ਮਾਨ ਸਰਕਾਰ ਪਛੜੀਆਂ ਸ਼੍ਰੇਣੀਆਂ ਦੇ ਕਰਜ਼ ਮੁਆਫ ਵੱਲ ਧਿਆਨ ਦੇਵੇ-ਪਰਮਜੀਤ ਸਿੰਘ
ਬਾਘਾ ਪੁਰਾਣਾ, 5 ਜੁਲਾਈ (ਗੁਰਮੀਤ ਸਿੰਘ ਮਾਣੂੰਕੇ)- ਪੰਜਾਬ ਸਰਕਾਰ ਵਲੋਂ 2020 ਤੋਂ ਪਹਿਲਾਂ ਵਾਲੇ ਹਰੇਕ ਵਰਗ ਦੇ ਕਰਜੇ ਮੁਆਫ ਕੀਤੀ ਗਏ ਹਨ ਪਰ ਪੰਜਾਬ ਪਛੜੀਆਂ ਸ਼੍ਰੇਣੀਆਂ ਭੌਂ ਵਿਕਾਸ ਅਤੇ ਵਿੱਤ ਕਾਰਪੋਰੇਸ਼ਨ (ਬੈਂਕ ਫਿੰਕੋ) ਦੇ ਕਰਜੇ ਬਿਲਕੁਲ ਹੀ ਨਹੀਂ ਮੁਆਫ ਕੀਤੇ ਗਏ| ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਾਬਕਾ ਐਮ. ਸੀ.
ਸ
ਸਾਬਕਾ ਐਮ.ਸੀ. ਪਰਮਜੀਤ ਸਿੰਘ ਬਾਘਾ ਪੁਰਾ
06-08-2026
ਬਾਘਾ ਪੁਰਾਣਾ, 5 ਜੁਲਾਈ (ਗੁਰਮੀਤ ਸਿੰਘ ਮਾਣੂੰਕੇ)- ਪੰਜਾਬ ਸਰਕਾਰ ਵਲੋਂ 2020 ਤੋਂ ਪਹਿਲਾਂ ਵਾਲੇ ਹਰੇਕ ਵਰਗ ਦੇ ਕਰਜੇ ਮੁਆਫ ਕੀਤੀ ਗਏ ਹਨ ਪਰ ਪੰਜਾਬ ਪਛੜੀਆਂ ਸ਼੍ਰੇਣੀਆਂ ਭੌਂ ਵਿਕਾਸ ਅਤੇ ਵਿੱਤ ਕਾਰਪੋਰੇਸ਼ਨ (ਬੈਂਕ ਫਿੰਕੋ) ਦੇ ਕਰਜੇ ਬਿਲਕੁਲ ਹੀ ਨਹੀਂ ਮੁਆਫ ਕੀਤੇ ਗਏ| ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਾਬਕਾ ਐਮ.ਸੀ. ਪਰਮਜੀਤ ਸਿੰਘ ਬਾਘਾ ਪੁਰਾਣਾ ਨੇ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਹਰੇਕ ਵਰਗ ਨੂੰ ਵੱਖਰੇ ਰਾਖਵੇਂ ਤਹਿਤ ਵੱਖਰੀਆਂ ਸਹੂਲਤਾਂ ਅਤੇ ਕਰਜੇ ਮੁਹੱਈਆ ਕਰਵਾਏ ਜਾਂਦੇ ਹਨ ਜਿਸ ਤਹਿਤ ਪਛੜੀਆਂ ਸ਼੍ਰੇਣੀਆਂ (ਬੀ.ਸੀ ਕੈਟਾਗਰੀ) ਨੂੰ ਵੀ ਕਰਜੇ ਦਿੱਤੇ ਜਾ ਰਹੇ ਅਤੇ ਆਰਥਿਕ ਮੰਦਹਾਲੀ ’ਚੋਂ ਗੁਜ਼ਰਦੇ ਲੋਕਾਂ ਦੇ ਪੰਜਾਬ ਦੀ ਮਾਨ ਸਰਕਾਰ ਨੇ 2020 ਤੋਂ ਪਹਿਲਾਂ ਵਾਲੇ ਹਰੇਕ ਵਰਗ ਦੇ ਕਰਜੇ ਮੁਆਫ ਕੀਤੇ ਗਏ ਹਨ ਪਰ ਮਾਨ ਸਰਕਾਰ ਨੇ ਪਛੜੀਆਂ ਸ਼੍ਰੇਣੀਆਂ ਦੇ ਲੋਕਾਂ ਦੇ ਕਰਜੇ ਨਾ ਮੁਆਫ ਕਰਕੇ ਉਕਤ ਵਰਗ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਹੈ ਜਦੋਂ ਕਿ 2014 ਤੋਂ ਪਛੜੀਆਂ ਸ਼੍ਰੇਣੀਆਂ ਬੀ.ਸੀ. ਭਾਈਚਾਰੇ ਦਾ ਵੱਡਾ ਹਿੱਸਾ ਆਮ ਆਦਮੀ ਪਾਰਟੀ ਨਾਲ ਜੁੜਿਆ ਹੋਇਆ ਹੈ ਪਰ ਮਾਨ ਸਰਕਾਰ ਇਸ ਵਰਗ ਨੂੰ ਅੱਖੋਂ ਪਰੋਖੇ ਕਰ ਰਹੀ ਹੈ। ਉਨ੍ਹਾਂ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਪਛੜੀਆਂ ਸ਼੍ਰੇਣੀਅਆਂ ਦੇ ਸਿਰ ਚੜ੍ਹੇ ਕਰਜੇ ਦੀ ਮੁਆਫੀ ਅਤੇ ਭਲਾਈ ਯੋਜਨਾਵਾਂ ਵੱਲ ਧਿਆਨ ਦਿੱਤਾ ਜਾਵੇ।