18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-11-2026

ਮੋਦੀ ਨੇ ਕੈਬਨਿਟ ਮੰਤਰੀਆਂ ਨਾਲ ਕੀਤੀ ਸਮੀਖਿਆ ਬੈਠਕ ਗਰੀਬੀ ਤੋਂ 50 ਕਰੋੜ ਲੋਕਾਂ ਨੂੰ ਬਾਹਰ ਕੱਢਣ ਤੇ ਨਕਸਲਵਾਦ ਦੇ ਖ਼ਾਤਮੇ ਬਾਰੇ ਕੇਂਦਰੀ ਮੰਤਰੀ ਮੰਡਲ ਦੀ ਮੀਟਿੰਗ ਵਿਚ ਚਰਚਾ

ਨਵੀਂ ਦਿੱਲੀ, 18 ਨਵੰਬਰ (ਉਪਮਾ ਡਾਗਾ ਪਾਰਥ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਫਿਲੀਪੀਨਜ਼ ਦੇ ਦੋ ਦਿਨਾ ਦੌਰੇ ਤੋਂ ਪਰਤਣ ਤੋਂ ਬਾਅਦ ਬੁੱਧਵਾਰ ਨੂੰ ਕੇਂਦਰੀ ਮੰਤਰੀ ਮੰਡਲ ਦੀ ਬੈਠਕ ਦੀ ਪ੍ਰਧਾਨਗੀ ਕੀਤੀ। ਭਾਰਤ ਮੰਡਪਮ ‘ਚ ਹੋਈ ਮੰਤਰੀ ਮੰਡਲ ਦੀ ਬੈਠਕ ਤਕਰੀਬਨ ਸਾਢੇ 3 ਘੰਟੇ ਚੱਲੀ, ਜਿਸ ’ਚ ਪ੍ਰਧਾਨ ਮੰਤਰੀ ਨੇ ਸਾਰੇ ਵਿਭਾਗਾਂ ਦੇ ਕੇਂਦਰੀ ਮੰਤਰੀਆਂ ਨਾਲ ਮੁਲਾਕਾਤ ਕਰ ਕੇ ਕੰਮ ਦੀ ਸਮੀਖਿਆ ਕੀਤੀ ਅਤੇ ਉਨ੍ਹਾਂ ਨੂੰ ਜਨਤਾ ਨੂੰ ਸਾਰੀਆਂ ਯੋਜਨਾਵਾਂ ਦੇ ਕੇਂਦਰ ’ਚ ਰੱਖ ਕੇ ਕੰਮ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ।

