20-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2026

ਬੀਬਾ ਹਰਸਿਮਰਤ ਕੌਰ ਬਾਦਲ ਦੀ ਬਾਘਾ ਪੁਰਾਣਾ ਆਮਦ ਨੂੰ ਲੈ ਕੇ ਅਕਾਲੀ ਵਰਕਰਾਂ ਅਤੇ ਬੀਬੀਆਂ ’ਚ ਵੱਡਾ ਉਤਸ਼ਾਹ-ਜਥੇ. ਮਾਹਲਾ ਪਿੰਡ ਬੰਬੀਹਾ ਭਾਈ ਵਿਖੇ ਪ੍ਰਧਾਨ ਜ਼ੈਲਦਾਰ ਵਾਂਦਰ ਦੀ ਅਗਵਾਈ ’ਚ ਹੋਈ ਸਰਕਲ ਪੱਧਰੀ ਭਰਵੀਂ ਮੀਟਿੰਗ

ਠੱਠੀ ਭਾਈ, 20 ਸਤੰਬਰ (ਜਗਰੂਪ ਸਿੰਘ ਮਠਾੜੂ)-ਵਿਧਾਨ ਸਭਾ ਹਲਕਾ ਬਾਘਾ ਪੁਰਾਣਾ ਅਧੀਨ ਪੈਂਦੇ ਸ਼੍ਰੋਮਣੀ ਅਕਾਲੀ ਦਲ (ਬ) ਦੇ ਸਰਕਲ ਵਾਂਦਰ ਦੀ ਇਕ ਅਹਿਮ ਮੀਟਿੰਗ ਭਾਈ ਬਹਿਲੋਂ ਦੀਵਾਨ ਹਾਲ ਬੰਬੀਹਾ ਭਾਈ ਵਿਖੇ ਸਰਕਲ ਪ੍ਰਧਾਨ ਜ਼ੈਲਦਾਰ ਬਲਵਿੰਦਰ ਸਿੰਘ ਵਾਂਦਰ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਦੇ ਮੈਂਬਰ ਅਤੇ ਹਲਕਾ ਬਾਘਾ ਪੁਰਾਣਾ ਦੇ ਮੁੱਖ ਸੇਵਾਦਾਰ ਜਥੇਦਾਰ ਤੀਰਥ ਸਿੰਘ ਮਾਹਲਾ ਵਿਸ਼ੇਸ਼ ਤੌਰ ‘ਤੇ ਪਹੁੰਚੇ।

Ad Position 21
No active advertisement
ਅਜੀਤ ਡੈਸਕ 21-09-2026
ਠੱਠੀ ਭਾਈ, 20 ਸਤੰਬਰ (ਜਗਰੂਪ ਸਿੰਘ ਮਠਾੜੂ)-ਵਿਧਾਨ ਸਭਾ ਹਲਕਾ ਬਾਘਾ ਪੁਰਾਣਾ ਅਧੀਨ ਪੈਂਦੇ ਸ਼੍ਰੋਮਣੀ ਅਕਾਲੀ ਦਲ (ਬ) ਦੇ ਸਰਕਲ ਵਾਂਦਰ ਦੀ ਇਕ ਅਹਿਮ ਮੀਟਿੰਗ ਭਾਈ ਬਹਿਲੋਂ ਦੀਵਾਨ ਹਾਲ ਬੰਬੀਹਾ ਭਾਈ ਵਿਖੇ ਸਰਕਲ ਪ੍ਰਧਾਨ ਜ਼ੈਲਦਾਰ ਬਲਵਿੰਦਰ ਸਿੰਘ ਵਾਂਦਰ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਦੇ ਮੈਂਬਰ ਅਤੇ ਹਲਕਾ ਬਾਘਾ ਪੁਰਾਣਾ ਦੇ ਮੁੱਖ ਸੇਵਾਦਾਰ ਜਥੇਦਾਰ ਤੀਰਥ ਸਿੰਘ ਮਾਹਲਾ ਵਿਸ਼ੇਸ਼ ਤੌਰ ‘ਤੇ ਪਹੁੰਚੇ। ਮੀਟਿੰਗ ਦੌਰਾਨ 24 ਸਤੰਬਰ ਨੂੰ ਬਾਘਾ ਪੁਰਾਣਾ ਵਿਖੇ ਸ਼੍ਰੋਮਣੀ ਅਕਾਲੀ ਦਲ ਦੀ ਸੀਨੀਅਰ ਆਗੂ ਅਤੇ ਸੰਸਦ ਮੈਂਬਰ ਬੀਬਾ ਹਰਸਿਮਰਤ ਕੌਰ ਬਾਦਲ ਦੀ ਹੋਣ ਵਾਲੀ ਆਮਦ ਸਬੰਧੀ ਵਿਚਾਰ - ਵਟਾਂਦਰਾ ਕੀਤਾ ਗਿਆ। ਇਸ ਮੌਕੇ ਸਰਕਲ ਪ੍ਰਧਾਨ ਬਲਵਿੰਦਰ ਸਿੰਘ ਵਾਂਦਰ ਅਤੇ ਜਥੇਦਾਰ ਤੀਰਥ ਸਿੰਘ ਮਾਹਲਾ ਨੇ ਪਿੰਡ ਵਾਂਦਰ, ਬੰਬੀਹਾ ਭਾਈ, ਸਾਹੋਕੇ, ਮੱਲਕੇ ਅਤੇ ਪੰਜਗਰਾਈਂ ਖ਼ੁਰਦ ਸਮੇਤ ਵੱਖ-ਵੱਖ ਪਿੰਡਾਂ ਤੋਂ ਪਹੁੰਚੇ ਅਕਾਲੀ ਆਗੂਆਂ, ਵਰਕਰਾਂ ਅਤੇ ਬੀਬੀਆਂ ਨੂੰ ਸੰਬੋਧਨ ਕਰਦਿਆਂ ਬੀਬਾ ਹਰਸਿਮਰਤ ਕੌਰ ਬਾਦਲ ਦੀ ਬਾਘਾ ਪੁਰਾਣਾ ਫੇਰੀ ਨੂੰ ਲੈ ਕੇ ਕੀਤੇ ਜਾ ਰਹੇ ਇਕੱਠ ਸਬੰਧੀ ਵਰਕਰਾਂ ਦੀਆਂ ਡਿਊਟੀਆਂ ਲਗਾਈਆਂ। ਆਗੂਆਂ ਨੇ ਕਿਹਾ ਕਿ ਬੀਬਾ ਹਰਸਿਮਰਤ ਕੌਰ ਬਾਦਲ ਦੀ ਆਮਦ ਨੂੰ ਲੈ ਕੇ ਪਾਰਟੀ ਵਰਕਰਾਂ ਵਿਚ ਵੱਡਾ ਉਤਸ਼ਾਹ ਹੈ ਅਤੇ ਵੱਖ-ਵੱਖ ਪਿੰਡਾਂ ਤੋਂ ਵੱਡੀ ਗਿਣਤੀ ਵਿਚ ਵਰਕਰ ਬਾਘਾ ਪੁਰਾਣਾ ਵਿਖੇ ਪਹੁੰਚਣਗੇ। ਇਸ ਮੌਕੇ ਬੀਬੀ ਖੁਸ਼ਵਿੰਦਰ ਕੌਰ ਪ੍ਰਧਾਨ ਇਸਤਰੀ ਅਕਾਲੀ ਦਲ ਬਾਘਾ ਪੁਰਾਣਾ, ਕਰਮ ਸਿੰਘ ਬਰਾੜ, ਗੁਰਚਰਨ ਸਿੰਘ ਸਿੱਧੂ ਸਾਬਕਾ ਸਰਪੰਚ ਬੰਬੀਹਾ ਭਾਈ, ਸਰਬਜੀਤ ਸਿੰਘ ਸਿੱਧੂ ਬੰਬੀਹਾ ਭਾਈ, ਦਰਸ਼ਨ ਸਿੰਘ ਸਿੱਧੂ ਸਾਬਕਾ ਸਰਪੰਚ ਸਾਹੋਕੇ, ਜਗਜੀਤ ਸਿੰਘ ਮੱਲ੍ਹੀ ਸਾਹੋਕੇ, ਨੰਬਰਦਾਰ ਹਰਪ੍ਰੀਤ ਸਿੰਘ ਸਾਹੋਕੇ, ਸਾਬਕਾ ਪ੍ਰਧਾਨ ਕੁਲਦੀਪ ਸਿੰਘ ਵਾਂਦਰ, ਮਨਜੀਤ ਸਿੰਘ ਵਾਂਦਰ, ਰਣਜੀਤ ਸਿੰਘ ਰਾਣਾ ਸਿੱਧੂ ਬੰਬੀਹਾ ਭਾਈ, ਗੁਰਮੀਤ ਸਿੰਘ ਕਾਢੀ ਬੰਬੀਹਾ ਭਾਈ, ਸੁਖਪਿੰਦਰ ਸਿੰਘ ਹੇਰ ਬੰਬੀਹਾ ਭਾਈ, ਕੁਲਦੀਪ ਸਿੰਘ ਪੰਚ, ਤੇਜਿੰਦਰ ਸਿੰਘ ਰਾਏ ਬੰਬੀਹਾ ਭਾਈ ਸਮੇਤ ਪਿੰਡ ਮੱਲਕੇ, ਪੰਜਗਰਾਈਂ ਖ਼ੁਰਦ ਅਤੇ ਹੋਰਨਾਂ ਪਿੰਡਾਂ ਤੋਂ ਵੱਡੀ ਗਿਣਤੀ ਵਿਚ ਅਕਾਲੀ ਆਗੂ ਅਤੇ ਵਰਕਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਮੈਜਿਸਟ੍ਰੇਟ ਵਲੋਂ ਰੈਡਬੁਲ, ਸਟਿੰਗ ਆਦਿ ਐਨਰਜੀ ਡਰਿੰਕਸ ਬੱਚਿਆਂ ਨੂੰ ਵੇਚਣ ’ਤੇ ਲਗਾਈ ਪਾਬੰਦੀ ਅਗਲੀ ਖ਼ਬਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮ ਦਿਨ ਨੂੰ ਸਮਰਪਿਤ ਬਾਘਾ ਪੁਰਾਣਾ ਵਿਖੇ ਖ਼ੂਨਦਾਨ ਕੈਂਪ ਆਯੋਜਿਤ
Ad Position 24