ਕਲੇਰ ਇੰਟਰਨੈਸ਼ਨਲ ਸਕੂਲ ਸਮਾਧ ਭਾਈ ਵਿਖੇ ਸੀ.ਆਈ. ਐਸ.ਸੀ. ਨੈਸ਼ਨਲ ਕ੍ਰਿਕਟ ਖੇਡਾਂ ਦਾ ਸ਼ਾਨਦਾਰ ਆਗਾਜ਼
ਸਮਾਧ ਭਾਈ, 22 ਸਤੰਬਰ (ਜਗਰੂਪ ਸਿੰਘ ਸਰੋਆ)-ਮਾਤਾ ਬਲਜਿੰਦਰ ਕੌਰ ਮੈਮੋਰੀਅਲ ਕਲੇਰ ਇੰਟਰਨੈਸ਼ਨਲ ਪਬਲਿਕ ਸਕੂਲ ਸਮਾਧ ਭਾਈ ਵਿਖੇ ਸੀ. ਆਈ.
ਸਮਾਧ ਭਾਈ, 22 ਸਤੰਬਰ (ਜਗਰੂਪ ਸਿੰਘ ਸਰੋਆ)-ਮਾਤਾ ਬਲਜਿੰਦਰ ਕੌਰ ਮੈਮੋਰੀਅਲ ਕਲੇਰ ਇੰਟਰਨੈਸ਼ਨਲ ਪਬਲਿਕ ਸਕੂਲ ਸਮਾਧ ਭਾਈ ਵਿਖੇ ਸੀ.ਆਈ.ਸੀ.ਐਸ.ਈ. ਨੈਸ਼ਨਲ ਅੰਡਰ-14 ਕ੍ਰਿਕਟ ਟੂਰਨਾਮੈਂਟ ਖੇਡਾਂ 2026 ਦਾ ਸ਼ਾਨਦਾਰ ਆਗਾਜ਼ ਕੀਤਾ ਗਿਆ। ਇਸ ਮੌਕੇ ਵੱਖ-ਵੱਖ ਰਾਜਾਂ ਤੋਂ 15 ਟੀਮਾਂ ਪਹੁੰਚੀਆਂ ਜਿਨ੍ਹਾਂ ਦਾ ਸਕੂਲ ਪਹੁੰਚਣ ’ਤੇ ਪ੍ਰਬੰਧਕਾਂ ਅਤੇ ਵਿਦਿਆਰਥੀਆਂ ਵਲੋਂ ਨਿੱਘਾ ਸਵਾਗਤ ਕੀਤਾ ਗਿਆ। ਟੂਰਨਾਮੈਂਟ ਦਾ ਉਦਘਾਟਨੀ ਸਮਾਰੋਹ ਦੇ ਮੁੱਖ ਮਹਿਮਾਨ ਜ਼ੋਨਲ ਕੁਆਰਡੀਨੇਟਰ ਸਿਮਰਨਦੀਪ ਸਿੰਘ ਧਾਲੀਵਾਲ ਤੇ ਸਪੋਰਟਸ ਕੁਆਰਡੀਨੇਟਰ ਬਲਵਿੰਦਰ ਸਿੰਘ ਬੈਂਸ ਮੋਗਾ (ਡੀ.ਐਸ.ਈ.) ਨੇ ਰੀਬਨ ਕੱਟ ਕੇ ਕੀਤਾ। ਉਦਘਾਟਨੀ ਸਮਾਗਮ ਸਮੇਂ ਕਲੇਰ ਸਕੂਲ ਦੇ ਚੇਅਰਮੈਨ ਕੁਲਵੰਤ ਸਿੰਘ ਮਲੂਕਾ, ਡਾਇਰੈਕਟਰ ਕੋਹੇਨੂਰ ਸਿੱਧੂ, ਵਾਈਸ ਚੇਅਰਪਰਸਨ ਰਣਧੀਰ ਕੌਰ, ਪ੍ਰਿੰਸੀਪਲ ਅਰਵਿੰਦ ਸ਼ਰਮਾ, ਤੇਜ਼ ਸਿੰਘ ਠਾਕੁਰ ਸੀ.ਐਸ.ਸੀ.ਈ. ਕਨਵੀਨਰ, ਪ੍ਰਿੰਸੀਪਲ ਐਮਬਰੋਜੀਅਲ ਸਕੂਲ ਜ਼ੀਰਾ, ਪ੍ਰਿੰਸੀਪਲ ਸੁਖਬੀਰ ਸਿੰਘ ਬਰਾੜ ਮਲੂਕਾ ਪਬਲਿਕ ਸਕੂਲ ਸਮਾਧ ਭਾਈ, ਕਮੇਟੀ ਮੈਂਬਰ ਦਵਿੰਦਰਪਾਲ ਸਿੰਘ, ਸ਼ਿਵ ਕੁਮਾਰ ਅਬਜ਼ਰਵਰ ਸੀ.ਆਈ.ਐਸ.ਈ., ਗੁਰਦਿਆਲ ਸਿੰਘ ਸਿੱਧੂ ਕੈਨੇਡੀਅਨ, ਕੁਲਵਿੰਦਰ ਸਿੰਘ ਸਿੱਧੂ, ਕਰਮਜੀਤ ਸਿੰਘ ਦੀਨਾਂ, ਲਖਵਿੰਦਰ ਬਰਾੜ ਸੀ.ਐਸ.ਈ. ਚੀਫ ਸਲੈਕਟਰ, ਸੰਦੀਪ ਮਹਿਤਾ ਚੇਅਰਮੈਨ ਪੀ.ਸੀ.ਐਸ. ਬਾਘਾ ਪੁਰਾਣਾ ਅਤੇ ਰਜੀਵ ਸ਼ਰਮਾ ਨੇ ਮਸ਼ਾਲ ਜਗਾਈ ਅਤੇ ਰਾਸ਼ਟਰੀ ਗਾਇਣ ਸਮੇਂ ਰਾਸ਼ਟਰੀ ਝੰਡੇ ਨੂੰ ਸਲਾਮੀ ਦਿੱਤੀ। ਇਸ ਮੌਕੇ ਮੁੱਖ ਮਹਿਮਾਨ ਵਲੋਂ ਸਕੂਲ ਵਿਚ ਪਹੁੰਚੀਆਂ ਟੀਮਾਂ ਨੂੰ ਉਤਸ਼ਾਹਿਤ ਕੀਤਾ ਗਿਆ| ਚੇਅਰਮੈਨ ਕੁਲਵੰਤ ਸਿੰਘ ਮਲੂਕਾ ਤੇ ਪ੍ਰਿੰਸੀਪਲ ਅਰਵਿੰਦ ਸ਼ਰਮਾ ਨੇ ਸਮੁੱਚੇ ਅਧਿਕਾਰੀਆਂ, ਮੁੱਖ ਮਹਿਮਾਨਾਂ ਅਤੇ ਵੱਖ ਵੱਖ ਸੂਬਿਆਂ ਦੇ ਖਿਡਾਰੀਆਂ ਨੂੰ ਜੀ ਆਇਆਂ ਕਹਿੰਦਿਆਂ ਕਿਹਾ ਕਿ ਇਹ ਖੇਡਾਂ ਪੂਰੇ ਪੰਜਾਬ ਵਿਚੋਂ ਸਿਰਫ ਕਲੇਰ ਇੰਟਰਨੈਸ਼ਨਲ ਪਬਲਿਕ ਸਕੂਲ ਦੇ ਹਿੱਸੇ ਹੀ ਆਈਆਂ ਹਨ ਜੋ ਕਿ ਸਾਡੇ ਲਈ ਮਾਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਖੇਡਾਂ ਵਿਦਿਆਰਥੀਆਂ ਵਿਚ ਅਨੁਸ਼ਾਸਨ, ਟੀਮ ਭਾਵਨਾ, ਆਤਮ-ਵਿਸ਼ਵਾਸ ਅਤੇ ਖੇਡ ਜਜ਼ਬੇ ਨੂੰ ਮਜ਼ਬੂਤ ਕਰਦੀਆਂ ਹਨ। ਟੂਰਨਾਮੈਂਟ ਦੀ ਸ਼ੁਰੂਆਤ ਮੌਕੇ ਸਕੂਲ ਦੇ ਬੱਚਿਆਂ ਵਲੋਂ ਰੰਗਾਂਰੰਗ ਪ੍ਰੋਗਰਾਮ ਰਾਹੀਂ ਪ ੰਜਾਬੀ ਸੱਭਿਆਚਾਰ ਦੀਆਂ ਵੰਨਗੀਆਂ ਪੇਸ਼ ਕੀਤੀਆਂ ਗਈਆਂ। ਪਹਿਲੇ ਦਿਨ ਦੀਆਂ ਖੇਡਾਂ ਮੌਕੇ ਅੰਡਰ-14 ਕ੍ਰਿਕਟ ਲੀਗ ਟੂਰਨਾਮੈਂਟ ਦੀ ਸ਼ੁਰੂਆਤ ਮੌਕੇ ਤਾਮਿਲਨਾਡੂ ਅਤੇ ਵੈਸਟ ਬੰਗਾਲ ਦੇ ਵਿਚਕਾਰ ਮੈਚ ਹੋਇਆ| ਜਿਸ ਵਿਚ 4 ਰਨਾਂ ਨਾਲ ਤਾਮਿਲਨਾਡੂ ਜੇਤੂ ਰਿਹਾ| ਉੜੀਸਾ ਤੇ ਨਾਰਥ ਇੰਡੀਆ ਦੇ ਮੈਚ ਵਿਚ ਨਾਰਥ ਇੰਡੀਆ 10 ਵਿਕਟਾਂ ਨਾਲ ਜੇਤੂ, ਨਾਰਥ ਈਸਟ ਤੇ ਮਹਾਰਾਸ਼ਟਰ ਦੇ ਮੈਚ ਵਿਚ ਨਾਰਥ ਈਸਟ 20 ਰਨਾਂ ਨਾਲ ਜੇਤੂ ਰਿਹਾ| ਏ.ਪੀ. ਅਤੇ ਤੇਲੰਗਾਨਾ ਅਤੇ ਨਾਰਥ ਬੰਗਾਲ ਤੇ ਨਾਰਥ ਈਸਟ ਵਿਚਕਾਰ ਮੈਚ ਹੋਇਆ ਜਿਸ ਵਿਚ ਏ.ਪੀ ਅਤੇ ਤੇਲੰਗਾਨਾ ਨੇ ਨੌਂ ਵਿਕਟਾਂ ਨਾਲ ਜਿੱਤ ਪ੍ਰਾਪਤ ਕੀਤੀ| ਯੂ.ਕੇ. ਤੇ ਕੇਰਲਾ ਵਿਚਕਾਰ ਮੈਚ ਹੋਇਆ ਜਿਸ ਵਿਚ ਕੇਰਲਾ ਨੇ ਚਾਰ ਵਿਕਟਾਂ ਨਾਲ ਜਿੱਤ ਪ੍ਰਾਪਤ ਕੀਤੀ ਜਦੋਂ ਤਾਮਿਲਨਾਡੂ ਤੇ ਕਰਨਾਟਕ ਵਿਚਕਾਰ ਹੋਏ ਮੈਚ ਵਿਚ ਕਰਨਾਟਕ ਜੇਤੂ ਰਿਹਾ| ਸਮਾਗਮ ਦੌਰਾਨ ਸਕੂਲ ਦਾ ਮਾਹੌਲ ਖੇਡਾਂ ਅਤੇ ਉਤਸ਼ਾਹ ਨਾਲ ਭਰਿਆ ਰਿਹਾ|