ਐਡਵੋਕੇਟ ਅਮਿਤ ਅਗਰਵਾਲ ਦੇ ਪਰਿਵਾਰ ਨੇ ਸੰਕੀਰਤਨ ਕਰਵਾਇਆ
ਬਾਘਾ ਪੁਰਾਣਾ, 5 ਸਤੰਬਰ (ਟਿੰਕੂ ਕਾਠਪਾਲ)-ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਨੂੰ ਮੁੱਖ ਰੱਖਦਿਆਂ ਸ਼ਹਿਰ ਅੰਦਰ ਲਗਾਤਾਰ ਪ੍ਰਭਾਤ ਫੇਰੀਆਂ ਕੱਢੀਆਂ ਜਾ ਰਹੀਆਂ ਹਨ| ਇਸ ਪ੍ਰਭਾਤ ਫੇਰੀਆਂ ਦੌਰਾਨ ਹੈਰੀਟੇਜ ਪੈਲੇਸ ਵਿਖੇ ਐਡਵੋਕੇਟ ਅਮਿੱਤ ਅਗਰਵਾਲ ਦੇ ਪਰਿਵਾਰ ਵਲੋਂ ਵੀ ਵਿਸ਼ੇਸ਼ ਸੰਕੀਰਤਨ ਕਰਵਾਇਆ ਗਿਆ। ਇਸ ਮੌਕੇ ਦੁਰਗਾ ਮੰਦਰ ਪ੍ਰਬੰਧਕ ਕਮੇਟੀ ਦੇ ਸੰਜੀਵ ਕੁਮਾਰ ਪਿੰਕਾ ਅਤੇ ਮੈਂਬਰਾਂ ਵਲੋਂ ਭਗਵਾਨ ਸ੍ਰੀ ਕ੍ਰਿਸ਼ਨ ਦਾ ਗੁਣਗਾਨ ਕੀਤਾ ਗਿਆ।
ਬਾਘਾ ਪੁਰਾਣਾ, 5 ਸਤੰਬਰ (ਟਿੰਕੂ ਕਾਠਪਾਲ)-ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਨੂੰ ਮੁੱਖ ਰੱਖਦਿਆਂ ਸ਼ਹਿਰ ਅੰਦਰ ਲਗਾਤਾਰ ਪ੍ਰਭਾਤ ਫੇਰੀਆਂ ਕੱਢੀਆਂ ਜਾ ਰਹੀਆਂ ਹਨ| ਇਸ ਪ੍ਰਭਾਤ ਫੇਰੀਆਂ ਦੌਰਾਨ ਹੈਰੀਟੇਜ ਪੈਲੇਸ ਵਿਖੇ ਐਡਵੋਕੇਟ ਅਮਿੱਤ ਅਗਰਵਾਲ ਦੇ ਪਰਿਵਾਰ ਵਲੋਂ ਵੀ ਵਿਸ਼ੇਸ਼ ਸੰਕੀਰਤਨ ਕਰਵਾਇਆ ਗਿਆ। ਇਸ ਮੌਕੇ ਦੁਰਗਾ ਮੰਦਰ ਪ੍ਰਬੰਧਕ ਕਮੇਟੀ ਦੇ ਸੰਜੀਵ ਕੁਮਾਰ ਪਿੰਕਾ ਅਤੇ ਮੈਂਬਰਾਂ ਵਲੋਂ ਭਗਵਾਨ ਸ੍ਰੀ ਕ੍ਰਿਸ਼ਨ ਦਾ ਗੁਣਗਾਨ ਕੀਤਾ ਗਿਆ। ਸਮਾਗਮ ਦੌਰਾਨ ਮੰਦਰ ਪ੍ਰਬੰਧਕ ਕਮੇਟੀ ਵਲੋਂ ਪ੍ਰਧਾਨ ਰਮਨ ਮਿੱਤਲ ਰਿੰਪੀ, ਸੁਖਦਰਸ਼ਨ ਸਿੰਗਲਾ, ਐਡਵੋਕੇਟ ਅਮਿੱਤ ਅਗਰਵਾਲ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪ੍ਰਧਾਨ ਬਾਲ ਕ੍ਰਿਸ਼ਨ ਬਾਲੀ, ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਜਥੇਦਾਰ ਤੀਰਥ ਸਿੰਘ ਮਾਹਲਾ, ਭਾਜਪਾ ਜ਼ਿਲ੍ਹਾ ਮੋਗਾ ਦੇ ਪ੍ਰਧਾਨ ਡਾ. ਹਰਜੋਤ ਕਮਲ, ਭਾਜਪਾ ਹਲਕਾ ਬਾਘਾ ਪੁਰਾਣਾ ਸੁਖਨੰਦਨ ਅਗਰਵਾਲ, ਭਾਜਪਾ ਸੀਨੀਅਰ ਆਗੂ ਸੁਖਜਿੰਦਰ ਸਿੰਘ ਵਾਂਦਰ, ਪ੍ਰਧਾਨ ਪਵਨ ਗੋਇਲ, ਤੀਰਥ ਰਾਮ ਬਾਂਸਲ, ਰਾਜੂ ਸੇਤੀਆ, ਪਰਵੀਨ ਸੇਤੀਆ, ਐਡਵੋਕੇਟ ਰਾਮ ਬਾਂਸਲ, ਵੇਦ ਪ੍ਰਕਾਸ਼ ਤਨੇਜਾ, ਅਮਨ ਤਨੇਜਾ, ਸਮੇਤ ਹੋਰ ਪਤਵੰਤੇ ਵੀ ਹਾਜ਼ਰ ਸਨ।