ਜਲੰਧਰ ’ਚ ਤਾਏ ਦੇ ਮੁੰਡੇ ਦਾ ਤੇਜ਼ਧਾਰ ਹਥਿਆਰ ਨਾਲ ਕਤਲ
ਜਲੰਧਰ, 28 ਨਵੰਬਰ (ਜਤਿੰਦਰ ਪੰਮੀ)–ਸਥਾਨਕ ਬੂਟਾ ਮੰਡੀ ਸਥਿਤ ਗੁਰੂ ਰਵਿਦਾਸ ਧਾਮ ਨੇੜੇ ਸਥਿਤ ਪੀਰਾਂ ਦੀ ਦਰਗਾਹ ਕੋਲ ਲੰਘੀ ਦੇਰ ਰਾਤ ਚਾਚੇ ਦੇ ਪੁੱਤਰ ਵਲੋਂ ਤੇਜ਼ਧਾਰ ਹਥਿਆਰ ਨਾਲ ਹਮਲਾ ਕਰਕੇ ਤਾਏ ਦੇ ਮੁੰਡੇ ਦਾ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਛਾਣ ਸਤਪਾਲ ਕਲੇਰ ਉਮਰ 57 ਸਾਲ ਵਾਸੀ ਬੂਟਾ ਪਿੰਡ ਵਜੋਂ ਹੋਈ ਹੈ।
ਮ
ਮ੍ਰਿਤਕ ਸਤਪਾਲ ਕਲੇਰ
29-11-2026
ਜਲੰਧਰ, 28 ਨਵੰਬਰ (ਜਤਿੰਦਰ ਪੰਮੀ)–ਸਥਾਨਕ ਬੂਟਾ ਮੰਡੀ ਸਥਿਤ ਗੁਰੂ ਰਵਿਦਾਸ ਧਾਮ ਨੇੜੇ ਸਥਿਤ ਪੀਰਾਂ ਦੀ ਦਰਗਾਹ ਕੋਲ ਲੰਘੀ ਦੇਰ ਰਾਤ ਚਾਚੇ ਦੇ ਪੁੱਤਰ ਵਲੋਂ ਤੇਜ਼ਧਾਰ ਹਥਿਆਰ ਨਾਲ ਹਮਲਾ ਕਰਕੇ ਤਾਏ ਦੇ ਮੁੰਡੇ ਦਾ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਛਾਣ ਸਤਪਾਲ ਕਲੇਰ ਉਮਰ 57 ਸਾਲ ਵਾਸੀ ਬੂਟਾ ਪਿੰਡ ਵਜੋਂ ਹੋਈ ਹੈ। ਇਸ ਮਾਮਲੇ ’ਚ ਥਾਣਾ ਡਵੀਜ਼ਨ ਨੰਬਰ-6 ਦੀ ਪੁਲਿਸ ਨੇ ਮ੍ਰਿਤਕ ਦੇ ਪੁੱਤਰ ਰੋਜ਼ਨ ਕਲੇਰ ਦੇ ਬਿਆਨਾਂ ’ਤੇ ਕੇਸ ਦਰਜ ਕਰਕੇ ਮੁੱਖ ਮੁਲਜ਼ਮ ਅਮਰਜੀਤ ਉਰਫ਼ ਰਿੰਕੂ ਕਲੇਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਜਦੋਂਕਿ ਦੂਜੇ ਮੁਲਜ਼ਮ ਅਜੇ ਕਲੇਰ ਦੀ ਭਾਲ ’ਚ ਛਾਪੇਮਾਰੀ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਪੁਲਿਸ ਨੇ ਤਿੰਨ ਹੋਰ ਵਿਅਕਤੀਆਂ ਨੂੰ ਹਿਰਾਸਤ ਵਿਚ ਲਿਆ ਹੈ, ਜਿਨ੍ਹਾਂ ਦੀ ਇਸ ਮਾਮਲੇ ’ਚ ਸ਼ਮੂਲੀਅਤ ਬਾਰੇ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਨੂੰ ਦਿੱਤੀ ਸ਼ਿਕਾਇਤ ’ਚ ਮ੍ਰਿਤਕ ਸਤਪਾਲ ਕਲੇਰ ਦੇ ਪੁੱਤਰ ਰੋਜ਼ਨ ਕਲੇਰ ਨੇ ਦੱਸਿਆ ਕਿ ਬੀਤੀ ਦੇਰ ਰਾਤ ਉਹ ਆਪਣੇ ਪਿਤਾ ਨਾਲ ਘਰ ਜਾ ਰਹੇ ਸਨ। ਇਸੇ ਦੌਰਾਨ ਗਲੀ ’ਚ ਇਕ ਵਿਅਕਤੀ ਨੇ ਉਸ ਦੇ ਪਿਤਾ ’ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ। ਸਤਪਾਲ ਨੇ ਬਚਣ ਦਾ ਬਹੁਤ ਯਤਨ ਕੀਤਾ ਪਰ ਹਮਲਾਵਰ ਨੇ ਉਸ ਨੂੰ ਜ਼ਮੀਨ ’ਤੇ ਸੁੱਟ ਦਿੱਤਾ। ਸ਼ਿਕਾਇਤਕਰਤਾ ਅਨੁਸਾਰ ਉਸ ਦਾ ਪਿਤਾ ਬਚਾਉਣ ਲਈ ਰੌਲਾ ਪਾਉਂਦਾ ਰਿਹਾ। ਇਸ ਦੌਰਾਨ ਦੋ ਹੋਰ ਨੌਜਵਾਨਾਂ ਨੇ ਹਮਲਾਵਰ ਨੂੰ ਫੜਨ ਦੀ ਕੋਸ਼ਿਸ਼ ਕੀਤੀ ਪਰ ਉਹ ਉਦੋਂ ਉਸ ਨੇ ਸਤਪਾਲ ਦੇ ਸਿਰ, ਗਲੇ ਅਤੇ ਢਿੱਡ ਵਿਚ ਕਈ ਵਾਰ ਕਰ ਦਿੱਤੇ ਸਨ। ਰੋਜ਼ਨ ਕਲੇਰ ਨੇ ਦੱਸਿਆ ਕਿ ਹਮਲਾ ਕਰਨ ਵਾਲੇ ਉਸ ਦੇ ਪਿਤਾ ਸਤਪਾਲ ਕਲੇਰ ਦੇ ਚਾਚੇ ਦੇ ਪੁੱਤਰ ਅਜੇ ਕਲੇਰ ਤੇ ਅਮਰਜੀਤ ਕਲੇਰ ਸਨ। ਥਾਣਾ-6 ਦੇ ਐੱਸ. ਆਈ. ਰਵੀ ਕੁਮਾਰ ਨੇ ਦੱਸਿਆ ਕਿ ਇਸ ਮਾਮਲੇ ’ਚ ਮੁੱਖ ਮੁਲਜ਼ਮ ਅਮਰਜੀਤ ਕਲੇਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਅਜੇ ਕਲੇਰ ਦੀ ਭਾਲ ਕੀਤੀ ਜਾ ਰਹੀ ਹੈ।