ਆਈ.ਐਸ.ਐਫ. ਕਾਲਜ ਆਫ਼ ਫਾਰਮੇਸੀ ਦੀ ਅੰਤਰਰਾਸ਼ਟਰੀ ਕਾਨਫ਼ਰੰਸ ਦਾ ਬਰੋਸ਼ਰ ਨੈਸ਼ਨਲ ਫਾਰਮਾਂ ਸਮਿੱਟ ’ਚ ਰਿਲੀਜ਼
ਮੋਗਾ, 28 ਸਤੰਬਰ (ਸੁਰਿੰਦਰਪਾਲ ਸਿੰਘ)-ਸੂਬੇ ਦੀ ਪ੍ਰਮੁੱਖ ਸੰਸਥਾ ਆਈ. ਐਸ.
ਮੋਗਾ, 28 ਸਤੰਬਰ (ਸੁਰਿੰਦਰਪਾਲ ਸਿੰਘ)-ਸੂਬੇ ਦੀ ਪ੍ਰਮੁੱਖ ਸੰਸਥਾ ਆਈ.ਐਸ.ਐਫ. ਕਾਲਜ ਆਫ਼ ਫਾਰਮੇਸੀ, ਮੋਗਾ ਵਲੋਂ 23, 24 ਅਤੇ 25 ਅਕਤੂਬਰ ਨੂੰ ਕਰਵਾਈ ਜਾਣ ਵਾਲੀ 22ਵੀਂ ਅੰਤਰਰਾਸ਼ਟਰੀ ਸਾਈਕਲੋਡਿਸਟੈਂਸ ਸਿੰਪੋਜ਼ੀਅਮ ਕਾਨਫ਼ਰੰਸ ਦਾ ਬਰੋਸ਼ਰ ਨੈਸ਼ਨਲ ਫਾਰਮਾਂ ਸਮਿੱਟ ਦੌਰਾਨ ਰੀਲੀਜ਼ ਕੀਤਾ ਗਿਆ। ਸੰਸਥਾ ਦੇ ਡਾਇਰੈਕਟਰ ਡਾ. ਜੀ.ਡੀ. ਗੁਪਤਾ ਨੇ ਦੱਸਿਆ ਕਿ ਸੰਸਥਾ ਦੇ 44 ਸਾਲਾਂ ਦੇ ਇਤਿਹਾਸ ਵਿਚ ਪਹਿਲੀ ਵਾਰ ਇਸ ਤਰ੍ਹਾਂ ਦੀ ਅੰਤਰਰਾਸ਼ਟਰੀ ਕਾਨਫ਼ਰੰਸ ਕਰਵਾਈ ਜਾ ਰਹੀ ਹੈ। ਕਾਨਫ਼ਰੰਸ ਦਾ ਬਰੋਸ਼ਰ ਡਾ. ਦੇਵੇਂਦਰ ਸਿੰਘ, ਚੇਅਰਮੈਨ ਐਜੂਕੇਸ਼ਨ ਰੈਗੂਲੇਸ਼ਨ ਕਮੇਟੀ, ਫਾਰਮੇਸੀ ਕੌਂਸਲ ਆਫ਼ ਇੰਡੀਆ, ਡਾ. ਹਰੀਸ਼ ਕੁਮਾਰ ਜੈਨ, ਨੈਸ਼ਨਲ ਪ੍ਰਧਾਨ, ਫੈਡਰੇਸ਼ਨ ਆਫ਼ ਫਾਰਮਾਂ ਐਂਟਰਪ੍ਰਿਨਿਊਰ, ਡਾ. ਆਰ.ਕੇ. ਖਾਰ, ਡਾ. ਏ.ਐਨ. ਕਾਲੀਆ, ਡਾ. ਅਰੁਣ ਗਰਗ, ਵਾਈਸ ਚਾਂਸਲਰ ਐਮ.ਬੀ.