28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-11-2026

ਖੇਤਾਂ ’ਚੋਂ ਮਿਲੇ ਪੈਕਟ ’ਚ ਚਾਰ ਗ੍ਰਨੇਡ ਤੇ ਦੋ ਪਿਸਤੌਲ ਬਰਾਮਦ

ਗੁਰਦਾਸਪੁਰ, 28 ਨਵੰਬਰ (ਚੱਕਰਾਜਾ)- ਗੁਰਦਾਸਪੁਰ ਦੇ ਪਿੰਡ ਹਰਦੋਛਨੀ ਵਿਖੇ ਇਕ ਕਿਸਾਨ ਦੇ ਖੇਤਾਂ ਵਿਚੋਂ ਪਾਕਿਸਤਾਨੀ ਡਰੋਨ ਰਾਹੀਂ ਭੇਜੇ 4 ਗ੍ਰਨੇਡ ਤੇ 2 ਪਿਸਤੌਲ ਥਾਣਾ ਸਦਰ ਪੁਲਿਸ ਨੇ ਬਰਾਮਦ ਕੀਤੇ ਹਨ। ਜਾਣਕਾਰੀ ਅਨੁਸਾਰ ਰਾਤ 10 ਵਜੇ ਦੇ ਕਰੀਬ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਖੇਤਾਂ ਵਿਚ ਕੋਈ ਸ਼ੱਕੀ ਚੀਜ਼ ਪਈ ਹੈ ਜਿਸ ਤੋਂ ਬਾਅਦ ਡੀ.

Ad Position 21
No active advertisement
ਪਿੰਡ ਹਰਦੋਛੰਨੀ ਵਿਖੇ ਖੇਤਾਂ ’ਚੋਂ ਮਿਲਿਆ ਪੈਕਟ ਅਤੇ ਥਾਣਾ ਸਦਰ ਵਲੋਂ ਬਰਾਮਦ ਗ੍ਰਨੇਡ ਤੇ ਪਿਸਤੌਲ। ਤਸਵੀਰ : ਵਿਸ਼ਾਲ ਮੁੰਨਾ 29-11-2026
ਗੁਰਦਾਸਪੁਰ, 28 ਨਵੰਬਰ (ਚੱਕਰਾਜਾ)- ਗੁਰਦਾਸਪੁਰ ਦੇ ਪਿੰਡ ਹਰਦੋਛਨੀ ਵਿਖੇ ਇਕ ਕਿਸਾਨ ਦੇ ਖੇਤਾਂ ਵਿਚੋਂ ਪਾਕਿਸਤਾਨੀ ਡਰੋਨ ਰਾਹੀਂ ਭੇਜੇ 4 ਗ੍ਰਨੇਡ ਤੇ 2 ਪਿਸਤੌਲ ਥਾਣਾ ਸਦਰ ਪੁਲਿਸ ਨੇ ਬਰਾਮਦ ਕੀਤੇ ਹਨ। ਜਾਣਕਾਰੀ ਅਨੁਸਾਰ ਰਾਤ 10 ਵਜੇ ਦੇ ਕਰੀਬ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਖੇਤਾਂ ਵਿਚ ਕੋਈ ਸ਼ੱਕੀ ਚੀਜ਼ ਪਈ ਹੈ ਜਿਸ ਤੋਂ ਬਾਅਦ ਡੀ.ਐੱਸ.ਪੀ. ਸ਼ਾਹਬਾਜ ਸਿੰਘ ਤੇ ਥਾਣਾ ਸਦਰ ਦੇ ਐਸ.ਐਚ.ਓ. ਦਵਿੰਦਰ ਮੌਕੇ ’ਤੇ ਪਹੁੰਚੇ ਤੇ ਪੈਕਟ ਨੂੰ ਆਪਣੇ ਕਬਜ਼ੇ ’ਚ ਲਿਆ, ਜਿਸ ਵਿਚੋਂ 4 ਗ੍ਰਨੇਡ ਤੇ ਦੋ ਪਿਸਤੌਲ ਬਰਾਮਦ ਹੋਏ। ਪੁਲਿਸ ਤੇ ਬੀ.ਐਸ.ਐਫ. ਨੇ ਰਾਤ ਤੋਂ ਹੀ ਨੇੜੇ ਦੇ ਇਲਾਕਿਆਂ ਵਿਚ ਤਲਾਸ਼ ਮੁਹਿੰਮ ਚਲਾਈ। ਐੱਸ.ਐੱਸ.ਪੀ. ਤੁਸ਼ਾਰ ਗੁਪਤਾ ਨੇ ਇਸ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਜਾਹਰ ਤੌਰ ’ਤੇ ਇਹ ਖੇਪ ਭਾਰਤ ਵਿਰੋਧੀ ਗਤੀਵਿਧੀਆਂ ਵਿਚ ਵਰਤੀ ਜਾਣੀ ਸੀ ਅਤੇ ਡਰੋਨ ਰਾਹੀਂ ਪਾਕਿਸਤਾਨ ਵਲੋਂ ਭੇਜੀ ਗਈ ਹੈ। ਦੂਜੇ ਪਾਸੇ ਇਨ੍ਹਾਂ ਹੈਂਡ ਗ੍ਰਨੇਡਾਂ ਨੂੰ ਨਕਾਰਾ ਕਰਨ ਲਈ ਬੰਬ ਨਕਾਰਾ ਟੀਮਾਂ ਅਤੇ ਫਾਇਰ ਬ੍ਰਿਗੇਡ ਦੀ ਗੱਡੀ ਵੀ ਮੌਕੇ ’ਤੇ ਪਹੁੰਚ ਚੁੱਕੀ ਹੈ। ਇਸ ਮੌਕੇ ਐਸ.ਪੀ. ਮਨੋਜ ਕੁਮਾਰ ਨੇ ਦੱਸਿਆ ਕਿ ਇਹ ਖੇਪ ਡਰੋਨ ਰਾਹੀਂ ਪਾਕਿਸਤਾਨ ਵਲੋਂ ਭੇਜੀ ਗਈ ਹੈ। ਪਰ ਇਹ ਹਥਿਆਰ ਅਤੇ ਗ੍ਰਨੇਡ ਕਿਸ ਨੂੰ ਭੇਜੇ ਗਏ ਹਨ, ਇਸ ਬਾਰੇ ਜਾਂਚ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਪੁਲਿਸ ਅਤੇ ਸੀਮਾ ਸੁਰੱਖਿਆ ਬਲ ਦਾ ਤਲਾਸ਼ੀ ਅਭਿਆਨ ਅਜੇ ਵੀ ਜਾਰੀ ਹੈ।
Ad Position 22
No active advertisement
ਪਿਛਲੀ ਖ਼ਬਰ ਜਲੰਧਰ ’ਚ ਤਾਏ ਦੇ ਮੁੰਡੇ ਦਾ ਤੇਜ਼ਧਾਰ ਹਥਿਆਰ ਨਾਲ ਕਤਲ ਅਗਲੀ ਖ਼ਬਰ ਪਨਗ੍ਰੇਨ ਮਾਮਲੇ ’ਚ ਪੰਜਾਬ ਦੇ ਸੀਨੀਅਰ ਸਰਕਾਰੀ ਅਧਿਕਾਰੀ ਦੀ ਭੂਮਿਕਾ ਦੀ ਜਾਂਚ ਕਰ ਰਹੀ ਹੈ ਈ.ਡੀ.
Ad Position 24