ਵਿਦਿਆਰਥੀਆਂ ਦੀ ਪਹਿਲੀ ਪਸੰਦ ਬਣੀ ਮੈਕਰੋ ਗਲੋਬਲ ਆਈਲਟਸ ਤੇ ਪੀ.ਟੀ.ਈ.-ਗੁਰਮਿਲਾਪ ਸਿੰਘ ਡੱਲਾ
ਮੋਗਾ, 21 ਸਤੰਬਰ (ਸੁਰਿੰਦਰਪਾਲ ਸਿੰਘ)-ਆਈਲਟਸ ਤੇ ਪੀ. ਟੀ.
ਮੋਗਾ, 21 ਸਤੰਬਰ (ਸੁਰਿੰਦਰਪਾਲ ਸਿੰਘ)-ਆਈਲਟਸ ਤੇ ਪੀ.ਟੀ.ਈ. ਦੀ ਆਨਲਾਈਨ ਅਤੇ ਆਫਲਾਈਨ ਕੋਚਿੰਗ ਦੇ ਨਾਲ-ਨਾਲ ਉਚ ਦਰਜੇ ਦੀਆਂ ਇਮੀਗ੍ਰੇਸ਼ਨ ਸੇਵਾਵਾਂ ਪ੍ਰਦਾਨ ਕਰ ਰਹੀ ਮੈਕਰੋ ਗਲੋਬਲ ਗਰੁੱਪ ਆਫ਼ ਇੰਸਟੀਚਿਊਟ ਅੱਜ ਪੰਜਾਬ ਦੀ ਮੰਨੀ ਪ੍ਰਮੰਨੀ ਅਤੇ ਭਰੋਸੇਯੋਗ ਸੰਸਥਾ ਵਜੋਂ ਆਪਣੀ ਪਹਿਚਾਣ ਬਣਾ ਚੁੱਕੀ ਹੈ। ਸੰਸਥਾ ਦੇ ਐਮ.ਡੀ. ਗੁਰਮਿਲਾਪ ਸਿੰਘ ਡੱਲਾ ਨੇ ਦੱਸਿਆ ਕਿ ਸੰਸਥਾ ਵਲੋਂ ਇਮੀਗ੍ਰੇਸ਼ਨ ਖੇਤਰ ਵਿਚ ਪਾਰਦਰਸ਼ੀ ਅਤੇ ਇਮਾਨਦਾਰ ਢੰਗ ਨਾਲ ਕੰਮ ਕੀਤਾ ਜਾ ਰਿਹਾ ਹੈ, ਜਿਸ ਦਾ ਨਤੀਜਾ ਇਹ ਹੈ ਕਿ ਕੈਨੇਡਾ ਲਈ ਸਟੱਡੀ ਵੀਜ਼ੇ ਸਫਲਤਾਪੂਰਵਕ ਪ੍ਰਾਪਤ ਹੋ ਰਹੇ ਹਨ। ਮੈਕਰੋ ਗਲੋਬਲ ਦੀਆਂ ਵੱਖ-ਵੱਖ ਸ਼ਖਾਵਾਂ ਵਿਚ ਆਈਲਟਸ ਤੇ ਪੀ.ਟੀ.ਈ . ਕੋਚਿੰਗ ਲਈ ਵਿਦਿਆਰਥੀਆਂ ਦਾ ਰੁਝਾਨ ਲਗਾਤਾਰ ਵਧ ਰਿਹਾ ਹੈ। ਮੈਕਰੋ ਗਲੋਬਲ ਤੋਂ ਆਈਲਟਸ ਕਰਕੇ ਸਟੱਡੀ ਵੀਜ਼ੇ ਲਈ ਅਪਲਾਈ ਕਰਨ ਵਾਲੇ ਵਿਦਿਆਰਥੀਆਂ ਤੋ ਕੋਈ ਵੀ ਵੱਖਰੀ ਵੀਜ਼ਾ ਪ੍ਰੋਸੈਸਿੰਗ ਫ਼ੀਸ ਨਹੀ ਲਈ ਜਾਂਦੀ। ਸਟੱਡੀ ਵੀਜ਼ੇ ਤੋ ਇਲਾਵਾ ਮੈਕਰੋ ਗਲੋਬਲ ਵਲੋਂ ਸਪਾਊਸ ਵੀਜ਼ਾ, ਸੁਪਰ ਵੀਜ਼ਾ ਅਤੇ ਵਿਜ਼ਟਰ ਵੀਜ਼ਾ ਸੇਵਾਵਾਂ ਵੀ ਪ੍ਰਦਾਨ ਕੀਤੀਆਂ ਜਾਂਦੀਆਂ। ਸੰਸਥਾ ਵਲੋਂ ਏਅਰਲਾਈਨਜ਼ ਟਿਕਟਾਂ ਦੀ ਡਾਇਰੈਕਟ ਬੁਕਿੰਗ ਵੀ ਕੀਤੀ ਜਾਂਦੀ ਹੈ, ਜਿਸ ਨਾਲ ਵਿਦਿਆਰਥੀਆਂ ਅਤੇ ਗ੍ਰਾਹਕਾਂ ਨੂੰ ਸਸਤੇ ਰੇਟਾਂ ‘ਤੇ ਹਵਾਈ ਟਿਕਟਾਂ ਉਪਲਬਧ ਕਰਵਾਈਆਂ ਜਾਂਦੀਆਂ ਹਨ।