Ad Position 21
No active advertisement
ਕੈਬਨਿਟ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਨਰਿੰਦਰ ਮੋਦੀ। 19-11-2026
ਨਵੀਂ ਦਿੱਲੀ, 18 ਨਵੰਬਰ (ਉਪਮਾ ਡਾਗਾ ਪਾਰਥ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਫਿਲੀਪੀਨਜ਼ ਦੇ ਦੋ ਦਿਨਾ ਦੌਰੇ ਤੋਂ ਪਰਤਣ ਤੋਂ ਬਾਅਦ ਬੁੱਧਵਾਰ ਨੂੰ ਕੇਂਦਰੀ ਮੰਤਰੀ ਮੰਡਲ ਦੀ ਬੈਠਕ ਦੀ ਪ੍ਰਧਾਨਗੀ ਕੀਤੀ। ਭਾਰਤ ਮੰਡਪਮ ‘ਚ ਹੋਈ ਮੰਤਰੀ ਮੰਡਲ ਦੀ ਬੈਠਕ ਤਕਰੀਬਨ ਸਾਢੇ 3 ਘੰਟੇ ਚੱਲੀ, ਜਿਸ ’ਚ ਪ੍ਰਧਾਨ ਮੰਤਰੀ ਨੇ ਸਾਰੇ ਵਿਭਾਗਾਂ ਦੇ ਕੇਂਦਰੀ ਮੰਤਰੀਆਂ ਨਾਲ ਮੁਲਾਕਾਤ ਕਰ ਕੇ ਕੰਮ ਦੀ ਸਮੀਖਿਆ ਕੀਤੀ ਅਤੇ ਉਨ੍ਹਾਂ ਨੂੰ ਜਨਤਾ ਨੂੰ ਸਾਰੀਆਂ ਯੋਜਨਾਵਾਂ ਦੇ ਕੇਂਦਰ ’ਚ ਰੱਖ ਕੇ ਕੰਮ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ। ਇਸ ਬੈਠਕ ’ਚ ਕੇਂਦਰੀ ਰਾਜ ਮੰਤਰੀਆਂ ਅਤੇ ਸੁਤੰਤਰ ਪ੍ਰਭਾਰ ਵਾਲੇ ਮੰਤਰੀਆਂ ਨੂੰ ਸ਼ਾਮਿਲ ਨਹੀਂ ਕੀਤਾ ਗਿਆ ਸੀ ਕਿਉਂਕਿ ਉਨ੍ਹਾਂ ਨਾਲ ਮੋਦੀ ਸਮੀਖਿਆ ਬੈਠਕ ਕਰ ਚੁੱਕੇ ਹਨ। ਹਲਕਿਆਂ ਮੁਤਾਬਿਕ ਮੋਦੀ ਨੇ ਪਿਛਲੇ ਮਹੀਨੇ ਸਤੰਬਰ ’ਚ ਹੋਈ ਬੈਠਕ ’ਚ ਬਣਾਈ ਗਈਂ ਯੋਜਨਾ ਦੇ ਬਾਰੇ ’ਚ ਫੀਡਬੈਕ ਲਿਆ। ਉਨ੍ਹਾਂ ਪਿਛਲੀ ਬੈਠਕ ਤੋਂ ਬਾਅਦ ਹੋਏ ਕੰਮਕਾਜ ਦੀ ਪ੍ਰਗਤੀ ਅਤੇ ਬਕਾਇਆ ਕੰਮਾਂ ਦੀ ਸਮੀਖਿਆ ਕੀਤੀ। ਨਾਲ ਹੀ ਅੱਗੇ ਦੀ ਰਣਨੀਤੀ ਦੇ ਨਾਲ-ਨਾਲ ਸਰਕਾਰ ਦੀਆਂ ਮੁੱਖ ਤਰਜੀਹਾਂ ’ਤੇ ਵੀ ਵਿਸ਼ੇਸ਼ ਚਰਚਾ ਕੀਤੀ। ਹਲਕਿਆਂ ਮੁਤਾਬਿਕ ਬੈਠਕ ’ਚ ਸਤੰਬਰ ’ਚ ਹੋਏ ਚਿੰਤਨ ਕੈਂਪ ਦੌਰਾਨ ਮੰਤਰੀਆਂ ਨੂੰ ਦਿੱਤੇ ਗਏ ਟੀਚਿਆਂ ਅਤੇ ਜ਼ਿੰਮੇਵਾਰੀਆਂ ’ਤੇ ਹੁਣ ਤੱਕ ਹੋਈ ਪ੍ਰਗਤੀ ਦਾ ਲੇਖਾ-ਜੋਖਾ ਲਿਆ। ਇਸ ਦੌਰਾਨ 3 ਅਹਿਮ ਪ੍ਰੈਜੈਂਟੇਸ਼ਨਾਂ ਰਾਹੀਂ ਸੋਰਕਾਰ ਦੀਆਂ ਤਰਜੀਹਾਂ ਅਤੇ ਮੁੱਖ ਯੋਜਨਾਵਾਂ ਦੀ ਸਥਿਤੀ ’ਤੇ ਚਰਚਾ ਹੋਈ। ਜਿਸ ’ਚ ਗਰੀਬੀ ਹਟਾਉਣ ਅਤੇ ਖੱਬੇ ਪੱਖੀ ਅੱਤਵਾਦ ਦੇ ਖ਼ਾਤਮੇ ਨੂੰ ਲੈ ਕੇ ਪ੍ਰੈਜੈਂਟੇਸ਼ਨ ਮੁਹਿੰਮ ਸੀ। ਬੈਠਕ ’ਚ ਕੇਂਦਰ ’ਚ ਵਿਕਸਿਤ ਭਾਰਤ ਰੋਡਮੈਪ ਰਿਹਾ। ਪ੍ਰਧਾਨ ਮੰਤਰੀ ਅਤੇ ਸਾਰੇ ਵਿਭਾਗਾਂ ਦੇ ਮੰਤਰੀਆਂ ਨੇ ਇਸ ਗੱਲ ਦੀ ਸਮੀਖਿਆ ਕੀਤੀ ਕਿ 2047 ਦੇ ਟੀਚੇ ਨੂੰ ਤੈਅ ਸਮੇਂ ’ਤੇ ਹਾਸਿਲ ਕਰਨ ਲਈ ਹਾਲੇ ਕਿਸੇ ਕੰਮਾਂ ’ਤੇ ਵਧੇਰੇ ਫੋਕਸ ਦੇਣ ਦੀ ਲੋੜ ਹੈ।
Ad Position 22
No active advertisement
ਪਿਛਲੀ ਖ਼ਬਰ ਅਮਰੀਕਾ ’ਚ ਰਾਹੁਲ ਦੇ ਦਾਅਵਿਆਂ ’ਤੇ ਭਾਜਪਾ ਦਾ ਪਲਟਵਾਰ ਅਗਲੀ ਖ਼ਬਰ ਵਿਆਹ ਤੋਂ ਮੁਕਰਨ ਕਰਕੇ ਲੜਕੀ ਵਲੋਂ ਖ਼ੁਦਕੁਸ਼ੀ, ਮੁੱਖ ਮੁਲਜ਼ਮ ਤੇ ਉਸ ਦਾ ਪਿਤਾ ਗ੍ਰਿਫ਼ਤਾਰ ਲੜਕੀ ਵਲੋਂ ਮੌਤ ਤੋਂ ਪਹਿਲਾ...
Ad Position 24