12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-11-2026

ਤੂੜੀ ਦੇ ਭਾਅ ਅਸਮਾਨੀ ਚੜ੍ਹੇ- ਕੀਮਤਾਂ 1200 ਰੁਪਏ ਕੁਇੰਟਲ ਪਾਰ ਬਾਲਣ ਵਜੋਂ ਵਰਤੋਂ ਵੱਧਣ ਕਾਰਨ ਪਸ਼ੂਆਂ ਲਈ ਸੁੱਕੇ ਚਾਰੇ ਦੀ ਕਿੱਲਤ

ਬਠਿੰਡਾ, 12 ਨਵੰਬਰ (ਵੀਰਪਾਲ ਸਿੰਘ)-ਪੰਜਾਬ ਵਿਚ ਤੂੜੀ ਦੀਆਂ ਵਧਦੀਆਂ ਕੀਮਤਾਂ ਨੇ ਪਸ਼ੂ ਪਾਲਕਾਂ ਦਾ ਆਰਥਿਕ ਗਣਿਤ ਵਿਗਾੜ ਕੇ ਰੱਖ ਦਿੱਤਾ ਹੈ। ਪੰਜਾਬ ਵਿਚ ਪਸ਼ੂਆਂ ਲਈ ਸਭ ਤੋਂ ਅਹਿਮ ਸੁੱਕੇ ਚਾਰੇ ਤੂੜੀ ਦੇ ਭਾਅ ਅਸਮਾਨੀ ਚੜ੍ਹਨ ਕਾਰਨ ਪਸ਼ੂ ਪਾਲਕਾਂ ਅਤੇ ਡੇਅਰੀ ਫਾਰਮ ਮਾਲਕਾਂ ਦੀਆਂ ਮੁਸ਼ਕਿਲਾਂ ਵਿਚ ਲਗਾਤਾਰ ਵਧ ਰਹੀਆਂ ਹਨ।

