28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-11-2026

ਅਕਾਲੀ ਭਾਜਪਾ ਗੱਠਜੋੜ ਤੋਂ ਡਰੇ ਤੇ ਘਬਰਾਏ ਝਾੜੂ ਵਾਲੇ ਊਟ ਪਟਾਂਗ ਬਿਆਨ ਦੇਣ ਲੱਗੇ-ਸਨੀ ਗਿੱਲ

ਮੋਗਾ, 28 ਨਵੰਬਰ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ ਬੱਬੀ)-ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੇ ਗੱਠਜੋੜ ਤੋਂ ਘਬਰਾਏ ਤੇ ਡਰੇ ਹੋਏ ਝਾੜੂ ਸਰਕਾਰ ਦੇ ਮੰਤਰੀ ਊਟ ਪਟਾਂਗ ਬਿਆਨ ਦੇਣ ਲੱਗੇ ਹਨ ਕਿਉਂਕਿ ਉਨ੍ਹਾਂ ਨੂੰ ਅੰਦਰਲਾ ਡਰ ਇਹ ਸਤਾ ਰਿਹਾ ਹੈ ਕਿ ਅਕਾਲੀ ਭਾਜਪਾ ਗੱਠਜੋੜ ਅੱਗੇ ਝਾੜੂ ਤੀਲਾ ਤੀਲਾ ਹੋ ਜਾਵੇਗਾ ਤੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਸੂਬੇ ਦੇ ਸੂਝਵਾਨ ਲੋਕ ਝਾੜੂ ਦਾ ਇਕ ਇਕ ਤੀਲਾ ਕਰ ਕੇ ਅਤੇ ਅਕਾਲੀ ਭਾਜਪਾ ਦੀ ਸਰਕਾਰ ਲੈ ਕੇ ਆਉਣਗੇ। ਇਹ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਹਲਕਾ ਮੋਗਾ ਦੇ ਇੰਚਾਰਜ ਸੰਜੀਤ ਸਿੰਘ ਸਨੀ ਗਿੱਲ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ।

