06-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2026

ਪੰਜਾਬ ਕੋ-ਐਜੂਕੇਸ਼ਨ ਸਕੂਲ ਮਾਣੂੰਕੇ ਨੇ ਜ਼ਿਲ੍ਹਾ ਪੱਧਰੀ ਖੇਡ ਮੁਕਾਬਲਿਆਂ ’ਚ ਮਾਰੀਆਂ ਮੱਲਾਂ

ਨਿਹਾਲ ਸਿੰਘ ਵਾਲਾ, 5 ਸਤੰਬਰ (ਸੁਖਦੇਵ ਸਿੰਘ ਖ਼ਾਲਸਾ)-ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਪੰਜਾਬ ਕੋ-ਐਜੂਕੇਸ਼ਨ ਸੀਨੀਅਰ ਸੈਕੰਡਰੀ ਸਕੂਲ ਮਾਣੂੰਕੇ ਦੇ ਵਿਦਿਆਰਥੀਆਂ ਨੇ ਜ਼ਿਲ੍ਹਾ ਪੱਧਰੀ ਕੁਸ਼ਤੀ ਅਤੇ ਜੂਡੋ ਮੁਕਾਬਲਿਆਂ ‘ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਕੂਲ ਦਾ ਨਾਂਅ ਰੌਸ਼ਨ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੰਸਥਾ ਦੇ ਪ੍ਰਬੰਧਕ ਕੁਲਵੰਤ ਸਿੰਘ ਮਾਣੂੰਕੇ ਨੇ ਦੱਸਿਆ ਕਿ ਉਨ੍ਹਾਂ ਦੇ ਸਕੂਲ ਦੇ ਅੰਡਰ ਵਰਗ-14 ਕੁਸ਼ਤੀ ‘ਚ ਗੁਰਕਮਲਪਾਲ ਸਿੰਘ ਅਤੇ ਗੁਰਅਰਸ਼ਪ੍ਰੀਤ ਸਿੰਘ ਨੇ ਸੋਨੇ ਦੇ ਤਗਮੇ ਹਾਸਲ ਕੀਤੇ।

