ਇਲਾਹਾਬਾਦ, 29 ਅਕਤੂਬਰ - ਇਲਾਹਾਬਾਦ ਹਾਈ ਕੋਰਟ ਨੇ ਦੋ ਪੈਨ ਕਾਰਡਾਂ ਨਾਲ ਜੁੜੇ ਮਾਮਲੇ ਵਿਚ ਸਾਬਕਾ ਕੈਬਨਿਟ ਮੰਤਰੀ ਮੁਹੰਮਦ ਆਜ਼ਮ ਖ਼ਾਨ ਅਤੇ ਉਨ੍ਹਾਂ ਦੇ ਪੁੱਤਰ, ਸਾਬਕਾ ਵਿਧਾਇਕ ਅਬਦੁੱਲਾ ਆਜ਼ਮ ਖ਼ਾਨ ਨੂੰ ਰਾਹਤ ਦਿੱਤੀ ਹੈ। ਅਦਾਲਤ ਨੇ ਉਨ੍ਹਾਂ ਦੀ ਸਜ਼ਾ 'ਤੇ ਰੋਕ ਲਗਾਉਣ, ਸਜ਼ਾ ਮੁਅੱਤਲ ਕਰਨ ਅਤੇ ਅੰਤਰਿਮ ਜ਼ਮਾਨਤ ਦੇਣ ਦੀ ਮੰਗ ਕਰਨ ਵਾਲੀਆਂ ਅਰਜ਼ੀਆਂ 'ਤੇ ਸੁਣਵਾਈ ਤੋਂ ਬਾਅਦ ਆਪਣਾ ਫ਼ੈਸਲਾ ਪਹਿਲਾਂ ਹੀ ਰਾਖਵਾਂ ਰੱਖ ਲਿਆ ਸੀ।
ਆਜ਼ਮ ਖ਼ਾਨ ਦੇ ਵਕੀਲ ਨਾਸਿਰ ਸੁਲਤਾਨ ਨੇ ਕਿਹਾ, "...ਟ੍ਰਾਇਲ ਕੋਰਟ ਨੇ ਮੁਹੰਮਦ ਆਜ਼ਮ ਖ਼ਾਨ ਅਤੇ ਮੁਹੰਮਦ ਅਬਦੁੱਲਾ ਆਜ਼ਮ ਖ਼ਾਨ ਨੂੰ ਸਜ਼ਾ ਸੁਣਾਈ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਸੰਸਦ ਮੈਂਬਰ-ਵਿਧਾਇਕ ਸੈਸ਼ਨ ਕੋਰਟ ਵਿਚ ਅਪੀਲ ਕੀਤੀ, ਜਿਸ ਨੇ ਮੁਹੰਮਦ ਆਜ਼ਮ ਖ਼ਾਨ ਦੀ ਸਜ਼ਾ ਸੱਤ ਸਾਲ ਤੋਂ ਵਧਾ ਕੇ ਦਸ ਸਾਲ ਕਰ ਦਿੱਤੀ ਅਤੇ ਮੁਹੰਮਦ ਅਬਦੁੱਲਾ ਆਜ਼ਮ ਖ਼ਾਨ ਦੀ ਅਪੀਲ ਖਾਰਜ ਕਰ ਦਿੱਤੀ... ਮੁਹੰਮਦ ਆਜ਼ਮ ਖ਼ਾਨ ਅਤੇ ਮੁਹੰਮਦ ਅਬਦੁੱਲਾ ਆਜ਼ਮ ਖ਼ਾਨ ਨੇ ਇਲਾਹਾਬਾਦ ਹਾਈ ਕੋਰਟ ਵਿਚ ਫੌਜਦਾਰੀ ਰિવਿਜ਼ਨ (ਚਰਮਿਨਿੳਲ ਰੲਵਸਿiੋਨ) ਪਟੀਸ਼ਨਾਂ ਦਾਇਰ ਕੀਤੀਆਂ। ਇਨ੍ਹਾਂ ਕਾਰਵਾਈਆਂ ਦੌਰਾਨ ਜ਼ਮਾਨਤ ਦੀਆਂ ਅਰਜ਼ੀਆਂ ਦਾਇਰ ਕੀਤੀਆਂ ਗਈਆਂ ਸਨ, ਜਿਨ੍ਹਾਂ ਨੂੰ ਅੱਜ ਮਨਜ਼ੂਰ ਕਰ ਲਿਆ ਗਿਆ ਹੈ। ਦੋਹਰੇ ਪੈਨ ਕਾਰਡ ਦੇ ਮਾਮਲੇ ਵਿਚ ਦੋਵਾਂ ਨੂੰ ਜ਼ਮਾਨਤ ਮਿਲ ਗਈ ਹੈ... ਇਹ ਰਾਹਤ ਇਲਾਹਾਬਾਦ ਹਾਈ ਕੋਰਟ ਵਲੋਂ, ਜਸਟਿਸ ਸਮਿਤ ਗੋਪਾਲ ਦੀ ਅਦਾਲਤ ਵਿਚ ਦਿੱਤੀ ਗਈ ਹੈ..."।
ਤਾਜ਼ਾ ਖ਼ਬਰਾਂ
Free
ਯੂ.ਪੀ. - ਪੈਨ ਕਾਰਡਾਂ ਨਾਲ ਜੁੜੇ ਮਾਮਲੇ ਵਿਚ ਮੁਹੰਮਦ ਆਜ਼ਮ ਖ਼ਾਨ ਅਤੇ ਅਬਦੁੱਲਾ ਆਜ਼ਮ ਖ਼ਾਨ ਨੂੰ ਰਾਹਤ
ਇਲਾਹਾਬਾਦ, 29 ਅਕਤੂਬਰ - ਇਲਾਹਾਬਾਦ ਹਾਈ ਕੋਰਟ ਨੇ ਦੋ ਪੈਨ ਕਾਰਡਾਂ ਨਾਲ ਜੁੜੇ ਮਾਮਲੇ ਵਿਚ ਸਾਬਕਾ ਕੈਬਨਿਟ ਮੰਤਰੀ ਮੁਹੰਮਦ ਆਜ਼ਮ ਖ਼ਾਨ...
ਅਜੀਤ ਡੈਸਕ
29-10-2026