ਹਿਸਾਰ-ਜਾਖਲ-ਲੁਧਿਆਣਾ ਰੇਲਵੇ ਸੈਕਸ਼ਨ ’ਤੇ ਰੇਲਗੱਡੀਆਂ ਰੱਦ ਹੋਣ ਕਾਰਨ ਯਾਤਰੀ ਹੋ ਰਹੇ ਹਨ ਪ੍ਰੇਸ਼ਾਨ
ਬੱਸ ਸੇਵਾਵਾਂ ਦੀ ਤਸੱਲੀਬਖਸ਼ ਸੁਵਿਧਾ ਨਾ ਹੋਣ ਕਰਕੇ ਯਾਤਰੀਆਂ ਦੀ ਹੋ ਰਹੀ ਹੈ ਖੱਜਲ-ਖੁਆਰੀ
ਲ਼ਹਿਰਾਗਾਗਾ, 24 ਨਵੰਬਰ (ਪ੍ਰਵੀਨ ਖੋਖਰ) -ਹਿਸਾਰ-ਜਾਖਲ-ਲੁਧਿਆਣਾ ਰੇਲਵੇ ਸੈਕਸ਼ਨ ’ਤੇ ਰੇਲ ਵਿਭਾਗ ਵਲੋਂ ਵੱਖ-ਵੱਖ ਯਾਤਰੂ ਗੱਡੀਆਂ ਅਗਲੇ ਸਮੇਂ ਤੱਕ ਬੰਦ ਕਰਕੇ ਇਸ ਸੈਕਸ਼ਨ ਦੇ ਲੋਕਾਂ ਲਈ ਇਕ ਨਵੀਂ ਮੁਸੀਬਤ ਪੈਦਾ ਕਰ ਦਿੱਤੀ ਹੈ । ਜ਼ਿਕਰਯੋਗ ਗੱਲ ਇਹ ਹੈ ਕਿ ਰੇਲ ਵਿਭਾਗ ਨੇ ਇਸ ਸੈਕਸ਼ਨ ਦੀਆਂ ਦਰਜ਼ਨਾਂ ਯਾਤਰੀ ਗੱਡੀਆਂ ਬੰਦ ਕਰਨ ਦਾ ਫੈਸਲਾ ਲਿਆ ਹੈ ਹਾਲਾਂਕਿ ਰੇਲ ਵਿਭਾਗ ਨੇ ਇੰਨਾਂ ਗੱਡੀਆਂ ਦੇ ਬੰਦ ਹੋਣ ਦਾ ਹਵਾਲਾ ਲੁਧਿਆਣਾ ਰੇਲਵੇ ਲਾਈਨ ਦੇ ਦੁਹਰੀਕਰਨ ਦਾ ਦਿੱਤਾ ਹੈ ਪ੍ਰੰਤੂ ਅਜਿਹਾ ਹੋਣ ਨਾਲ ਰੋਜ਼ਾਨਾ ਯਾਤਰੀਆਂ, ਮੁਲਾਜ਼ਮਾਂ, ਕਿਸਾਨਾਂ, ਵਿਦਿਆਰਥੀਆਂ, ਵਪਾਰੀਆਂ, ਦੁਕਾਨਦਾਰਾਂ ਅਤੇ ਛੋਟੇ ਕਾਰੋਬਾਰੀਆਂ ਦੇ ਨਾਲ-ਨਾਲ ਲੁਧਿਆਣਾ ਦੀ ਡੀ.
ਲ਼ਹਿਰਾਗਾਗਾ, 24 ਨਵੰਬਰ (ਪ੍ਰਵੀਨ ਖੋਖਰ) -ਹਿਸਾਰ-ਜਾਖਲ-ਲੁਧਿਆਣਾ ਰੇਲਵੇ ਸੈਕਸ਼ਨ ’ਤੇ ਰੇਲ ਵਿਭਾਗ ਵਲੋਂ ਵੱਖ-ਵੱਖ ਯਾਤਰੂ ਗੱਡੀਆਂ ਅਗਲੇ ਸਮੇਂ ਤੱਕ ਬੰਦ ਕਰਕੇ ਇਸ ਸੈਕਸ਼ਨ ਦੇ ਲੋਕਾਂ ਲਈ ਇਕ ਨਵੀਂ ਮੁਸੀਬਤ ਪੈਦਾ ਕਰ ਦਿੱਤੀ ਹੈ । ਜ਼ਿਕਰਯੋਗ ਗੱਲ ਇਹ ਹੈ ਕਿ ਰੇਲ ਵਿਭਾਗ ਨੇ ਇਸ ਸੈਕਸ਼ਨ ਦੀਆਂ ਦਰਜ਼ਨਾਂ ਯਾਤਰੀ ਗੱਡੀਆਂ ਬੰਦ ਕਰਨ ਦਾ ਫੈਸਲਾ ਲਿਆ ਹੈ ਹਾਲਾਂਕਿ ਰੇਲ ਵਿਭਾਗ ਨੇ ਇੰਨਾਂ ਗੱਡੀਆਂ ਦੇ ਬੰਦ ਹੋਣ ਦਾ ਹਵਾਲਾ ਲੁਧਿਆਣਾ ਰੇਲਵੇ ਲਾਈਨ ਦੇ ਦੁਹਰੀਕਰਨ ਦਾ ਦਿੱਤਾ ਹੈ ਪ੍ਰੰਤੂ ਅਜਿਹਾ ਹੋਣ ਨਾਲ ਰੋਜ਼ਾਨਾ ਯਾਤਰੀਆਂ, ਮੁਲਾਜ਼ਮਾਂ, ਕਿਸਾਨਾਂ, ਵਿਦਿਆਰਥੀਆਂ, ਵਪਾਰੀਆਂ, ਦੁਕਾਨਦਾਰਾਂ ਅਤੇ ਛੋਟੇ ਕਾਰੋਬਾਰੀਆਂ ਦੇ ਨਾਲ-ਨਾਲ ਲੁਧਿਆਣਾ ਦੀ ਡੀ.