ਸਿਵਲ ਸੁਸਾਇਟੀ ਮੋਗਾ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ’ਤੇ ਕਰਵਾਏਗੀ ਸੈਮੀਨਾਰ
ਮੋਗਾ, 22 ਸਤੰਬਰ (ਗੁਰਤੇਜ ਸਿੰਘ ਬੱਬੀ)-ਸਿਵਲ ਸੁਸਾਇਟੀ ਮੋਗਾ 28 ਸਤੰਬਰ ਦਿਨ ਸੋਮਵਾਰ ਨੂੰ ਸਥਾਨਕ ਸ਼ਹਿਰ ਦੇ ਨੇਚਰ ਪਾਰਕ ਦੇ ਸਥਾਨ ਤੇ ਸ਼ਹੀਦ ਏ ਆਜ਼ਮ ਭਗਤ ਸਿੰਘ ਦੇ 120ਵੇਂ ਜਨਮ ਦਿਨ ਤੇ ‘ਸ਼ਹੀਦਾਂ ਦੇ ਸੁਪਨਿਆਂ ਦਾ ਭਾਰਤ ਬਨਾਮ ਅੱਜ ਦਾ ਭਾਰਤ’ ਵਿਸ਼ੇ ਨੂੰ ਲੈ ਕੇ ਇਕ ਵਿਸ਼ੇਸ਼ ਸੈਮੀਨਾਰ ਕਰਵਾ ਰਹੀ ਹੈ| ਜਿਸ ਵਿਚ ਪੰਜਾਬ ਦੇ ਪ੍ਰਸਿੱਧ ਲੇਖਕ, ਸਾਹਿਤਕਾਰ ਅਤੇ ਚਿੰਤਕ ਬੁਲਾਰੇ ਚਰਚਾ ਕਰਨਗੇ। ਸੁਸਾਇਟੀ ਦੇ ਕਾਰਕੁਨਾਂ ਨੇ ਦੱਸਿਆ ਕਿ ਇਹ ਸਮਾਗਮ ਕਿਸੇ ਰਾਜਨੀਤਕ ਪਾਰਟੀ ਦੇ ਹੱਕ ਜਾਂ ਵਿਰੋਧ ਵਿਚ ਨਹੀਂ ਸਗੋਂ ਜਾਗਰੂਕ, ਮਨੁੱਖਤਾ, ਬਰਾਬਰੀ ਅਤੇ ਜਨਤਕ ਜਵਾਬਦੇਹੀ ਨੂੰ ਉਤਸ਼ਾਹਿਤ ਕਰਨ ਲਈ ਇਕ ਸਾਂਝਾ ਯਤਨ ਹੈ।
ਕਿ੍ਕਟ ਸੈਮੀਫ਼ਾਈਨਲ ਤੋਂ ਪਹਿਲਾਂ ਖਿਡਾਰੀਆਂ ਨਾਲ ਮੁੱਖ ਮਹਿਮਾਨ ਸੰਦੀਪ ਧਾਲੀਵਾਲ ਦੀ ਜਾਣ ਪਹਿਚਾਣ ਕਰਦੇ ਹੋਏ। ਤਸਵੀਰ : ਸਰਬਜੀਤ ਸਿੰਘ
23-09-2026