28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-11-2026

ਪ੍ਰੇਮ ਹਸਪਤਾਲ ਵਿਖੇ ਦਿਮਾਗ਼ੀ ਬਿਮਾਰੀਆਂ ਦੀ ਮੁਫ਼ਤ ਓ.ਪੀ.ਡੀ. ਜਾਰੀ, ਲੋਕ ਲੈ ਰਹੇ ਇਸ ਦਾ ਲਾਭ

ਮੋਗਾ, 28 ਨਵੰਬਰ (ਸੁਰਿੰਦਰਪਾਲ ਸਿੰਘ)-ਸਥਾਨਕ ਸ਼ਹਿਰ ਦਾ ਜੀ. ਐਸ.

Ad Position 21
No active advertisement
ਅਜੀਤ ਡੈਸਕ 29-11-2026
ਮੋਗਾ, 28 ਨਵੰਬਰ (ਸੁਰਿੰਦਰਪਾਲ ਸਿੰਘ)-ਸਥਾਨਕ ਸ਼ਹਿਰ ਦਾ ਜੀ.ਐਸ. ਮੈਮੋਰੀਅਲ ਪ੍ਰੇਮ ਹਸਪਤਾਲ ਜੋ ਕਿ ਭੁਪਿੰਦਰਾ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ, ਕਨਾਲ ਰੈਸਟ ਹਾਊਸ ਮੋਗਾ ਵਿਖੇ ਸਥਿਤ ਹੈ ਜੋ ਕਿ ਪਿਛਲੇ ਤਿੰਨ ਦਹਾਕਿਆਂ ਤੋਂ ਵੱਧ ਜੋੜਾਂ ਦੀਆਂ ਬਿਮਾਰੀਆਂ ਦੇ ਪ੍ਰਸਿੱਧ ਹਸਪਤਾਲ ਵਜੋਂ ਜਾਣਿਆ ਜਾਂਦਾ ਹੈ। ਇਸ ਹਸਪਤਾਲ ਦੇ ਚੇਅਰਮੈਨ ਤੇ ਹੱਡੀਆਂ ਜੋੜਾਂ ਦੇ ਮਾਹਿਰ ਡਾ. ਪ੍ਰੇਮ ਸਿੰਘ ਜੋ ਕਿ ਐਮ.ਸੀ.ਐਚ. ਹਨ ਅਤੇ ਹੁਣ ਤੱਕ ਹਜ਼ਾਰਾਂ ਗੋਡੇ ਤੇ ਚੂਲੇ ਸਫਲਤਾ ਪੂਰਵਕ ਬਦਲ ਚੁੱਕੇ ਹਨ ਅਤੇ ਹੁਣ ਉਨ੍ਹਾਂ ਦਾ ਬੇਟਾ ਮਨਵਿੰਦਰ ਸਿੰਘ ਵੀ ਹੱਡੀਆਂ ਤੇ ਜੋੜਾਂ ਦੇ ਮਾਹਿਰ ਵਜੋਂ ਇਸੇ ਹਸਪਤਾਲ ਵਿਚ ਆਪਣੀਆਂ ਵਧੀਆ ਸੇਵਾਵਾਂ ਨਿਭਾ ਰਿਹਾ ਹੈ ਜੋ ਕਿ ਆਧੁਨਿਕ ਤਕਨੀਕ ਰੋਬੋਟਿਕ ਰਾਹੀਂ ਮਰੀਜ਼ਾਂ ਦੇ ਗੋਡੇ ਤੇ ਚੂਲੇ ਬਦਲਣ ਦਾ ਸਫਲ ਆਪ੍ਰੇਸ਼ਨ ਕਰ ਚੁੱਕੇ ਹਨ। ਹੁਣ ਹਸਪਤਾਲ ਦਾ ਵਿਸਥਾਰ ਹੁੰਦਿਆਂ ਹੀ ਡਾ. ਰਾਧਿਕਾ ਐਮ. ਸਿੰਘ ਜੋ ਕਿ ਦਿਮਾਗ਼ੀ, ਮਾਨਸਿਕ ਰੋਗਾਂ ਤੇ ਨਸ਼ਾ ਛਡਾਉਣ ਦੇ ਮਾਹਿਰ ਡਾਕਟਰ ਹਨ, ਉਨ੍ਹਾਂ ਵਲੋਂ ਪ੍ਰੇਮ ਹਸਪਤਾਲ ਵਿਖੇ 15 ਨਵੰਬਰ ਤੋਂ 15 ਦਸੰਬਰ ਤੱਕ ਮੁਫ਼ਤ ਓ.