ਮੋਦੀ ਨੇ ਫਿਲੀਪੀਨਜ਼ ਦੇ ਦੌਰੇ ਦੌਰਾਨ ਆਲਮੀ ਨੇਤਾਵਾਂ ਨੂੰ ਦਿੱਤੇ ਵੰਨ ਸੁਵੰਨੇ ਤੋਹਫੇ਼ ਟਰੰਪ ਨੂੰ ਪਿਛਵਾਈ ਪੇਂਟਿੰਗ, ਅਲਬਾਨੀਜ ਨੂੰ ਬਲੂ ਪਾਟਰੀ ਦਾ ਦਿੱਤਾ ਤੋਹਫ਼ਾ
ਨਵੀਂ ਦਿੱਲੀ, 18 ਨਵੰਬਰ (ਉਪਮਾ ਡਾਗਾ ਪਾਰਥ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਾਲ ’ਚ ਕੀਤੇ ਆਪਣੇ ਫਿਲੀਪੀਨਜ਼ ਦੇ ਦੌਰੇ ਦੌਰਾਨ ਆਲਮੀ ਨੇਤਾਵਾਂ ਨਾਲ ਕੀਤੀਆਂ ਮੁਲਾਕਾਤਾਂ ਦੌਰਾਨ ਉਨ੍ਹਾਂ ਨੂੰ ਭਾਰਤੀ ਸੱਭਿਆਚਾਰ ਦਾ ਵਿਖਾਵਾ ਕਰਦੀਆਂ ਕਈ ਵਸਤੂਆਂ ਤੋਹਫ਼ੇ ਵਜੋਂ ਭੇਟ ਕੀਤੀਆਂ ਜਿਸ ’ਚ ਰਾਜਸਥਾਨ ਦੀ ਬਲੂ ਪਾਟਰੀ ਤੋਂ ਲੈ ਕੇ ਕਸ਼ਮੀਰੀ ਸ਼ਾਲ ਤੱਕ ਅਤੇ ਕਰਨਾਟਕ ਦੇ ਵਿਸ਼ੇਸ਼ ਉਤਪਾਦਾਂ ਤੋਂ ਲੈ ਕੇ ਰੋਜ਼ ਕਵਾਰਟਜ਼ ਨਾਲ ਬਣਿਆ ਹਾਥੀ ਸ਼ਾਮਿਲ ਹੈ। ਮੋਦੀ ਨੇ ਆਪਣੇ ਆਸਟ੍ਰੇਲੀਆਈ ਹਮਅਹੁਦਾ ਏਥੰਨੀ ਅਲਬਾਨੀਜ ਨੂੰ ਰਾਜਸਥਾਨ ਦੀ ਰਵਾਇਤੀ ਬਲੂ ਪਾਟਰੀ ਦੀ ਇਕ ਕਲਾਕ੍ਰਿਤ ਭੇਟ ਕੀਤੀ।
ਨਵੀਂ ਦਿੱਲੀ, 18 ਨਵੰਬਰ (ਉਪਮਾ ਡਾਗਾ ਪਾਰਥ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਾਲ ’ਚ ਕੀਤੇ ਆਪਣੇ ਫਿਲੀਪੀਨਜ਼ ਦੇ ਦੌਰੇ ਦੌਰਾਨ ਆਲਮੀ ਨੇਤਾਵਾਂ ਨਾਲ ਕੀਤੀਆਂ ਮੁਲਾਕਾਤਾਂ ਦੌਰਾਨ ਉਨ੍ਹਾਂ ਨੂੰ ਭਾਰਤੀ ਸੱਭਿਆਚਾਰ ਦਾ ਵਿਖਾਵਾ ਕਰਦੀਆਂ ਕਈ ਵਸਤੂਆਂ ਤੋਹਫ਼ੇ ਵਜੋਂ ਭੇਟ ਕੀਤੀਆਂ ਜਿਸ ’ਚ ਰਾਜਸਥਾਨ ਦੀ ਬਲੂ ਪਾਟਰੀ ਤੋਂ ਲੈ ਕੇ ਕਸ਼ਮੀਰੀ ਸ਼ਾਲ ਤੱਕ ਅਤੇ ਕਰਨਾਟਕ ਦੇ ਵਿਸ਼ੇਸ਼ ਉਤਪਾਦਾਂ ਤੋਂ ਲੈ ਕੇ ਰੋਜ਼ ਕਵਾਰਟਜ਼ ਨਾਲ ਬਣਿਆ ਹਾਥੀ ਸ਼ਾਮਿਲ ਹੈ। ਮੋਦੀ ਨੇ ਆਪਣੇ ਆਸਟ੍ਰੇਲੀਆਈ ਹਮਅਹੁਦਾ ਏਥੰਨੀ ਅਲਬਾਨੀਜ ਨੂੰ ਰਾਜਸਥਾਨ ਦੀ ਰਵਾਇਤੀ ਬਲੂ ਪਾਟਰੀ ਦੀ ਇਕ ਕਲਾਕ੍ਰਿਤ ਭੇਟ ਕੀਤੀ। ਜਪਾਨ ਦੀ ਪ੍ਰਧਾਨ ਮੰਤਰੀ ਸਨਾਏ ਤਕਾਵਚੀ ਨੂੰ ਸਾਧੇਲੀ ਡਿੱਲੇ ’ਚ ਰੱਖੀ ਇਕ ਗਹਿਰੇ ਨੀਲੇ ਰੰਗ ਦੀ ਬਨਾਰਸੀ ਕਤਾਨ ਸਿਲਕ ਦੀ ਸ਼ਾਲ ਭੇਟ ਕੀਤੀ। ਇਹ ਸ਼ਾਲ ਬਨਾਰਸ ਦੀ ਸਦੀਆਂ ਪੁਰਾਣੀ ਕਲਾ ਨੂੰ ਦਰਸਾਉਂਦੀ ਹੈ ਜਦਕਿ ਗਹਿਰਾ ਨੀਲਾ ਰੰਗ ਗਰਿਮਾ, ਸਮਝਦਾਰੀ ਅਤੇ ਸਦਭਾਵ ਦਾ ਪ੍ਰਤੀਕ ਹੈ। ਪ੍ਰਧਾਨ ਮੰਤਰੀ ਮੋਦੀ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਰਾਜਸਥਾਨ ਦੇ ਨਾਥਦਵਾਰਾ ਦੀ ਇਕ ਸੁਨਹਿਰੀ ਪਿਛਵਾਈ ਪੇਂਟਿੰਗ ਭੇਟ ਕੀਤੀ ਜਦਕਿ ਫਿਲੀਪੀਨਜ਼ ਦੇ ਰਾਸ਼ਟਰਪਤੀ ਫਰਡੀਨੇਂਡ ਮਾਰਕੋਸ ਜੂਨੀਅਰ ਨੂੰ ਰਵਾਇਤੀ ਕਸ਼ਮੀਰੀ ਰੇਸ਼ਮੀ ਕਾਲੀਨ ਭੇਟ ਕੀਤਾ ਜਦਕਿ ਉਨ੍ਹਾਂ ਦੀ ਪਤਨੀ ਤੇ ਫਿਲੀਪੀਨਜ਼ ਦੀ ਫਰਸਟ ਲੇਡੀ ਅਰਨੇਟਾ ਮਾਰਕੋਸ ਨੂੰ ਪੇਪਰ ਮੇਸ਼ੈ ਡਿੱਬੇ ’ਚ ਰੱਖੀ ਇਕ ਰਵਾਇਤੀ ਕਸ਼ਮੀਰੀ ਸ਼ਾਲ ਭੇਟ ਕੀਤੀ। ਮੋਦੀ ਨੇ ਬਰੂਨੇਈ ਦੇ ਸੁਲਤਾਨ ਹਾਜੀ ਹਸਨਲ ਬੋਲਦਿਆ ਨੂੰ ਕਰਨਾਟਕ ਦੇ ਬੀਦਰ ਦਾ ਬਿਦਰੀਵੇਅਰ ਤੋਹਫੇ ਵਜੋਂ ਦਿੱਤੀ। ਇਹ ਉਤਪਾਦ ਜਿੰਕ ਅਤੇ ਤਾਂਬੇ ਦੀ ਮਿਲੀ-ਜੁਲੀ ਧਾਂਤ ਨਾਲ ਬਣਿਆ ਹੁੰਦਾ ਹੈ, ਜਿਸ ’ਤੇ ਸ਼ੁੱਧ ਚਾਂਦੀ ਦੀ ਬਾਰੀਕ ਨੱਕਾਸ਼ੀ ਕੀਤੀ ਜਾਂਦੀ ਹੈ। ਮੋਦੀ ਨੇ ਕੰਬੋਡੀਆ ਦੇ ਪ੍ਰਧਾਨ ਮੰਤਰੀ ਹੁਨ ਮਾਨੇਟ ਨੂੰ ਰਵਾਇਤੀ ਡੋਕਰਾ, ਕਲਾਕ੍ਰਿਤ ਵਾਲੀ ਇਕ ਕਿਸ਼ਤੀ ਭੇਟ ਕੀਤੀ ਜਿਸ ਨੂੰ ਪਹਿਲਾਂ ਮੋਮ ਨਾਲ ਤਿਆਰ ਕਰਕੇ ਫਿਰ ਧਾਤੂ ’ਚ ਢਾਲਿਆ ਜਾਂਦਾ ਹੈ। ਪ੍ਰਧਾਨ ਮੰਤਰੀ ਨੇ ਇੰਡੋਨੇਸ਼ੀਆ ਦੇ ਰਾਸ਼ਟਰਪਤੀ ਪ੍ਰਾਬੋਵੋ ਸੁਬਿਯਾਂਤੋ ਨੂੰ ਚੋਲਾ ਕਾਲ ਦੀ ਇਕ ਕਾਂਸੇ ਦੀ ਮੂਰਤੀ ਭੇਟ ਕੀਤੀ ਜਦਕਿ ਲਾਉਸ ਦੇ ਪ੍ਰਧਾਨ ਮੰਤਰੀ ਸੋਨੇਕਸੇ ਸਿਫਾਨਡੋਨ ਨੂੰ ਰੋਜ਼ ਕਵਾਰਟਜ ਨਾਲ ਬਣਿਆ ਇਕ ਹਾਥੀ ਭੇਟ ਕੀਤਾ ਜਿਸ ’ਤੇ ਸੋਨੇ ਦਾ ਕੰਮ ਕੀਤਾ ਗਿਆ ਹੈ। ਉਨ੍ਹਾਂ ਮਲੇਸ਼ੀਆ ਦੇ ਪ੍ਰਧਾਨ ਮੰਤਰੀ ਅਨਵਰ ਇਬਰਾਹੀਮ ਨੂੰ ਚਾਂਦੀ ’ਤੇ ਕੀਤੀ ਨਕਾਸ਼ੀ ਵਾਲੀ ਉਰਲੀ ਭੇਟ ਕੀਤੀ ਜੋ ਕਿ ਇਕ ਭਾਰਤੀ ਸਜਾਵਟੀ ਉਤਪਾਦ ਹੈ। ਪ੍ਰਧਾਨ ਮੰਤਰੀ ਨੇ ਥਾਈਲੈਂਡ ਦੇ ਹਮਅਹੁਦਾ ਅਨੁਤਿਨ ਚਰਨਵਿਰਾਕੁਲ ਨੂੰ ਗੁਜਰਾਤ ਦੇ ਕੱਛ ਦੀ ਰਵਾਇਤੀ ਰੋਗਨ ਕਲਾ ਨਾਲ ਬਣੀ ਇਕ ਪੇਂਟਿੰਗ ਭੇਟ ਕੀਤੀ ਜਦਕਿ ਤਿਮੋਰ ਲੇਸਤੇ ਦੇ ਪ੍ਰਧਾਨ ਮੰਤਰੀ ਕਾਯ ਗਲਾ ਜਾਨਾਨਾ ਗੁਸਮਾਉ ਨੂੰ ਗੁਜਰਾਤ ਦੇ ਖੰਭਾਤ ਨਾਲ ਬਣਿਆ ਅਗੇਟ ਦਾ ਕਟੋਰਾ ਭੇਟ ਕੀਤਾ। ਇਹ ਹੱਥ ਨਾਲ ਬਣਿਆ ਪੱਥਰ ਦਾ ਇਕ ਭਾਂਡਾ ਹੈ। ਮੋਦੀ ਨੇ ਵੀਅਤਨਾਮ ਦੇ ਪ੍ਰਧਾਨ ਮੰਤਰੀ ਲੇ ਮਿਸਹ ਹੋਰਾ ਨੂੰ ਭਾਰਤੀ ਚਮੜੇ ਦੀ ਕੰਧ ’ਤੇ ਟੰਗਣ ਵਾਲੀ ਚਿੱਤਰਕਾਰੀ ਭੇਟ ਕੀਤੀ।