29-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-10-2026

ਝਾਰਖੰਡ - ਸੀ.ਆਈ.ਐੱਸ.ਐੱਫ. ਵਲੋਂ ਕੋਲੇ ਨਾਲ ਲੱਦਿਆ 'ਹਾਈਵਾ' ਟਰੱਕ ਜ਼ਬਤ

ਲਾਤੇਹਾਰ (ਝਾਰਖੰਡ), 29 ਅਕਤੂਬਰ - ਕੇਂਦਰੀ ਉਦਯੋਗਿਕ ਸੁਰੱਖਿਆ ਬਲ (ਸੀ.ਆਈ.ਐੱਸ.ਐੱਫ.) ਦੀ ਇਕ ਟੀਮ ਨੇ, ਜੋ ਸੀ.ਸੀ.ਐੱਲ. ਮਗਧ-ਅਮਰਪਾਲੀ ਕੋਲਾ...

Ad Position 21
No active advertisement
ਅਜੀਤ ਡੈਸਕ 29-10-2026

ਲਾਤੇਹਾਰ (ਝਾਰਖੰਡ), 29 ਅਕਤੂਬਰ - ਕੇਂਦਰੀ ਉਦਯੋਗਿਕ ਸੁਰੱਖਿਆ ਬਲ (ਸੀ.ਆਈ.ਐੱਸ.ਐੱਫ.) ਦੀ ਇਕ ਟੀਮ ਨੇ, ਜੋ ਸੀ.ਸੀ.ਐੱਲ. ਮਗਧ-ਅਮਰਪਾਲੀ ਕੋਲਾ ਖੇਤਰਾਂ ਵਿਚ ਤਾਇਨਾਤ ਹੈ, ਬੀਤੀ ਰਾਤ ਮਗਧ ਇਲਾਕੇ ਵਿਚ ਚਮਾਤੂ ਮੋੜ ਨੇੜੇ ਕੋਲੇ ਨਾਲ ਲੱਦਿਆ ਇਕ 'ਹਾਈਵਾ' ਟਰੱਕ ਜ਼ਬਤ ਕੀਤਾ, ਜਿਸ ਵਿਚ ਲਗਭਗ 32 ਤੋਂ 35 ਟਨ ਕੋਲਾ ਲੱਦਿਆ ਹੋਇਆ ਸੀ।
ਇਹ ਕਾਰਵਾਈ ਕੋਲਾ ਖੇਤਰਾਂ ਵਿਚ ਸੀ.ਆਈ.ਐੱਸ.ਐੱਫ. ਟੀਮਾਂ ਦੁਆਰਾ ਕੋਲਾ ਚੋਰੀ ਵਿਰੁੱਧ ਚਲਾਈਆਂ ਜਾ ਰਹੀਆਂ ਲਗਾਤਾਰ ਮੁਹਿੰਮਾਂ ਦਾ ਹਿੱਸਾ ਹੈ, ਜਿਸ ਵਿਚ ਖੁਫੀਆ ਜਾਣਕਾਰੀ ਦੇ ਆਧਾਰ 'ਤੇ ਛਾਪੇਮਾਰੀ, ਨਿਗਰਾਨੀ ਅਤੇ ਘਾਤ ਲਗਾ ਕੇ ਕੀਤੀਆਂ ਗਈਆਂ ਕਾਰਵਾਈਆਂ ਸ਼ਾਮਿਲ ਹਨ। ਲਗਭਗ ਇਕ ਮਹੀਨਾ ਪਹਿਲਾਂ ਮਗਧ-ਅਮਰਪਾਲੀ ਖੇਤਰ ਵਿਚ ਸੀ.ਆਈ.ਐੱਸ.ਐੱਫ. ਦੀ ਤਾਇਨਾਤੀ ਤੋਂ ਬਾਅਦ, ਇਸ ਬਲ ਨੇ ਵੱਖ-ਵੱਖ ਕਾਰਵਾਈਆਂ ਦੌਰਾਨ ਕਈ ਵਾਹਨ ਜ਼ਬਤ ਕੀਤੇ ਹਨ ਅਤੇ ਲਗਭਗ 700 ਤੋਂ 800 ਟਨ ਕੋਲਾ ਬਰਾਮਦ ਕੀਤਾ ਹੈ।

Ad Position 22
No active advertisement
ਪਿਛਲੀ ਖ਼ਬਰ 2024-2026 ਦੌਰਾਨ ਪੰਜਾਬ ਚ ਪਰਾਲੀ ਸਾੜਨ ਦਾ ਦਿੱਲੀ ਦੇ ਹਵਾ ਗੁਣਵੱਤਾ ਸੂਚਕਾਂਕ 'ਤੇ ਨਾਮਾਤਰ ਅਸਰ ਪਿਆ ਹੈ - ਹਰਪਾਲ ਸਿੰ... ਅਗਲੀ ਖ਼ਬਰ ਕਾਂਗਰਸੀ ਆਗੂ ਜਗਜੋਤ ਸਿੰਘ 'ਤੇ ਹਮਲਾਵਰਾਂ ਨੇ ਚਲਾਈਆਂ ਗੋਲੀਆਂ, ਵਾਲ ਵਾਲ ਬਚੇ
Ad Position 24