ਪੀ.ਡੀ. ਸ਼ੁਰੂ ਕੀਤੀ ਗਈ ਹੈ ਜਿਸ ਦਾ ਜ਼ਿਲ੍ਹਾ ਮੋਗਾ ਦੇ ਲੋਕ ਤੇ ਆਸ-ਪਾਸ ਇਲਾਕਿਆਂ ਦੇ ਲੋਕ ਇਸ ਦਾ ਲਾਭ ਉਠਾ ਰਹੇ ਹਨ। ‘ਅਜੀਤ’ ਨਾਲ ਗੱਲਬਾਤ ਕਰਦਿਆਂ ਡਾ. ਰਾਧਿਕਾ ਨੇ ਕਿਹਾ ਕਿ ਉਹ ਮਿਰਗੀ, ਸਿਰਦਰਦ, ਮਾਈਗ੍ਰੇਨ, ਚੱਕਰ ਆਉਣਾ, ਡਿਪਰੇਸ਼ਨ, ਉਦਾਸੀ, ਚਿੜਚਿੜਾਪਣ, ਸ਼ੱਕ ਵਹਿਮ, ਨੀਂਦ ਦੀ ਪਰੇਸ਼ਾਨੀ, ਟੈਨਸ਼ਨ, ਘਬਰਾਹਟ, ਆਤਮ ਹੱਤਿਆ ਦੇ ਵਿਚਾਰ ਆਉਣ ਵਾਲੇ ਮਰੀਜ਼ਾਂ ਦੀ ਜਾਂਚ ਕਰ ਕੇ ਉਨ੍ਹਾਂ ਦਾ ਸਫਲਤਾ ਪੂਰਵਕ ਇਲਾਜ ਕੀਤੇ ਜਾ ਰਹੇ ਹਨ ਤੇ ਜ਼ਿਲ੍ਹਾ ਮੋਗਾ ਦੇ ਲੋਕ ਇਸ ਦਾ ਲਾਭ ਲੈ ਰਹੇ ਹਨ। ਜ਼ਿਕਰਯੋਗ ਹੈ ਕਿ ਉਹ ਪਹਿਲਾਂ ਸਿਵਲ ਹਸਪਤਾਲ ਜ਼ੀਰਾ ਵਿਖੇ ਬਤੌਰ ਮੈਡੀਕਲ ਅਫ਼ਸਰ ਵਜੋਂ ਆਪਣੀਆਂ ਸੇਵਾਵਾਂ ਨਿਭਾ ਰਹੇ ਸਨ ਤੇ ਹੁਣ ਉਨ੍ਹਾਂ ਆਪਣੀ ਨੌਕਰੀ ਛੱਡ ਕੇ ਪ੍ਰੇਮ ਹਸਪਤਾਲ ਵਿਖੇ ਮਰੀਜ਼ਾਂ ਨੂੰ ਸੇਵਾਵਾਂ ਦੇਣੀਆਂ ਸ਼ੁਰੂ ਕੀਤੀਆਂ ਹਨ।
Ad Position 22
No active advertisement
ਪਿਛਲੀ ਖ਼ਬਰ ਆਈ.ਐੱਸ.ਐੱਫ. ਕਾਲਜ ਆਫ਼ ਫਾਰਮੇਸੀ ਵਿਖੇ ਸਿੱਖਿਆ ਅਤੇ ਖੋਜ ਦੀ ਗੁਣਵੱਤਾ ਸਬੰਧੀ ਰਿਵਿਊ ਕਮੇਟੀ ਦੀ ਹੋਈ ਆਨਲਾਈਨ ਮੀਟਿੰਗ ਅਗਲੀ ਖ਼ਬਰ ਅਕਾਲੀ ਭਾਜਪਾ ਗੱਠਜੋੜ ਤੋਂ ਡਰੇ ਤੇ ਘਬਰਾਏ ਝਾੜੂ ਵਾਲੇ ਊਟ ਪਟਾਂਗ ਬਿਆਨ ਦੇਣ ਲੱਗੇ-ਸਨੀ ਗਿੱਲ
Ad Position 24