ਮੋਗਾ ’ਚ ‘ਖੇਡਾਂ ਵਤਨ ਪੰਜਾਬ ਦੀਆਂ-2026’ ਦੇ ਜ਼ਿਲ੍ਹਾ ਪੱਧਰੀ ਮੁਕਾਬਲੇ 28 ਤੋਂ
ਵੱਖ-ਵੱਖ ਖੇਡਾਂ ’ਚ ਸਾਰੇ ਉਮਰ ਵਰਗਾਂ ਦੇ ਖਿਡਾਰੀ ਲੈਣਗੇ ਭਾਗ
ਮੋਗਾ, 22 ਸਤੰਬਰ (ਸੁਰਿੰਦਰਪਾਲ ਸਿੰਘ)-’ਖੇਡਾਂ ਵਤਨ ਪੰਜਾਬ ਦੀਆਂ-2026’ ਤਹਿਤ ਜ਼ਿਲ੍ਹਾ ਮੋਗਾ ਵਿਚ ਜ਼ਿਲ੍ਹਾ ਪੱਧਰੀ ਖੇਡ ਮੁਕਾਬਲੇ 28 ਸਤੰਬਰ ਤੋਂ 2 ਅਕਤੂਬਰ 2026 ਤੱਕ ਵੱਖ-ਵੱਖ ਨਿਰਧਾਰਿਤ ਖੇਡ ਮੈਦਾਨਾਂ ਅਤੇ ਸਥਾਨਾਂ ‘ਤੇ ਕਰਵਾਏ ਜਾਣਗੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ (ਜ) ਜਸਪਿੰਦਰ ਸਿੰਘ ਨੇ ਦੱਸਿਆ ਕਿ ਮੁਕਾਬਲਿਆਂ ਵਿਚ ਵੱਖ-ਵੱਖ ਖੇਡਾਂ ਦੇ ਸਾਰੇ ਉਮਰ ਵਰਗਾਂ ਦੇ ਖਿਡਾਰੀ ਭਾਗ ਲੈਣਗੇ ਅਤੇ ਜ਼ਿਲ੍ਹਾ ਪੱਧਰ ‘ਤੇ ਖਿਡਾਰੀਆਂ ਨੂੰ ਆਪਣੀ ਖੇਡ ਪ੍ਰਤਿਭਾ ਦਾ ਪ੍ਰਦਰਸ਼ਨ ਕਰਨ ਲਈ ਮੰਚ ਪ੍ਰਦਾਨ ਕੀਤਾ ਜਾਵੇਗਾ।
ਮੋਗਾ, 22 ਸਤੰਬਰ (ਸੁਰਿੰਦਰਪਾਲ ਸਿੰਘ)-’ਖੇਡਾਂ ਵਤਨ ਪੰਜਾਬ ਦੀਆਂ-2026’ ਤਹਿਤ ਜ਼ਿਲ੍ਹਾ ਮੋਗਾ ਵਿਚ ਜ਼ਿਲ੍ਹਾ ਪੱਧਰੀ ਖੇਡ ਮੁਕਾਬਲੇ 28 ਸਤੰਬਰ ਤੋਂ 2 ਅਕਤੂਬਰ 2026 ਤੱਕ ਵੱਖ-ਵੱਖ ਨਿਰਧਾਰਿਤ ਖੇਡ ਮੈਦਾਨਾਂ ਅਤੇ ਸਥਾਨਾਂ ‘ਤੇ ਕਰਵਾਏ ਜਾਣਗੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ (ਜ) ਜਸਪਿੰਦਰ ਸਿੰਘ ਨੇ ਦੱਸਿਆ ਕਿ ਮੁਕਾਬਲਿਆਂ ਵਿਚ ਵੱਖ-ਵੱਖ ਖੇਡਾਂ ਦੇ ਸਾਰੇ ਉਮਰ ਵਰਗਾਂ ਦੇ ਖਿਡਾਰੀ ਭਾਗ ਲੈਣਗੇ ਅਤੇ ਜ਼ਿਲ੍ਹਾ ਪੱਧਰ ‘ਤੇ ਖਿਡਾਰੀਆਂ ਨੂੰ ਆਪਣੀ ਖੇਡ ਪ੍ਰਤਿਭਾ ਦਾ ਪ੍ਰਦਰਸ਼ਨ ਕਰਨ ਲਈ ਮੰਚ ਪ੍ਰਦਾਨ ਕੀਤਾ ਜਾਵੇਗਾ। ਖੇਡਾਂ ਦੇ ਸ਼ਡਿਊਲ ਤੇ ਸਥਾਨਾਂ ਦਾ ਵੇਰਵਾ ਦਿੰਦਿਆਂ ਉਨ੍ਹਾਂ ਦੱਸਿਆ ਕਿ ਫੁੱਟਬਾਲ, ਤੈਰਾਕੀ, ਵਾਲੀਬਾਲ (ਸਮੈਮਿੰਗ), ਵਾਲੀਬਾਲ (ਸ਼ੂਟਿੰਗ) ਅਤੇ ਆਰਚਰੀ (ਤੀਰ-ਅੰਦਾਜ਼ੀ) ਦੇ ਲੜਕਿਆਂ ਦੇ ਮੁਕਾਬਲੇ ਐਸ. ਬੀ. ਆਰ. ਐਸ. ਗੁਰੂਕੁਲ, ਮਹਿਣਾ ਵਿਖੇ 28 ਤੋਂ 30 ਸਤੰਬਰ ਅਤੇ ਲੜਕੀਆਂ ਦੇ 1 ਤੋਂ 2 ਅਕਤੂਬਰ ਤੱਕ ਹੋਣਗੇ, ਜਦ ਕਿ ਫੁੱਟਬਾਲ ਅਤੇ ਵਾਲੀਬਾਲ ਅੰਡਰ-14 ਲੜਕਿਆਂ ਦੇ ਮੁਕਾਬਲੇ 1 ਅਕਤੂਬਰ ਨੂੰ ਹੋਣਗੇ। ਕਬੱਡੀ (ਸਰਕਲ) ਅਤੇ ਖੋ-ਖੋ ਦੇ ਲੜਕਿਆਂ ਦੇ ਮੁਕਾਬਲੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਹਿਣਾ ਅਤੇ ਜਗਤ ਸੇਵਕ ਪਬਲਿਕ ਸਕੂਲ ਮਹਿਣਾ ਵਿਖੇ 28 ਤੋਂ 30 ਸਤੰਬਰ ਅਤੇ ਲੜਕੀਆਂ ਦੇ ਮੁਕਾਬਲੇ 1 ਤੋਂ 2 ਅਕਤੂਬਰ ਤੱਕ ਕਰਵਾਏ ਜਾਣਗੇ, ਜਦ ਕਿ ਖੋ-ਖੋ ਅੰਡਰ-17 ਲੜਕੀਆਂ ਦੇ ਮੁਕਾਬਲੇ 2 ਅਕਤੂਬਰ ਨੂੰ ਹੋਣਗੇ। ਹਾਕੀ ਦੇ ਮੁਕਾਬਲੇ ਐਸਟਰੋਟਰਫ ਹਾਕੀ ਸਟੇਡੀਅਮ, ਢੁੱਡੀਕੇ ਵਿਖੇ ਲੜਕਿਆਂ ਦੇ ਮੁਕਾਬਲੇ 28 ਤੋਂ 30 ਸਤੰਬਰ ਅਤੇ ਲੜਕੀਆਂ ਦੇ ਮੁਕਾਬਲੇ 1 ਤੋਂ 2 ਅਕਤੂਬਰ ਤੱਕ ਹੋਣਗੇ। ਐਥਲੈਟਿਕਸ ਅਤੇ ਬਾਸਕਟਬਾਲ ਦੇ ਮੁਕਾਬਲੇ ਗੁਰੂ ਨਾਨਕ ਕਾਲਜ, ਮੋਗਾ ਵਿਖੇ ਲੜਕਿਆਂ ਦੇ ਮੁਕਾਬਲੇ 28 ਤੋਂ 30 ਸਤੰਬਰ ਅਤੇ ਲੜਕੀਆਂ ਦੇ ਮੁਕਾਬਲੇ 1 ਤੋਂ 2 ਅਕਤੂਬਰ ਤੱਕ ਹੋਣਗੇ। ਉਨ੍ਹਾਂ ਦੱਸਿਆ ਕਿ ਬੈਡਮਿੰਟਨ ਦੇ ਮੁਕਾਬਲੇ ਓਲੰਪੀਅਨ ਬਲਬੀਰ ਸਿੰਘ ਇੰਡੋਰ ਸਟੇਡੀਅਮ, ਟਾਊਨ ਹਾਲ, ਮੋਗਾ ਵਿਖੇ ਲੜਕਿਆਂ ਲਈ 28 ਤੋਂ 30 ਸਤੰਬਰ ਅਤੇ ਲੜਕੀਆਂ ਲਈ 1 ਤੋਂ 2 ਅਕਤੂਬਰ ਤੱਕ ਹੋਣਗੇ। ਕੁਸ਼ਤੀ, ਕਬੱਡੀ ਨੈਸ਼ਨਲ, ਬਾਕਸਿੰਗ, ਪਾਵਰ ਲਿਫ਼ਟਿੰਗ, ਜੂਡੋ, ਗਤਕਾ ਅਤੇ ਕਿੱਕ ਬਾਕਸਿੰਗ ਦੇ ਮੁਕਾਬਲੇ ਗੋਧੇਵਾਲਾ ਇੰਡੋਰ ਸਟੇਡੀਅਮ, ਮੋਗਾ ਵਿਖੇ ਲੜਕਿਆਂ ਦੇ ਮੁਕਾਬਲੇ 28 ਤੋਂ 30 ਸਤੰਬਰ ਅਤੇ ਲੜਕੀਆਂ ਦੇ ਮੁਕਾਬਲੇ 1 ਤੋਂ 2 ਅਕਤੂਬਰ ਤੱਕ ਹੋਣਗੇ। ਜੂਡੋ ਲੜਕਿਆਂ ਦੇ ਮੁਕਾਬਲੇ 30 ਸਤੰਬਰ, ਕੁਸ਼ਤੀ ਅੰਡਰ-21 ਲੜਕੇ/ਲੜਕੀਆਂ ਅਤੇ ਗਰੀਕ ਰੋਮਨ ਕੁਸ਼ਤੀ ਲੜਕਿਆਂ ਦੇ ਮੁਕਾਬਲੇ 1 ਅਕਤੂਬਰ ਨੂੰ ਅਤੇ ਕਬੱਡੀ ਨੈਸ਼ਨਲ ਅੰਡਰ-17 ਲੜਕਿਆਂ ਦੇ ਮੁਕਾਬਲੇ ਵੀ 1 ਅਕਤੂਬਰ ਨੂੰ ਹੋਣਗੇ। ਕਿੱਕ ਬਾਕਸਿੰਗ ਦੇ ਸਾਰੇ ਉਮਰ ਵਰਗਾਂ ਦੇ ਲੜਕੀਆਂ ਦੇ ਮੁਕਾਬਲੇ 1 ਅਕਤੂਬਰ ਅਤੇ ਲੜਕਿਆਂ ਦੇ ਮੁਕਾਬਲੇ 2 ਅਕਤੂਬਰ ਨੂੰ ਹੋਣਗੇ, ਜਦ ਕਿ ਰੋਲਰ ਸਕੇਟਿੰਗ ਦੇ ਲੜਕੇ ਅਤੇ ਲੜਕੀਆਂ ਦੇ ਸਾਰੇ ਉਮਰ ਵਰਗਾਂ ਦੇ ਮੁਕਾਬਲੇ 3 ਅਕਤੂਬਰ ਨੂੰ ਕਰਵਾਏ ਜਾਣਗੇ। ਹੈਂਡਬਾਲ, ਲਾਅਨ ਟੈਨਿਸ ਅਤੇ ਸ਼ੂਟਿੰਗ ਦੇ ਮੁਕਾਬਲੇ ਬਲੂਮਿੰਗ ਬਰਡ ਸਕੂਲ ਮੋਗਾ ਵਿਖੇ ਹੋਣਗੇ। ਟੇਬਲ ਟੈਨਿਸ ਅਤੇ ਚੈੱਸ ਦੇ ਮੁਕਾਬਲੇ ਡੀ.ਐਨ. ਮਾਡਲ ਸੀਨੀਅਰ ਸੈਕੰਡਰੀ ਸਕੂਲ ਮੋਗਾ ਲੜਕਿਆਂ ਲਈ 28 ਤੋਂ 30 ਸਤੰਬਰ ਅਤੇ ਲੜਕੀਆਂ ਲਈ 1 ਤੋਂ 2 ਅਕਤੂਬਰ ਤੱਕ ਕਰਵਾਏ ਜਾਣਗੇ। ਕ੍ਰਿਕਟ (ਟੈਨਿਸ ਬਾਲ) ਦੇ ਲੜਕਿਆਂ ਦੇ ਮੁਕਾਬਲੇ ਜ਼ਿਲ੍ਹਾ ਕ੍ਰਿਕਟ ਐਸੋਸੀਏਸ਼ਨ, ਦੇਸ਼ ਭਗਤ ਕਾਲਜ ਡਗਰੂ (ਮੋਗਾ) ਵਿਖੇ 28 ਤੋਂ 29 ਸਤੰਬਰ ਅਤੇ ਲੜਕੀਆਂ ਦੇ ਮੁਕਾਬਲੇ 30 ਸਤੰਬਰ ਤੋਂ 1 ਅਕਤੂਬਰ ਤੱਕ ਹੋਣਗੇ। ਸਾਫਟਬਾਲ ਦੇ ਲੜਕਿਆਂ ਦੇ ਮੁਕਾਬਲੇ ਐਸ.ਡੀ. ਸੀਨੀਅਰ ਸੈਕੰਡਰੀ ਸਕੂਲ ਮੋਗਾ ਗਾਂਧੀ ਰੋਡ ਵਿਖੇ 30 ਸਤੰਬਰ ਤੋਂ 2 ਅਕਤੂਬਰ ਅਤੇ ਲੜਕੀਆਂ ਦੇ ਮੁਕਾਬਲੇ 28 ਤੋਂ 29 ਸਤੰਬਰ ਤੱਕ ਹੋਣਗੇ, ਜਦਕਿ ਸਾਫਟਬਾਲ ਅੰਡਰ-14 ਲੜਕੇ/ਲੜਕੀਆਂ ਦੇ ਮੁਕਾਬਲੇ 2 ਅਕਤੂਬਰ ਨੂੰ ਕਰਵਾਏ ਜਾਣਗੇ।