Ad Position 21
repet_subhas-goyals [Copy P29]
ਅਜੀਤ ਡੈਸਕ 06-09-2026
ਨਿਹਾਲ ਸਿੰਘ ਵਾਲਾ, 5 ਸਤੰਬਰ (ਸੁਖਦੇਵ ਸਿੰਘ ਖ਼ਾਲਸਾ)-ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਪੰਜਾਬ ਕੋ-ਐਜੂਕੇਸ਼ਨ ਸੀਨੀਅਰ ਸੈਕੰਡਰੀ ਸਕੂਲ ਮਾਣੂੰਕੇ ਦੇ ਵਿਦਿਆਰਥੀਆਂ ਨੇ ਜ਼ਿਲ੍ਹਾ ਪੱਧਰੀ ਕੁਸ਼ਤੀ ਅਤੇ ਜੂਡੋ ਮੁਕਾਬਲਿਆਂ ‘ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਕੂਲ ਦਾ ਨਾਂਅ ਰੌਸ਼ਨ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੰਸਥਾ ਦੇ ਪ੍ਰਬੰਧਕ ਕੁਲਵੰਤ ਸਿੰਘ ਮਾਣੂੰਕੇ ਨੇ ਦੱਸਿਆ ਕਿ ਉਨ੍ਹਾਂ ਦੇ ਸਕੂਲ ਦੇ ਅੰਡਰ ਵਰਗ-14 ਕੁਸ਼ਤੀ ‘ਚ ਗੁਰਕਮਲਪਾਲ ਸਿੰਘ ਅਤੇ ਗੁਰਅਰਸ਼ਪ੍ਰੀਤ ਸਿੰਘ ਨੇ ਸੋਨੇ ਦੇ ਤਗਮੇ ਹਾਸਲ ਕੀਤੇ। ਜੂਡੋ ‘ਚ ਗੁਰਅਰਸ਼ਪ੍ਰੀਤ ਸਿੰਘ, ਗੁਰਕਮਲਪਾਲ ਸਿੰਘ, ਗੈਵੀ ਸਿੰਘ, ਸੈਵਨਜੀਤ ਸਿੰਘ ਅਤੇ ਕਿਰਤ ਸਿੰਘ ਨੇ ਆਪੋ-ਆਪਣੀਆਂ ਸ਼੍ਰੇਣੀਆਂ ‘ਚ ਸੋਨੇ ਦੇ ਤਗਮੇ ਜਿੱਤੇ, ਜਦ ਕਿ ਕੁਲਦੀਪ ਕੌਰ ਅੰਡਰ ਵਰਗ-19 ਨੇ ਵੀ ਸੋਨੇ ਦਾ ਤਗਮਾ ਹਾਸਲ ਕੀਤਾ। ਇਸ ਤੋਂ ਇਲਾਵਾ ਅਮਰਜੀਤ ਸਿੰਘ, ਏਕਮ ਸਿੰਘ, ਹਰਮਨਦੀਪ ਸਿੰਘ, ਸਰਫਰਾਜ਼ ਕੌਰ, ਸੁਖਪ੍ਰੀਤ ਕੌਰ, ਰਾਜਵੀਰ ਕੌਰ, ਜਸਪ੍ਰੀਤ ਸਿੰਘ ਅਤੇ ਅੰਮ੍ਰਿਤ ਕੌਰ ਨੇ ਚਾਂਦੀ ਦੇ ਤਗਮੇ, ਜਦ ਕਿ ਸੰਦੀਪ ਸਿੰਘ ਅਤੇ ਜੈਸਮੀਨ ਕੌਰ ਨੇ ਕਾਂਸੀ ਦੇ ਤਗਮੇ ਜਿੱਤੇ। ਇਸ ਸ਼ਾਨਦਾਰ ਪ੍ਰਾਪਤੀ ਲਈ ਸਕੂਲ ਪ੍ਰਬੰਧਕਾਂ ਵਲੋਂ ਜੇਤੂ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਕੂਲ ਦੇ ਡਾਇਰੈਕਟਰ ਕੁਲਵੰਤ ਸਿੰਘ, ਪ੍ਰਿੰਸੀਪਲ ਹਰਵਿੰਦਰ ਕੌਰ, ਮੈਨੇਜਿੰਗ ਡਾਇਰੈਕਟਰ ਅਜੈਪਾਲ ਸਿੰਘ ਅਤੇ ਵਾਈਸ ਪ੍ਰਿੰਸੀਪਲ ਇੰਜ: ਗੁਨੀਤ ਕੌਰ ਸਮੇਤ ਸਮੂਹ ਪ੍ਰਬੰਧਕਾਂ ਨੇ ਵਿਦਿਆਰਥੀਆਂ ਅਤੇ ਮਾਪਿਆਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੀ ਮਿਹਨਤ, ਅਨੁਸ਼ਾਸਨ ਤੇ ਲਗਨ ਦੀ ਸ਼ਲਾਘਾ ਕੀਤੀ। ਪ੍ਰਬੰਧਕਾਂ ਨੇ ਸਾਰੇ ਖਿਡਾਰੀਆਂ ਨੂੰ ਭਵਿੱਖ ‘ਚ ਹੋਰ ਵੱਡੀਆਂ ਰਾਜ ਅਤੇ ਰਾਸ਼ਟਰੀ ਪੱਧਰ ਦੀਆਂ ਖੇਡਾਂ ਦੀਆਂ ਪ੍ਰਾਪਤੀਆਂ ਲਈ ਸ਼ੁੱਭਕਾਮਨਾਵਾਂ ਦਿੱਤੀਆਂ।
Ad Position 22
No active advertisement
ਪਿਛਲੀ ਖ਼ਬਰ ਐਡਵੋਕੇਟ ਅਮਿਤ ਅਗਰਵਾਲ ਦੇ ਪਰਿਵਾਰ ਨੇ ਸੰਕੀਰਤਨ ਕਰਵਾਇਆ ਅਗਲੀ ਖ਼ਬਰ ਸਿੱਖਿਆ ਖੇਤਰ ਵਿਚ ਵਧੀਆ ਕਾਰਜਾਂ ਬਦਲੇ ਅਧਿਆਪਕ ਬਲਦੇਵ ਰਾਮ ਦੀ ਸਟੇਟ ਐਵਾਰਡ ਲਈ ਚੋਣ
Ad Position 24