06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-08-2026

ਸੀਤਲਾ ਮਾਤਾ ਲੰਗਰ ਕਮੇਟੀ ਵਲੋਂ 27ਵੇਂ ਸਾਲਾਨਾ ਝੰਡੇ ਦਾ ਆਯੋਜਨ

ਕੋਟ ਈਸੇ ਖਾਂ, 5 ਅਗਸਤ (ਗੁਰਮੀਤ ਸਿੰਘ ਖ਼ਾਲਸਾ)-ਸਥਾਨਕ ਸ੍ਰੀ ਸੀਤਲਾ ਮਾਤਾ ਲੰਗਰ ਕਮੇਟੀ ਦੇ ਸੇਵਾਦਾਰਾਂ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਇਲਾਕਾ ਨਿਵਾਸੀ ਸ਼ਰਧਾਲੂਆਂ ਦੇ ਸਹਿਯੋਗ ਨਾਲ ਹਿਮਾਚਲ ਪ੍ਰਦੇਸ਼ ਵਿਖੇ ਸ੍ਰੀ ਚਿੰਤਪੁਰਨੀ ਮਾਤਾ ਦੇ ਸਾਲਾਨਾ ਸਾਉਣ ਮਹੀਨੇ ਦੇ ਮੇਲੇ ਸਬੰਧੀ ਉੱਥੇ ਸ਼ੀਤਲਾ ਮਾਤਾ ਮੰਦਰ ਵਿਖੇ ਲਗਾਏ ਜਾਂਦੇ ਸਾਲਾਨਾ ਲੰਗਰ ਦੇ ਸਬੰਧ ਵਿਚ ਸ਼ਹਿਰ ਵਿਖੇ 27ਵੇਂ ਸਾਲਾਨਾ ਝੰਡੇ ਦਾ ਆਯੋਜਨ ਕਰਦੇ ਹੋਏ ਸ਼ੋਭਾ ਯਾਤਰਾ ਕੱਢੀ ਗਈ, ਜਿਸ ਵਿਚ ਸਥਾਨਕ ਇਲਾਕੇ ਦੇ ਨਾਮਵਰ ਪਤਵੰਤਿਆਂ ਤੇ ਹੋਰ ਸਮਾਜ ਸੇਵੀ ਸੰਸਥਾਵਾਂ ਦੇ ਸੇਵਾਦਾਰਾਂ ਨੇ ਵੀ ਹਿੱਸਾ ਲਿਆ। ਸਥਾਨਕ ਜ਼ੀਰਾ ਰੋਡ ਤੇ ਸਥਿਤ ਸ਼ਿਵ ਸ਼ਕਤੀ ਮੰਦਰ ਤੋਂ ਝੰਡੇ ਦੀ ਸ਼ੋਭਾ ਯਾਤਰਾ ਦੀ ਸ਼ੁਰੂਆਤ ਸਮੇਂ ਟਰੱਸਟ ਚੇਅਰਮੈਨ ਸੁਰਿੰਦਰ ਕੁਮਾਰ ਸ਼ਿੰਦਾ ਅਤੇ ਸੰਸਥਾ ਦੇ ਪ੍ਰਧਾਨ ਪੰਮਾ ਕਲਸੀ ਨੇ ਦੱਸਿਆ ਕਿ 17 ਤੋਂ 21 ਅਗਸਤ ਤੱਕ ਹਿਮਾਚਲ ਪ੍ਰਦੇਸ਼ ‘ਚ ਸ੍ਰੀ ਚਿੰਤਪੁਰਨੀ ਦਰਬਾਰ ਦੇ ਨੇੜੇ ਸ੍ਰੀ ਸ਼ੀਤਲਾ ਮਾਤਾ ਮੰਦਰ ਵਿਖੇ ਸੰਸਥਾ ਵਲੋਂ 27ਵਾਂ ਸਾਲਾਨਾ ਲੰਗਰ ਲਗਾਇਆ ਜਾਵੇਗਾ।

Ad Position 21
No active advertisement
ਅਜੀਤ ਡੈਸਕ 06-08-2026
