03-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2026

ਪਤੰਜਲੀ ਯੂਨੀਵਰਸਿਟੀ ਵਲੋਂ ਅੱਜ ਤੋਂ 6 ਤੱਕ ਤਿੰਨ ਰੋਜ਼ਾ ਹਰਬਲ ਕੁੰਭ, ਜੜ੍ਹੀ-ਬੂਟੀ ਖੇਤੀ ਮੇਲਾ ਤੇ ਧਨਵੰਤਰੀ ਮਹਾਉਤਸਵ

ਹਰਿਦੁਆਰ, 3 ਨਵੰਬਰ (ਅਜੀਤ ਬਿਊਰੋ)-ਪਤੰਜਲੀ ਯੂਨੀਵਰਸਿਟੀ ਵਲੋਂ ਪੌੜੀ ਗੜ੍ਹਵਾਲ ਦੇ ਮਾਲਾਗ੍ਰਾਮ ਸਥਿਤ ਹਰਬਲ ਵਰਲਡ ਹਿਮਾਲਿਆ ਵਿਚ 4 ਨਵੰਬਰ ਤੋਂ 6 ਨਵੰਬਰ ਤੱਕ ਤਿੰਨ ਰੋਜ਼ਾ ਹਰਬਲ ਕੁੰਭ, ਜੜੀ-ਬੂਟੀ ਖੇਤੀ ਮੇਲਾ ਅਤੇ ਧਨਵੰਤਰੀ ਮਹਾਉਤਸਵ ਦਾ ਕਰਵਾਇਆ ਜਾਵੇਗਾ। ਸਵਾਮੀ ਰਾਮਦੇਵ ਤੇ ਆਚਾਰੀਆ ਬਾਲਕ੍ਰਿਸ਼ਨ ਇਸ ਸਮਾਗਮ ਦੇ ਮੁੱਖ ਸਰਪ੍ਰਸਤ ਹੋਣਗੇ।

Ad Position 21
No active advertisement
ਅਜੀਤ ਡੈਸਕ 04-11-2026
ਹਰਿਦੁਆਰ, 3 ਨਵੰਬਰ (ਅਜੀਤ ਬਿਊਰੋ)-ਪਤੰਜਲੀ ਯੂਨੀਵਰਸਿਟੀ ਵਲੋਂ ਪੌੜੀ ਗੜ੍ਹਵਾਲ ਦੇ ਮਾਲਾਗ੍ਰਾਮ ਸਥਿਤ ਹਰਬਲ ਵਰਲਡ ਹਿਮਾਲਿਆ ਵਿਚ 4 ਨਵੰਬਰ ਤੋਂ 6 ਨਵੰਬਰ ਤੱਕ ਤਿੰਨ ਰੋਜ਼ਾ ਹਰਬਲ ਕੁੰਭ, ਜੜੀ-ਬੂਟੀ ਖੇਤੀ ਮੇਲਾ ਅਤੇ ਧਨਵੰਤਰੀ ਮਹਾਉਤਸਵ ਦਾ ਕਰਵਾਇਆ ਜਾਵੇਗਾ। ਸਵਾਮੀ ਰਾਮਦੇਵ ਤੇ ਆਚਾਰੀਆ ਬਾਲਕ੍ਰਿਸ਼ਨ ਇਸ ਸਮਾਗਮ ਦੇ ਮੁੱਖ ਸਰਪ੍ਰਸਤ ਹੋਣਗੇ। ਇਸ ਮਹਾਉਤਸਵ ਵਿਚ ਕੈਬਨਿਟ ਮੰਤਰੀ ਮਦਨ ਕੌਸ਼ਿਕ, ਧਨ ਸਿੰਘ ਰਾਵਤ, ਭਗਤ ਸਿੰਘ ਚੌਧਰੀ ਤੇ ਸੌਰਭ ਬਹੁਗੁਣਾ ਵੱਖ-ਵੱਖ ਦਿਨਾਂ ਵਿਚ ਸ਼ਿਰਕਤ ਕਰਨਗੇ। ਇਸ ਮੇਲੇ ਦਾ ਮੁੱਖ ਉਦੇਸ਼ ਕਿਸਾਨਾਂ ਨੂੰ ਆਧੁਨਿਕ, ਕੁਦਰਤੀ ਤੇ ਵਾਤਾਵਰਣ-ਅਨੁਕੂਲ ਖੇਤੀ ਤਕਨੀਕਾਂ ਨਾਲ ਜੋੜਨਾ ਤੇ ਹਿਮਾਲਿਆਈ ਫ਼ਸਲਾਂ ਦੀ ਮੁੱਲ ਲੜੀ ਨੂੰ ਮਜ਼ਬੂਤ ਕਰਨਾ ਹੈ। ਇਸ ਦੇ ਨਾਲ ਹੀ ਪੇਂਡੂ ਖੇਤਰਾਂ ਦੇ ਨੌਜਵਾਨਾਂ ਅਤੇ ਔਰਤਾਂ ਨੂੰ ਸਵੈ-ਰੁਜ਼ਗਾਰ ਅਤੇ ਉੱਦਮਤਾ ਲਈ ਸਿਖਲਾਈ ਦਿੱਤੀ ਜਾਵੇਗੀ। ਮੇਲੇ ਦੇ ਮੁੱਖ ਆਕਰਸ਼ਣਾਂ ਵਿਚ ਪਤੰਜਲੀ ਕਿਸਾਨ ਡਾਇਰੀ ਦਾ ਉਦਘਾਟਨ, ਖੇਤੀਬਾੜੀ ਪ੍ਰਦਰਸ਼ਨੀ ਤੇ ਵੱਧ ਮੁੱਲ ਵਾਲੀਆਂ ਫ਼ਸਲਾਂ ਦੇ ਪ੍ਰਦਰਸ਼ਨੀ ਪਲਾਟ ਸ਼ਾਮਲ ਹਨ। ਇਸ ਤੋਂ ਇਲਾਵਾ ਮਿੱਟੀ ਦੀ ਸੰਭਾਲ, ਜੈਵਿਕ ਖੇਤੀ, ਡਿਜੀਟਲ ਖੇਤੀਬਾੜੀ, ਖੇਤੀ ਉਤਪਾਦਾਂ ਦੀ ਪ੍ਰੋਸੈਸਿੰਗ, ਮਧੂ-ਮੱਖੀ ਪਾਲਣ ਤੇ ਖੁੰਬਾਂ ਦੀ ਕਾਸ਼ਤ ਬਾਰੇ ਸਿਖਲਾਈ ਸੈਸ਼ਨ ਵੀ ਕਰਵਾਏ ਜਾਣਗੇ। ਪ੍ਰਦਰਸ਼ਨੀ ਲਈ ਸਟਾਲ ਮੁਫ਼ਤ ਉਪਲਬਧ ਕਰਵਾਏ ਜਾਣਗੇ। ਰਜਿਸਟਰਡ ਸਟਾਲ ਧਾਰਕਾਂ ਤੇ ਭਾਗ ਲੈਣ ਵਾਲਿਆਂ ਲਈ ਮੁਫ਼ਤ ਰਿਹਾਇਸ਼ ਅਤੇ ਖਾਣੇ ਦਾ ਪ੍ਰਬੰਧ ਵੀ ਕੀਤਾ ਜਾਵੇਗਾ।
Ad Position 22
No active advertisement
ਪਿਛਲੀ ਖ਼ਬਰ ਲੱਖਾ ਸਿਧਾਣਾ ਤੇ ਮੋਹਨਜੀਤ ਸਿੰਘ ਸ਼ੇਰੋਂ 17 ਤੱਕ ਨਿਆਂਇਕ ਹਿਰਾਸਤ ’ਚ ਭੇਜੇ ਅਗਲੀ ਖ਼ਬਰ ਜੇਲ੍ਹ ’ਚ ਇਮਰਾਨ ਖ਼ਾਨ ਤੇ ਬੁਸ਼ਰਾ ਬੀਬੀ ਦੀ ਵਕੀਲ ਨਾਲ ਹੋਈ 40 ਮਿੰਟ ਦੀ ਮੁਲਾਕਾਤ
Ad Position 24