ਐਨ. ਯੂਨੀਵਰਸਿਟੀ, ਪ੍ਰੋ. ਵਿਜੇ ਭੱਲਾ, ਡਾ. ਹੁੱਡਾ, ਕੈਂਪਸ ਡਾਇਰੈਕਟਰ, ਭਾਰਤੀ ਵਿਦਿਆਪੀਠ ਨਵੀਂ ਦਿੱਲੀ, ਡਾ. ਦੇਵੇਂਦਰ ਪਾਠਕ, ਡਾ. ਅਲੋਕ ਮੁਖਰਜੀ, ਡਾ. ਸਤੀਸ਼ ਕੁਮਾਰ, ਡਾ. ਜੈ ਬਾਲਮ, ਡਾ. ਮੁਹੰਮਦ ਸੈਲਾਲੁਦੀਨ, ਡਾ. ਗੌਰਵ ਕੁਮਾਰ, ਡਾ. ਜੁਨੇਦ, ਡਾ. ਤਥਲੀਨ, ਡਾ. ਸੌਰਭ ਕੋਸੇ, ਡਾ. ਬਾਲਕ ਦਾਸ ਕੁੜਮੀ, ਡਾ. ਵਿਵੇਕ ਅਸਾਠੀ, ਡਾ. ਸੰਤ ਕੁਮਾਰ ਵਰਮਾ, ਡਾ. ਮੁਹੰਮਦ ਹਨੀਫ, ਅਮਿਤ ਝਾ, ਫਾਈਨੈਂਸ ਸਕੱਤਰ ਡਾ. ਆਰ.ਕੇ. ਨਾਰੰਗ, ਆਰਗੇਨਾਈਜ਼ਿੰਗ ਸਕੱਤਰ ਡਾ. ਸਿਧਾਰਥ ਮਹਿਨ ਅਤੇ ਸਮੁੱਚੀ ਫਾਰਮਾਂ ਖੇਤਰ ਦੀ ਟੀਮ ਵਲੋਂ ਸਾਂਝੇ ਤੌਰ ‘ਤੇ ਰਿਲੀਜ਼ ਕੀਤਾ ਗਿਆ। ਡਾ. ਜੀ.ਡੀ. ਗੁਪਤਾ ਨੇ ਸਾਰਿਆਂ ਨੂੰ ਅਪੀਲ ਕੀਤੀ ਕਿ ਇਸ ਕਾਨਫ਼ਰੰਸ ਵਿਚ ਵੱਧ ਤੋਂ ਵੱਧ ਭਾਗੀਦਾਰੀ ਕਰਕੇ ਇਸ ਨੂੰ ਸਫਲ ਬਣਾਇਆ ਜਾਵੇ। ਤਿੰਨ ਦਿਨ ਚੱਲਣ ਵਾਲੀ ਇਸ ਅੰਤਰਰਾਸ਼ਟਰੀ ਕਾਨਫ਼ਰੰਸ ਵਿੱਚ 20 ਤੋਂ ਵੱਧ ਅੰਤਰਰਾਸ਼ਟਰੀ ਸਪੀਕਰ ਸ਼ਮੂਲੀਅਤ ਕਰਨਗੇ। ਇਸ ਤੋਂ ਇਲਾਵਾ ਦੇਸ਼ ਦੇ ਹਰ ਸੂਬੇ ਤੋਂ ਲਗਭਗ 3 ਹਜ਼ਾਰ ਫਾਰਮੇਸੀ ਖੇਤਰ ਨਾਲ ਸਬੰਧਿਤ ਵਿਅਕਤੀਆਂ ਦੇ ਪਹੁੰਚਣ ਦੀ ਸੰਭਾਵਨਾ ਹੈ। ਸੰਸਥਾ ਦੇ ਚੇਅਰਮੈਨ ਪ੍ਰਵੀਨ ਗਰਗ ਨੇ ਕਿਹਾ ਕਿ ਕਾਨਫ਼ਰੰਸ ਨੂੰ ਸ਼ਾਨਦਾਰ ਅਤੇ ਯਾਦਗਾਰ ਬਣਾਉਣ ਲਈ ਸੰਸਥਾ ਵਲੋਂ ਹਰ ਲੋੜੀਂਦੀ ਸਹੂਲਤ ਮੁਹੱਈਆ ਕਰਵਾਈ ਜਾਵੇਗੀ।