ਪ੍ਰੀਤ ਗਰੁੱਪ ਨਾਭਾ ਨੇ ਇਟਲੀ ਵਿਖੇ ਯੂਰਪੀ ਬਾਜ਼ਾਰ ’ਚ ਉਤਾਰੀ ‘ਐਵੇਂਜਰ’ ਟਰੈਕਟਰਾਂ ਦੀ ਨਵੀਂ ਲੜੀ
ਨਾਭਾ (ਪਟਿਆਲਾ),12 ਨਵੰਬਰ (ਜਗਨਾਰ ਸਿੰਘ ਦੁਲੱਦੀ)-ਭਾਰਤੀ ਖੇਤੀਬਾੜੀ ਮਸ਼ੀਨਰੀ ਉਦਯੋਗ ‘ਚ ਆਪਣੀ ਵਿਸ਼ੇਸ਼ ਪਛਾਣ ਸਥਾਪਤ ਕਰ ਚੁੱਕੇ ਪ੍ਰੀਤ ਗਰੁੱਪ ਨੇ ਕੌਮਾਂਤਰੀ ਪੱਧਰ ’ਤੇ ਇੱਕ ਹੋਰ ਵੱਡੀ ਉਪਲਬਧੀ ਹਾਸਲ ਕਰਦਿਆਂ ਇਟਲੀ ਵਿਖੇ ਆਯੋਜਿਤ ਵਿਸ਼ਵ ਪ੍ਰਸਿੱਧ ਖੇਤੀਬਾੜੀ ਮਸ਼ੀਨਰੀ ਪ੍ਰਦਰਸ਼ਨੀ ਦੌਰਾਨ ਯੂਰਪੀ ਬਾਜ਼ਾਰ ਵਿਚ ਆਪਣੇ ‘ਐਵੇਂਜਰ’ ਟਰੈਕਟਰਾਂ ਦੀ ਨਵੀਂ ਲੜੀ ਲਾਂਚ ਕੀਤੀ ਹੈ। ਪ੍ਰੀਤ ਕੰਬਾਈਨ ਤੇ ਟ੍ਰੈਕਟਰ ਨਿਰਮਾਤਾ ਕੰਪਨੀ ਦੇ ਡਾਇਰੈਕਟਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਪ੍ਰੀਤ ਕੰਪਨੀ ਵਲੋਂ 35 ਤੋਂ ਲੈ ਕੇ 110 ਹਾਰਸ ਪਾਵਰ ਤੱਕ ਦੀ ਸਮਰੱਥਾ ਵਾਲੇ ਵੱਖ-ਵੱਖ ਮਾਡਲ ਪੇਸ਼ ਕੀਤੇ ਗਏ ਹਨ, ਜੋ ਆਧੁਨਿਕ ਤਕਨੀਕ, ਬਿਹਤਰ ਕਾਰਗੁਜ਼ਾਰੀ ਅਤੇ ਭਰੋਸੇਯੋਗਤਾ ਦਾ ਸੁਮੇਲ ਹਨ।
ਨਾਭਾ (ਪਟਿਆਲਾ),12 ਨਵੰਬਰ (ਜਗਨਾਰ ਸਿੰਘ ਦੁਲੱਦੀ)-ਭਾਰਤੀ ਖੇਤੀਬਾੜੀ ਮਸ਼ੀਨਰੀ ਉਦਯੋਗ ‘ਚ ਆਪਣੀ ਵਿਸ਼ੇਸ਼ ਪਛਾਣ ਸਥਾਪਤ ਕਰ ਚੁੱਕੇ ਪ੍ਰੀਤ ਗਰੁੱਪ ਨੇ ਕੌਮਾਂਤਰੀ ਪੱਧਰ ’ਤੇ ਇੱਕ ਹੋਰ ਵੱਡੀ ਉਪਲਬਧੀ ਹਾਸਲ ਕਰਦਿਆਂ ਇਟਲੀ ਵਿਖੇ ਆਯੋਜਿਤ ਵਿਸ਼ਵ ਪ੍ਰਸਿੱਧ ਖੇਤੀਬਾੜੀ ਮਸ਼ੀਨਰੀ ਪ੍ਰਦਰਸ਼ਨੀ ਦੌਰਾਨ ਯੂਰਪੀ ਬਾਜ਼ਾਰ ਵਿਚ ਆਪਣੇ ‘ਐਵੇਂਜਰ’ ਟਰੈਕਟਰਾਂ ਦੀ ਨਵੀਂ ਲੜੀ ਲਾਂਚ ਕੀਤੀ ਹੈ। ਪ੍ਰੀਤ ਕੰਬਾਈਨ ਤੇ ਟ੍ਰੈਕਟਰ ਨਿਰਮਾਤਾ ਕੰਪਨੀ ਦੇ ਡਾਇਰੈਕਟਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਪ੍ਰੀਤ ਕੰਪਨੀ ਵਲੋਂ 35 ਤੋਂ ਲੈ ਕੇ 110 ਹਾਰਸ ਪਾਵਰ ਤੱਕ ਦੀ ਸਮਰੱਥਾ ਵਾਲੇ ਵੱਖ-ਵੱਖ ਮਾਡਲ ਪੇਸ਼ ਕੀਤੇ ਗਏ ਹਨ, ਜੋ ਆਧੁਨਿਕ ਤਕਨੀਕ, ਬਿਹਤਰ ਕਾਰਗੁਜ਼ਾਰੀ ਅਤੇ ਭਰੋਸੇਯੋਗਤਾ ਦਾ ਸੁਮੇਲ ਹਨ। ਉਨ੍ਹਾਂ ਦੱਸਿਆ ਕਿ ਨਵੀਂ ਐਵੇਂਜਰ ਸੀਰੀਜ਼ ਵਿਚ ਬੀ ਐਸ-5 ਇੰਜਣਾਂ ਨਾਲ ਲੈਸ ਟ੍ਰੈਕਟਰ ਪੇਸ਼ ਕੀਤੇ ਗਏ ਹਨ। ਪ੍ਰੀਤ ਗਰੁੱਪ ਦੇ ਜਨਰਲ ਮੈਨੇਜਰ ਰਾਜੀਵ ਕੌਸ਼ਲ ਨੇ ਦੱਸਿਆ ਕਿ ਇਸ ਲਾਂਚ ਨਾਲ ਪ੍ਰੀਤ ਗਰੁੱਪ ਨੇ ਯੂਰਪ ਵਿਚ ਆਪਣੀ ਮੌਜੂਦਗੀ ਨੂੰ ਹੋਰ ਮਜ਼ਬੂਤ ਕਰਨ ਵੱਲ ਅਹਿਮ ਕਦਮ ਪੁੱਟਿਆ ਹੈ। ਰਾਜੀਵ ਕੌਸ਼ਲ ਨੇ ਦੱਸਿਆ ਕਿ ਕੰਪਨੀ ਹੁਣ ਤੱਕ 47 ਦੇਸ਼ਾਂ ’ਚ ਆਪਣੇ ਗਾਹਕਾਂ ਤੱਕ ਪਹੁੰਚ ਬਣਾ ਚੁੱਕੀ ਹੈ। ਈਆਈਐਮਏ-2026 ਵਿਚ ਐਵੇਂਜਰ ਸੀਰੀਜ਼ ਦੀ ਸ਼ੁਰੂਆਤ ਨੂੰ ਕੰਪਨੀ ਦੇ ਵਿਸ਼ਵ ਪੱਧਰੀ ਵਿਸਥਾਰ ਅਤੇ ਭਾਰਤੀ ਖੇਤੀਬਾੜੀ ਮਸ਼ੀਨਰੀ ਉਦਯੋਗ ਲਈ ਇਕ ਮਹੱਤਵਪੂਰਨ ਪ੍ਰਾਪਤੀ ਵਜੋਂ ਦੇਖਿਆ ਜਾ ਰਿਹਾ ਹੈ। ਇਸ ਮੌਕੇ ਗੁਰਪ੍ਰੀਤ ਸਿੰਘ, ਗੁਰਚਰਨ ਸਿੰਘ, ਸਰਬਜੀਤ ਸਿੰਘ, ਹਨਦੀਪ ਸਿੰਘ (ਸਾਰੇ ਡਾਇਰੈਕਟਰ) ਆਦਿ ਮੌਜੂਦ ਸਨ।