ਪਾਕਿ ਵਿਦੇਸ਼ ਮੰਤਰੀ ਮੰਤਰੀ ਦੇ ਪੋਤੇ ਸਮੇਤ 8 ਮੁਲਜ਼ਮਾਂ ’ਤੇ ਸਮੂਹਿਕ ਜਬਰ ਜਨਾਹ ਕਰਨ ਦੇ ਦੋਸ਼ ਆਇਦ
ਅੰਮ੍ਰਿਤਸਰ, 12 ਨਵੰਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੀ ਇਕ ਅਦਾਲਤ ਨੇ ਨੀਦਰਲੈਂਡ ਦੀ ਸਟੈਫਨੀ ਅਦਨਾਨਾ ਮਾਊ ਅਰੁਣ ਅਤੇ ਵੈਨੇਜ਼ੁਏਲਾ ਦੀ ਐਸਟ੍ਰਿਡ ਰੌਬਿਨਸਨ ਬਾਰਾਚੋ ਨੂੰ ਅਗਵਾ ਕਰਨ ਅਤੇ ਉਨ੍ਹਾਂ ਨਾਲ ਸਮੂਹਿਕ ਜਬਰ ਜਨਾਹ ਕਰਨ ਦੇ ਮਾਮਲੇ ’ਚ ਉਪ ਪ੍ਰਧਾਨ ਮੰਤਰੀ ਅਤੇ ਵਿਦੇਸ਼ ਮੰਤਰੀ ਇਸਹਾਕ ਡਾਰ ਦੇ ਪੋਤੇ ਮੁਹੰਮਦ ਰਜ਼ਾ ਡਾਰ ਸਮੇਤ 8 ਮੁਲਜ਼ਮਾਂ ਖ਼ਿਲਾਫ਼ ਦੋਸ਼ ਆਇਦ ਕੀਤੇ ਹਨ। ਹਾਲਾਂਕਿ, ਸਾਰੇ ਮੁਲਜ਼ਮਾਂ ਨੇ ਖ਼ੁਦ ਨੂੰ ਬੇਕਸੂਰ ਦੱਸਿਆ ਹੈ।
ਅ
ਅਦਾਲਤ ’ਚ ਪੇਸ਼ੀ ਮੌਕੇ ਮੁਹੰਮਦ ਰਜ਼ਾ ਡਾਰ ਤੇ ਉਸ ਦੇ ਸਾਥੀ। ਤਸਵੀਰ ਰਾਹੀਂ : ਸੁਰਿੰਦਰ ਕੋਛੜ
13-11-2026
ਅੰਮ੍ਰਿਤਸਰ, 12 ਨਵੰਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੀ ਇਕ ਅਦਾਲਤ ਨੇ ਨੀਦਰਲੈਂਡ ਦੀ ਸਟੈਫਨੀ ਅਦਨਾਨਾ ਮਾਊ ਅਰੁਣ ਅਤੇ ਵੈਨੇਜ਼ੁਏਲਾ ਦੀ ਐਸਟ੍ਰਿਡ ਰੌਬਿਨਸਨ ਬਾਰਾਚੋ ਨੂੰ ਅਗਵਾ ਕਰਨ ਅਤੇ ਉਨ੍ਹਾਂ ਨਾਲ ਸਮੂਹਿਕ ਜਬਰ ਜਨਾਹ ਕਰਨ ਦੇ ਮਾਮਲੇ ’ਚ ਉਪ ਪ੍ਰਧਾਨ ਮੰਤਰੀ ਅਤੇ ਵਿਦੇਸ਼ ਮੰਤਰੀ ਇਸਹਾਕ ਡਾਰ ਦੇ ਪੋਤੇ ਮੁਹੰਮਦ ਰਜ਼ਾ ਡਾਰ ਸਮੇਤ 8 ਮੁਲਜ਼ਮਾਂ ਖ਼ਿਲਾਫ਼ ਦੋਸ਼ ਆਇਦ ਕੀਤੇ ਹਨ। ਹਾਲਾਂਕਿ, ਸਾਰੇ ਮੁਲਜ਼ਮਾਂ ਨੇ ਖ਼ੁਦ ਨੂੰ ਬੇਕਸੂਰ ਦੱਸਿਆ ਹੈ। ਅਦਾਲਤ ਨੇ ਇਸ ਮਾਮਲੇ ਦੀ ਅਗਲੀ ਸੁਣਵਾਈ ਦੌਰਾਨ 9 ਦਸੰਬਰ ਨੂੰ ਗਵਾਹ ਪੇਸ਼ ਕਰਨ ਦੇ ਨਿਰਦੇਸ਼ ਦਿੱਤੇ ਹਨ। ਮੁਲਜ਼ਮ ਰਜ਼ਾ ਡਾਰ ’ਤੇ ਦੋਸ਼ ਹੈ ਕਿ ਕ੍ਰਿਪਟੋਕਰੰਸੀ ਕਾਰੋਬਾਰ ’ਚ ਨਿਵੇਸ਼ ਨੂੰ ਲੈ ਕੇ ਹੋਏ ਵਿਵਾਦ ਤੋਂ ਬਾਅਦ ਉਸ ਨੇ ਉਕਤ ਦੋਵੇਂ ਵਿਦੇਸ਼ੀ ਔਰਤਾਂ ਨੂੰ ਪਾਕਿ ਬੁਲਾਇਆ ਸੀ। ਪੁਲਿਸ ਰਿਪੋਰਟ ਅਨੁਸਾਰ ਵਿਦੇਸ਼ੀ ਔਰਤਾਂ ਦੀ ਮੁਲਾਕਾਤ 2025 ’ਚ ਸਿੰਗਾਪੁਰ ਵਿਖੇ ਰਜ਼ਾ ਡਾਰ ਨਾਲ ਹੋਈ ਸੀ। ਦੋਵੇਂ ਔਰਤਾਂ ਕ੍ਰਿਪਟੋਕਰੰਸੀ ਦਾ ਕਾਰੋਬਾਰ ਕਰਦੀਆਂ ਸਨ ਅਤੇ ਉਨ੍ਹਾਂ ਨੇ ਰਜ਼ਾ ਨੂੰ ਆਪਣੇ ਕਾਰੋਬਾਰ ’ਚ ਨਿਵੇਸ਼ ਕਰਨ ਦੀ ਪੇਸ਼ਕਸ਼ ਕੀਤੀ ਸੀ। ਰਜ਼ਾ ਨੇ ਸ਼ੁਰੂਆਤ ’ਚ ਪੈਸਾ ਲਗਾਇਆ ਤਾਂ ਉਸ ਨੂੰ ਚੰਗਾ ਮੁਨਾਫ਼ਾ ਹੋਇਆ। ਇਸ ਤੋਂ ਬਾਅਦ ਉਸ ਨੂੰ ਨਾ ਤਾਂ ਮੁਨਾਫ਼ਾ ਮਿਲਿਆ ਅਤੇ ਨਾ ਹੀ ਮੂਲ ਰਕਮ ਵਾਪਸ ਕੀਤੀ ਗਈ। ਇਸ ਸਾਲ ਜੂਨ ’ਚ ਰਜ਼ਾ ਡਾਰ ਨੇ ਦੋਵਾਂ ਔਰਤਾਂ ਨੂੰ ਪਾਕਿ ਬੁਲਾਇਆ ਤੇ ਉਨ੍ਹਾਂ ਨੂੰ ਲਾਹੌਰ ਦੇ ਡਿਫੈਂਸ ਹਾਊਸਿੰਗ ਅਥਾਰਿਟੀ ਇਲਾਕੇ ਦੇ ਇਕ ਘਰ ’ਚ ਲਿਜਾਇਆ ਗਿਆ। ਦੋਸ਼ ਹੈ ਕਿ ਉੱਥੇ ਉਨ੍ਹਾਂ ਨੂੰ ਬੰਦੀ ਬਣਾ ਕੇ ਉਨ੍ਹਾਂ ਕੋਲੋਂ ਜ਼ਬਰਦਸਤੀ 19,500 ਡਾਲਰ ਤਬਦੀਲ ਕਰਵਾਏ ਗਏ ਅਤੇ ਉਨ੍ਹਾਂ ਨਾਲ ਜਬਰ ਜਨਾਹ ਕੀਤਾ ਗਿਆ।