22-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2026

ਸਵਰਨਕਾਰ ਸੰਘ ਅਤੇ ਬੰਗਾਲੀ ਕਾਰੀਗਰਾਂ ਵਲੋਂ ਸ੍ਰੀ ਵਿਸ਼ਵਕਰਮਾ ਮੂਰਤੀ ਵਿਸਰਜਨ

ਮੋਗਾ, 21 ਸਤੰਬਰ (ਜਸਪਾਲ ਸਿੰਘ ਬੱਬੀ)-ਸਵਰਨਕਾਰ ਸੰਘ ਅਤੇ ਬੰਗਾਲੀ ਕਾਰੀਗਰਾਂ ਵਲੋਂ ਸ੍ਰੀ ਵਿਸ਼ਵਕਰਮਾ ਉਤਸਵ ਸ਼ਰਧਾ ਅਤੇ ਸਤਿਕਾਰ ਨਾਲ ਸਰਾਫਾ ਬਾਜ਼ਾਰ ਮੋਗਾ ਵਿਖੇ ਮਨਾਇਆ| ਸਵਰਨਕਾਰ ਸੰਘ ਸਰਾਫਾ ਬਾਜ਼ਾਰ ਮੋਗਾ ਵਲੋਂ ਸੁਖਚੈਨ ਸਿੰਘ ਰਾਮੂੰਵਾਲੀਆ, ਸਕੱਤਰ ਸੋਨੂੰ ਕੜਵੱਲ, ਪ੍ਰੇਮ ਸਿੰਘ, ਬੰਗਾਲੀ ਮੰਡਲ ਦੇ ਸੰਜੀਵ ਕੁਮਾਰ, ਉਤਪਲ, ਸੂਰਜ, ਪ੍ਰਸ਼ਾਂਤ ਕੁਮਾਰ ਅਤੇ ਰਿੰਕਾ ਕੜਵੱਲ ਨੇ ਦੱਸਿਆ ਕਿ ਸ੍ਰੀ ਵਿਸ਼ਵਕਰਮਾ ਮਹਾਂਉਤਸਵ ਤਿੰਨ ਦਿਨ ਸਵੇਰੇ-ਸ਼ਾਮ ਪੂਜਾ ਅਤੇ ਆਰਤੀ ਕਰਕੇ ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ| ਪੂਜਾ ਕਰਕੇ ਆਰਤੀ ਕੀਤੀ ਗਈ ਉਪਰੰਤ ਹਵਨ ਯੁੱਗ ਪੰਡਿਤ ਰਣਧੀਰ ਸ਼ਰਮਾ ਵਲੋਂ ਵਿਧੀ ਪੂਰਵਕ ਕਰਵਾਇਆ ਗਿਆ| ਮੂਰਤੀ ਵਿਸਰਜਨ ਮੌਕੇ ਸ਼ੋਭਾ ਯਾਤਰਾ ਦੇ ਰੂਪ ਵਿਚ ਬੈਂਡ ਵਾਜਿਆਂ ਨਾਲ ਮੂਰਤੀ ਵਿਸਰਜਨ ਕੀਤਾ| ਇਸ ਮੌਕੇ ਮੋਗਾ ਪੁਲਿਸ ਟਰੈਫਿਕ ਇੰਚਾਰਜ ਸੁਖਮੰਦਰ ਸਿੰਘ ਐਸ. ਆਈ.

