21-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2026

ਬਾਬਾ ਸੁਖਦੇਵ ਸਿੰਘ ਨੂੰ ਭਾਜਪਾ ਨੇ ਕਿਸਾਨ ਮੋਰਚੇ ਦਾ ਸਰਕਲ ਬਾਘਾ ਪੁਰਾਣਾ ਦਾ ਪ੍ਰਧਾਨ ਕੀਤਾ ਨਿਯੁਕਤ

ਬਾਘਾ ਪੁਰਾਣਾ, 21 ਸਤੰਬਰ (ਗੁਰਮੀਤ ਸਿੰਘ ਮਾਣੂੰਕੇ)- ਬਾਬਾ ਸੁਖਦੇਵ ਸਿੰਘ ਬਾਘਾ ਪੁਰਾਣਾ ਜੋ ਕਿ ਲੋਕ ਇਨਸਾਫ ਪਾਰਟੀ ’ਚ ਵਿਸ਼ੇਸ਼ ਅਸਥਾਨ ਰੱਖਦੇ ਸਨ, ਨੂੰ ਕੇਂਦਰ ਦੀ ਭਾਜਪਾ ਸਰਕਾਰ ਨੇ ਵਿਸ਼ੇਸ਼ ਜੁੁੰਮਵਾਰੀ ਦਿੰਦੇ ਹੋਏ ਬਾਘਾ ਪੁਰਾਣਾ ਤੋਂ ਬੀ. ਜੇ.

