08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-08-2026

ਬਾਪੂ ਠੇਕੇਦਾਰ ਬਸੰਤ ਸਿੰਘ ਦੀ ਅੰਤਿਮ ਅਰਦਾਸ ਮੌਕੇ ਵੱਡੀ ਗਿਣਤੀ ’ਚ ਸੰਗਤਾਂ ਨੇ ਭੇਟ ਕੀਤੀ ਸ਼ਰਧਾਂਜਲੀ ਬੁਲਾਰਿਆਂ ਨੇ ਇਮਾਨਦਾਰੀ, ਸੇਵਾ ਅਤੇ ਗੁਰੂ ਘਰ ਨਾਲ ਜੁੜੇ ਜੀਵਨ ਨੂੰ ਕੀਤਾ ਯਾਦ

ਬਾਘਾ ਪੁਰਾਣਾ, 7 ਅਗਸਤ (ਟਿੰਕੂ ਕਾਠਪਾਲ)-ਸੰਤ ਮੀਹਾਂ ਸਿੰਘ ਰਾਜਾ ਪੀਰ ਝਿੜੀ ਰਾਜੇਆਣਾ ਵਿਖੇ ਬਾਪੂ ਠੇਕੇਦਾਰ ਬਸੰਤ ਸਿੰਘ ਜੀ ਨਮਿਤ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਸ਼ਰਧਾ ਅਤੇ ਸਤਿਕਾਰ ਨਾਲ ਕਰਵਾਇਆ ਗਿਆ। ਸਮਾਗਮ ਵਿਚ ਇਲਾਕੇ ਦੀਆਂ ਪ੍ਰਮੁੱਖ ਧਾਰਮਿਕ, ਸਮਾਜਿਕ ਅਤੇ ਸਿਆਸੀ ਸ਼ਖ਼ਸੀਅਤਾਂ ਤੋਂ ਇਲਾਵਾ ਵੱਡੀ ਗਿਣਤੀ ਵਿਚ ਸੰਗਤਾਂ ਨੇ ਹਾਜ਼ਰੀ ਭਰ ਕੇ ਵਿੱਛੜੀ ਰੂਹ ਨੂੰ ਸ਼ਰਧਾ ਦੇ ਫ਼ੁੱਲ ਭੇਟ ਕੀਤੇ।

Ad Position 21
No active advertisement
ਮਦਰੱਸੇ ਤਾਲੀਮ ਉਲ ਕੁਰਾਨ ਪਿੰਡ ਮਾਣੂੰਕੇ ਵਿਖੇ ਐਨ.ਆਰ.ਆਈ. ਵੀਰ ਵਲੋਂ ਭੇਜੀ ਸਹਾਇਤਾ ਰਾਸ਼ੀ ਦੇਣ ਸਮੇਂ ਪ੍ਰਧਾਨ ਅਮਰਜੀਤ ਸਿੰਘ ਖ਼ਾਲਸਾ ਤੇ ਹੋਰ। ਤਸਵੀਰ : ਮਾਣੂੰਕੇ ਬਾਪੂ ਠੇਕੇਦਾਰ ਬਸੰਤ ਸਿੰਘ ਦੀ ਅੰਤਿਮ ਅਰਦਾਸ ਸ਼ਰਧਾਂਜਲੀ ਸਮਾਗਮ ਮੌਕੇ ਸੰਬੋਧਨ ਕਰਦੇ ਹੋਏ ਆਗੂ ਅਤੇ ਸੰਗਤਾਂ। ਤਸਵੀਰ : ਕਾਠਪਾਲ 08-08-2026
