ਅਫ਼ਰੀਕਾ ਦੀ ਸਭ ਤੋਂ ਉੱਚੀ ਚੋਟੀ ਕਿਲੀਮੰਜਾਰੋ ’ਤੇ ਹੁਸ਼ਿਆਰਪੁਰ ਦੇ ਗੁਰਚਰਨ ਸਿੰਘ ਨੇ ਲਹਿਰਾਇਆ ਤਿਰੰਗਾ
ਹੁਸ਼ਿਆਰਪੁਰ, 26 ਅਕਤੂਬਰ (ਬਲਜਿੰਦਰਪਾਲ ਸਿੰਘ)-ਹੁਸ਼ਿਆਰਪੁਰ ਦੇ ਪਿੰਡ ਅਲਾਹਾਬਾਦ ਵਾਸੀ ਅਤੇ ਪੇਸ਼ੇ ਤੋਂ ਫੋਟੋਗ੍ਰਾਫਰ ਗੁਰਚਰਨ ਸਿੰਘ ਨੇ ਅਫ਼ਰੀਕਾ ਦੀ ਸਭ ਤੋਂ ਉੱਚੀ ਚੋਟੀ ਮਾਊਂਟ ਕਿਲੀਮੰਜਾਰੋ ਨੂੰ ਸਫਲਤਾਪੂਰਵਕ ਸਰ ਕਰਦਿਆਂ 5,895 ਮੀਟਰ ਉੱਚੀ ਚੋਟੀ ’ਤੇ ਤਿਰੰਗਾ ਲਹਿਰਾਇਆ। ਇਸ ਸੰਬੰਧੀ ਗੱਲਬਾਤ ਕਰਦਿਆਂ ਗੁਰਚਰਨ ਸਿੰਘ ਨੇ ਦੱਸਿਆ ਕਿ ਮੁਹਿੰਮ ਦੌਰਾਨ ਖੜ੍ਹੀ ਚੜ੍ਹਾਈ, ਬਹੁਤ ਉਚਾਈ ’ਤੇ ਘੱਟ ਆਕਸੀਜ਼ਨ, ਕੜਾਕੇ ਦੀ ਠੰਢ ਤੇ ਸਰੀਰਕ ਸਮਰਥਾ ਦੀ ਸਖ਼ਤ ਪਰਖ ਹੋਈ।
ਅ
ਅਫ਼ਰੀਕਾ ਦੀ ਸਭ ਤੋਂ ਉੱਚੀ ਚੋਟੀ ਮਾਊਂਟ ਕਿਲੀਮੰਜਾਰੋ ’ਤੇ ਤਿਰੰਗਾ ਲਹਿਰਾਉਣ ਵਾਲੇ ਗੁਰਚਰਨ ਸਿੰਘ ਸਰਟੀਫਿਕੇਟ ਦਿਖਾਉਂਦਾ ਹੋਇਆ। ਤਸਵੀਰ : ਹਮਸ਼ਾਇਨ ਸਟੂਡੀਓ
27-10-2026
ਹੁਸ਼ਿਆਰਪੁਰ, 26 ਅਕਤੂਬਰ (ਬਲਜਿੰਦਰਪਾਲ ਸਿੰਘ)-ਹੁਸ਼ਿਆਰਪੁਰ ਦੇ ਪਿੰਡ ਅਲਾਹਾਬਾਦ ਵਾਸੀ ਅਤੇ ਪੇਸ਼ੇ ਤੋਂ ਫੋਟੋਗ੍ਰਾਫਰ ਗੁਰਚਰਨ ਸਿੰਘ ਨੇ ਅਫ਼ਰੀਕਾ ਦੀ ਸਭ ਤੋਂ ਉੱਚੀ ਚੋਟੀ ਮਾਊਂਟ ਕਿਲੀਮੰਜਾਰੋ ਨੂੰ ਸਫਲਤਾਪੂਰਵਕ ਸਰ ਕਰਦਿਆਂ 5,895 ਮੀਟਰ ਉੱਚੀ ਚੋਟੀ ’ਤੇ ਤਿਰੰਗਾ ਲਹਿਰਾਇਆ। ਇਸ ਸੰਬੰਧੀ ਗੱਲਬਾਤ ਕਰਦਿਆਂ ਗੁਰਚਰਨ ਸਿੰਘ ਨੇ ਦੱਸਿਆ ਕਿ ਮੁਹਿੰਮ ਦੌਰਾਨ ਖੜ੍ਹੀ ਚੜ੍ਹਾਈ, ਬਹੁਤ ਉਚਾਈ ’ਤੇ ਘੱਟ ਆਕਸੀਜ਼ਨ, ਕੜਾਕੇ ਦੀ ਠੰਢ ਤੇ ਸਰੀਰਕ ਸਮਰਥਾ ਦੀ ਸਖ਼ਤ ਪਰਖ ਹੋਈ। ਉਨ੍ਹਾਂ ਦੱਸਿਆ ਕਿ ਚੋਟੀ ਤੱਕ ਪਹੁੰਚਣ ਤੋਂ ਪਹਿਲਾਂ ਉਨ੍ਹਾਂ ਨੇ ਕਈ ਕੈਂਪਾਂ ਅਤੇ ਵਿਸ਼ਰਾਮ ਸਥਾਨਾਂ ਰਾਹੀਂ ਲੰਮਾ ਸਫ਼ਰ ਤੈਅ ਕੀਤਾ। ਉਨ੍ਹਾਂ ਦੱਸਿਆ ਕਿ ਹਿਮਾਚਲ ਪ੍ਰਦੇਸ਼ ਨਾਲ ਪਰਿਵਾਰਕ ਸੰਬੰਧ ਹੋਣ ਕਾਰਨ ਉਨ੍ਹਾਂ ਦੀ ਪਹਾੜਾਂ ਵਿਚ ਬਚਪਨ ਤੋਂ ਹੀ ਦਿਲਚਸਪੀ ਸੀ। ਉਨ੍ਹਾਂ ਦੱਸਿਆ ਕਿ ਉਹ ਹਿਮਾਲਿਆ ਵਿਚ ਸਰ ਪਾਸ ਤੇ ਹਮਟਾ ਪਾਸ ਸਮੇਤ ਲਗਭਗ 30 ਤੋਂ 40 ਟਰੈਕ ਕਰ ਚੁੱਕੇ ਹਨ। ਇਸੇ ਸਾਲ ਉਨ੍ਹਾਂ ਨੇ 5,364 ਮੀਟਰ ਦੀ ਉਚਾਈ ’ਤੇ ਸਥਿਤ ਐਵਰੈਸਟ ਬੇਸ ਕੈਂਪ ਦਾ ਟਰੈਕ ਵੀ ਨੌਂ ਦਿਨਾਂ ਵਿਚ ਪੂਰਾ ਕੀਤਾ ਸੀ। ਉਨ੍ਹਾਂ ਇਸ ਦੌਰਾਨ ਵਿੱਤੀ ਅਤੇ ਹੋਰ ਸਹਾਇਤਾ ਲਈ ਮੈਂਬਰ ਲੋਕ ਸਭਾ ਡਾ. ਰਾਜ ਕੁਮਾਰ, ਸੋਨਾਲੀਕਾ ਵਲੋਂ ਦਿੱਤੀ ਗਈ 1 ਲੱਖ ਰੁਪਏ ਦੀ ਮਦਦ, ਟਰੈਕਿੰਗ ਭਾਈਚਾਰੇ ‘ਘੁਮੱਕੜਨਾਮਾ’ ਤੇ ਇੰਦਰਜੀਤ ਨੰਦਨ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਜ਼ਾਂਬੀਆ ਵਾਸੀ ਐਨ.ਆਰ.ਆਈ. ਦਾ ਵੀ ਧੰਨਵਾਦ ਕੀਤਾ, ਜਿਸ ਨੇ ਉਨ੍ਹਾਂ ਦੇ ਪਹਾੜ-ਚੜ੍ਹਾਈ ਦੇ ਸੁਪਨੇ ਨੂੰ ਪੂਰਾ ਕਰਨ ਵਿਚ ਸਹਾਇਤਾ ਕੀਤੀ।