ ਕੌਰ, ਗੁਰਪ੍ਰੀਤ ਕੌਰ, ਜਗਦੇਵ ਸਿੰਘ ਦੀਨਾ, ਕਰਨਦੀਪ ਸਿੰਘ ਦੀਨਾ, ਨਿਰਮਲ ਸਿੰਘ , ਗੁਰਤੇਜ ਸਮਾਧ ਭਾਈ, ਗੁਰਮੇਲ ਸਿੰਘ ਬੌਡੇ, ਗੁਰਲਾਲ ਸਿੰਘ ਦੀਦਾਰੇ ਵਾਲਾ, ਜਤਿੰਦਰ ਸਿੰਘ ਸਰਾਂਵਾਂ, ਅਜੀਤ ਸਿੰਘ, ਕਿਰਤੀ ਕਿਸਾਨ ਯੂਨੀਅਨ ਵਲੋਂ ਜ਼ਿਲ੍ਹਾ ਪ੍ਰਧਾਨ ਪ੍ਰਗਟ ਸਿੰਘ ਸਾਫ਼ੂਵਾਲਾ, ਨੌਜਵਾਨ ਭਾਰਤ ਸਭਾ ਵਲੋਂ ਕਰਮਜੀਤ ਮਾਣੂੰਕੇ, ਪੀ.ਐਸ.ਯੂ. ਵਲੋਂ ਸਨੀ ਠੱਠੀ ਭਾਈ, ਨੌਜਵਾਨ ਭਾਰਤ ਸਭਾ ਵਲੋਂ ਗੁਰਪ੍ਰੀਤ ਸਿੰਘ ਰੋਡੇ, ਇੰਦਰਜੀਤ ਸਿੰਘ ਰੋਡੇ ਸਮੇਤ ਵੱਡੀ ਗਿਣਤੀ ਵਿਚ ਅਧਿਆਪਕ ਸਾਥੀ ਸ਼ਾਮਲ ਹੋਏ।