ਨਸ਼ਿਆਂ ਸੰਬੰਧੀ ਕਰਵਾਏ ਸਰਵੇਖਣ ਦੀ ਰਿਪੋਰਟ ਜਨਤਕ ਕੀਤੀ ਜਾਵੇ-ਜਾਖੜ
ਚੰਡੀਗੜ੍ਹ, 26 ਅਕਤੂਬਰ (ਸੰਦੀਪ ਕੁਮਾਰ ਮਾਹਨਾ)-ਨਸ਼ਿਆਂ ਨਾਲ ਜੁੜੇ ਮਾਮਲਿਆਂ ਨੂੰ ਲੈ ਕੇ ਭਾਜਪਾ ਦੇ ਸਾਬਕਾ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਪੰਜਾਬ ਸਰਕਾਰ ਨੂੰ ਘੇਰਦਿਆਂ ਨਸ਼ਿਆਂ ਸਬੰਧੀ ਕਰਵਾਏ ਸਰਵੇਖਣ ਦੀ ਰਿਪੋਰਟ ਜਨਤਕ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਨਸ਼ਿਆਂ ਦੇ ਖ਼ਾਤਮੇ ਦੇ ਨਾਂਅ ’ਤੇ ਕਰਵਾਏ ਗਏ ਸਰਵੇਖਣ ਦਾ ਅਸਲ ਮਕਸਦ ਨਸ਼ਿਆਂ ਦੇ ਗੈਰ-ਕਾਨੂੰਨੀ ਕਾਰੋਬਾਰ ਦੀ ਸਪਲਾਈ ਲੜੀ ਨੂੰ ਸਮਝ ਕੇ ਇਸ ’ਤੇ ਕਬਜ਼ਾ ਕਰਨ ਲਈ ਵਪਾਰਕ ਮਾਡਲ ਤਿਆਰ ਕਰਨਾ ਸੀ।
ਚੰਡੀਗੜ੍ਹ, 26 ਅਕਤੂਬਰ (ਸੰਦੀਪ ਕੁਮਾਰ ਮਾਹਨਾ)-ਨਸ਼ਿਆਂ ਨਾਲ ਜੁੜੇ ਮਾਮਲਿਆਂ ਨੂੰ ਲੈ ਕੇ ਭਾਜਪਾ ਦੇ ਸਾਬਕਾ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਪੰਜਾਬ ਸਰਕਾਰ ਨੂੰ ਘੇਰਦਿਆਂ ਨਸ਼ਿਆਂ ਸਬੰਧੀ ਕਰਵਾਏ ਸਰਵੇਖਣ ਦੀ ਰਿਪੋਰਟ ਜਨਤਕ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਨਸ਼ਿਆਂ ਦੇ ਖ਼ਾਤਮੇ ਦੇ ਨਾਂਅ ’ਤੇ ਕਰਵਾਏ ਗਏ ਸਰਵੇਖਣ ਦਾ ਅਸਲ ਮਕਸਦ ਨਸ਼ਿਆਂ ਦੇ ਗੈਰ-ਕਾਨੂੰਨੀ ਕਾਰੋਬਾਰ ਦੀ ਸਪਲਾਈ ਲੜੀ ਨੂੰ ਸਮਝ ਕੇ ਇਸ ’ਤੇ ਕਬਜ਼ਾ ਕਰਨ ਲਈ ਵਪਾਰਕ ਮਾਡਲ ਤਿਆਰ ਕਰਨਾ ਸੀ। ਜਾਖੜ ਨੇ ਡਰੱਗ ਇੰਸਪੈਕਟਰ ਦੀ ਨਿਯੁਕਤੀ, ਨਸ਼ਾ ਤਸਕਰੀ ਦੇ ਮਾਮਲਿਆਂ ’ਚ ਲੋੜੀਂਦੇ ਹੈਰੀ ਦੇ ਵਿਦੇਸ਼ ਭੱਜਣ ਤੇ ਪੁਲਿਸ ਮੁਲਾਜ਼ਮ ਕਰਮ ਸਿੰਘ ਕੋਲੋਂ ਹੈਰੋਇਨ ਦੀ ਬਰਾਮਦਗੀ ਸਮੇਤ ਕਈ ਮਾਮਲਿਆਂ ਦਾ ਹਵਾਲਾ ਦਿੰਦਿਆਂ ਇਨ੍ਹਾਂ ਦੀ ਜਾਂਚ ਸੀ.ਬੀ.ਆਈ. ਅਤੇ ਕੌਮੀ ਜਾਂਚ ਏਜੰਸੀ (ਐੱਨ.ਆਈ.ਏ.) ਤੋਂ ਕਰਵਾਉਣ ਦੀ ਮੰਗ ਕੀਤੀ।