ਰੋਟਰੀ ਕਲੱਬ ਮੋਗਾ ਸਿਟੀ ਨੇ ਗਊਆਂ ਲਈ ਹਰੇ ਚਾਰੇ ਦੀ ਸੇਵਾ ਕੀਤੀ
ਮੋਗਾ, 28 ਨਵੰਬਰ (ਜਸਪਾਲ ਸਿੰਘ ਬੱਬੀ)-ਰੋਟਰੀ ਕਲੱਬ ਮੋਗਾ ਸਿਟੀ ਵਲੋਂ ਲੋਕਾਂ ਭਲਾਈ ਕਾਰਜਾਂ ਦੀ ਕੜੀ ਤਹਿਤ ਪ੍ਰਧਾਨ ਰਾਜੀਵ ਬੇਦੀ, ਚੇਅਰਮੈਨ ਵਿਜੇ ਮਦਾਨ, ਸਕੱਤਰ ਗੁਰਜੀਤ ਸਿੰਘ ਦੀ ਅਗਵਾਈ ਹੇਠ ਗਊਸ਼ਾਲਾ ਮੋਗਾ ਵਿਖੇ ਕਲੱਬ ਦੇ ਅਹੁਦੇਦਾਰ ਅਤੇ ਮੈਂਬਰ ਗਊਸ਼ਾਲਾ ਵਿਖੇ ਪਹੁੰਚੇ ਅਤੇ ਗਊਆਂ ਲਈ ਹਰੇ ਚਾਰੇ ਦੀ ਸੇਵਾ ਕੀਤੀ| ਕਲੱਬ ਦੇ ਪ੍ਰਧਾਨ ਰਾਜੀਵ ਬੇਦੀ ਤੇ ਕਲੱਬ ਦੇ ਚੇਅਰਮੈਨ ਵਿਜੇ ਮਦਾਨ ਨੇ ਕਿਹਾ ਕਿ ਰੋਟਰੀ ਕਲੱਬ ਮੋਗਾ ਸਿਟੀ ਵਲੋਂ ਸਮੇਂ-ਸਮੇਂ ’ਤੇ ਸਮਾਜ ਦੇ ਹਿਤ ਵਿਚ ਵੱਖ-ਵੱਖ ਸੇਵਾ ਗਤੀਵਿਧੀਆਂ ਕੀਤੀਆਂ ਜਾਂਦੀਆਂ ਹਨ| ਇਸ ਮੌਕੇ ਕਲੱਬ ਦੇ ਪ੍ਰਧਾਨ ਰਾਜੀਵ ਬੇਦੀ, ਚੇਅਰਮੈਨ ਵਿਜੇ ਮਦਾਨ, ਸਕੱਤਰ ਗੁਰਜੀਤ ਸਿੰਘ, ਪ੍ਰੇਮ ਜਿੰਦਲ, ਨਰਿੰਦਰ ਅਰੋੜਾ, ਪ੍ਰਦੀਪ ਜਿੰਦਲ ਅਤੇ ਸੰਜੀਵ ਅਰੋੜਾ ਮੌਜੂਦ ਸਨ|
ਅਜੀਤ ਡੈਸਕ
29-11-2026