ਬਾਘਾ ਪੁਰਾਣਾ, 7 ਅਗਸਤ (ਟਿੰਕੂ ਕਾਠਪਾਲ)-ਸੰਤ ਮੀਹਾਂ ਸਿੰਘ ਰਾਜਾ ਪੀਰ ਝਿੜੀ ਰਾਜੇਆਣਾ ਵਿਖੇ ਬਾਪੂ ਠੇਕੇਦਾਰ ਬਸੰਤ ਸਿੰਘ ਜੀ ਨਮਿਤ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਸ਼ਰਧਾ ਅਤੇ ਸਤਿਕਾਰ ਨਾਲ ਕਰਵਾਇਆ ਗਿਆ। ਸਮਾਗਮ ਵਿਚ ਇਲਾਕੇ ਦੀਆਂ ਪ੍ਰਮੁੱਖ ਧਾਰਮਿਕ, ਸਮਾਜਿਕ ਅਤੇ ਸਿਆਸੀ ਸ਼ਖ਼ਸੀਅਤਾਂ ਤੋਂ ਇਲਾਵਾ ਵੱਡੀ ਗਿਣਤੀ ਵਿਚ ਸੰਗਤਾਂ ਨੇ ਹਾਜ਼ਰੀ ਭਰ ਕੇ ਵਿੱਛੜੀ ਰੂਹ ਨੂੰ ਸ਼ਰਧਾ ਦੇ ਫ਼ੁੱਲ ਭੇਟ ਕੀਤੇ। ਸਮਾਗਮ ਦੀ ਸ਼ੁਰੂਆਤ ਸ਼੍ਰੀ ਸਹਿਜ ਪਾਠ ਸਾਹਿਬ ਦੇ ਭੋਗ ਉਪਰੰਤ ਅਰਦਾਸ ਨਾਲ ਹੋਈ। ਇਸ ਉਪਰੰਤ ਬਾਬਾ ਚਮਕੌਰ ਸਿੰਘ ਰਾਮਪੁਰਾ ਵਲੋਂ ਵਿਰਾਗਮਈ ਕੀਰਤਨ ਅਤੇ ਕਥਾ ਰਾਹੀਂ ਸੰਗਤਾਂ ਨੂੰ ਮਨੁੱਖੀ ਜੀਵਨ ਦੀ ਨਾਸ਼ ਵਰਤਾ, ਜਨਮ-ਮਰਨ ਦੇ ਸੱਚ ਅਤੇ ਗੁਰਬਾਣੀ ਦੇ ਉਪਦੇਸ਼ਾਂ ਬਾਰੇ ਵਿਸਥਾਰ ਨਾਲ ਜਾਣੂੰ ਕਰਵਾਇਆ ਗਿਆ। ਉਨ੍ਹਾਂ ਸੰਗਤਾਂ ਨੂੰ ਗੁਰੂ ਦੀ ਬਾਣੀ ਅਨੁਸਾਰ ਜੀਵਨ ਜਿਉਣ ਅਤੇ ਪ੍ਰਭੂ ਦੇ ਭਾਣੇ ਨੂੰ ਸਵੀਕਾਰ ਕਰਨ ਦਾ ਸੰਦੇਸ਼ ਦਿੱਤਾ। ਇਸ ਮੌਕੇ ਬਾਲ ਕ੍ਰਿਸ਼ਨ ਗਰਗ ਬਾਲੀ, ਬਲਵਿੰਦਰ ਸਿੰਘ ਗਰੀਨ ਵਾਲੇ, ਨਰ ਸਿੰਘ ਬਰਾੜ ਚੇਅਰਮੈਨ ਸਪਰਿੰਗ ਸਕੂਲ ਬਾਘਾ ਪੁਰਾਣਾ, ਗੁਰਬਚਨ ਸਿੰਘ ਬਰਾੜ ਸਾਬਕਾ ਪ੍ਰਧਾਨ ਸਮੇਤ ਹੋਰਨਾਂ ਪਤਵੰਤਿਆਂ ਨੇ ਬਾਪੂ ਠੇਕੇਦਾਰ ਬਸੰਤ ਸਿੰਘ ਨੂੰ ਸ਼ਰਧਾ ਦੇ ਫ਼ੁੱਲ ਭੇਟ ਕਰਦਿਆਂ ਉਨ੍ਹਾਂ ਦੇ ਜੀਵਨ ਅਤੇ ਸੇਵਾਵਾਂ ਨੂੰ ਯਾਦ ਕੀਤਾ। ਸਟੇਜ ਦੀ ਸੇਵਾ ਮਦਨ ਸਿੰਘ ਖ਼ਾਲਸਾ ਵਲੋਂ ਨਿਭਾਈ ਗਈ। ਵੱਖ-ਵੱਖ ਬੁਲਾਰਿਆਂ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਬਾਪੂ ਠੇਕੇਦਾਰ ਬਸੰਤ ਸਿੰਘ ਨੇ ਸਾਰੀ ਉਮਰ ਇਮਾਨਦਾਰੀ, ਮਿਹਨਤ ਅਤੇ ਕਿਰਤ ਦੀ ਕਮਾਈ ਨੂੰ ਆਪਣਾ ਜੀਵਨ ਸਿਧਾਂਤ ਬਣਾਇਆ। ਉਹ ਹਮੇਸ਼ਾ ਗੁਰੂ ਘਰ ਨਾਲ ਜੁੜੇ ਰਹੇ ਅਤੇ ਲੋੜਵੰਦ ਪਰਿਵਾਰਾਂ ਦੀ ਨਿਸ਼ਕਾਮ ਸੇਵਾ ਕਰਦੇ ਰਹੇ। ਉਨ੍ਹਾਂ ਦੀ ਸਾਦਗੀ, ਮਿਲਣਸਾਰ ਸੁਭਾਅ ਅਤੇ ਸਮਾਜ ਸੇਵਾ ਸਦਕਾ ਇਲਾਕੇ ਵਿਚ ਵਿਸ਼ੇਸ਼ ਸਨਮਾਨ ਸੀ। ਬੁਲਾਰਿਆਂ ਨੇ ਦੱਸਿਆ ਕਿ ਬਾਪੂ ਬਸੰਤ ਸਿੰਘ ਨੇ ਕਰੀਬ 10 ਸਾਲ ਪਿੰਡ ਦੇ ਪੰਚਾਇਤ ਮੈਂਬਰ ਵਜੋਂ ਲੋਕ ਸੇਵਾ ਕੀਤੀ, ਜਦ ਕਿ 25 ਸਾਲ ਕਾਰਪੈਂਟਰ ਯੂਨੀਅਨ ਦੇ ਪ੍ਰਧਾਨ ਰਹਿੰਦਿਆਂ ਕਿਰਤੀ ਵਰਗ ਦੀ ਭਲਾਈ ਲਈ ਅਹਿਮ ਯੋਗਦਾਨ ਪਾਇਆ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਦੱਸੇ ਹੋਏ ਸੇਵਾ, ਇਮਾਨਦਾਰੀ ਅਤੇ ਮਿਹਨਤ ਦੇ ਰਾਹ ‘ਤੇ ਚੱਲਦਿਆਂ ਉਨ੍ਹਾਂ ਦੇ ਬੱਚੇ ਪੁੱਤਰ ਠੇਕੇਦਾਰ ਗੁਰਚਰਨ ਸਿੰਘ ਠੇਕੇਦਾਰ, ਪੁੱਤਰ ਈ.ਆਰ. ਬਲਵੀਰ ਸਿੰਘ ਨਿਊਜ਼ੀਲੈਂਡ, ਧੀ ਬਲਜੀਤ ਕੌਰ, ਜਵਾਈ ਮਹਿੰਦਰਪਾਲ ਸਿੰਘ ਮਠਾੜੂ, ਪੋਤਰਾ ਹਰਜਿੰਦਰ ਸਿੰਘ, ਦੋਹਤਰਾ ਹਰਮਨਜੀਤ ਸਿੰਘ, ਮਨਕੀਰਤ ਸਿੰਘ ਨਿਊਜ਼ੀਲੈਂਡ, ਅਮਨਦੀਪ ਕੌਰ, ਨਿਊਜ਼ੀਲੈਂਡ ਇਲਾਕੇ ਵਿਚ ਪਰਿਵਾਰ ਦਾ ਨਾਮ ਰੌਸ਼ਨ ਕਰ ਰਹੇ ਹਨ। ਇਸ ਮੌਕੇ ਜਥੇਦਾਰ ਤੀਰਥ ਸਿੰਘ ਮਾਹਲਾ ਹਲਕਾ ਇੰਚਾਰਜ ਬਾਘਾ ਪੁਰਾਣਾ, ਜਗਤਾਰ ਸਿੰਘ ਰਾਜੇਆਣਾ, ਪ੍ਰਧਾਨ ਕੇਵਲ ਕ੍ਰਿਸ਼ਨ ਗਰਗ, ਗੁਰਪ੍ਰੀਤ ਸਿੰਘ ਗੋਪੀ ਰਾਜੇਆਣਾ, ਗੁਰਜੰਟ ਸਿੰਘ ਭੁੱਟੋ ਰੋਡੇ, ਜਗਸੀਰ ਸਿੰਘ ਗਿੱਲ ਕਾਲੇਕੇ ਹਲਕਾ ਸੇਵਾਦਾਰ ਬਾਘਾ ਪੁਰਾਣਾ ਕਾਂਗਰਸ ਪ੍ਰਿੰਸੀਪਲ ਮਨਜੀਤ ਸਿੰਘ ਰਾਜੇਆਣਾ, ਅਮਰਜੀਤ ਸਿੰਘ ਰਾਜੇਆਣਾ, ਜਗਦੀਪ ਸਿੰਘ ਰੋਡੇ ਸਾਬਕਾ ਸਰਪੰਚ, ਧਾਲੀਵਾਲ, ਪ੍ਰਧਾਨ ਰੇਸ਼ਮ ਸਿੰਘ ਚਾਨੀ, ਅਵਤਾਰ ਸਿੰਘ ਝੀਤੇ, ਗੁਰਤੇਜ ਸਿੰਘ ਰਾਜੇਆਣਾ, ਲਵਲੀ ਰਾਜੇਆਣਾ, ਥਾਣਾ ਸਿੰਘ ਰਾਜੇਆਣਾ ਸਮੇਤ ਵੱਡੀ ਗਿਣਤੀ ਵਿਚ ਪਤਵੰਤੇ ਸੱਜਣ ਅਤੇ ਇਲਾਕਾ ਨਿਵਾਸੀ ਹਾਜ਼ਰ ਸਨ। ਸਮਾਗਮ ਦਾ ਸਮਾਪਨ ਵਿੱਛੜੀ ਰੂਹ ਦੀ ਆਤਮਿਕ ਸ਼ਾਂਤੀ ਅਤੇ ਸਮੂਹ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ਣ ਲਈ ਅਰਦਾਸ ਨਾਲ ਹੋਇਆ।
Ad Position 22
No active advertisement
ਪਿਛਲੀ ਖ਼ਬਰ ਹਲਕਾ ਇੰਚਾਰਜ ਮਾਲਵਿਕਾ ਸੂਦ ਨੂੰ ਮੋਗਾ ’ਚ ਮਿਲਿਆ ਨੌਜਵਾਨਾਂ ਦਾ ਵੱਡਾ ਸਮਰਥਨ ਅਗਲੀ ਖ਼ਬਰ ਪੰਜਾਬ ਦੀ ਸਿੱਖਿਆ ਕ੍ਰਾਂਤੀ ਬਾਰੇ ਵਿਧਾਨ ਸਭਾ ਵਿਚ ਬੋਲਣ ਦਾ ਮੌਕਾ ਮਿਲਣਾ ਮੇਰੇ ਲਈ ਮਾਣ ਦੀ ਗੱਲ- ਵਿਧਾਇਕਾ ਡਾ. ਅਮਨਦੀਪ...
Ad Position 24