20-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2026

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮ ਦਿਨ ਨੂੰ ਸਮਰਪਿਤ ਬਾਘਾ ਪੁਰਾਣਾ ਵਿਖੇ ਖ਼ੂਨਦਾਨ ਕੈਂਪ ਆਯੋਜਿਤ

ਬਾਘਾ ਪੁਰਾਣਾ, 20 ਸਤੰਬਰ (ਟਿੰਕੂ ਕਾਠਪਾਲ)-ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 76ਵੇਂ ਜਨਮ ਦਿਨ ਨੂੰ ਸਮਰਪਿਤ ਭਾਰਤੀ ਜਨਤਾ ਪਾਰਟੀ ਬਾਘਾ ਪੁਰਾਣਾ ਵਲੋਂ ਜਨਤਾ ਧਰਮਸ਼ਾਲਾ (ਨਿਹਾਲ ਸਿੰਘ ਵਾਲਾ ਰੋਡ) ਵਿਖੇ ਵਿਸ਼ਾਲ ਖ਼ੂਨਦਾਨ ਕੈਂਪ ਆਯੋਜਿਤ ਕੀਤਾ ਗਿਆ। ਮੰਡਲ/ਸਰਕਲ ਪ੍ਰਧਾਨ ਦੀਪਕ ਤਲਵਾੜ ਅਤੇ ਯੁਵਾ ਮੋਰਚਾ ਪ੍ਰਧਾਨ ਗਗਨਦੀਪ ਲੂੰਬਾ ਦੀ ਅਗਵਾਈ ਹੇਠ ਲਗਾਏ ਗਏ ਕੈਂਪ ਦਾ ਉਦਘਾਟਨ ਵਪਾਰ ਮੰਡਲ ਦੇ ਡਾਇਰੈਕਟਰ ਅਸ਼ਵਨੀ ਸ਼ਰਮਾ ਵਲੋਂ ਰੀਬਨ ਕੱਟ ਕੇ ਕੀਤਾ ਗਿਆ।