ਐੱਮ.ਸੀ. ਸਮੇਤ ਹੋਰਨਾਂ ਹਸਪਤਾਲਾਂ ਵਿਚ ਆਉਣ-ਜਾਣ ਵਾਲੇ ਮਰੀਜ਼ਾਂ ਆਦਿ ਹੋਰਨਾਂ ਵਰਗਾਂ ਦੇ ਲੋਕਾਂ ਨੂੰ ਵੀ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਰੇਲ ਵਿਭਾਗ ਨੇ ਇਹ ਯਾਤਰੀਆਂ ਗੱਡੀਆਂ 54053 (ਜਾਖਲ-ਲੁਧਿਆਣਾ) 31 ਦਸੰਬਰ ਤੋਂ 8 ਜਨਵਰੀ ਤੱਕ, 54054 (ਲੁਧਿਆਣਾ-ਜਾਖਲ) 31 ਤੋਂ 8 ਜਨਵਰੀ ਤੱਕ, 54603 (ਹਿਸਾਰ-ਲੁਧਿਆਣਾ) 24 ਨਵੰਬਰ, 14 ਅਤੇ 15 ਦਸੰਬਰ ਅਤੇ 28 ਦਸੰਬਰ ਤੋਂ 8 ਜਨਵਰੀ ਤੱਕ, 54604 (ਲੁਧਿਆਣਾ-ਚੁਰੂ) 21 ਨਵੰਬਰ ਤੋਂ 8 ਜਨਵਰੀ ਤੱਕ, 54605 (ਚੁਰੂ-ਲੁਧਿਆਣਾ) 22 ਨਵੰਬਰ ਤੋਂ 9 ਜਨਵਰੀ ਤੱਕ, 54606 (ਲੁਧਿਆਣਾ-ਹਿਸਾਰ) 24 ਅਤੇ 25 ਨਵੰਬਰ, 15 ਅਤੇ 16 ਦਸੰਬਰ ਅਤੇ 29 ਦਸੰਬਰ ਤੋਂ 9 ਜਨਵਰੀ ਤੱਕ, 54635 (ਹਿਸਾਰ-ਲੁਧਿਆਣਾ) 2, 23 ਅਤੇ 24 ਨਵੰਬਰ, 15 ਦਸੰਬਰ ਅਤੇ 29 ਦਸੰਬਰ ਤੋਂ 8 ਜਨਵਰੀ ਤੱਕ, 54636 (ਲੁਧਿਆਣਾ-ਹਿਸਾਰ) 22, 23 ਅਤੇ 24 ਨਵੰਬਰ 2026, 15 ਦਸੰਬਰ 2026 ਅਤੇ 29 ਦਸੰਬਰ 2026 ਤੋਂ 8 ਜਨਵਰੀ 2027 ਤੱਕ ਬੰਦ ਕਰ ਦਿੱਤੀਆਂ ਹਨ । ਉੱਘੇ ਸਮਾਜ ਸੇਵਕ ਲੱਕੀ ਖੋਖਰ ਅਤੇ ਜਥੇਦਾਰ ਪ੍ਰਗਟ ਸਿੰਘ ਗਾਗਾ ਨੇ ਰੇਲਵੇ ਵਿਭਾਗ ਤੋਂ ਮੰਗ ਕੀਤੀ ਹੈ ਕਿ ਰੇਲਵੇ ਵਿਭਾਗ ਇੰਨਾਂ ਯਾਤਰੀਆਂ ਗੱਡੀਆਂ ਨੂੰ ਰੱਦ ਕਰਨ ਦੇ ਫੈਂਸਲੇ ’ਤੇ ਪੁਨਰ ਵਿਚਾਰ ਕਰੇ ਤਾਂ ਜੋ ਲੋਕਾਂ ਨੂੰ ਆਉਣ ਵਾਲੀਆਂ ਇਸ ਵੱਡੀ ਪ੍ਰੇਸ਼ਾਨੀ ਤੋਂ ਨਿਜ਼ਾਤ ਮਿਲ ਸਕੇ।