28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-11-2026

ਮੋਰਚੇ ਦੀ ਮੰਗ ਨਾ ਮੰਨੀ ਤਾਂ 6 ਤੋਂ ਬਾਅਦ ਕੀਤਾ ਜਾਵੇਗਾ ਕੇਵਲ ਸਿੰਘ ਢਿੱਲੋਂ ਦੇ ਘਰ ਦਾ ਪੱਕਾ ਘਿਰਾਓ-ਭਾਈ ਗੁਰਪ੍ਰੀਤ ਸਿੰਘ

ਬਟਾਲਾ, 28 ਨਵੰਬਰ (ਸਤਿੰਦਰ ਸਿੰਘ)-ਪਿਛਲੇ 15 ਸਾਲਾਂ ਤੋਂ ਚੋਣਾਂ ਨਾ ਕਰਵਾ ਕੇ ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰਾਂ ਦੀ ਪੁਸ਼ਤ ਪਨਾਹੀ ਕਰ ਰਹੀ ਕੇਂਦਰ ਦੀ ਭਾਜਪਾ ਸਰਕਾਰ ਦੇ ਪੰਜਾਬ ਪ੍ਰਧਾਨ ਕੇਵਲ ਸਿੰਘ ਢਿੱਲੋਂ ਦੇ ਘਰ ਦਾ ਪੱਕਾ ਘਿਰਾਓ 6 ਦਸੰਬਰ ਤੋਂ ਬਾਅਦ ਸਮੂਹ ਪੰਥ ਪ੍ਰਸਤ ਜਥੇਬੰਦੀਆਂ ਅਤੇ ਕਿਸਾਨ ਯੂਨੀਅਨਾਂ ਦੇ ਸਹਿਯੋਗ ਨਾਲ ਕੀਤਾ ਜਾਏਗਾ, ਜੇਕਰ ਕੇਂਦਰ ਸਰਕਾਰ 6 ਦਸੰਬਰ ਤੱਕ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਕਰਾਉਣ ਦਾ ਐਲਾਨ ਨਹੀਂ ਕਰਦੀ ਅਤੇ ਚੀਫ ਕਮਿਸ਼ਨਰ ਗੁਰਦੁਆਰਾ ਚੋਣਾਂ ਦੀ ਨਿਯੁਕਤੀ ਨਹੀਂ ਕਰਦੀ। ਇਹ ਐਲਾਨ ਸੰਗਤਾਂ ਦੇ ਭਰਵੇਂ ਇਕੱਠ ਵਿਚ ਮੋਰਚਾ ਕੋਆਰਡੀਨੇਟਰ ਭਾਈ ਗੁਰਪ੍ਰੀਤ ਸਿੰਘ ਨੇ ਮੋਰਚੇ ’ਤੇ ਮਨਾਏ ਗਏ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਗੁਰਪੁਰਬ ਮੌਕੇ ਕੀਤਾ।

Ad Position 21
No active advertisement
ਅਜੀਤ ਡੈਸਕ 29-11-2026

ਬਾਪੂ ਤਰਸੇਮ ਸਿੰਘ ਨੇ ਸਾਰੇ ਪੰਥ ਨੂੰ ਧਰਮ ਯੁੱਧ ਮੋਰਚੇ ਦਾ ਸਾਥ ਦੇਣ ਦੀ ਕੀਤੀ ਅਪੀਲ

