03-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-10-2026

ਗਿਆਨ ਜੋਤੀ ਸਕੂਲ ਦੀਆਂ ਕ੍ਰਿਕਟ ਖਿਡਾਰਨਾਂ ਨੇ ਜ਼ਿਲ੍ਹਾ ਪੱਧਰ ’ਤੇ ਸ਼ਾਨਦਾਰ ਪ੍ਰਦਰਸ਼ਨ ਕੀਤਾ

ਮੋਗਾ, 2 ਅਕਤੂਬਰ (ਜਸਪਾਲ ਸਿੰਘ ਬੱਬੀ)-ਗਿਆਨ ਜੋਤੀ ਸੀਨੀਅਰ ਸੈਕੰਡਰੀ ਸਕੂਲ ਦਾਰਾਪੁਰ ਦੇ ਚੇਅਰਮੈਨ ਐਡਵੋਕੇਟ ਕਮਲਦੀਸ਼ਪਾਲ ਸਿੰਘ ਸੋਢੀ ਤੇ ਪ੍ਰਿੰਸੀਪਲ ਵਿਜੇ ਸਕਲਾਨੀ ਨੇ ਦੱਸਿਆ ਕਿ ਸਕੂਲ ਕ੍ਰਿਕਟ ਦੇ ਖੇਤਰ ਵਿਚ ਅੰਤਰਰਾਸ਼ਟਰੀ ਪੱਧਰ ਤੱਕ ਆਪਣਾ ਨਾਂਅ ਕਮਾ ਰਿਹਾ ਹੈ ਅਤੇ ਇਸ ਸਕੂਲ ਦੇ ਕਈ ਨਾਮਵਰ ਖਿਡਾਰੀ ਅੰਤਰਰਾਸ਼ਟਰੀ ਪੱਧਰ ਤੱਕ ਖੇਡ ਕੇ ਦੇਸ਼-ਦੁਨੀਆ ਵਿਚ ਆਪਣਾ ਨਾਂਅ ਕਮਾ ਰਹੇ ਹਨ। ਇਸੇ ਸ਼ਾਨਦਾਰ ਕ੍ਰਿਕਟ ਪਰੰਪਰਾ ਨੂੰ ਅੱਗੇ ਵਧਾਉਂਦਿਆਂ ਸਕੂਲ ਦੀਆਂ ਅੰਡਰ-17 ਲੜਕੀਆਂ ਦੀ ਕ੍ਰਿਕਟ ਟੀਮ ਨੇ ਖੇਡ ਮੈਦਾਨ ਵਿਚ ਬਿਹਤਰੀਨ ਖੇਡ ਦਾ ਪ੍ਰਦਰਸ਼ਨ ਕਰਦਿਆਂ ਸਟੇਟ ਪੱਧਰ ਤੱਕ ਪਹੁੰਚ ਕੇ ਮੋਗੇ ਜ਼ਿਲ੍ਹੇ ਦੀ ਪ੍ਰਤੀਨਿਧਤਾ ਕੀਤੀ ਹੈ।

