31-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-10-2026

ਪੰਜਾਬੀ ਫ਼ਿਲਮ ਤੇ ਟੀ. ਵੀ. ਐਕਟਰਜ਼ ਐਸੋਸੀਏਸ਼ਨ ਦੇ ਵਫ਼ਦ ਨੇ ਅਸ਼ਵਨੀ ਵੈਸ਼ਨਵ ਨੂੰ ਸੌਂਪਿਆ ਮੰਗ ਪੱਤਰ

ਐੱਸ. ਏ.

Ad Position 21
No active advertisement
ਅਜੀਤ ਡੈਸਕ 31-10-2026
ਐੱਸ. ਏ. ਐੱਸ. ਨਗਰ, 30 ਅਕਤੂਬਰ (ਤਰਵਿੰਦਰ ਸਿੰਘ ਬੈਨੀਪਾਲ)-ਪੰਜਾਬੀ ਫ਼ਿਲਮ ਅਤੇ ਟੀ. ਵੀ. ਐਕਟਰਜ਼ ਐਸੋਸੀਏਸ਼ਨ ਨੇ ਕੇਂਦਰੀ ਸੂਚਨਾ ਅਤੇ ਪ੍ਰਸਾਰਨ ਮੰਤਰੀ ਅਸ਼ਵਨੀ ਵੈਸ਼ਨਵ ਨਾਲ ਮੀਟਿੰਗ ਕਰਕੇ ਉਨ੍ਹਾਂ ਨੂੰ ਦਰਪੇਸ਼ ਸਮੱਸਿਆਵਾਂ ਤੋਂ ਜਾਣੂ ਕਰਵਾਉਂਦਿਆਂ ਮੰਗ ਪੱਤਰ ਵੀ ਸੌਂਪਿਆ। ਵਫ਼ਦ ਦੀ ਅਗਵਾਈ ‘ਪਫਟਾ’ ਦੇ ਜਨਰਲ ਸਕੱਤਰ ਬਿਨੂ ਢਿੱਲੋਂ ਨੇ ਕੀਤੀ, ਜਦਕਿ ਵਫ਼ਦ ਵਿਚ ਸ਼ਵਿੰਦਰ ਮਾਹਲ, ਬੀ. ਐੱਨ. ਸ਼ਰਮਾ, ਦੇਵ ਖਰੋੜ, ਪਦਮਸ੍ਰੀ ਜਸਪਿੰਦਰ ਨਰੂਲਾ, ਪ੍ਰਦੀਪ ਜੋਸ਼ੀ, ਮਲਕੀਤ ਸਿੰਘ ਰੌਣੀ, ਸਤਿੰਦਰ ਸੱਤੀ, ਵਿਨੋਦ ਸ਼ਰਮਾ, ਸਰਵਪ੍ਰਿਆ ਅੱਤਰੀ, ਸੁਖਜੀਤ ਪੰਧੇਰ ਤੇ ਡਾ. ਵਰਿੰਦਰ ਆਦਿ ਸ਼ਾਮਿਲ ਸਨ। ਇਸ ਮੌਕੇ ਵਫ਼ਦ ਵਲੋਂ ਫ਼ਿਲਮਾਂ ਵਿਚ ਪਾਇਰੇਸੀ ਬਾਬਤ ਗੱਲਬਾਤ ਕਰਨ ’ਤੇ ਕੇਂਦਰੀ ਮੰਤਰੀ ਨੇ ਭਰੋਸਾ ਦਿਵਾਇਆ ਕਿ ਪਾਇਰੇਸੀ ਨੂੰ ਰੋਕਣ ਲਈ 7 ਸਾਲ ਤੱਕ ਦੀ ਸਖ਼ਤ ਸਜ਼ਾ ਦੀ ਵਿਵਸਥਾ ਵਾਲਾ ਕਾਨੂੰਨ ਜਲਦ ਬਣਾਇਆ ਜਾ ਰਿਹਾ ਹੈ। ਇਸ ਮੌਕੇ ਮਲਕੀਤ ਸਿੰਘ ਰੌਣੀ ਨੇ ਕੇਂਦਰੀ ਮੰਤਰੀ ਦੇ ਧਿਆਨ ਵਿਚ ਲਿਆਂਦਾ ਕਿ ਪੰਜਾਬੀ ਸਿਨੇਮਾ ਸਿਰਫ਼ ਪੰਜਾਬ ਤੱਕ ਹੀ ਸੀਮਿਤ ਨਹੀਂ, ਸਗੋਂ ਇਸ ਦੀ ਪਹੁੰਚ ਭਾਰਤ ਦੇ ਸਮੁੱਚੇ ਰਾਜਾਂ ਤੋਂ ਇਲਾਵਾ ਕਰੀਬ ਤਿੰਨ ਦਰਜਨ ਦੇਸ਼ਾਂ ਤੱਕ ਫੈਲੀ ਹੋਈ ਹੈ। ਉਨ੍ਹਾਂ ਖੇਡਾਂ ਨੂੰ ਉਤਸ਼ਾਹਿਤ ਕਰਦੀ ਪੰਜਾਬੀ ਫ਼ਿਲਮ ‘ਹਰਜੀਤਾ’ ਦੀ ਮਿਸਾਲ ਵੀ ਦਿੱਤੀ। ਇਸ ਮੌਕੇ ਕੇਂਦਰੀ ਮੰਤਰੀ ਅਸ਼ਨਵੀ ਵੈਸ਼ਨਵ ਨੇ ਵਫ਼ਦ ਨੂੰ ਸਾਰੀਆਂ ਮੰਗਾਂ ਨੂੰ ਪਹਿਲ ਦੇ ਆਧਾਰ ’ਤੇ ਹੱਲ ਕਰਨ ਦਾ ਭਰੋਸਾ ਦਿਵਾਇਆ।
Ad Position 22
No active advertisement
ਪਿਛਲੀ ਖ਼ਬਰ ਟਾਈਗਰ ਸ਼ਰੌਫ ਗੋਲੀਬਾਰੀ ਮਾਮਲਾ ਗ੍ਰਿਫ਼ਤਾਰ ਮੁਲਜ਼ਮਾਂ ਤੋਂ ਅੰਮ੍ਰਿਤਸਰ ਪੁਲਿਸ ਵੀ ਕਰੇਗੀ ਪੁਛਗਿੱਛ-ਪੁਲਿਸ ਕਮਿਸ਼ਨਰ ਅਗਲੀ ਖ਼ਬਰ ਬਿਹਾਰ ਦੇ ਮੁੱਖ ਮੰਤਰੀ ਸਮਰਾਟ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵਿਖੇ ਹੋਏ ਨਤਮਸਤਕ
Ad Position 24