ਬਟਾਲਾ, 28 ਨਵੰਬਰ (ਸਤਿੰਦਰ ਸਿੰਘ)-ਪਿਛਲੇ 15 ਸਾਲਾਂ ਤੋਂ ਚੋਣਾਂ ਨਾ ਕਰਵਾ ਕੇ ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰਾਂ ਦੀ ਪੁਸ਼ਤ ਪਨਾਹੀ ਕਰ ਰਹੀ ਕੇਂਦਰ ਦੀ ਭਾਜਪਾ ਸਰਕਾਰ ਦੇ ਪੰਜਾਬ ਪ੍ਰਧਾਨ ਕੇਵਲ ਸਿੰਘ ਢਿੱਲੋਂ ਦੇ ਘਰ ਦਾ ਪੱਕਾ ਘਿਰਾਓ 6 ਦਸੰਬਰ ਤੋਂ ਬਾਅਦ ਸਮੂਹ ਪੰਥ ਪ੍ਰਸਤ ਜਥੇਬੰਦੀਆਂ ਅਤੇ ਕਿਸਾਨ ਯੂਨੀਅਨਾਂ ਦੇ ਸਹਿਯੋਗ ਨਾਲ ਕੀਤਾ ਜਾਏਗਾ, ਜੇਕਰ ਕੇਂਦਰ ਸਰਕਾਰ 6 ਦਸੰਬਰ ਤੱਕ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਕਰਾਉਣ ਦਾ ਐਲਾਨ ਨਹੀਂ ਕਰਦੀ ਅਤੇ ਚੀਫ ਕਮਿਸ਼ਨਰ ਗੁਰਦੁਆਰਾ ਚੋਣਾਂ ਦੀ ਨਿਯੁਕਤੀ ਨਹੀਂ ਕਰਦੀ। ਇਹ ਐਲਾਨ ਸੰਗਤਾਂ ਦੇ ਭਰਵੇਂ ਇਕੱਠ ਵਿਚ ਮੋਰਚਾ ਕੋਆਰਡੀਨੇਟਰ ਭਾਈ ਗੁਰਪ੍ਰੀਤ ਸਿੰਘ ਨੇ ਮੋਰਚੇ ’ਤੇ ਮਨਾਏ ਗਏ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਗੁਰਪੁਰਬ ਮੌਕੇ ਕੀਤਾ। 2 ਮਹੀਨੇ ਤੋਂ ਬਟਾਲੇ ਦੀ ਇਤਿਹਾਸਕ ਧਰਤੀ ’ਤੇ ਜਲੰਧਰ ਰੋਡ ਸਥਿਤ ਸ਼ਹੀਦ ਭਾਈ ਸੁੱਖਾ ਸਿੰਘ-ਭਾਈ ਮਹਿਤਾਬ ਸਿੰਘ ਪਾਰਕ ਵਿਖੇ ਲੱਗੇ ਹੋਏ ਧਰਮ ਯੁੱਧ ਮੋਰਚੇ ’ਤੇ ਵਿਸ਼ੇਸ਼ ਸਮਾਗਮ ਮੌਕੇ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਕਾਰਜਕਾਰੀ ਪ੍ਰਧਾਨ ਅੰਮ੍ਰਿਤਪਾਲ ਸਿੰਘ ਦੇ ਪਿਤਾ ਬਾਪੂ ਤਰਸੇਮ ਸਿੰਘ, ਪਾਰਟੀ ਦੀ ਗੁਰਦਾਸਪੁਰ ਜ਼ਿਲ੍ਹੇ ਦੀ ਸਾਰੀ ਲੀਡਰਸ਼ਿਪ ਸਮੇਤ ਸ਼ਾਮਿਲ ਹੋਏ। ਮੋਰਚੇ ਦੇ ਕੋਆਰਡੀਨੇਟਰ ਭਾਈ ਗੁਰਪ੍ਰੀਤ ਸਿੰਘ ਨੇ ਸਮੂਹ ਜਥੇਬੰਦੀਆਂ ਨਾਲ ਵਿਚਾਰ ਕਰ ਕੇ ਜਦ ਮੰਚ ਤੋਂ ਐਲਾਨ ਕੀਤਾ ਕਿ ਪੰਜਾਬ ਭਾਜਪਾ ਪ੍ਰਧਾਨ ਢਿੱਲੋ ਦੇ ਘਰ ਦਾ ਪੱਕਾ ਘਿਰਾਓ ਕੀਤਾ ਜਾਏਗਾ ਤਾਂ ਬਾਪੂ ਤਰਸੇਮ ਸਿੰਘ ਅਤੇ ਅਕਾਲੀ ਦਲ ਵਾਰਿਸ ਪੰਜਾਬ ਦੇ ਜਥੇਬੰਦੀ ਦੀ ਲੀਡਰਸ਼ਿਪ ਸਮੇਤ ਜਿੱਥੇ ਸਮੂਹ ਸੰਗਤ ਨੇ ਸਮਰਥਨ ਕੀਤਾ, ਉਥੇ ਹੀ ਬਠਿੰਡਾ ਤੋਂ ਆਪਣੀ ਸੂਬਾ ਲੀਡਰਸ਼ਿਪ ਸਮੇਤ ਪਹੁੰਚੇ ਭਾਰਤੀ ਕਿਸਾਨ ਯੂਨੀਅਨ ਫਤਿਹ ਦੇ ਕੌਮੀ ਪ੍ਰਧਾਨ ਪ੍ਰਭਜੋਤ ਸਿੰਘ ਮਾਨਸ਼ਾਹੀਆ ਨੇ ਘਿਰਾਓ ਕਰਨ ਲਈ ਟਰੈਕਟਰ ਟਰਾਲੀਆਂ ਅਤੇ ਸੈਂਕੜਿਆਂ ਦੀ ਗਿਣਤੀ ਵਿਚ ਜੁਝਾਰੂ ਕਿਸਾਨਾਂ ਦੇ ਵੱਡੇ ਸਮਰਥਨ ਦਾ ਐਲਾਨ ਕੀਤਾ। ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਅਮਰੀਕ ਸਿੰਘ ਸ਼ਾਹਪੁਰ, ਦਿੱਲੀ ਕਮੇਟੀ ਵਲੋਂ ਧਰਮ ਪ੍ਰਚਾਰ ਕਮੇਟੀ ਪੰਜਾਬ ਦੇ ਚੇਅਰਮੈਨ ਮਨਜੀਤ ਸਿੰਘ ਭੋਮਾ, ਅਕਾਲੀ ਦਲ ਵਾਰਿਸ ਪੰਜਾਬ ਦੇ ਵਲੋਂ ਬਟਾਲਾ ਦੇ ਹਲਕਾ ਇੰਚਾਰਜ ਪ੍ਰਿਥੀਪਾਲ ਸਿੰਘ ਸਾਬਕਾ ਪੁਲਿਸ ਕਪਤਾਨ, ਜੁਗਰਾਜ ਸਿੰਘ ਲਾਲੇਨੰਗਲ ਹਲਕਾ ਫਤਹਿਗੜ੍ਹ ਚੂੜੀਆਂ, ਗੁਰਦੇਵ ਸਿੰਘ ਸਾਹੀ ਕਾਦੀਆਂ, ਭਾਈ ਨਿਸ਼ਾਨ ਸਿੰਘ ਸਿਆਲਕਾ ਸਤਿਕਾਰ ਕਮੇਟੀ, ਬਲਦੇਵ ਸਿੰਘ ਖੁਜਾਲਾ ਨੇ ਸੰਗਤਾਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ। ਸਮਾਗਮ ਦੀ ਆਰੰਭਤਾ ਬਾਬਾ ਗੁਰਦੀਪ ਸਿੰਘ ਭੁੱਲਰ ਵਲੋਂ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਨਾਲ ਹੋਈ। ਉਪਰੰਤ ਅਖੰਡ ਕੀਰਤਨੀ ਜਥਾ ਗੁਰਦਾਸਪੁਰ ਦੇ ਜ਼ਿਲ੍ਹਾ ਜਥੇਦਾਰ ਭਾਈ ਸੁਖਰਾਜ ਸਿੰਘ ਨੇ ਸਿੰਘਾਂ ਸਮੇਤ ਗੁਰਬਾਣੀ ਕੀਰਤਨ ਦੀ ਛਿਹਬਰ ਲਗਾਈ। ਇਸ ਮੌਕੇ ਮਨਜਿੰਦਰ ਸਿੰਘ ਬੱਲ ਜ਼ਿਲ੍ਹਾ ਪ੍ਰਧਾਨ ਗੁਰਦਾਸਪੁਰ, ਸ਼ਮਸ਼ੇਰ ਸਿੰਘ ਘੁੰਮਣ, ਹਲਕਾ ਇੰਚਾਰਜ ਡੇਰਾ ਬਾਬਾ ਨਾਨਕ, ਐਡਵੋਕੇਟ ਅਜੇਪਾਲ ਸਿੰਘ ਹਲਕਾ ਇੰਚਾਰਜ ਗੁਰਦਾਸਪੁਰ, ਭਾਈ ਗੁਰਨਾਮ ਸਿੰਘ ਸਤਿਕਾਰ ਕਮੇਟੀ, ਖੁਸ਼ਕਰਨ ਸਿੰਘ ਸਾਬਕਾ ਡੀਐਸਪੀ, ਹਰਜਿੰਦਰ ਸਿੰਘ ਕਰਨਾਮਾ, ਬਲਰਾਜ ਸਿੰਘ ਥਾਣੇਦਾਰ, ਹਰਪਾਲ ਸਿੰਘ ਪ੍ਰਧਾਨ, ਰਜਿੰਦਰ ਸਿੰਘ ਖਜ਼ਾਨਚੀ ਗੁਰਦੁਆਰਾ ਕਰਤਾਰ ਨਗਰ, ਜਸਬੀਰ ਸਿੰਘ ਬਟਾਲਾ, ਸੁਖਜੀਤ ਸਿੰਘ ਏਅਰ ਇੰਡੀਆ, ਬਲਦੇਵ ਸਿੰਘ ਬਾਜਵਾ, ਚਾਚਾ ਪਲਵਿੰਦਰ ਸਿੰਘ, ਸ਼ਮਸ਼ੇਰ ਸਿੰਘ ਚੈਨੇਵਾਲ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ, ਕਿਰਪਾਲ ਸਿੰਘ ਪਾਲ, ਸਰਪੰਚ ਬਿਕਰਮਜੀਤ ਸਿੰਘ, ਗੁਰਮੇਜ ਸਿੰਘ ਬਜ਼ੁਰਗਵਾਲ, ਖੇਤੀਬਾੜੀ ਮਾਹਿਰ ਡਾ. ਤਜਿੰਦਰ ਸਿੰਘ ਬਾਜਵਾ, ਸੁਖਪ੍ਰੀਤ ਸਿੰਘ ਮਲਕਪੁਰ, ਮਨਜੀਤ ਸਿੰਘ ਸੁਖਮਨੀ ਸਾਹਿਬ ਸੁਸਾਇਟੀ, ਮੁਲਾਜ਼ਮ ਆਗੂ ਮਾਸਟਰ ਸਤਨਾਮ ਸਿੰਘ ਭੀਖੋਵਾਲੀ, ਭਾਈ ਮਹਿੰਦਰ ਸਿੰਘ ਖਾਲਸਾ, ਬੀਬੀ ਨਿਰਮਲਜੀਤ ਕੌਰ, ਬੀਬੀ ਸਤਨਾਮ ਕੌਰ, ਬੀਬੀ ਮਲਕੀ ਤ ਕੌਰ ਰਾਣੀ, ਬੀਬੀ ਮਨਜੀਤ ਕੌਰ, ਬੀਬੀ ਸਰਬਜੀਤ ਕੌਰ, ਪ੍ਰਭਜੋਤ ਕੌਰ ਬਟਾਲਾ, ਕੰਵਲਜੀਤ ਕੌਰ, ਮਹਿੰਦਰ ਸਿੰਘ ਥਾਣੇਦਾਰ, ਭਾਈ ਮੋਹਕਮ ਸਿੰਘ ਪੰਥਕ ਸੱਥ, ਭਾਈ ਅਮਨਦੀਪ ਸਿੰਘ, ਜਥੇਦਾਰ ਨਿਹੰਗ ਭਾਈ ਨਿਸ਼ਾਨ ਸਿੰਘ ਘਸੀਟਪੁਰ, ਨਿਹੰਗ ਭਾਈ ਕਰਮ ਸਿੰਘ ਪੱਖੀਵਾਲੇ, ਬੀਬੀ ਗੁਰਦੀਪ ਕੌਰ ਬਟਾਲਾ ਨੇ ਜਿੱਥੇ ਹਾਜ਼ਰੀ ਲਗਵਾਈ, ਉਥੇ ਹੀ ਸੁਖਦੇਵ ਸਿੰਘ ਹਲਕਾ ਇੰਚਾਰਜ ਕਾਦੀਆਂ ਵਲੋਂ ਆਪਣੇ ਹਲਕੇ ਤੋਂ ਵੱਡਾ ਜਥਾ ਭੇਜਿਆ ਗਿਆ।

Ad Position 22
No active advertisement
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਸਾਰੀਆਂ ਪੰਥਕ ਧਿਰਾਂ ਨਾਲ ਏਕਤਾ ਲਈ ਤਿਆਰ-ਢੀਂਡਸਾ ਅਗਲੀ ਖ਼ਬਰ ਲੁਧਿਆਣਾ ’ਚ ਚੱਲ ਰਹੇ ਅਦੁੱਤੀ ਗੁਰਮਤਿ ਸੰਗੀਤ ਸੰਮੇਲਨ ਵਿਚ ਵੱਡੀ ਗਿਣਤੀ ’ਚ ਸੰਗਤ ਨੇ ਭਰੀ ਹਾਜ਼ਰੀ
Ad Position 24