Ad Position 21
No active advertisement
ਅਜੀਤ ਡੈਸਕ 21-09-2026
ਬਾਘਾ ਪੁਰਾਣਾ, 20 ਸਤੰਬਰ (ਟਿੰਕੂ ਕਾਠਪਾਲ)-ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 76ਵੇਂ ਜਨਮ ਦਿਨ ਨੂੰ ਸਮਰਪਿਤ ਭਾਰਤੀ ਜਨਤਾ ਪਾਰਟੀ ਬਾਘਾ ਪੁਰਾਣਾ ਵਲੋਂ ਜਨਤਾ ਧਰਮਸ਼ਾਲਾ (ਨਿਹਾਲ ਸਿੰਘ ਵਾਲਾ ਰੋਡ) ਵਿਖੇ ਵਿਸ਼ਾਲ ਖ਼ੂਨਦਾਨ ਕੈਂਪ ਆਯੋਜਿਤ ਕੀਤਾ ਗਿਆ। ਮੰਡਲ/ਸਰਕਲ ਪ੍ਰਧਾਨ ਦੀਪਕ ਤਲਵਾੜ ਅਤੇ ਯੁਵਾ ਮੋਰਚਾ ਪ੍ਰਧਾਨ ਗਗਨਦੀਪ ਲੂੰਬਾ ਦੀ ਅਗਵਾਈ ਹੇਠ ਲਗਾਏ ਗਏ ਕੈਂਪ ਦਾ ਉਦਘਾਟਨ ਵਪਾਰ ਮੰਡਲ ਦੇ ਡਾਇਰੈਕਟਰ ਅਸ਼ਵਨੀ ਸ਼ਰਮਾ ਵਲੋਂ ਰੀਬਨ ਕੱਟ ਕੇ ਕੀਤਾ ਗਿਆ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਸ਼ਵਨੀ ਸ਼ਰਮਾ ਨੇ ਕਿਹਾ ਖ਼ੂਨਦਾਨ ਇਕ ਮਹਾਨ ਦਾਨ ਹੈ, ਜਿਸ ਨਾਲ ਅਨੇਕਾਂ ਕੀਮਤੀ ਜਾਨਾਂ ਬਚਾਈਆਂ ਜਾ ਸਕਦੀਆਂ ਹਨ। 18 ਸਾਲ ਤੋਂ ਵੱਧ ਉਮਰ ਦਾ ਕੋਈ ਵੀ ਅਰੋਗ ਵਿਅਕਤੀ ਖ਼ੂਨਦਾਨ ਕਰ ਸਕਦਾ ਹੈ । ਇਸ ਮੌਕੇ ਸਰਕਲ ਪ੍ਰਧਾਨ ਦੀਪਕ ਤਲਵਾੜ ਅਤੇ ਗਗਨਦੀਪ ਲੂੰਬਾ ਨੇ ਆਏ ਹੋਏ ਦਾਨੀ ਸੱਜਣਾਂ, ਪਾਰਟੀ ਆਗੂਆਂ, ਧਾਰਮਿਕ ਸੰਸਥਾਵਾਂ ਦੇ ਨੁਮਾਇੰਦਿਆਂ ਅਤੇ ਸ਼ਹਿਰ ਨਿਵਾਸੀਆਂ ਦਾ ਧੰਨਵਾਦ ਕਰਦਿਆਂ ਜੀ ਆਇਆਂ ਕਿਹਾ। ਆਗੂਆਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜਨਮ ਦਿਨ ਦੀ ਵਧਾਈ ਦਿੱਤੀ ਅਤੇ ਉਨ੍ਹਾਂ ਦੀ ਲੰਮੀ ਉਮਰ ਤੇ ਤੰਦਰੁਸਤੀ ਲਈ ਅਰਦਾਸ ਕੀਤੀ। ਕੈਂਪ ਵਿੱਚ ਭਾਜਪਾ ਹਲਕਾ ਕਨਵੀਨਰ ਸੁਖਨੰਦਨ ਅਗਰਵਾਲ, ਜ਼ਿਲ੍ਹਾ ਸਕੱਤਰ ਪ੍ਰਦੀਪ ਤਲਵਾੜ, ਪ੍ਰਧਾਨ ਪਵਨ ਗੋਇਲ, ਰੌਸ਼ਨ ਲਾਲ ਰੋਸ਼ੀ, ਵਿਜੇ ਜਿੰਦਲ ਬੰਟੀ, ਰਾਮ ਤੀਰਥ ਬਾਂਸਲ (ਕੋਟਲੇ ਵਾਲੇ), ਸਟਾਰ ਕ੍ਰਿਕਟ ਕਲੱਬ ਦੇ ਪ੍ਰਧਾਨ ਰਾਹੁਲ ਗਰਗ, ਰਣਜੀਤ ਸਿੰਘ, ਸੁਰਿੰਦਰ ਸਿੰਘ ਨੱਥਾ (ਐਸ.ਆਈ.ਆਰ. ਹਲਕਾ ਇੰਚਾਰਜ), ਦੀਪਾਕ ਸ਼ਰਮਾ, ਨਵਦੀਪ ਤਲਵਾੜ, ਪਵਨ ਸ਼ਰਮਾ ਅਤੇ ਯਤਿਨ ਬਠਲਾ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ। ਇਨ੍ਹਾਂ ਤੋਂ ਇਲਾਵਾ ਪਵਨ ਕੁਮਾਰ ਬਾਂਟੀ, ਕੌਂਸਲਰ ਗੁਰਪ੍ਰੀਤ ਮਨਚੰਦਾ, ਸੋਮੀ ਪ੍ਰਾਪਰਟੀ ਡੀਲਰ, ਗੌਰਵ ਕਾਲਾ, ਡਾ. ਗੁਲਸ਼ਨ, ਮਨੋਜ ਗੋਇਲ, ਰਵੀ ਸ਼ਰਮਾ, ਦੀਪਕ ਗਰਗ ਬੌਬੀ, ਅਮਨ ਤਨੇਜਾ, ਸਤਵੰਤ ਸਿੰਘ ਬਰਾੜ (ਮੰਡਲ ਪ੍ਰਧਾਨ ਲੰਗੇਆਣਾ), ਪ੍ਰਾਚੀਨ ਸ਼ਿਵ ਮੰਦਰ ਤੋਂ ਯੋਗੇਸ਼ ਕੁਮਾਰ ਯੋਗੀ, ਕੁਲਦੀਪ ਸਿੰਘ, ਕੁਲਵਿੰਦਰ ਸਿੰਘ ਬਿੱਲਾ, ਨਮਨ ਗਰਗ, ਸੁਰੇਸ਼ ਗੋਇਲ, ਲੱਖਾ ਨੱਥੂ ਵਾਲਾ ਸਮੇਤ ਵੱਡੀ ਗਿਣਤੀ ਵਿਚ ਸੰਗਤਾਂ ਅਤੇ ਵਰਕਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਬੀਬਾ ਹਰਸਿਮਰਤ ਕੌਰ ਬਾਦਲ ਦੀ ਬਾਘਾ ਪੁਰਾਣਾ ਆਮਦ ਨੂੰ ਲੈ ਕੇ ਅਕਾਲੀ ਵਰਕਰਾਂ ਅਤੇ ਬੀਬੀਆਂ ’ਚ ਵੱਡਾ ਉਤਸ਼ਾਹ-ਜਥੇ. ਮਾਹਲਾ... ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਸਨੀ ਗਿੱਲ ਦੀ ਅਗਵਾਈ ਵਿਚ ਸਰਕਲ ਘੱਲ ਕਲਾਂ ਦੀ ਹੋਈ ਮੀਟਿੰਗ
Ad Position 24