06-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2026

ਸਿੱਖਿਆ ਖੇਤਰ ਵਿਚ ਵਧੀਆ ਕਾਰਜਾਂ ਬਦਲੇ ਅਧਿਆਪਕ ਬਲਦੇਵ ਰਾਮ ਦੀ ਸਟੇਟ ਐਵਾਰਡ ਲਈ ਚੋਣ

ਕੋਟ ਈਸੇ ਖਾਂ, 5 ਸਤੰਬਰ (ਗੁਰਮੀਤ ਸਿੰਘ ਖਾਲਸਾ)- ਸਰਕਾਰੀ ਪ੍ਰਾਇਮਰੀ ਸਕੂਲ ਪਿੰਡ ਖੋਸਾ ਰਣਧੀਰ ਵਿਚ ਬਤੌਰ ਸੈਂਟਰ ਮੁੱਖ ਅਧਿਆਪਕ ਆਪਣੀਆਂ ਵਧੀਆ ਸੇਵਾਵਾਂ ਨਿਭਾਅ ਰਹੇ ਬਲਦੇਵ ਰਾਮ ਦੀ ਪੰਜਾਬ ਸਰਕਾਰ ਵਲੋਂ ਅਧਿਆਪਕ ਦਿਵਸ ’ਤੇ ਸਟੇਟ ਐਵਾਰਡ ਲਈ ਚੋਣ ਕੀਤੀ ਗਈ ਹੈ| ਇਹ ਰਾਜ ਪੁਰਸਕਾਰ ਲਈ ਚੁਣੇ ਗਏ ਚੋਣਵੇਂ ਅਧਿਆਪਕਾਂ ਨੂੰ ਅੱਜ ਹੋ ਰਹੇ ਰਾਜ ਪੱਧਰੀ ਸਮਾਗਮ ਵਿਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨਗਦ ਇਨਾਮ, ਪ੍ਰਸ਼ੰਸ਼ਾ ਪੱਤਰ, ਮੈਡਲ ਤੇ ਪੁਰਸਕਾਰ ਦੇ ਕੇ ਨਿਵਾਜਣਗੇ। ਸੀ.

Ad Position 21
repet_subhas-goyals [Copy P29]
ਅਜੀਤ ਡੈਸਕ 06-09-2026
ਕੋਟ ਈਸੇ ਖਾਂ, 5 ਸਤੰਬਰ (ਗੁਰਮੀਤ ਸਿੰਘ ਖਾਲਸਾ)- ਸਰਕਾਰੀ ਪ੍ਰਾਇਮਰੀ ਸਕੂਲ ਪਿੰਡ ਖੋਸਾ ਰਣਧੀਰ ਵਿਚ ਬਤੌਰ ਸੈਂਟਰ ਮੁੱਖ ਅਧਿਆਪਕ ਆਪਣੀਆਂ ਵਧੀਆ ਸੇਵਾਵਾਂ ਨਿਭਾਅ ਰਹੇ ਬਲਦੇਵ ਰਾਮ ਦੀ ਪੰਜਾਬ ਸਰਕਾਰ ਵਲੋਂ ਅਧਿਆਪਕ ਦਿਵਸ ’ਤੇ ਸਟੇਟ ਐਵਾਰਡ ਲਈ ਚੋਣ ਕੀਤੀ ਗਈ ਹੈ| ਇਹ ਰਾਜ ਪੁਰਸਕਾਰ ਲਈ ਚੁਣੇ ਗਏ ਚੋਣਵੇਂ ਅਧਿਆਪਕਾਂ ਨੂੰ ਅੱਜ ਹੋ ਰਹੇ ਰਾਜ ਪੱਧਰੀ ਸਮਾਗਮ ਵਿਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨਗਦ ਇਨਾਮ, ਪ੍ਰਸ਼ੰਸ਼ਾ ਪੱਤਰ, ਮੈਡਲ ਤੇ ਪੁਰਸਕਾਰ ਦੇ ਕੇ ਨਿਵਾਜਣਗੇ। ਸੀ.ਐਚ.ਟੀ. ਬਲਦੇਵ ਰਾਮ ਦੀ ਰਾਜ ਪੁਰਸਕਾਰ ਲਈ ਚੋਣ ਹੋਣ ’ਤੇ ਜਿੱਥੇ ਸਕੂਲ ਅਤੇ ਪਿੰਡ ਦਾ ਨਾਂਅ ਰੌਸ਼ਨ ਹੋਇਆ ਹੈ ਉੱਥੇ ਹੀ ਸਿੱਖਿਆ ਦੇ ਖੇਤਰ ਵਿਚ ਆਪਣੀਆਂ ਸੇਵਾਵਾਂ ਇਮਾਨਦਾਰੀ ਤੇ ਲਗਨ ਨਾਲ ਨਿਭਾਅ ਰਹੇ ਇਲਾਕੇ ਦੇ ਹਰ ਅਧਿਆਪਕ ਲਈ ਵੀ ਫਖਰ ਵਾਲੀ ਗੱਲ ਹੈ। ਦੱਸਣਾ ਬਣਦਾ ਹੈ ਕਿ ਅਧਿਆਪਕ ਬਲਦੇਵ ਰਾਮ ਦੀ ਵਿੱਦਿਅਕ ਯੋਗਤਾ ਬੀ.ਏ. ਅਤੇ ਪੇਸ਼ੇਵਾਰ ਯੋਗਤਾ ਈ.ਟੀ.ਟੀ. ਹੈ। ਉਹ 30-3-1994 ਨੂੰ ਰੈਗੂਲਰ ਭਰਤੀ ਹੋਏ ਤੇ ਸ਼ੁਰੂ ਤੋਂ ਹੀ ਬਤੌਰ ਅਧਿਆਪਕ ਉਨ੍ਹਾਂ ਨੇ ਮਿਹਨਤ ਤੇ ਇਮਾਨਦਾਰੀ ਨਾਲ ਬੱਚਿਆਂ ਨੂੰ ਪੜ੍ਹਾਇਆ। 17-3-2020 ’ਚ ਸੈਂਟਰ ਹੈੱਡ ਟੀਚਰ ਬਣੇ। ਦਸੰਬਰ 2017 ਤੋਂ ਜਨਵਰੀ 2023 ਤੱਕ ‘ਪੜ੍ਹੋ ਪੰਜਾਬ ਪੜ੍ਹਾਓ ਪੰਜਾਬ’ ਪ੍ਰੋਜੈਕਟ ਵਿਚ ਬਤੌਰ ਸਹਾਇਕ ਜ਼ਿਲ੍ਹਾ ਕੋਆਰਡੀਨੇਟਰ ਕੰਮ ਕੀਤਾ ਅਤੇ ਕੋਰੋਨਾ ਕਾਲ ਦੌਰਾਨ ਬੱਚਿਆਂ ਤੋਂ ਲਏ ਜਾਂਦੇ ਮਹੀਨਾਵਾਰ ਆਨਲਾਈਨ ਟੈਸਟਾਂ ਦੇ ਡਾਟਾ ਐਨਾਲਸਿਸ ਲਈ ਜ਼ਿਲ੍ਹਾ ਪੱਧਰ ’ਤੇ ਕੰਮ ਕੀਤਾ। ਉਨ੍ਹਾਂ ਨੇ ‘ਪੜ੍ਹੋ ਪੰਜਾਬ ਪੜ੍ਹਾਓ ਪੰਜਾਬ’ ਅਧੀਨ ਅਧਿਆਪਕ ਟਰੇਨਿੰਗਾਂ ਵਿਚ ਬਤੌਰ ਰਿਸੋਰਸ ਵੀ ਕੰਮ ਕੀਤਾ। ਸਾਲ 2023-24 ਤੋਂ ਹੁਣ ਤੱਕ ਜ਼ਿਲ੍ਹਾ ਏ.ਸੀ.ਆਰ. (ਐ.ਸਿੱ.) ਮੋਗਾ ਨੋਡਲ ਵਜੋਂ ਲਗਨ ਨਾਲ ਕੰਮ ਕਰ ਰਹੇ ਹਨ। ਜੂਨ 2025 ਤੋਂ ਜ਼ਿਲ੍ਹਾ ਤੰਬਾਕੂ ਨੋਡਲ ਅਫਸਰ (ਐ.