06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-08-2026

ਗੁਰੂ ਰਵਿਦਾਸ ਦੇ ਪਵਿੱਤਰ ਜਨਮ ਅਸਥਾਨ ਤੋਂ ਆਇਆ ਪਵਿੱਤਰ ਮਿੱਟੀ ਦਾ ਕਲਸ਼ ਬਾਘਾ ਪੁਰਾਣਾ ਪੁੱਜਿਆ

ਬਾਘਾ ਪੁਰਾਣਾ, 5 ਅਗਸਤ (ਟਿੰਕੂ ਕਾਠਪਾਲ)-ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 650ਵੇਂ ਪ੍ਰਕਾਸ਼ ਪੁਰਬ ਵਰ੍ਹੇ ਨੂੰ ਸਮਰਪਿਤ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪਵਿੱਤਰ ਜਨਮ ਅਸਥਾਨ ਸ੍ਰੀ ਸੀਰ ਗੋਵਰਧਨ ਪੁਰ, ਕਾਸ਼ੀ (ਬਨਾਰਸ) ਤੋਂ ਲਿਆਂਦਾ ਗਿਆ ਪਵਿੱਤਰ ਮਿੱਟੀ ਦਾ ਕਲਸ਼ ਬੁੱਧਵਾਰ ਨੂੰ ਵੱਖ-ਵੱਖ ਸ਼ਹਿਰਾਂ ਅਤੇ ਜ਼ਿਲਿਆਂ ਦੀ ਪਰਿਕਰਮਾ ਕਰਦਾ ਹੋਇਆ ਬਾਘਾ ਪੁਰਾਣਾ ਪੁੱਜਿਆ। ਇਸ ਮੌਕੇ ਭਾਰਤੀ ਜਨਤਾ ਪਾਰਟੀ ਬਾਘਾ ਪੁਰਾਣਾ ਹਲਕਾ ਕਨਵੀਨਰ ਸੁਖਨੰਦਨ ਅਗਰਵਾਲ ਅਤੇ ਮੰਡਲ ਪ੍ਰਧਾਨ ਦੀਪਕ ਤਲਵਾੜ ਦੀ ਅਗਵਾਈ ਹੇਠ ਇਲਾਕੇ ਦੀਆਂ ਸਮੂਹ ਸੰਗਤਾਂ ਵਲੋਂ ਪਵਿੱਤਰ ਕਲਸ਼ ਦਾ ਫੁੱਲਾਂ ਦੀ ਵਰਖਾ ਕਰਕੇ ਨਿੱਘਾ ਅਤੇ ਸ਼ਰਧਾ ਭਰਿਆ ਸਵਾਗਤ ਕੀਤਾ ਗਿਆ।

Ad Position 21
No active advertisement
ਸ੍ਰੀ ਗੁਰੂ ਰਵਿਦਾਸ ਜਨਮ ਸਥਾਨ ਤੋਂ ਮਿੱਟੀ ਨਾਲ ਭਰੇ ਕਲਸ਼, ਨਾਲ ਚਲਦੇ ਹੋਏ ਪ੍ਰਧਾਨ ਦੀਪਕ ਤਲਵਾੜ ਨਾਲ ਹੋਰ ਭਾਜਪਾ ਆਗੂ ਅਤੇ ਸ਼ਹਿਰ ਨਿਵਾਸੀ ਸੰਗਤਾਂ। ਤਸਵੀਰ : ਕਾਠਪਾਲ ਮਾਂ ਦੇ ਦੁੱਧ ਦੀ ਬੱਚੇ ਲਈ ਮਹੱਤਤਾ ਬਾਰੇ ਦੱਸਦੇ ਹੋਏ ਡਾਕਟਰ ਰਿਤੂ ਜੈਨ *ਮਾਂ ਦਾ ਪਹਿਲਾ ਗਾੜ੍ਹਾ ਦੁੱਧ ਬੱਚੇ ਲਈ ਅੰਮ੍ਰਿਤ ਸਮਾਨ-ਡਾ. ਰਿਤੂ ਜੈਨ 06-08-2026
ਬਾਘਾ ਪੁਰਾਣਾ, 5 ਅਗਸਤ (ਟਿੰਕੂ ਕਾਠਪਾਲ)-ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 650ਵੇਂ ਪ੍ਰਕਾਸ਼ ਪੁਰਬ ਵਰ੍ਹੇ ਨੂੰ ਸਮਰਪਿਤ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪਵਿੱਤਰ ਜਨਮ ਅਸਥਾਨ ਸ੍ਰੀ ਸੀਰ ਗੋਵਰਧਨ ਪੁਰ, ਕਾਸ਼ੀ (ਬਨਾਰਸ) ਤੋਂ ਲਿਆਂਦਾ ਗਿਆ ਪਵਿੱਤਰ ਮਿੱਟੀ ਦਾ ਕਲਸ਼ ਬੁੱਧਵਾਰ ਨੂੰ ਵੱਖ-ਵੱਖ ਸ਼ਹਿਰਾਂ ਅਤੇ ਜ਼ਿਲਿਆਂ ਦੀ ਪਰਿਕਰਮਾ ਕਰਦਾ ਹੋਇਆ ਬਾਘਾ ਪੁਰਾਣਾ ਪੁੱਜਿਆ। ਇਸ ਮੌਕੇ ਭਾਰਤੀ ਜਨਤਾ ਪਾਰਟੀ ਬਾਘਾ ਪੁਰਾਣਾ ਹਲਕਾ ਕਨਵੀਨਰ ਸੁਖਨੰਦਨ ਅਗਰਵਾਲ ਅਤੇ ਮੰਡਲ ਪ੍ਰਧਾਨ ਦੀਪਕ ਤਲਵਾੜ ਦੀ ਅਗਵਾਈ ਹੇਠ ਇਲਾਕੇ ਦੀਆਂ ਸਮੂਹ ਸੰਗਤਾਂ ਵਲੋਂ ਪਵਿੱਤਰ ਕਲਸ਼ ਦਾ ਫੁੱਲਾਂ ਦੀ ਵਰਖਾ ਕਰਕੇ ਨਿੱਘਾ ਅਤੇ ਸ਼ਰਧਾ ਭਰਿਆ ਸਵਾਗਤ ਕੀਤਾ ਗਿਆ। ਪਵਿੱਤਰ ਕਲਸ਼ ਦੇ ਬਾਘਾ ਪੁਰਾਣਾ ਪਹੁੰਚਣ ‘ਤੇ ਇਲਾਕੇ ਵਿਚ ਧਾਰਮਿਕ ਮਾਹੌਲ ਬਣ ਗਿਆ। ਸੰਗਤਾਂ ਨੇ ਧੰਨ-ਧੰਨ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਜੈਕਾਰਿਆਂ ਦੀ ਗੂੰਜ ਵਿਚ ਗੁਰੂ ਮਹਾਰਾਜ ਜੀ ਦੇ ਚਰਨਾਂ ਵਿਚ ਨਤਮਸਤਕ ਹੋ ਕੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਵੱਡੀ ਗਿਣਤੀ ਵਿਚ ਹਾਜ਼ਰ ਸ਼ਰਧਾਲੂਆਂ ਨੇ ਗੁਰੂ ਸਾਹਿਬ ਪ੍ਰਤੀ ਆਪਣੀ ਅਟੁੱਟ ਸ਼ਰਧਾ ਅਤੇ ਵਿਸ਼ਵਾਸ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਸੰਬੋਧਨ ਕਰਦਿਆਂ ਭਾਜਪਾ ਹਲਕਾ ਕਨਵੀਨਰ ਸੁਖਨੰਦਾ ਨਗਰਵਾਲ ਅਤੇ ਮੰਡਲ ਪ੍ਰਧਾਨ ਦੀਪਕ ਤਲਵਾੜ ਨੇ ਕਿਹਾ ਕਿ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਹ ਪਵਿੱਤਰ ਕਲਸ਼ ਯਾਤਰਾ ਅਤੇ ਧਾਰਮਿਕ ਸਮਾਗਮ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਪੰਜਾਬ ਭਾਜਪਾ ਲੀਡਰਸ਼ਿਪ ਵਲੋਂ ਪੂਰੀ ਸ਼ਰਧਾ ਅਤੇ ਸਤਿਕਾਰ ਨਾਲ ਆਯੋਜਿਤ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਉਪਰਾਲੇ ਦਾ ਮੁੱਖ ਉਦੇਸ਼ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਵਲੋਂ ਦਿੱਤੇ ਸਮਾਨਤਾ, ਭਾਈਚਾਰੇ, ਸੇਵਾ, ਮਾਨਵਤਾ ਅਤੇ ਸਮਾਜਿਕ ਸਦਭਾਵਨਾ ਦੇ ਸੰਦੇਸ਼ ਨੂੰ ਹਰ ਘਰ ਤੱਕ ਪਹੁੰਚਾਉਣਾ ਹੈ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਬਾਣੀ ਸਮੁੱਚੀ ਮਨੁੱਖਤਾ ਲਈ ਪ੍ਰੇਰਨਾ ਦਾ ਸ੍ਰੋਤ ਹੈ ਅਤੇ ਉਨ੍ਹਾਂ ਦੇ ਦਰਸਾਏ ਮਾਰਗ ‘ਤੇ ਚੱਲ ਕੇ ਹੀ ਸਮਾਜ ਵਿਚ ਆਪਸੀ ਪਿਆਰ, ਭਾਈਚਾਰਾ ਅਤੇ ਏਕਤਾ ਨੂੰ ਹੋਰ ਮਜ਼ਬੂਤ ਕੀਤਾ ਜਾ ਸਕਦਾ ਹੈ। ਉਨ੍ਹਾਂ ਸਮੂਹ ਸੰਗਤਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਵੱਡੀ ਗਿਣਤੀ ਵਿਚ ਪਹੁੰਚ ਕੇ ਪਵਿੱਤਰ ਕਲਸ਼ ਦਾ ਸਵਾਗਤ ਕਰਨ ਵਾਲੀਆਂ ਸੰਗਤਾਂ ਨੇ ਗੁਰੂ ਮਹਾਰਾਜ ਜੀ ਪ੍ਰਤੀ ਆਪਣੀ ਅਥਾਹ ਸ਼ਰਧਾ ਅਤੇ ਸਤਿਕਾਰ ਦਾ ਪ੍ਰਗਟਾਵਾ ਕੀਤਾ ਹੈ। ਬਾਘਾ ਪੁਰਾਣਾ ਤੋਂ ਬਾਅਦ ਪਵਿੱਤਰ ਕਲਸ਼ ਯਾਤਰਾ ਹਲਕੇ ਦੇ ਬਾਕੀ ਪਿੰਡਾਂ ਰਾਜੇਆਣਾ, ਸਮਾਲਸਰ, ਸੇਖਾ, ਰੋਡੇ, ਲੰਡੇ, ਡੇਮਰੂ, ਨੱਥੂਵਾਲਾ ਸਮੇਤ ਅਨੇਕਾਂ ਪਿੰਡਾਂ ਵੱਲ ਰਵਾਨਾ ਹੋਈ। ਰਸਤੇ ਵਿਚ ਪੈਣ ਵਾਲੇ ਪਿੰਡਾਂ ਅਤੇ ਕਸਬਿਆਂ ਵਿਚ ਵੀ ਸੰਗਤਾਂ ਵਲੋਂ ਕਲਸ਼ ਯਾਤਰਾ ਦਾ ਭਰਪੂਰ ਉਤਸ਼ਾਹ ਨਾਲ ਸਵਾਗਤ ਕੀਤਾ ਗਿਆ। ਸ਼ਰਧਾਲੂਆਂ ਨੇ ਫੁੱਲਾਂ ਦੀ ਵਰਖਾ ਕਰਦਿਆਂ ਗੁਰੂ ਮਹਾਰਾਜ ਜੀ ਦੇ ਜੈਕਾਰਿਆਂ ਨਾਲ ਪੂਰੇ ਇਲਾਕੇ ਨੂੰ ਭਗਤੀ ਮਈ ਰੰਗ ਵਿਚ ਰੰਗ ਦਿੱਤਾ। ਸਮਾਗਮ ਦੌਰਾਨ ਸੰਗਤਾਂ ਨੇ ਗੁਰੂ ਰਵਿਦਾਸ ਮਹਾਰਾਜ ਜੀ ਦੀਆਂ ਸਿੱਖਿਆਵਾਂ ਨੂੰ ਅਪਣਾਉਣ ਅਤੇ ਸਮਾਜ ਵਿਚ ਸਮਾਨਤਾ, ਭਾਈਚਾਰੇ ਅਤੇ ਮਾਨਵਤਾ ਦੀ ਭਾਵਨਾ ਨੂੰ ਹੋਰ ਮਜ਼ਬੂਤ ਕਰਨ ਦਾ ਸੰਕਲਪ ਵੀ ਲਿਆ। ਇਸ ਮੌਕੇ ਭਾਜਪਾ ਜ਼ਿਲ੍ਹਾ ਮੋਗਾ ਸਕੱਤਰ ਪ੍ਰਦੀਪ ਤਲਵਾੜ, ਰਾਮ ਤੀਰਥ ਗੁੰਬਰ, ਯੁਵਾ ਮੋਰਚਾ ਪ੍ਰਧਾਨ ਗਗਨਦੀਪ ਲੂੰਬਾ, ਸੀਨੀਅਰ ਆਗੂ ਰਾਜ ਹੰਸ, ਯਤੀਨ ਬਠਲਾ, ਦਵਿੰਦਰ ਲੰਗੇਆਣਾ, ਪਾਵਨ ਸ਼ਰਮਾ, ਨਵਦੀਪ ਤਲਵਾੜ, ਸ਼ੋਰੀਆ ਤਲਵਾੜ, ਡਾ. ਗੁਲਸ਼ਨ, ਅਸ਼ੋਕ ਢਾਂਡੇ, ਅਤੇ ਹੋਰ ਪਾਰਟੀ ਆਗੂ ਵਰਕਰ ਅਤੇ ਸ਼ਹਿਰ ਨਿਵਾਸੀ ਵੱਡੀ ਗਿਣਤੀ ਵਿਚ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੀਆਂ ਹਲਕਾ ਵਾਰ ਮੀਟਿੰਗਾਂ ’ਚ ਹੋ ਰਹੇ ਭਰਵੇਂ ਇਕੱਠ ਅਗਲੀ ਖ਼ਬਰ ਸਮਾਜ ਸੇਵਾ ਅਤੇ ਲੋਕ ਭਲਾਈ ਲਈ ਹਮੇਸ਼ਾ ਯਾਦ ਰਹਿਣਗੇ ਠੇਕੇਦਾਰ ਬਸੰਤ ਸਿੰਘ ਰਾਜੇਆਣਾ ਜ਼ਿਲ੍ਹਾ ਪੱਧਰੀ ਰੈੱਡ ਰਨ (ਮੈਰਾਥਨ)...
Ad Position 24
No active advertisement