ਪੰਜਾਬ ਰਾਜ ਡੀਅਰ ਦੀਵਾਲੀ ਬੰਪਰ ਦੇ ਡਰਾਅ ਲਈ ਸਿਰਫ਼ ਕੁਝ ਦਿਨ ਬਾਕੀ
ਲੁਧਿਆਣਾ, 12 ਨਵੰਬਰ (ਅਜੀਤ ਬਿਊਰੋ)-ਜਿਵੇਂ ਜਿਵੇਂ ਸੋਮਵਾਰ ਨੇੜੇ ਆ ਰਿਹਾ ਹੈ, ਲਾਟਰੀ ਪ੍ਰਸ਼ੰਸਕਾਂ ਦੇ ਦਿਲ ਦੀ ਧੜਕਣ ਵਧਦੀ ਜਾ ਰਹੀ ਹੈ, ਕਿਉਂਕਿ ਉਸ ਦਿਨ ਪੰਜਾਬ ਰਾਜ ਡੀਅਰ ਦੀਵਾਲੀ ਬੰਪਰ 2026 ਦਾ ਡਰਾਅ ਕੱਢਿਆ ਜਾਵੇਗਾ। ਪੰਜਾਬ ਭਰ ਵਿਚ ਵਿਕਰੀ ਜ਼ੋਰਾਂ ’ਤੇ ਹੈ।
ਲੁਧਿਆਣਾ, 12 ਨਵੰਬਰ (ਅਜੀਤ ਬਿਊਰੋ)-ਜਿਵੇਂ ਜਿਵੇਂ ਸੋਮਵਾਰ ਨੇੜੇ ਆ ਰਿਹਾ ਹੈ, ਲਾਟਰੀ ਪ੍ਰਸ਼ੰਸਕਾਂ ਦੇ ਦਿਲ ਦੀ ਧੜਕਣ ਵਧਦੀ ਜਾ ਰਹੀ ਹੈ, ਕਿਉਂਕਿ ਉਸ ਦਿਨ ਪੰਜਾਬ ਰਾਜ ਡੀਅਰ ਦੀਵਾਲੀ ਬੰਪਰ 2026 ਦਾ ਡਰਾਅ ਕੱਢਿਆ ਜਾਵੇਗਾ। ਪੰਜਾਬ ਭਰ ਵਿਚ ਵਿਕਰੀ ਜ਼ੋਰਾਂ ’ਤੇ ਹੈ। ਇਸ ਬੰਪਰ ਦੇ ਪਹਿਲੇ ਇਨਾਮ ਜੇਤੂ ਨੂੰ 12 ਕਰੋੜ ਰੁਪਏ ਮਿਲਣਗੇ। ਇਹ ਡਰਾਅ 16 ਨਵੰਬਰ ਨੂੰ ਹੋਵੇਗਾ। ਪੰਜਾਬ ਰਾਜ ਲਾਟਰੀ ਦੇ ਇਤਿਹਾਸ ’ਚ ਪਹਿਲੀ ਵਾਰ ਇੰਨਾ ਵੱਡਾ ਇਨਾਮ ਜਨਤਾ ਨੂੰ ਵੰਡੇ ਜਾਣ ਦੀ ਗਰੰਟੀ ਹੈ। ਪਹਿਲੇ ਇਨਾਮ ਤੋਂ ਇਲਾਵਾ ਦੂਜਾ ਇਨਾਮ 1 ਕਰੋੜ ਰੁਪਏ ਦੇ ਤਿੰਨ, ਤੀਜਾ ਇਨਾਮ 50 ਲੱਖ ਰੁਪਏ ਦੇ ਤਿੰਨ, ਚੌਥਾ ਇਨਾਮ 10 ਲੱਖ ਰੁਪਏ ਦੇ 12 ਤੇ ਪੰਜਵਾਂ ਇਨਾਮ 5 ਲੱਖ ਰੁਪਏ ਦੇ 12 ਹੋਣਗੇ। ਇਸ ਤੋਂ ਇਲਾਵਾ ਹੋਰ ਵੀ ਕਰੋੜਾਂ ਰੁਪਏ ਦੇ ਇਨਾਮ ਜਿੱਤਣ ਦਾ ਇਹ ਸੁਨਹਿਰੀ ਮੌਕਾ ਹੈ।