Ad Position 21
No active advertisement
ਅਜੀਤ ਡੈਸਕ 22-09-2026
ਮੋਗਾ, 21 ਸਤੰਬਰ (ਜਸਪਾਲ ਸਿੰਘ ਬੱਬੀ)-ਸਵਰਨਕਾਰ ਸੰਘ ਅਤੇ ਬੰਗਾਲੀ ਕਾਰੀਗਰਾਂ ਵਲੋਂ ਸ੍ਰੀ ਵਿਸ਼ਵਕਰਮਾ ਉਤਸਵ ਸ਼ਰਧਾ ਅਤੇ ਸਤਿਕਾਰ ਨਾਲ ਸਰਾਫਾ ਬਾਜ਼ਾਰ ਮੋਗਾ ਵਿਖੇ ਮਨਾਇਆ| ਸਵਰਨਕਾਰ ਸੰਘ ਸਰਾਫਾ ਬਾਜ਼ਾਰ ਮੋਗਾ ਵਲੋਂ ਸੁਖਚੈਨ ਸਿੰਘ ਰਾਮੂੰਵਾਲੀਆ, ਸਕੱਤਰ ਸੋਨੂੰ ਕੜਵੱਲ, ਪ੍ਰੇਮ ਸਿੰਘ, ਬੰਗਾਲੀ ਮੰਡਲ ਦੇ ਸੰਜੀਵ ਕੁਮਾਰ, ਉਤਪਲ, ਸੂਰਜ, ਪ੍ਰਸ਼ਾਂਤ ਕੁਮਾਰ ਅਤੇ ਰਿੰਕਾ ਕੜਵੱਲ ਨੇ ਦੱਸਿਆ ਕਿ ਸ੍ਰੀ ਵਿਸ਼ਵਕਰਮਾ ਮਹਾਂਉਤਸਵ ਤਿੰਨ ਦਿਨ ਸਵੇਰੇ-ਸ਼ਾਮ ਪੂਜਾ ਅਤੇ ਆਰਤੀ ਕਰਕੇ ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ| ਪੂਜਾ ਕਰਕੇ ਆਰਤੀ ਕੀਤੀ ਗਈ ਉਪਰੰਤ ਹਵਨ ਯੁੱਗ ਪੰਡਿਤ ਰਣਧੀਰ ਸ਼ਰਮਾ ਵਲੋਂ ਵਿਧੀ ਪੂਰਵਕ ਕਰਵਾਇਆ ਗਿਆ| ਮੂਰਤੀ ਵਿਸਰਜਨ ਮੌਕੇ ਸ਼ੋਭਾ ਯਾਤਰਾ ਦੇ ਰੂਪ ਵਿਚ ਬੈਂਡ ਵਾਜਿਆਂ ਨਾਲ ਮੂਰਤੀ ਵਿਸਰਜਨ ਕੀਤਾ| ਇਸ ਮੌਕੇ ਮੋਗਾ ਪੁਲਿਸ ਟਰੈਫਿਕ ਇੰਚਾਰਜ ਸੁਖਮੰਦਰ ਸਿੰਘ ਐਸ.ਆਈ., ਸੁਖਚੈਨ ਸਿੰਘ ਰਾਮੂੰਵਾਲੀਆ ਨੇ ਮੂਰਤੀ ਵਿਸਰਜਨ ਮੌਕੇ ਫੁਲਾਂ ਅਤੇ ਰੰਗਾਂ ਦੀ ਵਰਖਾ ਕਰਕੇ ਬਾਬਾ ਵਿਸ਼ਵਕਰਮਾ ਜੀ ਦੀ ਮੂਰਤੀ ਨੂੰ ਹਰੀਕੇ ਪੱਤਣ ਲਈ ਢੋਲ ਅਤੇ ਬੈਂਡ ਵਾਜਿਆਂ ਨਾਲ ਵਿਦਾ ਕੀਤਾ| ਇਸ ਮੌਕੇ ਜਰਨਲ ਸਕੱਤਰ ਯਸ਼ਪਾਲ ਪਾਲੀ, ਖਜ਼ਾਨਚੀ ਸੰਜੀਵ ਕੁਮਾਰ ਵਰਮਾ, ਸੀਨੀਅਰ ਮੀਤ ਪ੍ਰਧਾਨ ਨਵਜੋਤ ਸਿੰਘ ਜੋਤੀ, ਗੁਰਮੇਲ ਸਿੰਘ, ਜਸਵੰਤ ਸਿੰਘ, ਰਣਜੀਤ ਸਿੰਘ, ਸਰਪ੍ਰਸਤ ਰਾਕੇਸ਼ ਭੱਲਾ, ਸਕੱਤਰ ਵਿਜੇ ਕੰਡਾ, ਓਮ ਪ੍ਰਕਾਸ਼, ਹਰਵਿੰਦਰ ਸਿੰਘ, ਰਿੰਕੂ ਜੋੜਾ, ਸੋਨੂੰ ਕੜਵਲ, ਰਿੰਕਾ ਕੜਵੱਲ, ਸੁਰੇਸ਼ ਭੱਲਾ, ਪੈੱ੍ਰਸ ਸਕੱਤਰ ਵਰਨ ਭੱਲਾ, ਸਵਰਨ ਸਿੰਘ ਧੁੰਨਾ, ਕਪਿਲ ਕੰਡਾ, ਸੋਨੂੰ ਕੜਵੱਲ, ਸੋਨੂੰ ਕੰਡਾ, ਬੱਬੂ ਜੋੜਾ, ਪ੍ਰੇਮ ਸਿੰਘ, ਇਜਰਾਈਲ ਅਲੀ, ਕਾਲਾ ਪਲਤਾ, ਜਗਮੀਤ ਖੁਰਮੀ, ਸੋਨੂੰ ਭੰਮ, ਧਨਰਾਜ, ਪਾਲੀ ਲੋਪੋ, ਅਨੰਦ ਕੰਡਾ, ਰੋਹਿਤ ਸਿੰਗਲਾ ਆਦਿ ਹਾਜ਼ਰ ਸਨ|
Ad Position 22
No active advertisement
ਪਿਛਲੀ ਖ਼ਬਰ ਸੰਤ ਦਰਬਾਰਾ ਸਿੰਘ ਸਕੂਲ ਆਫ਼ ਨਰਸਿੰਗ ਲੋਪੋ ਦੇ ਵਿਦਿਆਰਥੀਆਂ ਵਲੋਂ ਟੂਰ ਲਾਇਆ ਅਗਲੀ ਖ਼ਬਰ ਵਿਦਿਆਰਥੀਆਂ ਦੀ ਪਹਿਲੀ ਪਸੰਦ ਬਣੀ ਮੈਕਰੋ ਗਲੋਬਲ ਆਈਲਟਸ ਤੇ ਪੀ.ਟੀ.ਈ.-ਗੁਰਮਿਲਾਪ ਸਿੰਘ ਡੱਲਾ
Ad Position 24