Ad Position 21
No active advertisement
ਅਜੀਤ ਡੈਸਕ 22-09-2026
ਬਾਘਾ ਪੁਰਾਣਾ, 21 ਸਤੰਬਰ (ਗੁਰਮੀਤ ਸਿੰਘ ਮਾਣੂੰਕੇ)- ਬਾਬਾ ਸੁਖਦੇਵ ਸਿੰਘ ਬਾਘਾ ਪੁਰਾਣਾ ਜੋ ਕਿ ਲੋਕ ਇਨਸਾਫ ਪਾਰਟੀ ’ਚ ਵਿਸ਼ੇਸ਼ ਅਸਥਾਨ ਰੱਖਦੇ ਸਨ, ਨੂੰ ਕੇਂਦਰ ਦੀ ਭਾਜਪਾ ਸਰਕਾਰ ਨੇ ਵਿਸ਼ੇਸ਼ ਜੁੁੰਮਵਾਰੀ ਦਿੰਦੇ ਹੋਏ ਬਾਘਾ ਪੁਰਾਣਾ ਤੋਂ ਬੀ.ਜੇ.ਪੀ. ਕਿਸਾਨ ਮੋਰਚਾ ਵਿੰਗ ਦਾ ਸਰਕਲ ਪ੍ਰਧਾਨ ਨਿਯੁਕਤ ਕੀਤਾ ਹੈ| ਇਸ ਮੌਕੇ ਜ਼ਿਲ੍ਹਾ ਵਾਈਸ ਪ੍ਰਧਾਨ ਜਗਮੋਹਨ ਸਿੰਘ ਸਮਾਧ ਭਾਈ ਨੇ ਦੱਸਿਆ ਕਿ ਬੀਤੇ ਲੰਬੇ ਸਮੇਂ ਤੋਂ ਲੋਕ ਇਨਸਾਫ ਪਾਰਟੀ ਲਈ ਕੰਮ ਕਰਨ ਵਾਲੇ ਬਾਬਾ ਸੁਖਦੇਵ ਸਿੰਘ ਜੋ ਕਿ ਹੁਣ ਲੋਕ ਇਨਸਾਫ ਪਾਰਟੀ ਨੂੰ ਅਲਵਿਦਾ ਕਹਿ ਚੁੱਕੇ ਸਨ ਦੀ ਸ਼ਖਸੀਅਤ ਨੂੰ ਵੇਖਦੇ ਹੋਏ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਹਰਜੋਤ ਕਮਲ, ਭਾਰਤੀ ਜਨਤਾ ਪਾਰਟੀ ਮੋਗਾ ਕਿਸਾਨ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਲਖਵੰਤ ਸਿੰਘ ਸਾਫੂਵਾਲਾ ਅਤੇ ਜ਼ਿਲ੍ਹਾ ਵਾਈਸ ਪ੍ਰਧਾਨ ਜਗਮੋਹਨ ਸਿੰਘ ਸਮਾਧ ਭਾਈ ਦੇ ਯਤਨਾ ਸਦਕਾ ਭਾਜਪਾ ’ਚ ਸ਼ਾਮਿਲ ਕਰਦੇ ਹੋਏ ਬੀ.ਜੇ.ਪੀ. ਕਿਸਾਨ ਮੋਰਚਾ ਸਰਕਲ ਬਾਘਾ ਪੁਰਾਣਾ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ| ਇਸ ਮੌਕੇ ਨਵ-ਨਿਯੁਕਤ ਪ੍ਰਧਾਨ ਬਾਬਾ ਸੁਖਦੇਵ ਸਿੰਘ ਨੇ ਪਾਰਟੀ ਨੂੰ ਵਿਸ਼ਵਾਸ ਦਿਵਾਇਆ ਕਿ ਪਾਰਟੀ ਵਲੋਂ ਸੌਂਪੀ ਜ਼ੁੰਮੇਵਾਰੀ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਣਗੇ| ਇਸ ਸਮੇਂ ਮੇਜਰ ਸਿੰਘ ਸੈਦੋਕੇ, ਸੁਖਜੀਤ ਸਿੰਘ ਹੈਪੀ ਚੜਿੱਕ, ਗੁਰਤੇਜ ਸਿੰਘ ਸਾਬਕਾ ਸਰਪੰਚ, ਹਰਿੰਦਰ ਸਿੰਘ, ਸਾਬਕਾ ਸਰਪੰਚ ਸੱਤਪਾਲ ਕੌਰ, ਤਰਸੇਮ ਸਿੰਘ ਸਾਬਕਾ ਸਰਪੰਚ ਖੋਸਾ, ਭੁਪਿੰਦਰ ਸਿੰਘ ਮਧੇਕੇ, ਗੁਰਨਾਮ ਸਿੰਘ ਮਸੀਤਾਂ, ਸਾਬਕਾ ਸਰਪੰਚ ਹਰਨੇਕ ਸਿੰਘ ਮੋਠਾਂ ਵਾਲੀ, ਸਾਬਕਾ ਸਰਪੰਚ ਅਮਰਜੀਤ ਸਿੰਘ ਥੰਮਣ ਵਾਲਾ, ਸਾਬਕਾ ਸਰਪੰਚ ਮੇਜਰ ਸਿੰਘ, ਕੁਲਦੀਪ ਸਿੰਘ ਨੰਬਰਦਾਰ, ਸਤਪਾਲ ਸਿੰਘ, ਹਰਦੀਪ ਸਿੰਘ ਫੌਜੀ, ਚਰਨਜੀਤ ਸਿੰਘ ਸੰਧੂ, ਜਗਸੀਰ ਸਿੰਘ ਮੋਠਾਂਵਾਲੀ, ਅਰਵਿੰਦਰ ਸਿੰਘ ਬੰਟੀ, ਯਾਦਵਿੰਦਰ ਸਿੰਘ ਰਾਜਾ ਧਾਲੀਵਾਲ, ਸੁਖਵਿੰਦਰ ਸਿੰਘ ਤਖਤੂਪੁਰਾ, ਕੁਲਜਿੰਦਰ ਸਿੰਘ ਸੈਦੋਕੇ, ਈਸ਼ਰ ਸਿੰਘ ਬਾਰੇਵਾਲਾ, ਅਰਸ਼ਦੀਪ ਸਿੰਘ ਮਾਣੂੰਕੇ ਨੇ ਵੀ ਬਾਬਾ ਸੁਖਦੇਵ ਸਿੰਘ ਨੂੰ ਵਧਾਈ ਦਿੱਤੀ ਤੇ ਪਾਰਟੀ ਹਾਈਕਮਾਂਡ ਦਾ ਇਸ ਨਿਯੁਕਤੀ ਲਈ ਧੰਨਵਾਦ ਕੀਤਾ|
Ad Position 22
No active advertisement
ਪਿਛਲੀ ਖ਼ਬਰ hਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨ ਲਈ ਇਕੱਠੇ ਚੱਲਣ ਦਾ ਪ੍ਰਣ ਕੀਤਾ-ਪੰਚ ਔਲਖ, ਬੱਬੀ ਅਗਲੀ ਖ਼ਬਰ ਹਲਕਾ ਧਰਮਕੋਟ ’ਚ ਜਸਵਿੰਦਰ ਸਿੰਘ ਸਿੱਧੂ ਦੀ ਅਗਵਾਈ ਹੇਠ ਅਕਾਲੀ ਦਲ ਵਾਰਿਸ ਪੰਜਾਬ ਦੇ ਦੀ ਲਹਿਰ ਤੇਜ਼ ਛਪਾਰ ਦੇ ਮੇਲੇ 26...
Ad Position 24