03-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-10-2026

ਯੂਨਾਈਟਿਡ ਅਕਾਲੀ ਦਲ ਪੰਜਾਬ ਹਿਤੈਸ਼ੀ ਪਾਰਟੀਆਂ ਅਤੇ ਸਿੱਖ ਜਥੇਬੰਦੀਆਂ ਨਾਲ ਰਲ ਕੇ 2027 ’ਚ ਸਰਕਾਰ ਬਣਾਏਗਾ-ਜਥੇਦਾਰ ਬੂਟਾ ਸਿੰਘ ਰਣਸੀਂਹ

ਮੋਗਾ, 2 ਅਕਤੂਬਰ (ਸੁਰਿੰਦਰਪਾਲ ਸਿੰਘ)-ਯੂਨਾਇਟਡ ਅਕਾਲੀ ਦਲ ਜ਼ਿਲ੍ਹਾ ਮੋਗਾ ਦੇ ਅਹੁਦੇਦਾਰਾਂ ਅਤੇ ਵਰਕਰਾਂ ਦੀ ਮੀਟਿੰਗ ਸਥਾਨਕ ਗੁਰਦੁਆਰਾ ਬੀਬੀ ਕਾਹਨ ਕੌਰ ਜੀ ਵਿਖੇ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਜਥੇਦਾਰ ਬੂਟਾ ਸਿੰਘ ਦੀ ਰਣਸੀਂਹ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਜਥੇਦਾਰ ਰਣਸੀਂਹ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਵਿਚ 2027 ਵਿਚ ਪੰਥਕ ਜਥੇਬੰਦੀਆਂ ਕਿਸਾਨ ਜਥੇਬੰਦੀਆਂ ਪੰਜਾਬ ਹਿਤੈਸ਼ੀ ਪਾਰਟੀਆਂ ਨਾਲ ਰਲ ਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਰਬੱਤ ਖ਼ਾਲਸਾ ਦੇ ਚੁਣੇ ਹੋਏ ਜਥੇਦਾਰ ਸਿੰਘ ਸਾਹਿਬ ਭਾਈ ਜਗਤਾਰ ਸਿੰਘ ਹਵਾਰਾ ਦੇ ਦਿਸ਼ਾ ਨਿਰਦੇਸ਼ ਅਨੁਸਾਰ ਚੰਗੇ ਉਮੀਦਵਾਰ ਖੜੇ ਕਰਕੇ ਪੰਜਾਬ ਵਿਚ 2027 ਵਿਚ ਚੰਗੀ ਸਰਕਾਰ ਬਣਾ ਕੇ ਕਾਂਗਰਸ ਬਾਦਲ ਦਲ, ਭਾਜਪਾ ਆਮ ਆਦਮੀ ਪਾਰਟੀ ਜਿਨ੍ਹਾਂ ਨੇ ਵਾਰੀ ਵਾਰੀ ਪੰਜਾਬ ਨੂੰ ਲੁੱਟਿਆ ਤੇ ਕੁੱਟਿਆ, ਦੇ ਬਦਲ ਵਜੋਂ ਉਨ੍ਹਾਂ ਦੀਆਂ ਜੋ ਪੰਜਾਬ ਵਿਰੋਧੀ ਨੀਤੀਆਂ ਔਰ ਪੰਜਾਬ ਨੂੰ ਅੱਗੇ ਲਿਜਾਣ ਲਈ ਸਰਕਾਰ ਬਣਾ ਕੇ ਪੰਜਾਬ ਦੇ ਨੌਜਵਾਨਾਂ ਨੂੰ ਨਸ਼ੇ ਤੋਂ ਮੁਕਤ ਕਿਸਾਨ ਨੂੰ ਕਰਜ਼ੇ ਤੋਂ ਮੁਕਤ ਪੰਜਾਬ ਦੇ ਬਿਜਲੀ ਪੰਜਾਬ ਦਾ ਪਾਣੀ ਪੰਜਾਬ ਦੇ ਹੈੱਡ ਵਰਕ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਪੰਜਾਬੀ ਬੋਲਦੇ ਇਲਾਕੇ ਸਭ ਮਸਲੇ ਹੱਲ ਕਰਾਏ ਜਾਣਗੇ।

