28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-09-2026

ਬਾਬਾ ਫਰੀਦ ਕੁਸ਼ਤੀ ਅਖਾੜੇ ਨੇ ਜਿੱਤੇ ਦੋ ਤਗਮੇ

ਨਿਹਾਲ ਸਿੰਘ ਵਾਲਾ, 28 ਸਤੰਬਰ (ਪਲਵਿੰਦਰ ਸਿੰਘ ਟਿਵਾਣਾ)-ਫਰੀਦਕੋਟ ਵਿਖੇ ਹੋਏ ਸੀਨੀਅਰ ਵੁਮੈਨ ਪੰਜਾਬ ਸਟੇਟ ਰੈਸਲਿੰਗ ਚੈਂਪੀਅਨਸ਼ਿਪ ਵਿਚ ਖੇਡਦਿਆਂ ਬਾਬਾ ਸ਼ੇਖ ਫਰੀਦ ਕੁਸ਼ਤੀ ਅਖਾੜਾ ਧੂਰਕੋਟ ਰਣਸੀਂਹ ਨੇ ਦੋ ਮੈਡਲ ਜਿੱਤ ਕੇ ਅਖਾੜੇ ਦਾ ਨਾਂਅ ਰੌਸ਼ਨ ਕੀਤਾ। ਇਸ ਸਟੇਟ ਚੈਂਪੀਅਨਸ਼ਿਪ ਵਿਚ ਪਹਿਲਵਾਨ ਰੁਪਿੰਦਰ ਕੌਰ ਨੇ ਸਖਤ ਮੁਕਾਬਲੇ ਵਿਚ ਗੋਲਡ ਮੈਡਲ ਜਿੱਤ ਕੇ ਮਾਪਿਆਂ, ਅਖਾੜੇ ਪਿੰਡ ਅਤੇ ਕੋਚ ਦਾ ਨਾਂਅ ਰੌਸ਼ਨ ਕੀਤਾ।

Ad Position 21
No active advertisement
ਬਾਬਾ ਫਰੀਦ ਕੁਸ਼ਤੀ ਅਖਾੜੇ ਦੀਆਂ ਮੈਡਲ ਜੇਤੂ ਪਹਿਲਵਾਨ ਲੜਕੀਆਂ ਮੈਡਲ ਪ੍ਰਾਪਤ ਕਰਨ ਸਮੇਂ| ਅਜੀਤ ਤਸਵੀਰ 29-09-2026
ਨਿਹਾਲ ਸਿੰਘ ਵਾਲਾ, 28 ਸਤੰਬਰ (ਪਲਵਿੰਦਰ ਸਿੰਘ ਟਿਵਾਣਾ)-ਫਰੀਦਕੋਟ ਵਿਖੇ ਹੋਏ ਸੀਨੀਅਰ ਵੁਮੈਨ ਪੰਜਾਬ ਸਟੇਟ ਰੈਸਲਿੰਗ ਚੈਂਪੀਅਨਸ਼ਿਪ ਵਿਚ ਖੇਡਦਿਆਂ ਬਾਬਾ ਸ਼ੇਖ ਫਰੀਦ ਕੁਸ਼ਤੀ ਅਖਾੜਾ ਧੂਰਕੋਟ ਰਣਸੀਂਹ ਨੇ ਦੋ ਮੈਡਲ ਜਿੱਤ ਕੇ ਅਖਾੜੇ ਦਾ ਨਾਂਅ ਰੌਸ਼ਨ ਕੀਤਾ। ਇਸ ਸਟੇਟ ਚੈਂਪੀਅਨਸ਼ਿਪ ਵਿਚ ਪਹਿਲਵਾਨ ਰੁਪਿੰਦਰ ਕੌਰ ਨੇ ਸਖਤ ਮੁਕਾਬਲੇ ਵਿਚ ਗੋਲਡ ਮੈਡਲ ਜਿੱਤ ਕੇ ਮਾਪਿਆਂ, ਅਖਾੜੇ ਪਿੰਡ ਅਤੇ ਕੋਚ ਦਾ ਨਾਂਅ ਰੌਸ਼ਨ ਕੀਤਾ। ਪਹਿਲਵਾਨ ਅਮਨ ਨੇ ਆਪਣੇ ਭਾਰ ਵਰਗ ਵਲੋਂ ਖੇਡਦਿਆਂ ਕਾਂਸ਼ੀ ਦਾ ਤਗਮਾ ਜਿੱਤ ਕੇ ਮਾਣ ਵਧਾਇਆ। ਉਨ੍ਹਾਂ ਦੀ ਇਸ ਜਿੱਤ ’ਤੇ ਜ਼ਿਲ੍ਹਾ ਕੁਸ਼ਤੀ ਸੰਸਥਾ ਦੇ ਪ੍ਰਧਾਨ ਡਾ. ਹਰਗੁਰਪ੍ਰਤਾਪ ਸਿੰਘ, ਬਾਬਾ ਸ਼ੇਖ ਫਰੀਦ ਕੁਸ਼ਤੀ ਅਖਾੜਾ ਵਲੋਂ ਸਰਪ੍ਰਸਤ ਬਾਬਾ ਚਮਕੌਰ ਸਿੰਘ, ਮੀਤ ਪ੍ਰਧਾਨ ਰਵਿੰਦਰ ਸਿੰਘ, ਜਨਰਲ ਸਕੱਤਰ ਛਿੰਦਰ ਸਿੰਘ ਧਾਲੀਵਾਲ, ਬੂਟਾ ਸਿੰਘ ਜ਼ੈਲਦਾਰ, ਮੁਖਤਿਆਰ ਸਿੰਘ ਬਲਾਕ ਸੰਮਤੀ ਮੈਂਬਰ, ਡਾ. ਮਨਪ੍ਰੀਤ ਸਿੰਘ ਅਪੋਲੋ, ਐਡਵੋਕੇਟ ਦਲਜੀਤ ਸਿੰਘ, ਡਾ. ਫਕੀਰ ਮੁਹੰਮਦ, ਚੇਅਰਮੈਨ ਜਗਦੀਪ ਸਿੰਘ ਜੱਗੂ ਕੋਚ ਨੇ ਵੀ ਬਹੁਤ ਖੁਸ਼ੀ ਦਾ ਪ੍ਰਗਟਾਵਾ ਕੀਤਾ। ਡਾ. ਹਰਗੁਰਪ੍ਰਤਾਪ ਸਿੰਘ ਨੇ ਇਸ ਮੌਕੇ ਮੌਜੂਦਾ ਪੰਜਾਬ ਸਰਕਾਰ ਦੇ ਖੇਡ ਮੰਤਰਾਲੇ ਦਾ ਅਤੇ ਹਲਕਾ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਦਾ ਅਖਾੜੇ ਨੂੰ ਸਹਿਯੋਗ ਦੇਣ ਲਈ ਤਹਿ ਦਿਲੋਂ ਧੰਨਵਾਦ ਕੀਤਾ।
Ad Position 22
No active advertisement
ਪਿਛਲੀ ਖ਼ਬਰ ਪਿੰਡ ਸਾਫ਼ੂਵਾਲਾ ਵਾਸੀਆਂ ਨੇ ਭਾਜਪਾ ਨਸ਼ਾ ਮੁਕਤ ਯਾਤਰਾ ਦਾ ਕੀਤਾ ਭਰਵਾਂ ਸਵਾਗਤ-ਸਾਫ਼ੂਵਾਲਾ ਅਗਲੀ ਖ਼ਬਰ ਡੀ.ਐਸ. ਬਲੌਸਮ ਸਕੂਲ ’ਚ ਸ਼ਹੀਦ ਭਗਤ ਸਿੰਘ ਦਾ ਜਨਮ ਦਿਵਸ ਮਨਾਇਆ
Ad Position 24