Ad Position 21
No active advertisement
ਤੂੜੀ ਦੀ ਸੰਭਾਲ ਲਈ ਕਿਸਾਨ ਵਲੋਂ ਖੇਤ ਵਿਚ ਬਣਾਇਆ ਕੁੱਪ। ਅਜੀਤ ਤਸਵੀਰ 13-11-2026
ਬਠਿੰਡਾ, 12 ਨਵੰਬਰ (ਵੀਰਪਾਲ ਸਿੰਘ)-ਪੰਜਾਬ ਵਿਚ ਤੂੜੀ ਦੀਆਂ ਵਧਦੀਆਂ ਕੀਮਤਾਂ ਨੇ ਪਸ਼ੂ ਪਾਲਕਾਂ ਦਾ ਆਰਥਿਕ ਗਣਿਤ ਵਿਗਾੜ ਕੇ ਰੱਖ ਦਿੱਤਾ ਹੈ। ਪੰਜਾਬ ਵਿਚ ਪਸ਼ੂਆਂ ਲਈ ਸਭ ਤੋਂ ਅਹਿਮ ਸੁੱਕੇ ਚਾਰੇ ਤੂੜੀ ਦੇ ਭਾਅ ਅਸਮਾਨੀ ਚੜ੍ਹਨ ਕਾਰਨ ਪਸ਼ੂ ਪਾਲਕਾਂ ਅਤੇ ਡੇਅਰੀ ਫਾਰਮ ਮਾਲਕਾਂ ਦੀਆਂ ਮੁਸ਼ਕਿਲਾਂ ਵਿਚ ਲਗਾਤਾਰ ਵਧ ਰਹੀਆਂ ਹਨ। ਕਣਕ ਦੀ ਫ਼ਸਲ ਤੋਂ ਤਿਆਰ ਹੋਣ ਵਾਲੀ ਤੂੜੀ ਦੀ ਕੀਮਤ ਕਈ ਇਲਾਕਿਆਂ ਵਿਚ 1100 ਤੋਂ 1200 ਰੁਪਏ ਪ੍ਰਤੀ ਕੁਇੰਟਲ ਤੱਕ ਪਹੁੰਚ ਗਈ ਹੈ। ਮਾਲਵੇ ਦੇ ਸ਼ਹਿਰ ਕੋਟਕਪੂਰਾ ਵਿਚ 1300 ਰੁਪਏ ਪ੍ਰਤੀ ਕੁਇੰਟਲ ਤੱਕ ਕੀਮਤ ਪੁੱਜਣ ਦੀਆਂ ਖਬਰਾਂ ਹਨ, ਜਦਕਿ ਕਣਕ ਦੀ ਵਾਢੀ ਦੇ ਸੀਜ਼ਨ ਦੌਰਾਨ ਅਪ੍ਰੈਲ-ਮਈ ਵਿਚ ਇਸ ਦਾ ਭਾਅ 250 ਤੋਂ 300 ਰੁਪਏ ਪ੍ਰਤੀ ਕੁਇੰਟਲ ਦੇ ਕਰੀਬ ਸੀ। ਤੂੜੀ ਦੇ ਭਾਅ ਵਿਚ ਇਸ ਵੱਡੇ ਉਛਾਲ ਦਾ ਮੁੱਖ ਕਾਰਨ ਇਸ ਦੀ ਪਸ਼ੂਆਂ ਦੇ ਚਾਰੇ ਤੋਂ ਇਲਾਵਾ ਬਾਲਣ ਵਜੋਂ ਵਧ ਰਹੀ ਵਰਤੋਂ ਨੂੰ ਮੰਨਿਆ ਜਾ ਰਿਹਾ ਹੈ। ਸੂਬੇ ਵਿਚ ਬਾਇਓਮਾਸ ਪਲਾਂਟਾਂ, ਇੱਟਾਂ ਦੇ ਭੱਠਿਆਂ ਅਤੇ ਵੱਖ-ਵੱਖ ਉਦਯੋਗਿਕ ਇਕਾਈਆਂ ਵਲੋਂ ਤੂੜੀ ਦੀ ਖਰੀਦ ਵੱਧਣ ਕਾਰਨ ਇਸ ਦੀ ਮੰਗ ਵਿਚ ਤੇਜ਼ੀ ਆਈ ਹੈ। ਇਸ ਦੇ ਨਾਲ ਹੀ ਵਪਾਰੀਆਂ ਵਲੋਂ ਤੂੜੀ ਅਤੇ ਫ਼ਸਲੀ ਰਹਿੰਦ-ਖੂੰਹਦ ਦੀ ਬਾਹਰੀ ਰਾਜਾਂ ਵਿਚ ਸਪਲਾਈ ਕਰਨ ਦੇ ਰੁਝਾਨ ਨੇ ਵੀ ਬਾਜ਼ਾਰ ਉਤੇ ਅਸਰ ਪਾਇਆ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨਾਲ ਸਬੰਧਿਤ 2026 ਦੇ ਇਕ ਅਧਿਐਨ ਅਨੁਸਾਰ ਸੂਬੇ ਵਿਚ ਔਸਤਨ ਇਕ ਕਿਸਾਨ ਦੇ ਖੇਤਾਂ ਵਿਚੋਂ ਲਗਭਗ 156 ਕੁਇੰਟਲ ਤੂੜੀ ਪੈਦਾ ਹੁੰਦੀ ਹੈ। ਇਸ ਵਿਚੋਂ ਕਰੀਬ 59 ਫ਼ੀਸਦੀ ਤੂੜੀ ਕਿਸਾਨ ਆਪਣੇ ਪਸ਼ੂਆਂ ਲਈ ਵਰਤਦੇ ਹਨ, ਜਦੋਂਕਿ ਬਾਕੀ 41 ਫ਼ੀਸਦੀ ਬਾਜ਼ਾਰ ਵਿਚ ਵੇਚੀ ਜਾਂਦੀ ਹੈ। ਅਧਿਐਨ ਵਿਚ ਇਸ ਦੀ ਔਸਤ ਵਿਕਰੀ ਕੀਮਤ 543 ਰੁਪਏ ਪ੍ਰਤੀ ਕੁਇੰਟਲ ਦਰਜ ਕੀਤੀ ਗਈ ਸੀ। ਪਰ ਮੌਜੂਦਾ ਬਾਜ਼ਾਰੀ ਕੀਮਤ ਇਸ ਪੱਧਰ ਤੋਂ ਕਾਫ਼ੀ ਉੱਪਰ ਪਹੁੰਚ ਚੁੱਕੀ ਹੈ। ਮੌਜੂਦਾ ਸੰਕਟ ਦੌਰਾਨ ਕਈ ਪਸ਼ੂ ਪਾਲਕ ਝੋਨੇ ਦੀ ਪਰਾਲੀ ਨੂੰ ਸੁੱਕੇ ਚਾਰੇ ਦੇ ਬਦਲ ਵਜੋਂ ਵਰਤਣ ਲਈ ਮਜ਼ਬੂਰ ਹੋ ਰਹੇ ਹਨ। ਦੂਜੇ ਪਾਸੇ ਗਊਸ਼ਾਲਾਵਾਂ ਵਿਚ ਵੀ ਤੂੜੀ ਦੀ ਕਿੱਲਤ ਅਤੇ ਵੱਧਦੀ ਲਾਗਤ ਨੇ ਪ੍ਰਬੰਧਕਾਂ ਦੀ ਚਿੰਤਾ ਵਧਾ ਦਿੱਤੀ ਹੈ। ਲੋੜ ਹੈ ਕਿ ਸਰਕਾਰ ਪਸ਼ੂਆਂ ਦੇ ਚਾਰੇ ਦੀ ਉਪਲਬੱਧਤਾ ਯਕੀਨੀ ਬਣਾਉਣ, ਤੂੜੀ ਦੇ ਭੰਡਾਰਨ ਅਤੇ ਸਪਲਾਈ ਲਈ ਢੁੱਕਵੀਂ ਨੀਤੀ ਬਣਾਏ, ਤਾਂ ਜੋ ਉਦਯੋਗਿਕ ਮੰਗ ਅਤੇ ਪਸ਼ੂ ਪਾਲਣ ਖੇਤਰ ਵਿਚਕਾਰ ਸੰਤੁਲਨ ਕਾਇਮ ਰਹਿ ਸਕੇ।
Ad Position 22
No active advertisement
ਪਿਛਲੀ ਖ਼ਬਰ ਪਾਕਿ ਵਿਦੇਸ਼ ਮੰਤਰੀ ਮੰਤਰੀ ਦੇ ਪੋਤੇ ਸਮੇਤ 8 ਮੁਲਜ਼ਮਾਂ ’ਤੇ ਸਮੂਹਿਕ ਜਬਰ ਜਨਾਹ ਕਰਨ ਦੇ ਦੋਸ਼ ਆਇਦ ਅਗਲੀ ਖ਼ਬਰ ਜਵਾਨੀ ਸੰਭਾਲ ਯਾਤਰਾ ਦਾ ਗੜ੍ਹੀ ਦੀ ਅਗਵਾਈ ਹੇਠ ਜ਼ਬਰਦਸਤ ਵਿਰੋਧ ਦੋਵੇਂ ਪਾਸਿਓਂ ਹੋਈ ਨਾਅਰੇਬਾਜ਼ੀ, ਪੁਲਿਸ ਨੇ ਸਥਿਤੀ ਸੰ...
Ad Position 24