29-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-10-2026

ਬਰਸੀ ’ਤੇ ਵਿਸ਼ੇਸ਼ ਮਾਂ ਬੋਲੀ ਪੰਜਾਬੀ ਨੂੰ ਸਮਰਪਿਤ ਸ਼ਖ਼ਸੀਅਤ ਪ੍ਰਿੰਸੀਪਲ ਪ੍ਰੀਤਮ ਸਿੰਘ ਸਰਗੋਧੀਆ

ਕਪੂਰਥਲਾ : ਸੇਵਾ ਮੁਕਤ ਪ੍ਰਿੰਸੀਪਲ ਪ੍ਰੀਤਮ ਸਿੰਘ ਸਰਗੋਧੀਆ ਭਾਵੇਂ ਅੱਜ ਸਰੀਰ ਕਰਕੇ ਸਾਡੇ ਵਿਚ ਨਹੀਂ ਰਹੇ ਪਰ ਉਨ੍ਹਾਂ ਵਲੋਂ ਮਾਂ ਬੋਲੀ ਪੰਜਾਬੀ ਤੇ ਸਿੱਖਿਆ ਦੇ ਖੇਤਰ ਵਿਚ ਪਾਇਆ ਯੋਗਦਾਨ ਤੇ ਕੀਤੇ ਸਮਾਜ ਸੇਵਾ ਦੇ ਕਾਰਜ ਹਮੇਸ਼ਾਂ ਸਾਡਾ ਰਾਹ ਦਸੇਰਾ ਬਣੇ ਰਹਿਣਗੇ। ਪ੍ਰੀਤਮ ਸਿੰਘ ਸਰਗੋਧੀਆ ਦਾ ਜਨਮ 15 ਜੂਨ 1938 ਨੂੰ ਪਾਕਿਸਤਾਨ ਦੇ ਸਰਗੋਧਾ ਇਲਾਕੇ ਦੇ ਚੱਕ 135 ਵਿਖੇ ਪਿਤਾ ਅਮਰ ਸਿੰਘ ਤੇ ਮਾਤਾ ਸੰਤ ਕੌਰ ਦੇ ਗ੍ਰਹਿ ਵਿਖੇ ਹੋਇਆ।

Ad Position 21
No active advertisement
ਅਜੀਤ ਡੈਸਕ 29-10-2026
ਕਪੂਰਥਲਾ : ਸੇਵਾ ਮੁਕਤ ਪ੍ਰਿੰਸੀਪਲ ਪ੍ਰੀਤਮ ਸਿੰਘ ਸਰਗੋਧੀਆ ਭਾਵੇਂ ਅੱਜ ਸਰੀਰ ਕਰਕੇ ਸਾਡੇ ਵਿਚ ਨਹੀਂ ਰਹੇ ਪਰ ਉਨ੍ਹਾਂ ਵਲੋਂ ਮਾਂ ਬੋਲੀ ਪੰਜਾਬੀ ਤੇ ਸਿੱਖਿਆ ਦੇ ਖੇਤਰ ਵਿਚ ਪਾਇਆ ਯੋਗਦਾਨ ਤੇ ਕੀਤੇ ਸਮਾਜ ਸੇਵਾ ਦੇ ਕਾਰਜ ਹਮੇਸ਼ਾਂ ਸਾਡਾ ਰਾਹ ਦਸੇਰਾ ਬਣੇ ਰਹਿਣਗੇ। ਪ੍ਰੀਤਮ ਸਿੰਘ ਸਰਗੋਧੀਆ ਦਾ ਜਨਮ 15 ਜੂਨ 1938 ਨੂੰ ਪਾਕਿਸਤਾਨ ਦੇ ਸਰਗੋਧਾ ਇਲਾਕੇ ਦੇ ਚੱਕ 135 ਵਿਖੇ ਪਿਤਾ ਅਮਰ ਸਿੰਘ ਤੇ ਮਾਤਾ ਸੰਤ ਕੌਰ ਦੇ ਗ੍ਰਹਿ ਵਿਖੇ ਹੋਇਆ। ਦੇਸ਼ ਦੀ ਵੰਡ ਤੋਂ ਬਾਅਦ ਉਹ ਪੰਜਾਬ ਆ ਵਸੇ ਤੇ ਉਨ੍ਹਾਂ ਆਪਣੀ ਮੁੱਢਲੀ ਸਕੂਲੀ ਸਿੱਖਿਆ ਭੁਲੱਥ ਹਲਕੇ ਨਾਲ ਸਬੰਧਿਤ ਪਿੰਡ ਮਕਸੂਦਪੁਰ ਤੇ ਨੰਗਲ ਲੁਬਾਣਾ ਤੋਂ ਪੂਰੀ ਕੀਤੀ। ਉਪਰੰਤ ਉਨ੍ਹਾਂ ਨਵਾਬ ਜੱਸਾ ਸਿੰਘ ਆਹਲੂਵਾਲੀਆ ਸਰਕਾਰੀ ਕਾਲਜ ਵਿਖੇ ਦਾਖਲਾ ਲਿਆ ਤੇ ਗਰੈਜੂਏਸ਼ਨ ਤੱਕ ਪਡ਼੍ਹਾਈ ਇੱਥੋਂ ਕੀਤੀ। ਇਸ ਤੋਂ ਬਾਅਦ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਐਮ.ਏ. ਦੀ ਪਡ਼੍ਹਾਈ ਕੀਤੀ ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਤੋਂ ਐਮ.ਫਿੱਲ ਦੀ ਡਿਗਰੀ ਲਈ। ਪ੍ਰੀਤਮ ਸਿੰਘ ਸਰਗੋਧੀਆ ਨੇ ਹੁਸ਼ਿਆਰਪੁਰ ਦੇ ਸਰਕਾਰੀ ਕਾਲਜ ਤੋਂ ਸਨ 1969 ਵਿਚ ਪ੍ਰੋਫੈਸਰ ਵਜੋਂ ਆਪਣੀ ਨੌਕਰੀ ਦੀ ਸ਼ੁਰੂਆਤ ਕੀਤੀ ਤੇ ਵੱਖ-ਵੱਖ ਕਾਲਜਾਂ ਵਿਚ ਕੰਮ ਕਰਦੇ ਹੋਏ ਲੰਮਾ ਸਮਾਂ ਸਰਕਾਰੀ ਕਾਲਜ ਕਪੂਰਥਲਾ ਵਿਖੇ ਪੰਜਾਬੀ ਦੇ ਪ੍ਰੋਫੈਸਰ ਵਜੋਂ ਆਪਣੀਆਂ ਸੇਵਾਵਾਂ ਦਿੱਤੀਆਂ। 1972 ਵਿਚ ਆਪ ਜੀ ਦਾ ਵਿਆਹ ਤਿਰਲੋਚਨ ਕੌਰ ਨਾਲ ਹੋਇਆ ਤੇ ਉਹ ਵੀ ਲੰਮਾ ਸਮਾਂ ਸਿੱਖਿਆ ਦੇ ਖੇਤਰ ਵਿਚ ਆਪਣੀਆਂ ਸੇਵਾਵਾਂ ਦਿੰਦੇ ਰਹੇ। ਪਡ਼੍ਹਾਈ ਦੇ ਸਮੇਂ ਦੌਰਾਨ ਆਪ ਵਲੋਂ ‘ਸਾਹਿਤ ਸਰਗਮ’ ਕਿਤਾਬ ਲਖੀ ਗਈ ਤੇ 1996 ਵਿਚ ਸਰਕਾਰੀ ਕਾਲਜ ਕਪੂਰਥਲਾ ਤੋਂ ਪ੍ਰੋਫੈਸਰ ਵਜੋਂ ਸੇਵਾ ਮੁਕਤ ਹੋਣ ਉਪਰੰਤ ਦੋ ਸਾਲ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ ਮੈਮੋਰੀਅਲ ਕਾਲਜ ਬੇਲਾ (ਰੋਪਡ਼) ਵਿਖੇ ਬਤੌਰ ਪ੍ਰਿੰਸੀਪਲ ਆਪਣੀਆਂ ਸੇਵਾਵਾਂ ਦਿੱਤੀਆਂ। ਉਨ੍ਹਾਂ ਵਲੋਂ ਸੰਪਾਦਿਤ ਕੀਤੀ ਕਿਤਾਬ ‘ਦੋ ਰੰਗ’ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਨਾਲ ਸਬੰਧਿਤ ਕਾਲਜਾਂ ਵਿਚ ਮੌਜੂਦਾ ਸਮੇਂ ਦੌਰਾਨ ਵੀ ਸਿਲੇਬਸ ਦਾ ਹਿੱਸਾ ਹੈ। ਪ੍ਰਿੰਸੀਪਲ ਸਰਗੋਧੀਆ ਵਲੋਂ ਲਿਖੀਆਂ ਕਵਿਤਾਵਾਂ ਤੇ ਲੇਖ ਸਮੇਂ-ਸਮੇਂ ਦੌਰਾਨ ਵੱਖ-ਵੱਖ ਅਖ਼ਬਾਰਾਂ ਤੇ ਰਸਾਲਿਆਂ ਵਿਚ ਛਪਦੇ ਰਹੇ। ਗਿਆਨ ਹਾਸਲ ਕਰਨ ਦੇ ਆਪਣੇ ਜਜ਼ਬੇ ਨੂੰ ਕਾਇਮ ਰੱਖਦਿਆਂ ਸੇਵਾ ਮੁਕਤੀ ਉਪਰੰਤ ਭਾਸ਼ਾ ਵਿਭਾਗ ਤੋਂ ਉਰਦੂ ਦਾ ਕੋਰਸ ਵੀ ਕੀਤਾ। ਉਹ ਸਿਰਜਣਾ ਕੇਂਦਰ ਕਪੂਰਥਲਾ ਤੇ ਅੱਖਰ ਮੰਚ ਤੋਂ ਇਲਾਵਾ ਸੂਬੇ ਦੀਆਂ ਵੱਖ-ਵੱਖ ਸਾਹਿਤਕ ਸੰਸਥਾਵਾਂ ਦੇ ਸਰਗਰਮ ਮੈਂਬਰ ਵਜੋਂ ਵੀ ਵਿਚਰਦੇ ਰਹੇ। ਉਨ੍ਹਾਂ ਦੀਆਂ ਚੰਗੀਆਂ ਸਿੱਖਿਆਵਾਂ ਸਦਕਾ ਉਨ੍ਹਾਂ ਦੇ ਸਪੁੱਤਰ ਚਮਡ਼ੀ ਰੋਗਾਂ ਦੇ ਮਾਹਿਰ ਡਾ. ਪ੍ਰਿੰਸਜੀਤ ਸਿੰਘ ਸਰਗੋਧੀਆ ਤੇ ਉਨ੍ਹਾਂ ਦੀ ਨੂੰਹ ਮਾਨਸਿਕ ਰੋਗਾਂ ਦੇ ਮਾਹਿਰ ਵਜੋਂ ਇਲਾਕੇ ਦੇ ਲੋਕਾਂ ਦੀ ਸੇਵਾ ਕਰ ਰਹੇ ਹਨ। ਜਦਕਿ ਉਨ੍ਹਾਂ ਦੀ ਬੇਟੀ ਪਰਮਿੰਦਰਜੀਤ ਕੌਰ ਤੇ ਦਾਮਾਦ ਡਾ. ਹਰਜੀਤ ਸਿੰਘ ਓਬਰਾਏ ਕੈਨੇਡਾ ਵਿਖੇ ਰਹਿ ਰਹੇ ਹਨ। ਪ੍ਰਿੰਸੀਪਲ ਪ੍ਰੀਤਮ ਸਿੰਘ ਸਰਗੋਧੀਆ ਜੋ ਕਿ 29 ਅਕਤੂਬਰ 2025 ਨੂੰ ਸਾਨੂੰ ਸਦੀਵੀਂ ਵਿਛੋਡ਼ਾ ਦੇ ਗਏ ਸਨ । ਉਨ੍ਹਾਂ ਵਲੋਂ ਦਿੱਤੀ ਸਿੱਖਿਆ ਸਾਨੂੰ ਸਾਦਾ ਚੰਗੇ ਕਾਰਜ ਕਰਨ ਲਈ ਪ੍ਰੇਰਦੀ ਰਹੇਗੀ। - ਅਮਰਜੀਤ ਸਿੰਘ ਸਡਾਨਾ
Ad Position 22
No active advertisement
ਪਿਛਲੀ ਖ਼ਬਰ 6 ਜ਼ਿਲ੍ਹਿਆਂ ਦੇ ਪਾਣੀ ’ ਚ ਹਾਨੀਕਾਰਕ ਤੱਤਾਂ ਦੀ ਰਿਪੋਰਟ ਨੇ ਸਰਕਾਰ ਦੇ ਦਾਅਵਿਆਂ ’ ਤੇ ਚੁੱਕੇ ਸਵਾਲ - ਅਵਿਨਾਸ਼ ਰਾਏ ਖੰਨ... ਅਗਲੀ ਖ਼ਬਰ ਪਾਕਿਸਤਾਨੀ ਫ਼ੌਜ ਨਾਲ ਝੜਪ ’ਚ ਬੀ. ਐੱਲ. ਏ. ਕਮਾਂਡਰ ਹੱਮਾਲ ਬਲੋਚ ਦੀ ਮੌਤ
Ad Position 24