Ad Position 21
No active advertisement
ਅਜੀਤ ਡੈਸਕ 03-10-2026
ਮੋਗਾ, 2 ਅਕਤੂਬਰ (ਸੁਰਿੰਦਰਪਾਲ ਸਿੰਘ)-ਯੂਨਾਇਟਡ ਅਕਾਲੀ ਦਲ ਜ਼ਿਲ੍ਹਾ ਮੋਗਾ ਦੇ ਅਹੁਦੇਦਾਰਾਂ ਅਤੇ ਵਰਕਰਾਂ ਦੀ ਮੀਟਿੰਗ ਸਥਾਨਕ ਗੁਰਦੁਆਰਾ ਬੀਬੀ ਕਾਹਨ ਕੌਰ ਜੀ ਵਿਖੇ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਜਥੇਦਾਰ ਬੂਟਾ ਸਿੰਘ ਦੀ ਰਣਸੀਂਹ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਜਥੇਦਾਰ ਰਣਸੀਂਹ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਵਿਚ 2027 ਵਿਚ ਪੰਥਕ ਜਥੇਬੰਦੀਆਂ ਕਿਸਾਨ ਜਥੇਬੰਦੀਆਂ ਪੰਜਾਬ ਹਿਤੈਸ਼ੀ ਪਾਰਟੀਆਂ ਨਾਲ ਰਲ ਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਰਬੱਤ ਖ਼ਾਲਸਾ ਦੇ ਚੁਣੇ ਹੋਏ ਜਥੇਦਾਰ ਸਿੰਘ ਸਾਹਿਬ ਭਾਈ ਜਗਤਾਰ ਸਿੰਘ ਹਵਾਰਾ ਦੇ ਦਿਸ਼ਾ ਨਿਰਦੇਸ਼ ਅਨੁਸਾਰ ਚੰਗੇ ਉਮੀਦਵਾਰ ਖੜੇ ਕਰਕੇ ਪੰਜਾਬ ਵਿਚ 2027 ਵਿਚ ਚੰਗੀ ਸਰਕਾਰ ਬਣਾ ਕੇ ਕਾਂਗਰਸ ਬਾਦਲ ਦਲ, ਭਾਜਪਾ ਆਮ ਆਦਮੀ ਪਾਰਟੀ ਜਿਨ੍ਹਾਂ ਨੇ ਵਾਰੀ ਵਾਰੀ ਪੰਜਾਬ ਨੂੰ ਲੁੱਟਿਆ ਤੇ ਕੁੱਟਿਆ, ਦੇ ਬਦਲ ਵਜੋਂ ਉਨ੍ਹਾਂ ਦੀਆਂ ਜੋ ਪੰਜਾਬ ਵਿਰੋਧੀ ਨੀਤੀਆਂ ਔਰ ਪੰਜਾਬ ਨੂੰ ਅੱਗੇ ਲਿਜਾਣ ਲਈ ਸਰਕਾਰ ਬਣਾ ਕੇ ਪੰਜਾਬ ਦੇ ਨੌਜਵਾਨਾਂ ਨੂੰ ਨਸ਼ੇ ਤੋਂ ਮੁਕਤ ਕਿਸਾਨ ਨੂੰ ਕਰਜ਼ੇ ਤੋਂ ਮੁਕਤ ਪੰਜਾਬ ਦੇ ਬਿਜਲੀ ਪੰਜਾਬ ਦਾ ਪਾਣੀ ਪੰਜਾਬ ਦੇ ਹੈੱਡ ਵਰਕ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਪੰਜਾਬੀ ਬੋਲਦੇ ਇਲਾਕੇ ਸਭ ਮਸਲੇ ਹੱਲ ਕਰਾਏ ਜਾਣਗੇ। ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਸਿੱਖ ਪੰਥ ਲਈ ਆਸ ਦੇ ਵਿਰੋਧ ਵਿਚ ਆਪਸ ਵਿੱਚ ਰਲੀਆਂ ਹਨ ਇਸ ਕਰਕੇ ਸਮੂਹ ਪੰਜਾਬੀਆਂ ਨੂੰ ਅਪੀਲ ਤੇ ਬੇਨਤੀ ਹੈ ਕਿ ਆਉਣ ਵਾਲੇ ਸਮੇਂ ਵਿਚ ਸਾਰੀਆਂ ਪੰਥੀ ਪਾਰਟੀਆਂ ਜਥੇਦਾਰ ਜਗਤਾਰ ਸਿੰਘ ਹਵਾਰਾ ਦੇ ਅਨੁਸਾਰ ਜੋ ਉਮੀਦਵਾਰ ਪੰਜਾਬ ਵਿਚ ਖੜੇ ਕਰਨ ਸਮੂਹ ਪੰਜਾਬੀ ਉਨ੍ਹਾਂ ਦੀ ਤਨ ਮਨ ਧਨ ਨਾਲ ਮਦਦ ਕਰਕੇ ਪੰਜਾਬ ਵਿਚ ਚੰਗੀ ਸਰਕਾਰ ਬਣਾਈ ਜਾਵੇ ਇਸ ਸਮੇਂ ਪਾਰਟੀ ਵਲੋਂ ਕੁਝ ਮਤੇ ਪਾਸ ਕੀਤੇ ਗਏ। ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਭਾਈ ਜਗਤਾਰ ਸਿੰਘ ਹਵਾਰਾ, ਜਥੇਦਾਰ ਬਲਵੰਤ ਸਿੰਘ ਰਾਜੋਆਣਾ, ਭਾਈ ਪਰਮਜੀਤ ਸਿੰਘ ਭਿਓਰਾ, ਭਾਈ ਜਗਤਾਰ ਸਿੰਘ ਤਾਰਾ, ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਸਮੇਤ ਸਮੂਹ ਬੰਦੀ ਸਿੰਘ ਰਿਹਾ ਕੀਤੇ ਜਾਣ। ਕੇਂਦਰ ਸਰਕਾਰ ਵਲੋਂ ਕਣਕ ਦਾ 25 ਰੁਪਏ ਰੇਟ ਵਧਾਉਣਾ ਕਿਸਾਨਾਂ ਨਾਲ ਕੁਝ ਮਜ਼ਾਕ ਹੈ ਕਿਉਂਕਿ ਜੋ ਕਣਕ ਤੇ ਲਾਗਤ ਆਉਂਦੀ ਹੈ, ਉਹ ਬਹੁਤ ਜ਼ਿਆਦਾ ਹੈ ਸਵਾਮੀ ਨਾਥਨ ਕਮਿਸ਼ਨ ਦੀ ਰਿਪੋਰਟ ਅਨੁਸਾਰ ਕਣਕ ਦਾ ਭਾਅ 100 ਰੁਪਏ ਪ੍ਰਤੀ ਕੁਇੰਟਲ ਵਾਧਾ ਕਰਨਾ ਬਣਦਾ ਹੈ। ਕੇਂਦਰ ਸਰਕਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਤੁਰੰਤ ਕਰਾਵੇ ਕਿਉਂਕਿ 