22-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2026

ਗੌਰਮਿੰਟ ਪੈਨਸ਼ਨਰਜ਼ ਯੂਨੀਅਨ ਜ਼ਿਲ੍ਹਾ ਮੋਗਾ ਦੀ ਮੀਟਿੰਗ ਹੋਈ

ਮੋਗਾ, 21 ਸਤੰਬਰ (ਸੁਰਿੰਦਰਪਾਲ ਸਿੰਘ)-ਗੌਰਮਿੰਟ ਪੈਨਸ਼ਨਰਜ਼ ਯੂਨੀਅਨ ਜ਼ਿਲ੍ਹਾ ਮੋਗਾ ਦੀ ਮੀਟਿੰਗ ਰਾਮ ਕ੍ਰਿਸ਼ਨ ਧਰਮਕੋਟ ਜ਼ਿਲ੍ਹਾ ਪ੍ਰਧਾਨ ਗੌਰਮਿੰਟ ਪੈਨਸ਼ਨਰਜ਼ ਯੂਨੀਅਨ ਜ਼ਿਲ੍ਹਾ ਮੋਗਾ ਦੀ ਪ੍ਰਧਾਨਗੀ ਹੇਠ ਦਸਮੇਸ਼ ਪਾਰਕ ਦਸਮੇਸ਼ ਨਗਰ ਮੋਗਾ ਵਿਖੇ ਹੋਈ। ਮੀਟਿੰਗ ਦੀ ਕਾਰਵਾਈ ਸੁਖਪਾਲ ਸਿੰਘ ਲਹਿਰਾ ਜ਼ਿਲ੍ਹਾ ਜਨਰਲ ਸਕੱਤਰ ਗੌਰਮਿੰਟ ਪੈਨਸ਼ਨ ਯੂਨੀਅਨ ਮੋਗਾ ਨੇ ਚਲਾਈ।

Ad Position 21
No active advertisement
*ਅਦਾਲਤਾਂ ਦੇ ਫ਼ੈਸਲੇ ਤੁਰੰਤ ਲਾਗੂ ਕਰਨ, 18 ਫ਼ੀਸਦੀ ਡੀ.ਏ. ਅਤੇ ਪੈਨਸ਼ਨ ਤੇ ਹੋਰ ਰਹਿੰਦਿਆਂ ਮੰਗਾਂ ਸਰਕਾਰ ਪੂਰੀਆਂ ਕਰੇ-ਗਗੜਾ 22-09-2026
ਮੋਗਾ, 21 ਸਤੰਬਰ (ਸੁਰਿੰਦਰਪਾਲ ਸਿੰਘ)-ਗੌਰਮਿੰਟ ਪੈਨਸ਼ਨਰਜ਼ ਯੂਨੀਅਨ ਜ਼ਿਲ੍ਹਾ ਮੋਗਾ ਦੀ ਮੀਟਿੰਗ ਰਾਮ ਕ੍ਰਿਸ਼ਨ ਧਰਮਕੋਟ ਜ਼ਿਲ੍ਹਾ ਪ੍ਰਧਾਨ ਗੌਰਮਿੰਟ ਪੈਨਸ਼ਨਰਜ਼ ਯੂਨੀਅਨ ਜ਼ਿਲ੍ਹਾ ਮੋਗਾ ਦੀ ਪ੍ਰਧਾਨਗੀ ਹੇਠ ਦਸਮੇਸ਼ ਪਾਰਕ ਦਸਮੇਸ਼ ਨਗਰ ਮੋਗਾ ਵਿਖੇ ਹੋਈ। ਮੀਟਿੰਗ ਦੀ ਕਾਰਵਾਈ ਸੁਖਪਾਲ ਸਿੰਘ ਲਹਿਰਾ ਜ਼ਿਲ੍ਹਾ ਜਨਰਲ ਸਕੱਤਰ ਗੌਰਮਿੰਟ ਪੈਨਸ਼ਨ ਯੂਨੀਅਨ ਮੋਗਾ ਨੇ ਚਲਾਈ। ਮੀਟਿੰਗ ਵਿਚ ਸੁਰਜੀਤ ਸਿੰਘ ਗਗੜਾ ਸੂਬਾਈ ਪ੍ਰਧਾਨ ਗੌਰਮਿੰਟ ਪੈਨਸ਼ਨਰਜ਼ ਯੂਨੀਅਨ ਪੰਜਾਬ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ। ਮੀਟਿੰਗ ਨੂੰ ਸੁਰਜੀਤ ਸਿੰਘ ਗਗੜਾ, ਰਾਮ ਕ੍ਰਿਸ਼ਨ ਧਰਮਕੋਟ, ਗੁਰਜੀਤ ਸਿੰਘ ਮੱਲ੍ਹੀ ਤੇ ਪ੍ਰਿੰਸੀਪਲ ਹਰਦੇਵ ਸਿੰਘ ਬੱਡੂਵਾਲ ਨੇ ਸੰਬੋਧਨ ਕੀਤਾ। ਸੁਰਜੀਤ ਸਿੰਘ ਗਗੜਾ ਨੇ ਮਿਤੀ : 18 ਸਤੰਬਰ ਨੂੰ ਮੁੱਖ ਮੰਤਰੀ ਨਾਲ ਹੋਈ ਮੀਟਿੰਗ ‘ਚੋਂ ਕੀ ਖੱਟਿਆ ਤੇ ਕੀ ਗਵਾਇਆ ਦਾ ਵਿਸ਼ੇਸ਼ ਤੌਰ ‘ਤੇ ਵਰਣਨ ਕੀਤਾ। ਰਾਮ ਕ੍ਰਿਸ਼ਨ ਧਰਮਕੋਟ ਜ਼ਿਲ੍ਹਾ ਪ੍ਰਧਾਨ ਵਲੋਂ ਪਿਛਲੀ ਮੀਟਿੰਗ ਤੋ ਬਾਅਦ ਯੂਨੀਅਨ ਵਲੋਂ ਵੱਖ ਪ੍ਰੋਗਰਾਮ ਵਿਚ ਕੀਤੀ ਸ਼ਮੂਲੀਅਤ ਦਾ ਵੇਰਵਾ ਸਾਂਝਾ ਕੀਤਾ। ਗਗੜਾ ਨੇ ਦੱਸਿਆ ਕਿ ਆਲ ਇੰਡੀਆ ਸਟੇਟ ਗੌਰਮਿੰਟ ਪੈਨਸ਼ਨਰਜ਼ ਫੈਡਰੇਸ਼ਨ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਮਿਤੀ : 29 ਸਤੰਬਰ ਨੂੰ ਡੀ.ਸੀ. ਦਫ਼ਤਰ ਦੇ ਬਾਹਰ ਧਰਨਾ ਦਿੱਤਾ ਜਾਵੇਗਾ ਤੇ ਬਾਅਦ ਵਿਚ ਫੈਡਰੇਸ਼ਨ ਵਲੋਂ ਭੇਜਿਆ ਮੰਗ ਪੱਤਰ ਡਿਪਟੀ ਕਮਿਸ਼ਨਰ ਮੋਗਾ ਰਾਹੀ ਭਾਰਤ ਦੇ ਪ੍ਰਧਾਨ ਮੰਤਰੀ ਨੂੰ ਭੇਜਿਆ ਜਾਵੇਗਾ ਅਤੇ ਮਿਤੀ : 30 ਸਤੰਬਰ ਨੂੰ ਚੰਡੀਗੜ੍ਹ ਵਿਖੇ ਸਾਂਝੇ ਫ਼ਰੰਟ ਵਲੋਂ ਜੋ ਵਿਧਾਨ ਸਭਾ ਚਲਾਉਣ ਦਾ ਪ੍ਰੋਗਰਾਮ ਹੈ, ਉਸ ਵਿਚ ਮੋਗਾ ਜ਼ਿਲ੍ਹੇ ਵਿਚੋਂ ਸਾਥੀ ਵੱਡੀ ਗਿਣਤੀ ਵਿਚ ਸ਼ਾਮਲ ਹੋਣਗੇ। ਮਿਤੀ : 10 ਅਕਤੂਬਰ ਨੂੰ ਸੰਗਰੂਰ ਵਿਖੇ ਮੁੱਖ ਮੰਤਰੀ ਦੇ ਨਿਵਾਸ ‘ਤੇ ਕੀਤੀ ਜਾ ਰਹੀ ਮਹਾਂ ਰੈਲੀ ਵਿਚ ਮੋਗਾ ਜ਼ਿਲ੍ਹੇ ਵਿਚੋਂ ਸਾਥੀ ਵੱਡੀ ਗਿਣਤੀ ਵਿਚ ਸ਼ਾਮਲ ਹੋਣਗੇ। ਗਗੜਾ ਨੇ ਹਾਜ਼ਰ ਸਾਥੀਆਂ ਨੂੰ ਯੂਨੀਅਨ ਦੀ ਮੈਂਬਰਸ਼ਿਪ 30 ਨਵੰਬਰ ਤੱਕ ਮੁਕੰਮਲ ਕਰਨ ਲਈ ਕਿਹਾ ਗਿਆ। ਬੁਲਾਰਿਆਂ ਨੇ ਪੁਰਾਣੀ ਪੈਨਸ਼ਨ ਬਹਾਲੀ, 18 ਫ਼ੀਸਦੀ ਡੀ.ਏ ਤੁਰੰਤ ਦੇਣ, ਪੈਨਸ਼ਨਰਾਂ ਦੀ ਪੈਨਸ਼ਨ 2.59 ਦੇ ਗੁਣਾਂਕ ਆਦਿ ਦੀ ਮੰਗ ਕੀਤੀ ਗਈ। ਇਸ ਮੌਕੇ ਬੀਰਪ੍ਰਤਾਪ ਸਿੰਘ, ਬਲਕਾਰ ਸਿੰਘ ਛਾਬੜਾ, ਅਮਰਜੀਤ ਸਿੰਘ ਵਰ੍ਹੇ, ਰਵੀ ਕੁਮਾਰ, ਜਸਵਿੰਦਰ ਸਿੰਘ ਘਾਰੂ ਤੇ ਹਰੀ ਸਿੰਘ ਕੋਟ ਈਸੇ ਖਾਂ, ਰਾਮ ਪਾਂਡੇ ਧਰਮਕੋਟ ਪਰਮਜੀਤ ਸਿੰਘ ਧੱਲੇਕੇ, ਹਰਜੀਤ ਸਿੰਘ ਸਿੰਘਾਂ ਵਾਲਾ ਤੇ ਬਲਦੇਵ ਸਿੰਘ ਭੰਗੂ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਸ਼ਹੀਦ ਬਾਬਾ ਤੇਗਾ ਸਿੰਘ ਚੰਦ ਪੁਰਾਣਾ ਵਿਖੇ ਨਤਮਸਤਕ ਹੋਏ ਡਾ. ਹਰਜੋਤ ਕਮਲ ਅਗਲੀ ਖ਼ਬਰ ਬੰਦ ਪਈ ਕੋਠੀ ਵਿਚ ਚੋਰੀ ਕਰਨ ਆਏ ਨੌਜਵਾਨ ਨੂੰ ਲੋਕਾਂ ਨੇ ਕਾਬੂ ਕਰਕੇ ਪੁਲਿਸ ਹਵਾਲੇ ਕੀਤਾ
Ad Position 24