ਸਿੱ.) ਮੋਗਾ ਵਜੋਂ ਕੰਮ ਕਰਦੇ ਹੋਏ ਤੰਬਾਕੂ ਚੈਲੰਜ ਰੈਲੀ, ਪੋਸਟਰ ਮੇਕਿੰਗ ਅਤੇ ਨੁੱਕੜ ਨਾਟਕ ਵਿਚ ਸਕੂਲਾਂ ਤੋਂ ਆਨ ਲਾਈਨ ਅਪਲਾਈ ਕਰਵਾਇਆ। ਜਿਸ ਵਿਚ ਮੋਗਾ ਜ਼ਿਲੇ੍ਹ ਨੇ ਪ੍ਰਾਇਮਰੀ ਕੈਟਾਗਰੀ ਵਿਚ ਨੈਸ਼ਨਲ ਪੱਧਰ ’ਤੇ ਤੀਸਰਾ ਸਥਾਨ ਪ੍ਰਾਪਤ ਕੀਤਾ। ਇਸ ਤੋਂ ਇਲਾਵਾ ਜ਼ਿਲ੍ਹਾ ਪੱਧਰ ’ਤੇ ਬਾਲ ਭਿਕਸ਼ਾ ਰੋਕੂ ਦਸਤੇ ਵਿਚ ਵੀ ਸਮੇਂ-ਸਮੇਂ ’ਤੇ ਵਿਭਾਗ ਵਲੋਂ ਲਗਾਈਆਂ ਡਿਊਟੀਆਂ ਨੂੰ ਬਾਖੂਬੀ ਨਿਭਾਇਆ। ਸਰਕਾਰੀ ਪ੍ਰਾਇਮਰੀ ਸਕੂਲ ਖੋਸਾ ਰਣਧੀਰ ਦੇ ਵਿਦਿਆਰਥੀਆਂ ਨੂੰ ਪੂਰੀ ਲਗਨ ਨਾਲ ਪੜ੍ਹਾਉਣ ਤੋਂ ਇਲਾਵਾ ਸਕੂਲ ਦੀ ਇਮਾਰਤ ਨੂੰ ਪੰਚਾਇਤ, ਦਾਨੀ ਸੱਜਣਾਂ ਅਤੇ ਵਿਭਾਗ ਦੀ ਸਹਾਇਤਾ ਨਾਲ ਸ਼ਾਨਦਾਰ ਬਣਵਾਇਆ। ਪੰਚਾਇਤ ਅਤੇ ਦਾਨੀ ਸੱਜਣਾਂ ਦੀ ਮਦਦ ਨਾਲ ਬੱਚਿਆਂ ਲਈ ਸਕੂਲ ਵੈਨ ਤੇ ਹੋਰ ਚੰਗੇ ਕਾਰਜ ਕਰਵਾਏ। ਬਤੌਰ ਸੈਂਟਰ ਹੈੱਡ ਟੀਚਰ ਖੋਸਾ ਰਣਧੀਰ ਦੇ ਸਕੂਲ ਤੋਂ ਇਲਾਵਾ ਆਸ ਪਾਸ ਦੇ ਪ੍ਰਾਇਮਰੀ ਸਕੂਲਾਂ ਦੇ ਪ੍ਰਬੰਧਾਂ ਦੀ ਵੀ ਜ਼ਿੰਮੇਵਾਰੀ ਨਾਲ ਦੇਖ-ਰੇਖ ਕਰ ਰਹੇ ਹਨ। ਉਨ੍ਹਾਂ ਦੀ ਇਸੇ ਮਿਹਨਤ ਤੇ ਚੰਗੀ ਲਗਨ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਵਲੋਂ ਰਾਜ ਪੁਰਸਕਾਰ ਲਈ ਚੋਣ ਕੀਤੀ ਗਈ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ਕੋ-ਐਜੂਕੇਸ਼ਨ ਸਕੂਲ ਮਾਣੂੰਕੇ ਨੇ ਜ਼ਿਲ੍ਹਾ ਪੱਧਰੀ ਖੇਡ ਮੁਕਾਬਲਿਆਂ ’ਚ ਮਾਰੀਆਂ ਮੱਲਾਂ ਅਗਲੀ ਖ਼ਬਰ ਆਸ਼ਾ ਵਰਕਰ ਅਤੇ ਫੈਸੀਲੀਟੇਟਰ ਯੂਨੀਅਨ ਵਲੋਂ 11 ਦਿਨਾਂ ਦੀ ਕੰਮ ਛੋੜ ਹੜਤਾਲ-ਮਨਦੀਪ ਕੌਰ
Ad Position 24