Ad Position 21
No active advertisement
ਕਿਹਾ ਗੱਠਜੋੜ ਦੀ ਅਕਾਲੀ ਭਾਜਪਾ ਸਰਕਾਰ ਸਮੇਂ ਹੋਏ ਵਿਕਾਸ ਵੱਲ ਨਿਗ੍ਹਾ ਮਾਰੇ ਝਾੜੂ ਸਰਕਾਰ 29-11-2026
ਮੋਗਾ, 28 ਨਵੰਬਰ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ ਬੱਬੀ)-ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੇ ਗੱਠਜੋੜ ਤੋਂ ਘਬਰਾਏ ਤੇ ਡਰੇ ਹੋਏ ਝਾੜੂ ਸਰਕਾਰ ਦੇ ਮੰਤਰੀ ਊਟ ਪਟਾਂਗ ਬਿਆਨ ਦੇਣ ਲੱਗੇ ਹਨ ਕਿਉਂਕਿ ਉਨ੍ਹਾਂ ਨੂੰ ਅੰਦਰਲਾ ਡਰ ਇਹ ਸਤਾ ਰਿਹਾ ਹੈ ਕਿ ਅਕਾਲੀ ਭਾਜਪਾ ਗੱਠਜੋੜ ਅੱਗੇ ਝਾੜੂ ਤੀਲਾ ਤੀਲਾ ਹੋ ਜਾਵੇਗਾ ਤੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਸੂਬੇ ਦੇ ਸੂਝਵਾਨ ਲੋਕ ਝਾੜੂ ਦਾ ਇਕ ਇਕ ਤੀਲਾ ਕਰ ਕੇ ਅਤੇ ਅਕਾਲੀ ਭਾਜਪਾ ਦੀ ਸਰਕਾਰ ਲੈ ਕੇ ਆਉਣਗੇ। ਇਹ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਹਲਕਾ ਮੋਗਾ ਦੇ ਇੰਚਾਰਜ ਸੰਜੀਤ ਸਿੰਘ ਸਨੀ ਗਿੱਲ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਝਾੜੂ ਦੀ ਸਰਕਾਰ ਵਾਲੇ ਪਹਿਲਾਂ ਆਪਣੀ ਪੀੜ੍ਹੀ ਥੱਲੇ ਸੋਟਾ ਮਾਰਨ ਕਿ ਸਿਵਾਏ ਝੂਠ ਬੋਲਣ ਦੇ ਉਨ੍ਹਾਂ ਪੱਲੇ ਕੁਝ ਨਹੀਂ ਅਤੇ ਆਪਣੀ ਸਰਕਾਰ ਸਮੇਂ ਇਕ ਵੀ ਕੰਮ ਅਜਿਹਾ ਨਹੀਂ ਕਰ ਸਕੇ ਕਿ ਜਿਸ ‘ਤੇ ਪੰਜਾਬ ਵਾਸੀ ਮਾਣ ਕਰ ਸਕਣ। ਪੰਜਾਬ ਦੇ ਸਰਕਾਰੀ ਸਕੂਲਾਂ ਨੂੰ ਲਿੱਪਾ ਪੋਚੀ ਕਰ ਕੇ ਐਮੀਨੈਂਸ ਸਕੂਲ ਬਣਾ ਕੇ ਅਤੇ ਸਰਕਾਰੀ ਡਿਸਪੈਂਸਰੀਆਂ ਨੂੰ ਰੋਗ ਰੋਗਨ ਕਰ ਕੇ ਆਮ ਆਦਮੀ ਕਲੀਨਿਕ ਬਣਾ ਕੇ ਮੁੱਖ ਮੰਤਰੀ ਫ਼ੋਟੋ ਲਗਵਾਉਣ ਤੱਕ ਹੀ ਸੀਮਤ ਰਿਹਾ ਅਤੇ ਆਮ ਆਦਮੀ ਕਲੀਨਿਕ ਹੁਣ ਬੰਦ ਹੋਣ ਕੰਢੇ ਹਨ ਤੇ ਸੂਬੇ ਵਿਚ ਡਾਕਟਰਾਂ ਤੇ ਹੋਰ ਸਟਾਫ਼ ਦੀ ਕਮੀ ਭੁਗਤਦੇ ਸਰਕਾਰੀ ਹਸਪਤਾਲਾਂ ਦੀਆਂ ਸਿਹਤ ਸਹੂਲਤਾਂ ਦਾ ਬੁਰਾ ਹਾਲ ਹੋਇਆ ਪਿਆ ਹੈ। ਸਨੀ ਗਿੱਲ ਨੇ ਕਿਹਾ ਕਿ ਜਦ ਪੰਜਾਬ ਵਿਚ ਅਕਾਲੀ ਭਾਜਪਾ ਦੀ ਸਰਕਾਰ ਸੀ ਤਾਂ ਪੀ.ਜੀ.ਆਈ. ਦੀ ਤਰਜ਼ ‘ਤੇ ਬਠਿੰਡਾ ਏਮਜ਼ ਹਸਪਤਾਲ, ਸੈਂਟਰਲ ਯੂਨੀਵਰਸਿਟੀ ਬਠਿੰਡਾ ਅਤੇ ਤਲਵੰਡੀ ਸਾਬੋ ਵਿਖੇ ਰਿਫਾਇਨਰੀ ਸਥਾਪਿਤ ਕੀਤੀ, ਇੰਡੀਆ ਬਿਜ਼ਨਸ ਸਕੂਲ ਮੋਹਾਲੀ ਬਣਾਇਆ ਗਿਆ, ਬਠਿੰਡਾ ਵਿਖੇ ਮਹਾਰਾਜਾ ਰਣਜੀਤ ਸਿੰਘ ਅਕੈਡਮੀ ਬਣਾਈ, ਕੈਂਸਰ ਹਸਪਤਾਲ ਬਠਿੰਡਾ ਖੋਲ੍ਹਿਆ ਗਿਆ ਅਤੇ ਦੇਸ਼ ਦਾ ਪੰਜਾਬ ਪਹਿਲਾ ਬਿਜਲੀ ਸਰਪਲੱਸ ਬਣਿਆ। ਮਾਂ ਖੇਡ ਕਬੱਡੀ ਨੂੰ ਅੰਤਰ-ਰਾਸ਼ਟਰੀ ਮੈਚਾਂ ਵਿਚ ਬਦਲ ਕੇ ਵਿਸ਼ਵ ਪੱਧਰੀ ਖੇਡ ਮੁਕਾਬਲੇ ਕਰਵਾਏ ਗਏ। ਸਨੀ ਗਿੱਲ ਨੇ ਕਿਹਾ ਆਉਣ ਵਾਲੀਆਂ 2027 ਦੀਆਂ ਚੋਣਾਂ ਵਿਚ ਅਕਾਲੀ ਭਾਜਪਾ ਗੱਠਜੋੜ ਦੀ ਧੜੱਲੇ ਨਾਲ ਸਰਕਾਰ ਬਣੇਗੀ ਤੇ ਕੇਂਦਰ ਤੋਂ ਵੱਡੇ ਪ੍ਰੋਜੈਕਟ ਲਿਆਂਦੇ ਜਾਣਗੇ, ਬੰਦ ਕੀਤੀਆਂ ਸਕੀਮਾਂ ਮੁੜ ਤੋਂ ਚਾਲੂ ਕੀਤੀਆਂ ਜਾਣਗੀਆਂ।
Ad Position 22
No active advertisement
ਪਿਛਲੀ ਖ਼ਬਰ ਪ੍ਰੇਮ ਹਸਪਤਾਲ ਵਿਖੇ ਦਿਮਾਗ਼ੀ ਬਿਮਾਰੀਆਂ ਦੀ ਮੁਫ਼ਤ ਓ.ਪੀ.ਡੀ. ਜਾਰੀ, ਲੋਕ ਲੈ ਰਹੇ ਇਸ ਦਾ ਲਾਭ ਅਗਲੀ ਖ਼ਬਰ ਖੇਡਾਂ ਵਿਚ ਮੱਲ੍ਹਾਂ ਮਾਰ ਰਿਹਾ ਸਮਾਧ ਭਾਈ ਦਾ ਖਿਡਾਰੀ ਲਵਪ੍ਰੀਤ ਸਿੰਘ
Ad Position 24