ਦੋਸਤਾਂ ’ਚ ਹੋਈ ਤਕਰਾਰਬਾਜ਼ੀ ਦੌਰਾਨ ਚੱਲੀ ਗੋਲੀ, ਇਕ ਦੀ ਮੌਤ
ਪਟਿਆਲਾ, 18 ਨਵੰਬਰ (ਮਨਦੀਪ ਸਿੰਘ ਖਰੌੜ)-ਸਥਾਨਕ ਗਊ ਵੱਛੜਾ ਚੌਂਕ ਲਾਗੇ ਦੋ ਦੋਸਤਾਂ ਦੀ ਆਪਸ ’ਚ ਤਕਰਾਰਬਾਜ਼ੀ ਹੋਣ ਕਾਰਨ ਇਕ ਨੇ ਗੋਲੀ ਚਲਾ ਦਿੱਤੀ। ਇਸ ਹਮਲੇ ’ਚ ਜ਼ਖ਼ਮੀ ਹੋਏ ਨੌਜਵਾਨ ਰਜਤ ਸ਼ਰਮਾ ਦੀ ਇਲਾਜ ਦੌਰਾਨ ਮੌਤ ਹੋਣ ਦੀ ਦੁਖਦਾਈ ਘਟਨਾ ਵਾਪਰੀ ਹੈ।
ਪਟਿਆਲਾ, 18 ਨਵੰਬਰ (ਮਨਦੀਪ ਸਿੰਘ ਖਰੌੜ)-ਸਥਾਨਕ ਗਊ ਵੱਛੜਾ ਚੌਂਕ ਲਾਗੇ ਦੋ ਦੋਸਤਾਂ ਦੀ ਆਪਸ ’ਚ ਤਕਰਾਰਬਾਜ਼ੀ ਹੋਣ ਕਾਰਨ ਇਕ ਨੇ ਗੋਲੀ ਚਲਾ ਦਿੱਤੀ। ਇਸ ਹਮਲੇ ’ਚ ਜ਼ਖ਼ਮੀ ਹੋਏ ਨੌਜਵਾਨ ਰਜਤ ਸ਼ਰਮਾ ਦੀ ਇਲਾਜ ਦੌਰਾਨ ਮੌਤ ਹੋਣ ਦੀ ਦੁਖਦਾਈ ਘਟਨਾ ਵਾਪਰੀ ਹੈ। ਉਕਤ ਸ਼ਿਕਾਇਤ ਸੋਨਲ ਸ਼ਰਮਾ ਨੇ ਥਾਣਾ ਸਿਵਲ ਲਾਈਨ ’ਚ ਦਰਜ ਕਰਵਾਈ ਕਿ ਉਸ ਦਾ ਪਿਤਾ ਐਚ.ਡੀ.ਐਫ.ਸੀ. ਬੈਂਕ ’ਚ ਪਾਤੜਾਂ ’ਚ ਮੈਨੇਜਰ ਵਜੋਂ ਕੰਮ ਕਰਦਾ ਸੀ। ਜਦੋਂ ਉਸ ਦੀ ਰਜਤ ਨਾਲ ਗੱਲ ਹੋਈ ਤਾਂ ਉਸ ਨੇ ਦੱਸਿਆ ਕਿ ਉਹ ਚਮਕੌਰ ਸਿੰਘ ਦੇ ਘਰ ਨੇੜੇ ਬੈਠਿਆ ਹੋਇਆ ਹੈ ਜਿਸ ਤਹਿਤ ਉਹ ਆਪਣੇ ਸਹੁਰੇ ਨੂੰ ਲੈ ਕੇ ਜਗਜੀਤ ਸਿੰਘ ਦੇ ਘਰ ਪਹੁੰਚੇ ਤਾਂ ਉਸ ਦਾ ਪਤੀ ਅਤੇ ਚਮਕੌਰ ਸਿੰਘ ਆਪਸ ’ਚ ਕਾਫ਼ੀ ਬਹਿਸ ਕਰ ਰਹੇ ਸਨ। ਇਸ ਦੌਰਾਨ ਚਮਕੌਰ ਸਿੰਘ ਘਰੋਂ ਬਾਹਰ ਆ ਗਿਆ ਅਤੇ ਆਪਣੀ ਗੱਡੀ ’ਚੋਂ ਪਿਸਟਲ ਕੱਢ ਲਿਆਇਆ ਤੇ ਉਸ ਨੇ ਆਉਂਦੇ ਸਾਰ ਹੀ ਗੋਲੀ ਚਲਾ ਦਿੱਤੀ ਤੇ ਗੋਲੀ ਰਜਤ ਦੀ ਵੱਖੀ ’ਚ ਲੱਗੀ। ਉਸ ਨੇ ਆਪਣੇ ਪਤੀ ਨੂੰ ਨਾਲ ਲੈ ਕੇ ਜਦੋਂ ਪਟਿਆਲਾ ਦੇ ਇਕ ਨਿੱਜੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਜਿਥੇ ਉਸ ਦੀ ਮੌਤ ਹੋ ਗਈ। ਪੁਲਿਸ ਨੇ ਮੁਲਜ਼ਮ ਚਮਕੌਰ ਸਿੰਘ ਵਾਸੀ ਜ਼ਿਲ੍ਹਾ ਸੰਗਰੂਰ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।