6 ਜ਼ਿਲ੍ਹਿਆਂ ਦੇ ਪਾਣੀ ’ ਚ ਹਾਨੀਕਾਰਕ ਤੱਤਾਂ ਦੀ ਰਿਪੋਰਟ ਨੇ ਸਰਕਾਰ ਦੇ ਦਾਅਵਿਆਂ ’ ਤੇ ਚੁੱਕੇ ਸਵਾਲ - ਅਵਿਨਾਸ਼ ਰਾਏ ਖੰਨਾ
ਚੰਡੀਗੜ੍ਹ, 28 ਅਕਤੂਬਰ (ਸੰਦੀਪ ਕੁਮਾਰ ਮਾਹਨਾ) - ਪੰਜਾਬ ਦੇ 6 ਜ਼ਿਲ੍ਹਿਆਂ ਦੇ ਧਰਤੀ ਹੇਠਲੇ ਪਾਣੀ ਵਿਚ ਫਲੋਰਾਈਡ, ਆਰਸੈਨਿਕ ਅਤੇ ਸੀਸੇ ਵਰਗੇ ਹਾਨੀਕਾਰਕ ਤੱਤ ਪਾਏ ਜਾਣ ਸਬੰਧੀ ਰਿਪੋਰਟ ’ਤੇ ਭਾਜਪਾ ਦੇ ਸਾਬਕਾ ਸੂਬਾ ਪ੍ਰਧਾਨ ਅਵਿਨਾਸ਼ ਰਾਏ ਖੰਨਾ ਨੇ ਡੂੰਘੀ ਚਿੰਤਾ ਪ੍ਰਗਟਾਈ ਹੈ । ਉਨ੍ਹਾਂ ਕਿਹਾ ਕਿ ਪੰਜਾਬ ਦੇ ਪਾਣੀਆਂ ਦੀ ਦੂਸ਼ਿਤ ਹੋ ਰਹੀ ਸਥਿਤੀ ਲੋਕਾਂ ਦੀ ਸਿਹਤ ਲਈ ਗੰਭੀਰ ਚਿੰਤਾ ਦਾ ਵਿਸ਼ਾ ਹੈ।
ਚੰਡੀਗੜ੍ਹ, 28 ਅਕਤੂਬਰ (ਸੰਦੀਪ ਕੁਮਾਰ ਮਾਹਨਾ) - ਪੰਜਾਬ ਦੇ 6 ਜ਼ਿਲ੍ਹਿਆਂ ਦੇ ਧਰਤੀ ਹੇਠਲੇ ਪਾਣੀ ਵਿਚ ਫਲੋਰਾਈਡ, ਆਰਸੈਨਿਕ ਅਤੇ ਸੀਸੇ ਵਰਗੇ ਹਾਨੀਕਾਰਕ ਤੱਤ ਪਾਏ ਜਾਣ ਸਬੰਧੀ ਰਿਪੋਰਟ ’ਤੇ ਭਾਜਪਾ ਦੇ ਸਾਬਕਾ ਸੂਬਾ ਪ੍ਰਧਾਨ ਅਵਿਨਾਸ਼ ਰਾਏ ਖੰਨਾ ਨੇ ਡੂੰਘੀ ਚਿੰਤਾ ਪ੍ਰਗਟਾਈ ਹੈ । ਉਨ੍ਹਾਂ ਕਿਹਾ ਕਿ ਪੰਜਾਬ ਦੇ ਪਾਣੀਆਂ ਦੀ ਦੂਸ਼ਿਤ ਹੋ ਰਹੀ ਸਥਿਤੀ ਲੋਕਾਂ ਦੀ ਸਿਹਤ ਲਈ ਗੰਭੀਰ ਚਿੰਤਾ ਦਾ ਵਿਸ਼ਾ ਹੈ। ਖੰਨਾ ਨੇ ਕਿਹਾ ਕਿ ਰਿਪੋਰਟ ਅਨੁਸਾਰ ਰੂਪਨਗਰ, ਜਲੰਧਰ, ਅੰਮ੍ਰਿਤਸਰ, ਕਪੂਰਥਲਾ, ਐੱਸ.ਏ.ਐੱਸ. ਨਗਰ ਤੇ ਲੁਧਿਆਣਾ ਦੇ ਧਰਤੀ ਹੇਠਲੇ ਪਾਣੀ ’ਚ ਕਈ ਹਾਨੀਕਾਰਕ ਤੱਤ ਪਾਏ ਗਏ ਹਨ । ਉਨ੍ਹਾਂ ਕਿਹਾ ਕਿ ਜੇਕਰ ਪੀਣ ਵਾਲੇ ਪਾਣੀ ਵਿਚ ਅਜਿਹੇ ਤੱਤ ਨਿਰਧਾਰਿਤ ਸੁਰੱਖਿਅਤ ਮਾਤਰਾ ਤੋਂ ਵੱਧ ਮੌਜੂਦ ਹਨ ਤਾਂ ਇਹ ਲੋਕਾਂ ਦੀ ਸਿਹਤ ਲਈ ਗੰਭੀਰ ਖ਼ਤਰਾ ਬਣ ਸਕਦੇ ਹਨ। ਸਰਕਾਰ ਨੂੰ ਇਸ ਸਬੰਧੀ ਜਵਾਬਦੇਹੀ ਤੈਅ ਕਰਦਿਆਂ ਠੋਸ ਕਾਰਵਾਈ ਕਰਨੀ ਚਾਹੀਦੀ ਹੈ।