Ad Position 21
No active advertisement
ਅਜੀਤ ਡੈਸਕ 03-10-2026
ਮੋਗਾ, 2 ਅਕਤੂਬਰ (ਜਸਪਾਲ ਸਿੰਘ ਬੱਬੀ)-ਗਿਆਨ ਜੋਤੀ ਸੀਨੀਅਰ ਸੈਕੰਡਰੀ ਸਕੂਲ ਦਾਰਾਪੁਰ ਦੇ ਚੇਅਰਮੈਨ ਐਡਵੋਕੇਟ ਕਮਲਦੀਸ਼ਪਾਲ ਸਿੰਘ ਸੋਢੀ ਤੇ ਪ੍ਰਿੰਸੀਪਲ ਵਿਜੇ ਸਕਲਾਨੀ ਨੇ ਦੱਸਿਆ ਕਿ ਸਕੂਲ ਕ੍ਰਿਕਟ ਦੇ ਖੇਤਰ ਵਿਚ ਅੰਤਰਰਾਸ਼ਟਰੀ ਪੱਧਰ ਤੱਕ ਆਪਣਾ ਨਾਂਅ ਕਮਾ ਰਿਹਾ ਹੈ ਅਤੇ ਇਸ ਸਕੂਲ ਦੇ ਕਈ ਨਾਮਵਰ ਖਿਡਾਰੀ ਅੰਤਰਰਾਸ਼ਟਰੀ ਪੱਧਰ ਤੱਕ ਖੇਡ ਕੇ ਦੇਸ਼-ਦੁਨੀਆ ਵਿਚ ਆਪਣਾ ਨਾਂਅ ਕਮਾ ਰਹੇ ਹਨ। ਇਸੇ ਸ਼ਾਨਦਾਰ ਕ੍ਰਿਕਟ ਪਰੰਪਰਾ ਨੂੰ ਅੱਗੇ ਵਧਾਉਂਦਿਆਂ ਸਕੂਲ ਦੀਆਂ ਅੰਡਰ-17 ਲੜਕੀਆਂ ਦੀ ਕ੍ਰਿਕਟ ਟੀਮ ਨੇ ਖੇਡ ਮੈਦਾਨ ਵਿਚ ਬਿਹਤਰੀਨ ਖੇਡ ਦਾ ਪ੍ਰਦਰਸ਼ਨ ਕਰਦਿਆਂ ਸਟੇਟ ਪੱਧਰ ਤੱਕ ਪਹੁੰਚ ਕੇ ਮੋਗੇ ਜ਼ਿਲ੍ਹੇ ਦੀ ਪ੍ਰਤੀਨਿਧਤਾ ਕੀਤੀ ਹੈ। ਜ਼ਿਲ੍ਹਾ ਪੱਧਰੀ ਮੈਚ ਵੀ ਗਿਆਨ ਜੋਤੀ ਸਕੂਲ ਦੇ ਮੈਦਾਨ ਵਿਚ ਹੀ ਕਰਵਾਏ ਗਏ ਇਨ੍ਹਾਂ ਮੁਕਾਬਲਿਆਂ ਵਿਚ ਗਿਆਨ ਜੋਤੀ ਸਕੂਲ ਦੀਆਂ ਲੜਕੀਆਂ ਨੇ ਇਕ ਵਾਰ ਫਿਰ ਆਪਣੀ ਸਰਵੋਤਮ ਖੇਡ ਦਾ ਲੋਹਾ ਮਨਾਉਂਦਿਆਂ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ ਤੇ ਸਟੇਟ ਪੱਧਰ ਪੁੱਜੇ ਕੇ ਸਕੂਲ ਤੇ ਮੋਗੇ ਜ਼ਿਲ੍ਹੇ ਦਾ ਮਾਣ ਵਧਾਇਆ। ਟੂਰਨਾਮੈਂਟ ਦੌਰਾਨ ਟੀਮ ਦੀਆਂ ਮੁੱਖ ਖਿਡਾਰਨਾਂ ਕਾਮਿਆ, ਮਾਹੀ, ਗੁਰਨੂਰ, ਸਿਮਰਨ ਸ਼ਰਮਾ, ਕੁਲਜੀਤ, ਨਵਜੋਤ, ਸੁਖਮਨਜੋਤ ਅਤੇ ਜਾਨਵੀ ਨੇ ਵਿਰੋਧੀ ਟੀਮਾਂ ਨੂੰ ਕਰੜੀ ਟੱਕਰ ਦਿੱਤੀ ਤੇ ਆਪਣੀ ਖੇਡ ਕਲਾ ਦਾ ਬਿਹਤਰੀਨ ਪ੍ਰਦਰਸ਼ਨ ਕੀਤਾ।
Ad Position 22
No active advertisement
ਪਿਛਲੀ ਖ਼ਬਰ ਦ ਆਕਸਫੋਰਡ ਸਕੂਲ ਨੇ ਨਿਵੇਕਲੇ ਢੰਗ ਨਾਲ ਮਨਾਈ ਗਾਂਧੀ ਜੈਅੰਤੀ ਅਗਲੀ ਖ਼ਬਰ ਉੱਘੇ ਸਾਹਿਤਕਾਰ ਕੇ. ਐਲ. ਗਰਗ ਦੇ ਦਿਹਾਂਤ ’ਤੇ ਸੀ.ਪੀ.ਆਈ. ਵਲੋਂ ਡੂੰਘੇ ਦੁੱਖ ਦਾ ਪ੍ਰਗਟਾਵਾ
Ad Position 24