ਕੋਟ ਈਸੇ ਖਾਂ, 5 ਅਗਸਤ (ਗੁਰਮੀਤ ਸਿੰਘ ਖ਼ਾਲਸਾ)-ਸਥਾਨਕ ਸ੍ਰੀ ਸੀਤਲਾ ਮਾਤਾ ਲੰਗਰ ਕਮੇਟੀ ਦੇ ਸੇਵਾਦਾਰਾਂ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਇਲਾਕਾ ਨਿਵਾਸੀ ਸ਼ਰਧਾਲੂਆਂ ਦੇ ਸਹਿਯੋਗ ਨਾਲ ਹਿਮਾਚਲ ਪ੍ਰਦੇਸ਼ ਵਿਖੇ ਸ੍ਰੀ ਚਿੰਤਪੁਰਨੀ ਮਾਤਾ ਦੇ ਸਾਲਾਨਾ ਸਾਉਣ ਮਹੀਨੇ ਦੇ ਮੇਲੇ ਸਬੰਧੀ ਉੱਥੇ ਸ਼ੀਤਲਾ ਮਾਤਾ ਮੰਦਰ ਵਿਖੇ ਲਗਾਏ ਜਾਂਦੇ ਸਾਲਾਨਾ ਲੰਗਰ ਦੇ ਸਬੰਧ ਵਿਚ ਸ਼ਹਿਰ ਵਿਖੇ 27ਵੇਂ ਸਾਲਾਨਾ ਝੰਡੇ ਦਾ ਆਯੋਜਨ ਕਰਦੇ ਹੋਏ ਸ਼ੋਭਾ ਯਾਤਰਾ ਕੱਢੀ ਗਈ, ਜਿਸ ਵਿਚ ਸਥਾਨਕ ਇਲਾਕੇ ਦੇ ਨਾਮਵਰ ਪਤਵੰਤਿਆਂ ਤੇ ਹੋਰ ਸਮਾਜ ਸੇਵੀ ਸੰਸਥਾਵਾਂ ਦੇ ਸੇਵਾਦਾਰਾਂ ਨੇ ਵੀ ਹਿੱਸਾ ਲਿਆ। ਸਥਾਨਕ ਜ਼ੀਰਾ ਰੋਡ ਤੇ ਸਥਿਤ ਸ਼ਿਵ ਸ਼ਕਤੀ ਮੰਦਰ ਤੋਂ ਝੰਡੇ ਦੀ ਸ਼ੋਭਾ ਯਾਤਰਾ ਦੀ ਸ਼ੁਰੂਆਤ ਸਮੇਂ ਟਰੱਸਟ ਚੇਅਰਮੈਨ ਸੁਰਿੰਦਰ ਕੁਮਾਰ ਸ਼ਿੰਦਾ ਅਤੇ ਸੰਸਥਾ ਦੇ ਪ੍ਰਧਾਨ ਪੰਮਾ ਕਲਸੀ ਨੇ ਦੱਸਿਆ ਕਿ 17 ਤੋਂ 21 ਅਗਸਤ ਤੱਕ ਹਿਮਾਚਲ ਪ੍ਰਦੇਸ਼ ‘ਚ ਸ੍ਰੀ ਚਿੰਤਪੁਰਨੀ ਦਰਬਾਰ ਦੇ ਨੇੜੇ ਸ੍ਰੀ ਸ਼ੀਤਲਾ ਮਾਤਾ ਮੰਦਰ ਵਿਖੇ ਸੰਸਥਾ ਵਲੋਂ 27ਵਾਂ ਸਾਲਾਨਾ ਲੰਗਰ ਲਗਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਉੱਥੇ ਨਿਰਮਾਣ ਅਧੀਨ ਕੋਟ ਈਸੇ ਖਾਂ ਵਾਸੀਆਂ ਲਈ ਧਰਮਸ਼ਾਲਾ ਅਤੇ ਲੱਗਦੇ ਸਾਲਾਨਾ ਲੰਗਰਾਂ ਵਿਚ ਸਥਾਨਕ ਸ਼ਹਿਰ ਤੇ ਇਲਾਕੇ ਦੇ ਸ਼ਰਧਾਲੂਆਂ ਦਾ ਲਗਾਤਾਰ ਅਹਿਮ ਯੋਗਦਾਨ ਮਿਲਿਆ ਹੈ, ਜਿਸ ਲਈ ਉਹ ਇਲਾਕਾ ਨਿਵਾਸੀਆਂ ਦੇ ਹਮੇਸ਼ਾ ਰਿਣੀ ਰਹਿਣਗੇ। ਝੰਡਾ ਯਾਤਰਾ ਦਾ ਸ਼ਹਿਰ ਦੀਆਂ ਵੱਖ-ਵੱਖ ਥਾਵਾਂ ‘ਤੇ ਸ਼ਰਧਾਲੂਆਂ ਤੇ ਮੁਹਤਬਰਾਂ ਵਲੋਂ ਸ਼ਾਨਦਾਰ ਸਵਾਗਤ ਕੀਤਾ ਗਿਆ ਅਤੇ ਯਾਤਰਾ ਦੇ ਨਾਲ ਆਏ ਸੇਵਾਦਾਰਾਂ ਲਈ ਫਲ ਪ੍ਰਸ਼ਾਦ, ਚਾਹ ਪਾਣੀ ਦੇ ਲੰਗਰ ਵਰਤਾਏ ਗਏ। ਸ਼ੋਭਾ ਯਾਤਰਾ ਦੌਰਾਨ ਚੇਅਰਮੈਨ ਸੁਰਿੰਦਰ ਕੁਮਾਰ ਸ਼ਿੰਦਾ, ਪ੍ਰਧਾਨ ਪੰਮਾ ਕਲਸੀ, ਤਰਸੇਮ ਸਿੰਘ ਗਿੱਲ ਪ੍ਰਧਾਨ ਨਾਮਦੇਵ ਸਭਾ, ਪੰਡਤ ਹਰਸ਼ਵਰਧਨ ਆਜ਼ਾਦ (ਭੀਮ ਸੈਨ), ਸੁਮਿਤ ਬਿੱਟੂ ਮਲਹੋਤਰਾ ਪ੍ਰਧਾਨ ਖੱਤਰੀ ਸਭਾ ਕੋਟ, ਮਾਸਟਰ ਸੰਤੋਖ ਸਿੰਘ ਭੁੱਲਰ, ਗੁਰਪ੍ਰੀਤ ਸਿੰਘ ਭੁੱਲਰ, ਗੁਰਮੁਖ ਸਿੰਘ ਘਲੋਟੀ, ਗੋਗਾ ਪਲਤਾ, ਹਰਿੰਦਰਜੀਤ ਟੋਨੀ, ਬਲਰਾਮ ਸ਼ਰਮਾ ਬੱਬੀ, ਬਲਜੀਤ ਸਿੰਘ ਬਿੱਟੂ, ਮਨੂੰ ਗਾਂਧੀ, ਲਾਡੀ ਪੁਰੀ, ਵਿਨੋਦ ਬੱਬੂ ਪਲਤਾ, ਪ੍ਰਮੋਦ ਕੁਮਾਰ, ਕੀਮਤੀ ਲਾਲ, ਕਮਲ ਸ਼ਰਮਾ, ਬੋਵੀ ਧੀਰ, ਕੁੱਕੂ ਸੂਦ, ਪੰਡਤ ਗੁਰਚਰਨ ਸ਼ਰਮਾ ਤੋਂ ਇਲਾਵਾ ਇਲਾਕੇ ਦੇ ਹੋਰ ਆਗੂ, ਪਤਵੰਤੇ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਆਈ.ਐਸ.ਐਫ. ਕਾਲਜ ਆਫ ਫਾਰਮੇਸੀ ਵਿਖੇ ਨਵੇਂ ਵਿਦਿਆਰਥੀਆਂ ਲਈ ਦੀਕਸ਼ਾਰੰਭ ਪ੍ਰੋਗਰਾਮ ਦਾ ਸ਼ਾਨਦਾਰ ਆਗਾਜ਼ ਆਈ.ਐਸ.ਐਫ. ਕਾਲਜ ਵ... ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੀਆਂ ਹਲਕਾ ਵਾਰ ਮੀਟਿੰਗਾਂ ’ਚ ਹੋ ਰਹੇ ਭਰਵੇਂ ਇਕੱਠ
Ad Position 24
No active advertisement