ਸੈਕਟਰ -40 ਬੀ ’ ਚ ਚੋਰਾਂ ਨੇ ਇਕੋ ਸ਼ਾਮ 6 ਘਰਾਂ ਦੇ ਤਾਲੇ ਤੋੜੇ ਸੋਨੇ ਦੇ ਗਹਿਣੇ, ਨਕਦੀ ਤੇ ਲੈਪਟਾਪ ਚੋਰੀ, ਲਾਲ ਕਮੀਜ਼ ਪਹਿਨਿਆ ਸ਼ੱਕੀ ਸੀ.ਸੀ.ਟੀ.ਵੀ. ’ਚ ਕੈਦ
ਚੰਡੀਗੜ੍ਹ, 28 ਅਕਤੂਬਰ (ਕਪਿਲ ਵਧਵਾ)- ਚੰਡੀਗੜ੍ਹ ਦੇ ਸੈਕਟਰ-40ਬੀ ਵਿਚ ਮੰਗਲਵਾਰ ਦੇਰ ਸ਼ਾਮ ਚੋਰਾਂ ਨੇ ਇਕ ਤੋਂ ਬਾਅਦ ਇਕ 6 ਘਰਾਂ ਦੇ ਤਾਲੇ ਤੋੜ ਕੇ ਸੋਨੇ ਦੇ ਗਹਿਣੇ, ਨਕਦੀ ਅਤੇ ਲੈਪਟਾਪ ਚੋਰੀ ਕਰ ਲਏ। ਵਾਰਦਾਤ ਸਮੇਂ ਸਾਰੇ ਪਰਿਵਾਰ ਘਰਾਂ ਤੋਂ ਬਾਹਰ ਗਏ ਹੋਏ ਸਨ।
ਚੰਡੀਗੜ੍ਹ, 28 ਅਕਤੂਬਰ (ਕਪਿਲ ਵਧਵਾ)- ਚੰਡੀਗੜ੍ਹ ਦੇ ਸੈਕਟਰ-40ਬੀ ਵਿਚ ਮੰਗਲਵਾਰ ਦੇਰ ਸ਼ਾਮ ਚੋਰਾਂ ਨੇ ਇਕ ਤੋਂ ਬਾਅਦ ਇਕ 6 ਘਰਾਂ ਦੇ ਤਾਲੇ ਤੋੜ ਕੇ ਸੋਨੇ ਦੇ ਗਹਿਣੇ, ਨਕਦੀ ਅਤੇ ਲੈਪਟਾਪ ਚੋਰੀ ਕਰ ਲਏ। ਵਾਰਦਾਤ ਸਮੇਂ ਸਾਰੇ ਪਰਿਵਾਰ ਘਰਾਂ ਤੋਂ ਬਾਹਰ ਗਏ ਹੋਏ ਸਨ। ਇਕੋ ਇਲਾਕੇ ਵਿਚ 6 ਘਰਾਂ ਨੂੰ ਨਿਸ਼ਾਨਾ ਬਣਾਏ ਜਾਣ ਕਾਰਨ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਹੈ। ਸੈਕਟਰ-40ਬੀ ਰੈਜ਼ੀਡੈਂਟਸ ਐਸੋਸੀਏਸ਼ਨ ਦੇ ਪ੍ਰਧਾਨ ਜਗਤਾਰ ਸਿੰਘ ਅਨੁਸਾਰ, ਚੋਰੀ ਦੀਆਂ ਵਾਰਦਾਤਾਂ ਸਬੰਧੀ ਸਾਹਮਣੇ ਆਈ ਸੀ.ਸੀ.ਟੀ.ਵੀ. ਫੁਟੇਜ ਵਿਚ ਲਾਲ ਕਮੀਜ਼ ਪਹਿਨਿਆ ਇਕ ਸ਼ੱਕੀ ਵਿਅਕਤੀ ਦਿਖਾਈ ਦੇ ਰਿਹਾ ਹੈ। ਹਾਲਾਂਕਿ, ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਸਾਰੀਆਂ ਵਾਰਦਾਤਾਂ ਨੂੰ ਉਸੇ ਵਿਅਕਤੀ ਨੇ ਅੰਜਾਮ ਦਿੱਤਾ ਜਾਂ ਉਸ ਦੇ ਨਾਲ ਹੋਰ ਵੀ ਕੋਈ ਸ਼ਾਮਲ ਸੀ। ਸੈਕਟਰ-39 ਥਾਣਾ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਵਲੋਂ ਸੀ.ਸੀ.ਟੀ.ਵੀ. ਫੁਟੇਜ ਖੰਗਾਲ ਕੇ ਸ਼ੱਕੀ ਦੀ ਪਛਾਣ ਕਰਨ ਅਤੇ ਚੋਰੀ ਹੋਏ ਸਾਮਾਨ ਦਾ ਵੇਰਵਾ ਇਕੱਠਾ ਕੀਤਾ ਜਾ ਰਿਹਾ ਹੈ।