15 ਸਾਲ ਤੋਂ ਸ਼੍ਰੋਮਣੀ ਕਮੇਟੀ ਦੀ ਚੋਣ ਨਹੀਂ ਹੋਈ। ਮੀਟਿੰਗ ਵਿਚ ਜ਼ਿਲ੍ਹਾ ਪ੍ਰਧਾਨ ਜਥੇਦਾਰ ਕਰੋੜ ਸਿੰਘ ਤਲਵੰਡੀ, ਜ਼ਿਲ੍ਹੇ ਦੇ ਮੀਤ ਪ੍ਰਧਾਨ ਜੀਤ ਸਿੰਘ ਸਰਪੰਚ ਕੋਰੇਵਾਲਾ, ਪ੍ਰੈੱਸ ਸਕੱਤਰ ਭਾਈ ਹਰਪ੍ਰੀਤ ਸਿੰਘ ਧੱਲੇਕੇ, ਭਾਈ ਗੁਰਲਾਲ ਸਿੰਘ ਧਰਮਕੋਟ, ਭਾਈ ਬਲਜੀਤ ਸਿੰਘ ਅਕਾਲੀਆਂ ਵਾਲਾ, ਭਾਈ ਬੇਅੰਤ ਸਿੰਘ ਸੇਖਾ ਕਲਾਂ, ਭਾਈ ਦਲੀਪ ਸਿੰਘ ਬੱਧਨੀ ਖ਼ੁਰਦ, ਜਥੇਦਾਰ ਸਵਰਨ ਸਿੰਘ ਵੱਡਾ ਘਰ ਸਰਕਲ ਪ੍ਰਧਾਨ ਬਾਘਾ ਪੁਰਾਣਾ, ਜਥੇਦਾਰ ਮੰਗਲ ਸਿੰਘ ਵੱਡਾ ਘਰ, ਭਾਈ ਜਗਰੂਪ ਸਿੰਘ ਵੱਡਾ ਘਰ, ਕੁਲਵੰਤ ਸਿੰਘ ਡਰੋਲੀ ਭਾਈ, ਬਲਵਿੰਦਰ ਸਿੰਘ ਡਰੋਲੀ ਭਾਈ, ਜਥੇਦਾਰ ਗੁਰਚਰਨ ਸਿੰਘ, ਭਾਈ ਵਕੀਲ ਸਿੰਘ, ਭਾਈ ਪ੍ਰਗਟ ਸਿੰਘ, ਜਥੇਦਾਰ ਪਰਮਜੀਤ ਸਿੰਘ ਧੱਲੇਕੇ, ਭਾਈ ਲਖਬੀਰ ਸਿੰਘ ਧੱਲੇਕੇ, ਜਥੇਦਾਰ ਬੂਟਾ ਸਿੰਘ ਧੱਲੇਕੇ, ਭਾਈ ਜਸਵੀਰ ਸਿੰਘ, ਭਾਈ ਸਤਵੰਤ ਸਿੰਘ ਮੋਗਾ, ਭਾਈ ਜਗਸੀਰ ਸਿੰਘ ਡਾਲਾ, ਜਥੇਦਾਰ ਨਾਇਬ ਸਿੰਘ, ਜਥੇਦਾਰ ਹਰਜਿੰਦਰ ਸਿੰਘ ਡਾਲਾ, ਭਾਈ ਨੈਬ ਸਿੰਘ ਡਾਲਾ, ਹਰਪ੍ਰੀਤ ਸਿੰਘ ਧਾਲੀਵਾਲ, ਜਥੇਦਾਰ ਬਿੰਦਰ ਸਿੰਘ ਰਾਊਕੇ ਕਲਾਂ, ਭਾਈ ਜਸਵੀਰ ਸਿੰਘ ਜਨੇਰ, ਗਿਆਨੀ ਭੁਪਿੰਦਰ ਸਿੰਘ ਮੋਗਾ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਆਈ.ਐਸ.ਐਫ. ਕਾਲਜ ਆਫ਼ ਫਾਰਮੇਸੀ ’ਚ ਮਹਾਤਮਾ ਗਾਂਧੀ ਜੈਅੰਤੀ ਮੌਕੇ ਸਫ਼ਾਈ ਮੁਹਿੰਮ ਅਧਿਆਪਕਾਂ ਤੇ ਵਿਦਿਆਰਥੀਆਂ ਨੇ ਮਿਲ ਕੇ... ਅਗਲੀ ਖ਼ਬਰ ਨਿਊ ਯੂਰੋ ਇੰਟਰਨੈਸ਼ਨਲ ਸਕੂਲ ਵੱਲੋਂ ਗਾਂਧੀ ਜੈਅੰਤੀ ਮੌਕੇ ਵਿਸ਼ੇਸ਼ ਪ੍ਰੋਗਰਾਮ ਕਰਵਾਇਆ
Ad Position 24