ਪਠਾਨਕੋਟ ਤੋਂ ਗੱਡੀ ਖੋਹਣ ਦੇ ਮਾਮਲੇ ’ਚ ਪੁਲਿਸ ਲੁਟੇਰਿਆਂ ਨੇੜੇ ਪੁੱਜੀ ਜਲਦ ਕਰ ਸਕਦੀ ਹੈ ਪੁਲਿਸ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਤੇ ਕਾਰ ਬਰਾਮਦਗੀ ਦਾ ਖੁਲਾਸਾ
ਅੰਮ੍ਰਿਤਸਰ, 18 ਨਵੰਬਰ (ਰੇਸ਼ਮ ਸਿੰਘ)-ਬੀਤੇ ਦਿਨੀਂ ਪਠਾਨਕੋਟ ਤੋਂ ਬੰਦੂਕ ਵਿਖਾ ਕੇ ਗੱਡੀ ਖੋਹਣ ਦੇ ਚਰਚਿਤ ਮਾਮਲੇ ’ਚ ਪੁਲਿਸ ਵਲੋਂ ਲਗਭਗ ਮੁਲ਼ਜ਼ਮਾਂ ਦੀ ਪੈੜ ਨੱਪ ਲਈ ਗਈ ਹੈ ਅਤੇ ਪੁਲਿਸ ਵਲੋਂ ਜਲਦ ਹੀ ਕਾਰ ਬਰਾਮਦਗੀ ਕਰਕੇ ਮੁਲਜ਼ਮਾਂ ਦੀ ਗ੍ਰਿਫਤਾਰੀ ਦਾ ਖੁਲਾਸਾ ਕੀਤਾ ਜਾ ਸਕਦਾ ਹੈ। ਇਹ ਘਟਨਾ 2 ਦਿਨ ਪਹਿਲਾਂ ਦੀ ਹੈ ਜਦੋਂ ਕਿ ਪਠਾਨਕੋਟ ਤੋਂ ਕਾਰ ਐਕਸ.
ਆ
ਆਈ.ਜੀ. ਸਰਹੱਦੀ ਰੇਂਜ ਗੁਰਪ੍ਰੀਤ ਸਿੰਘ ਭੁੱਲਰ।
19-11-2026
ਅੰਮ੍ਰਿਤਸਰ, 18 ਨਵੰਬਰ (ਰੇਸ਼ਮ ਸਿੰਘ)-ਬੀਤੇ ਦਿਨੀਂ ਪਠਾਨਕੋਟ ਤੋਂ ਬੰਦੂਕ ਵਿਖਾ ਕੇ ਗੱਡੀ ਖੋਹਣ ਦੇ ਚਰਚਿਤ ਮਾਮਲੇ ’ਚ ਪੁਲਿਸ ਵਲੋਂ ਲਗਭਗ ਮੁਲ਼ਜ਼ਮਾਂ ਦੀ ਪੈੜ ਨੱਪ ਲਈ ਗਈ ਹੈ ਅਤੇ ਪੁਲਿਸ ਵਲੋਂ ਜਲਦ ਹੀ ਕਾਰ ਬਰਾਮਦਗੀ ਕਰਕੇ ਮੁਲਜ਼ਮਾਂ ਦੀ ਗ੍ਰਿਫਤਾਰੀ ਦਾ ਖੁਲਾਸਾ ਕੀਤਾ ਜਾ ਸਕਦਾ ਹੈ। ਇਹ ਘਟਨਾ 2 ਦਿਨ ਪਹਿਲਾਂ ਦੀ ਹੈ ਜਦੋਂ ਕਿ ਪਠਾਨਕੋਟ ਤੋਂ ਕਾਰ ਐਕਸ.ਯੂ.ਵੀ 500 ਦੇ ਡਰਾਈਵਰ ਨੂੰ ਬਾਹਰ ਕੱਢ ਕੇ ਪਿਸਤੌਲ ਵਿਖਾ ਕੇ ਕਾਰ ਖੋਹ ਲਈ ਗਈ ਸੀ। ਸਰਹੱਦੀ ਖੇਤਰ ’ਚ ਵਾਪਰੀ ਇਸ ਘਟਨਾ ਉਪਰੰਤ ਸਾਰੇ ਜ਼ਿਲ੍ਹਿਆਂ ’ਚ ਰੈੱਡ ਅਲਰਟ ਕਰ ਦਿੱਤਾ ਗਿਆ ਸੀ। ਇਹ ਵੀ ਪਤਾ ਲੱਗਾ ਸੀ ਕਿ ਕਾਰ ਖੋਹਣ ਵਾਲੇ ਪਹਿਲਾਂ ਮਾਧੋਪੁਰ ਤੇ ਫਿਰ ਗੁਰਦਾਸਪੁਰ ਵੱਲ ਭੱਜ ਨਿਕਲੇ ਸਨ। ਹੁਣ ਬੀਤੀ ਰਾਤ ਹੀ ਪਤਾ ਲੱਗਿਆ ਸੀ ਕਿ ਇਹ ਕਾਰ ਅੰਮ੍ਰਿਤਸਰ ਦੀ ਹਦੂਦ ’ਚ ਆ ਗਈ ਹੈ ਜਦੋਂ ਕਿ ਇਹ ਕੱਥੂਨੰਗਲ ਟੋਲ ਪਲਾਜ਼ਾ ’ਤੇ ਸੀ.ਸੀ.ਸੀ.ਵੀ. ਕੈਮਰੇ ’ਚ ਇਹ ਕੈਦ ਹੋ ਗਈ। ਸੂਤਰਾਂ ਅਨੁਸਾਰ ਕਾਰ ਖੋਹਣ ਵਾਲਿਆਂ ਨੇ ਹੋਰ ਕਾਰ ਵੀ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਨਾਕਾਮ ਰਹਿਣ ’ਤੇ ਇਹ ਕਾਰ ਖੋਹ ਲਈ ਤੇ ਫਰਾਰ ਹੋ ਗਏ। ਆਈ. ਜੀ. ਸਰਹੱਦੀ ਰੇਂਜ ਗੁਰਪ੍ਰੀਤ ਸਿੰਘ ਭੁੱਲਰ ਦਾ ਕਹਿਣਾ ਹੈ ਕਿ ਪੁਲਿਸ ਮੁਲਜ਼ਮਾਂ ਦਾ ਲਗਾਤਾਰ ਪਿੱਛਾ ਕਰ ਰਹੀ ਹੈ ਅਤੇ ਜਲਦ ਹੀ ਉਨ੍ਹਾਂ ਨੂੰ ਫੜ ਲਵੇਗਾ।